ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਦਸੰਬਰ 2019 ਤੋਂ ਇੱਕ ਸਾਲ ਦੀ ਅਵਧੀ ਲਈ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਖਰੀਦ ਲਈ ਇਥਾਨੋਲ ਸਪਲਾਈ ਕਰਨ ਵਾਸਤੇ ਇਥੇਨੋਲ ਕੀਮਤ ਵਿਵਸਥਾ ਵਿੱਚ ਨੂੰ ਪ੍ਰਵਾਨਗੀ ਦਿੱਤੀ

Posted On: 03 SEP 2019 3:49PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ 1 ਦਸੰਬਰ, 2019 ਤੋਂ 30 ਨਵੰਬਰ, 2020 ਤੱਕ ਇਥੇਨੋਲ ਸਪਲਾਈ ਸਾਲ ਦੌਰਾਨ ਆਗਾਮੀ ਚੀਨੀ ਸੀਜ਼ਨ 2019-20 ਲਈ ਈਪੀਬੀ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਕੱਚੇ ਮਾਲਾਂ ਤੋਂ ਬਣੀ ਇਥੇਨੋਲ ਦੀ ਉੱਚੀ ਕੀਮਤ ਤੈਅ ਕਰਨ ਸਮੇਤ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਹੈ :-

1.ਸੀ ਹੈਵੀ ਮੋਲੇਸਿਸ ਤਰੀਕੇ ਤੋਂ ਪ੍ਰਾਪਤ ਇਥੇਨੋਲ ਦੀ ਕੀਮਤ 43.46 ਰੁਪਏ ਪ੍ਰਤੀਲੀਟਰ ਤੋਂ ਵਧ ਕੇ 43.75 ਰੁਪਏ ਪ੍ਰਤੀਲੀਟਰ ਹੋਵੇਗੀ।

2.ਬੀ ਹੇਵੀ ਮੋਲੇਸਿਲ ਤਰੀਕੇ ਤੋਂ ਪ੍ਰਾਪਤ ਇਥੇਨੋਲ ਦੀ ਕੀਮਤ 52.43 ਰੁਪਏ ਪ੍ਰਤੀਲੀਟਰ ਤੋਂ ਵਧ ਕੇ 54.27 ਰੁਪਏ ਪ੍ਰਤੀਲੀਟਰ ਹੋਵੇਗੀ।

3. ਗੰਨਾ ਰਸ/ਚੀਨੀ/ਚੀਨੀ ਸਿਰਪ ਤਰੀਕੇ ਤੋਂ ਪ੍ਰਾਪਤ ਇਥੇਨੋਲ ਦੀ ਕੀਮਤ 59.48 ਰੁਪਏ ਪ੍ਰਤੀਲੀਟਰ ਤੈਅ ਕੀਤੀ ਗਈ ਹੈ।

4. ਇਸਦੇ ਇਲਾਵਾ ਜੀਐੱਸਟੀ ਅਤੇ ਆਵਾਜਾਈ ਫੀਸ ਵੀ ਦੇਣੀ ਹੋਵੇਗੀਤੇਲ ਕੰਪਨੀਆਂ ਨੂੰ ਵਾਸਤਵਿਕ ਆਵਾਜਾਈ  ਫੀਸ ਤੈਅ ਕਰਨ ਦਾ ਸੁਝਾਅ ਦਿੱਤਾ ਗਿਆ ਹੈ, ਤਾਂਕਿ ਇਥੇਨੋਲ ਦੀ ਲੰਮੀ ਦੂਰੀ ਤੱਕ ਆਵਾਜਾਈ ਪਸਤ ਨਾ ਹੋਵੇ।

5. ਤੇਲ ਕੰਪਨੀਆਂ ਨੂੰ ਇਥੇਨੋਲ ਲਈ ਨਿਮਨ ਪ੍ਰਾਥਮਿਕਤਾ ਦੇ ਨਾਲ ਸਪਲਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ – 1) ਗੰਨਾ ਰਸ/ਚੀਨੀ/ਚੀਨੀ ਸਿਰਪ   2)  ਬੀ ਹੈਵੀ ਮੋਲੇਸਿਸ   3) ਸੀ ਹੈਵੀ ਮੋਲੇਸਿਸ ਅਤੇ   4)  ਖਰਾਬ ਅਨਾਜ / ਹੋਰ ਸਰੋਤ।

ਸਾਰੀਆਂ ਡਿਸਟਿਲਰੀ ‘ਚ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੀਆਂ ਹਨ ਅਤੇ ਡਿਸਟਿਲਰੀਆਂ ਦੀ ਵੱਡੀ ਸੰਖਿਆ ਈਬੀਪੀ ਪ੍ਰੋਗਰਾਮ ਲਈ ਇਥੇਨੋਲ ਦੀ ਸਪਲਾਈ ਕਰ ਸਕਦੀ ਹੈ। ਇਥੇਨੋਲ ਸਪਲਾਈਕਰਤਾ ਨੂੰ ਲਾਭਕਾਰੀ ਕੀਮਤ ਮਿਲਣ ਨਾਲ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ।  ਇਹ ਪ੍ਰਕਿਰਿਆ ਗੰਨਾ ਕਿਸਾਨਾਂ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਯੋਗਦਾਨ ਦੇਵੇਗੀ ।

ਸਾਰੇ ਗੰਨਾ ਅਧਾਰਿਤ ਤਰੀਕਿਆਂ ਤੋਂ ਪ੍ਰਾਪ‍ਤ ਇਥੇਨੋਲ ਦੀ ਖਰੀਦ ਲਈ ਅਧਿਕ ਕੀਮਤ ਦੀ ਪੇਸ਼ਕਸ਼  ਦੇ ਕਾਰਨਅੰਸ਼ਿਕ ਤੌਰ ‘ਤੇ ਗੰਨਾ ਰਸ ਤਰੀਕੇ ਅਤੇ ਸੌ ਪ੍ਰਤੀਸ਼ਤ ਗੰਨਾ ਰਸ ਤਰੀਕੇ  ਦੇ ਨਾਲ - ਨਾਲ ਪਹਿਲੀ ਵਾਰ ਇਥੇਨੋਲ  ਦੇ ਉਤ‍ਪਾਦਨ ਲਈ ਚੀਨੀ ਅਤੇ ਚੀਨੀ ਸਿਰਪ ਦੀ ਆਗਿਆ ਦੇਣ ਨਾਲ ਈਬੀਪੀ ਪ੍ਰੋਗਰਾਮ ਲਈ ਇਥੇਨੋਲ ਦੀ ਉਪਲੱਬ‍ਧਤਾ ਵਿੱਚ ਮਹੱਤ‍ਵਪੂਰਨ ਵਾਧਾ ਹੋਣ ਦੀ ਆਸ ਹੈ ।  ਪੈਟਰੋਲ ਵਿੱਚ ਅਧਿਕ ਮਾਤਰਾ ਵਿੱਚ ਇਥੇਨੋਲ  ਦੇ ਮਿਸ਼ਰਣ  ਦੇ ਕਈ ਲਾਭ ਹਨ ਜਿਵੇਂ -  ਆਯਾਤ ਉੱਤੇ ਨਿਰਭਰਤਾ ਵਿੱਚ ਕਮੀ ਖੇਤੀਬਾੜੀ ਖੇਤਰ ਨੂੰ ਸਮਰਥਨ ਅਧਿਕ ਵਾਤਾਵਰਣ ਅਨੁਕੂਲ ਈਂਧਣ ਘੱਟ ਪ੍ਰਦੂਸ਼ਣ ਅਤੇ ਕਿਸਾਨਾਂ ਲਈ ਅਤਿਰਿਕ‍ਤ (ਵਾਧੂ) ਆਮਦਨ

*****

ਵੀਆਰਆਰਕੇ/ਪੀਕੇ/ਐੱਸਐੱਚ


(Release ID: 1584015) ਵਿਜ਼ੀਟਰ ਕਾਊਂਟਰ : 99
Read this release in: English