ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਚੰਦਰਯਾਨ-2 ਨੂੰ ਚੰਦਰਮਾ ’ਤੇ ਉਤਰਦਾ ਦੇਖਣਗੇ
Posted On:
06 SEP 2019 12:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 07 ਸਤੰਬਰ, 2019 ਨੂੰ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੰਦਰਯਾਨ-2 ਨੂੰ ਉਤਰਦਾ ਦੇਖਣ ਲਈ ਇਸਰੋ ਦੇ ਬੰਗਲੁਰੂ ਸਥਿਤ ਮੁੱਖ ਦਫ਼ਤਰ ਜਾਣਗੇ।
ਇਸ ਇਤਿਹਾਸਿਕ ਪਲ ਦੇ ਅਵਸਰ ’ਤੇ ਉਹ ਸ਼੍ਰੇਣੀ-8 ਤੋਂ ਸ਼੍ਰੇਣੀ-10 ਦੇ ਵਿਦਿਆਰਥੀਆਂ ਲਈ ਆਯੋਜਿਤ ਪੁਲਾੜ ਪਹੇਲੀ ਦੇ ਜੇਤੂਆਂ ਨਾਲ ਗੱਲਬਾਤ ਵੀ ਕਰਨਗੇ।
ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਵਿਗਿਆਨ ਅਤੇ ਉਸ ਦੀਆਂ ਉਪਲੱਬਧੀਆਂ ਦੀ ਗਹਿਰੀ ਸਰਾਹਨਾ ਕਰਕੇ ਸ਼੍ਰੀ ਮੋਦੀ ਦੀ ਇਸਰੋ ਯਾਤਰਾ ਨਾਲ ਭਾਰਤੀ ਪੁਲਾੜ ਵਿਗਿਆਨੀਆਂ ਦੇ ਮਨੋਬਲ ਨੂੰ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਇਨੋਵੇਟਿਵ ਮਨ ਅਤੇ ਜਗਿਆਸਾ ਦੀ ਭਾਵਨਾ ਵਿਕਸਿਤ ਕਰਨ ਦੀ ਪ੍ਰੇਰਣਾ ਮਿਲੇਗੀ।
ਚੰਦਰਯਾਨ-2 ਮਿਸ਼ਨ ਵਿੱਚ ਆਪਣੀ ਵਿਅਕਤੀਗਤ ਦਿਲਚਸਪੀ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਅਭਿਆਨ ਨੂੰ ਦਿਲ ਤੋਂ ਭਾਰਤੀ ਆਤਮਾ ਤੋਂ ਭਾਰਤੀ ਕਿਹਾ ਹੈ। ਇਸ ਨਾਲ ਹਰੇਕ ਭਾਰਤੀ ਨੂੰ ਖੁਸ਼ੀ ਮਿਲੇਗੀ। ਇਹ ਪੂਰੀ ਤਰ੍ਹਾਂ ਸਵਦੇਸ਼ੀ ਮਿਸ਼ਨ ਹੈ।
ਇਸਰੋ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 07 ਸਤੰਬਰ 2019 ਨੂੰ ਇੱਕ ਤੋਂ ਦੋ ਵਜੇ ਆਈਐੱਸਟੀ ਦਰਮਿਆਨ ਲੈਂਡਰ ਵਿਕਰਮ ਦੇ ਉਤਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਇਹ ਡੇਢ (0130) ਤੋਂ ਢਾਈ (0230) ਵਜੇ ਦੇ ਦਰਮਿਆਨ ਟੱਚ ਡਾਊਨ ਹੋਵੇਗਾ।
*****
ਵੀਆਰਆਰਕੇ/ਏਕੇ
(Release ID: 1584352)
Visitor Counter : 95