ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਨੇ `ਮਿਸ਼ਨ ਮਿਲੀਅਨ ਟ੍ਰੀਜ਼' ਮੁਹਿੰਮ ਦੇ ਸਮਾਪਤੀ ਸਮਾਰੋਹ ਵਿੱਚ ਹਿੱਸਾ ਲਿਆ, ਬੈਟਰੀ ਨਾਲ ਚਲਣ ਵਾਲੀਆਂ ਵਾਤਾਵਰਣ ਮਿੱਤਰ (ਈਕੋ ਫਰੈਂਡਲੀ) ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

ਸ਼੍ਰੀ ਸ਼ਾਹ ਨੇ ਔਰਤਾਂ ਨੂੰ ਕਰਿਆਨੇ ਅਤੇ ਸਬਜ਼ੀ ਦੀ ਖਰੀਦਦਾਰੀ ਲਈ ਪਲਾਸਟਿਕ ਥੈਲੀਆਂ ਦੀ ਵਰਤੋਂ ਨਾ ਕਰਨ ਦਾ ਸੱਦਾ ਦਿੱਤਾ

ਗੁਜਰਾਤ ਇਲੈਕਟ੍ਰਿਕ ਮੋਬਿਲਿਟੀ ਵਧਾਉਣ ਵਿੱਚ ਦੇਸ਼ ਦੀ ਅਗਵਾਈ ਕਰੇਗਾ – ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ

Posted On: 29 AUG 2019 6:10PM by PIB Chandigarh

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਹਟਾਉਣ ਤੋਂ ਬਾਅਦ ਗੁਜਰਾਤ ਦੇ ਆਪਣੇ ਪਹਿਲੇ ਦੌਰੇ ਉੱਤੇ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ `ਮਿਸ਼ਨ ਮਿਲੀਅਨ ਟ੍ਰੀਜ਼' ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਹਿੱਸਾ ਲਿਆ ਇਸ ਪ੍ਰੋਗਰਾਮ ਦਾ ਆਯੋਜਨ ਅਹਿਮਦਾਬਾਦ ਨਗਰ ਨਿਗਮ ਨੇ ਕੀਤਾ ਵਿਸ਼ਵ ਵਾਤਾਵਰਨ ਦਿਵਸ ਯਾਨੀ 5 ਜੂਨ, 2019 ਨੂੰ ਸ਼ੁਰੂ ਕੀਤੇ ਗਏ ਇਸ ਮਿਸ਼ਨ ਦੀ ਸਮਾਪਤੀ ਅਹਿਮਦਾਬਾਦ ਵਿੱਚ 10,87,000 ਪੌਦੇ ਲਗਾ ਕੇ ਕੀਤੀ ਗਈ

 

ਇਸ ਮੌਕੇ ਉੱਤੇ ਕੇਂਦਰੀ ਗ੍ਰਿਹ ਮੰਤਰੀ ਨੇ ਔਰਤਾਂ ਨੂੰ ਕਰਿਆਨੇ ਦੇ ਸਮਾਨ ਅਤੇ ਸਬਜ਼ੀ ਦੀ ਖਰੀਦਦਾਰੀ ਲਈ ਪਲਾਸਟਿਕ ਥੈਲੀਆਂ ਦੀ ਵਰਤੋਂ ਨਾ ਕਰਨ ਦਾ ਸੱਦਾ ਦਿੱਤਾ ਸ਼੍ਰੀ ਸ਼ਾਹ ਨੇ ਲੋਕਾਂ ਨੂੰ ਪੈਰਿਸ ਜਲਵਾਯੂ ਸਮਝੌਤੇ ਦੀ ਯਾਦ ਕਰਵਾਉਂਦੇ ਦੁਨੀਆ ਭਰ ਵਿੱਚ ਕਾਰਬਨ-ਡਾਈ-ਆਕਸਾਈਡ ਅਤੇ ਕਾਰਬਨ-ਮੋਨੋ-ਆਕਸਾਈਡ ਦੇ ਨਿਕਲਣ ਦੇ ਕਾਰਨ ਓਜ਼ੋਨ ਦੀ ਪਰਤ ਦੇ ਨੁਕਸਾਨ ਨਾਲ ਜੁੜੇ ਖਤਰੇ ਬਾਰੇ ਦੱਸਿਆ

 

ਇਸ ਮੌਕੇ ਉੱਤੇ ਕੇਂਦਰੀ ਗ੍ਰਿਹ ਮੰਤਰੀ ਨੇ ਸਾਲ 2019 ਵਿੱਚ ਦੂਜੀ ਵਾਰੀ ਸੱਤਾ ਸੰਭਾਲਣ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਜਲ ਸ਼ਕਤੀ ਲਈ ਇੱਕ ਵੱਖਰਾ ਮੰਤਰਾਲਾ ਕਾਇਮ ਕੀਤੇ ਜਾਣ ਦਾ ਜ਼ਿਕਰ ਕੀਤਾ ਉਨ੍ਹਾਂ ਕਿਹਾ ਕਿ ਇਹ ਕਦਮ ਆਉਣ ਵਾਲੇ ਦਿਨਾਂ ਵਿੱਚ ਪਾਣੀ ਸੰਭਾਲ, ਵਾਤਾਵਰਣ ਸੰਰੱਖਣ, ਪਾਣੀ ਦੀ ਬੱਚਤ ਕਰਨ, ਗੰਦੇ ਪਾਣੀ ਨੂੰ ਸਾਫ਼ ਕਰਨ ਅਤੇ ਸਿੰਚਾਈ ਸਬੰਧੀ ਨਵੀਆਂ ਖੋਜਾਂ ਸਮੇਤ ਚੌਗਿਰਦੇ ਦੀ ਵੱਖ-ਵੱਖ ਮੋਰਚਿਆਂ ਉੱਤੇ ਪੂਰੀ ਦੁਨੀਆ ਦਾ ਮਾਰਗ ਦਰਸ਼ਨ ਕਰੇਗਾ

 

ਸ਼੍ਰੀ ਸ਼ਾਹ ਨੇ ਸ਼ਹਿਰ ਵਿੱਚ 8 ਏਸੀ ਇਲੈਕਟ੍ਰਿਕ ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਦੇ ਨਾਲ ਹੀ ਇੱਕ ਬੈਟਰੀ ਚਾਰਜਿੰਗ ਕੇਂਦਰ ਦਾ ਉਦਘਾਟਨ ਵੀ ਕੀਤਾ ਅਹਿਮਦਾਬਾਦ ਨਗਰ ਨਿਗਮ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਅਹਿਮਦਾਬਾਦ ਨੇ ਦੇਸ਼ ਵਿੱਚ ਤਿਆਰ ਬੱਸਾਂ ਨਾਲ ਇਲੈਕਟ੍ਰਿਕ ਵਾਹਨਾਂ ਦਾ ਪ੍ਰਚਲਨ (ਰਿਵਾਜ਼) ਵਧਾਉਣ ਦੀ ਅਗਵਾਈ ਕੀਤੀ ਹੈ ਉਨ੍ਹਾਂ ਸਥਾਨਕ ਸੰਸਥਾਵਾਂ ਵਿਭਾਗ ਨੂੰ ਤਕਨੀਕੀ ਜ਼ਰੂਰਤਾਂ ਜਿਵੇਂ ਕਿ ਬੈਟਰੀ ਬਦਲਣ ਦੇ ਅਜਿਹੇ ਉਚਿਤ ਕੇਂਦਰਾਂ ਦੀ ਸਥਾਪਨਾ ਕਰਨ ਦੀ ਦਰੁਸਤ ਤਿਆਰੀ ਕਰਨ ਦੀ ਅਪੀਲ ਕੀਤੀ ਜਿਸ ਨਾਲ ਸਮੇਂ ਦੀ ਬੱਚਤ ਹੋਵੇ ਅਤੇ ਇਸ ਦੇ ਨਾਲ ਹੀ ਊਰਜਾ ਦੀ ਕਫਾਇਤ ਵੀ ਹੋਵੇ

 

ਵਰਣਨਯੋਗ ਹੈ ਕਿ ਕੇਂਦਰੀ ਗ੍ਰਿਹ ਮੰਤਰੀ ਨੇ ਆਪਣੇ ਸੰਸਦੀ ਹਲਕੇ ਦੀਆਂ ਰਿਹਾਇਸ਼ੀ ਸੋਸਾਇਟੀਆਂ ਦੇ ਮੁਖੀਆਂ ਅਤੇ ਸਕੱਤਰਾਂ ਨੂੰ ਆਪਣੀਆਂ-ਆਪਣੀਆਂ ਸੋਸਾਇਟੀਆਂ ਵਿੱਚ ਘੱਟ ਤੋਂ ਘੱਟ 5 ਅਜਿਹੇ ਪੌਦੇ ਲਗਾਉਣ ਲਈ ਇੱਕ ਵਿਸ਼ੇਸ਼ ਪੱਤਰ ਲਿਖਿਆ ਹੈ ਜੋ 100 ਸਾਲ ਤੋਂ ਵੀ ਵੱਧ ਸਮੇਂ ਤੱਕ ਜਿਊਂਦੇ ਰਹਿੰਦੇ ਹਨ ਇਨ੍ਹਾਂ ਵਿੱਚ ਬੋਹੜ, ਪਿੱਪਲ ਵਗ਼ੈਰਾ ਸ਼ਾਮਿਲ ਹਨ ਇਸ ਬਾਰੇ ਮਿਲੇ ਹੁੰਗਾਰੇ ਉੱਤੇ ਤਸੱਲੀ ਪ੍ਰਗਟਾਉਂਦੇ ਹੋਏ ਗ੍ਰਿਹ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ 3216 ਅਜਿਹੇ ਹਾਂ-ਪੱਖੀ ਜਵਾਬ ਮਿਲੇ ਹਨ ਜਿਨ੍ਹਾਂ ਵਿੱਚ ਸੋਸਾਇਟੀਆਂ ਨੇ ਪੌਦਿਆਂ ਵਿੱਚ ਨਿਯਮਿਤ ਤੌਰ 'ਤੇ ਪਾਣੀ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਢੁਕਵਾਂ ਰੱਖ-ਰਖਾਅ ਕਰਨ ਦਾ ਵੀ ਪ੍ਰਬੰਧ ਕਰਨ ਦੀ ਜਾਣਕਾਰੀ ਦਿੱਤੀ ਹੈ

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਭਾਈ ਰੁਪਾਣੀ ਨੇ ਕੇਂਦਰੀ ਗ੍ਰਿਹ ਮੰਤਰੀ ਨੂੰ ਭਰੋਸਾ ਦਿੱਤਾ ਕਿ ਗੁਜਰਾਤ ਇਲੈਕਟ੍ਰਿਕ ਵਾਹਨਾਂ ਦਾ ਸੰਚਾਲਨ ਵਧਾਉਣ ਵਿੱਚ ਦੇਸ਼ ਦੀ ਅਗਵਾਈ ਕਰੇਗਾ ਉਨ੍ਹਾਂ ਕਿਹਾ ਕਿ ਫਿਲਹਾਲ ਅਹਿਮਦਾਬਾਦ ਵਿੱਚ 50 ਇਲੈਕਟ੍ਰਿਕ ਬੱਸਾਂ ਨੂੰ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਜਲਦੀ ਹੀ ਇਕੱਲੇ ਅਹਿਮਦਾਬਾਦ ਸ਼ਹਿਰ ਵਿਚ 500 ਇਲੈਕਟ੍ਰਿਕ ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਜਾਣਗੀਆਂ ਉਨ੍ਹਾਂ ਗੁਜਰਾਤ ਰਾਜ ਨੂੰ ਹਰਿਤ, ਸਵੱਛ, ਵਾਤਾਵਰਣ ਅਨੁਕੂਲ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਗੱਲ ਦੁਹਰਾਈ

ਸ਼੍ਰੀ ਰੁਪਾਣੀ ਨੇ ਜਾਣਕਾਰੀ ਦਿੱਤੀ ਕਿ ਇਲੈਕਟ੍ਰਿਕ ਬੱਸਾਂ ਦੇਸ਼ ਵਿੱਚ ਹੀ ਤਿਆਰ ਕੀਤੀਆਂ ਗਈਆਂ ਹਨ ਜੋ `ਮੇਕ ਇਨ ਇੰਡੀਆ' ਦੀ ਧਾਰਨਾ ਅਨੁਸਾਰ ਹਨ ਇਸ ਸਾਲ ਕਾਫੀ ਵਰਖਾ ਹੋਣ ਉੱਤੇ ਤਸੱਲੀ ਪ੍ਰਗਟਾਉਂਦੇ ਹੋਏ ਸ਼੍ਰੀ ਰੁਪਾਣੀ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਰਾਜ ਸਰਕਾਰ ਵੱਲੋਂ ਕਈ ਚੈੱਕ ਡੈਮ ਅਤੇ ਤਲਾਬਾਂ ਦੇ ਨਾਲ ਨਾਲ ਪਾਣੀ ਦੀ ਬੱਚਤ ਦੇ ਕਈ ਹੋਰ ਯਤਨ ਕੀਤੇ ਗਏ ਹਨ ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ

 

ਅਹਿਮਦਾਬਾਦ ਦੀ ਮੇਅਰ ਸੁਸ਼੍ਰੀ ਬਿਜਲ ਪਟੇਲ, ਗੁਜਰਾਤ ਦੇ ਗ੍ਰਿਹ ਮੰਤਰੀ ਸ਼੍ਰੀ ਪ੍ਰਦੀਪ ਸਿੰਘ ਜਡੇਜਾ, ਰਾਜ ਦੇ ਖੇਤੀਬਾੜੀ ਮੰਤਰੀ ਸ਼੍ਰੀ ਆਰ ਸੀ ਫਾਲਦੂ, ਮਾਲ ਮੰਤਰੀ ਸ਼੍ਰੀ ਕੌਸ਼ਿਕ ਭਾਈ ਪਟੇਲ ਅਤੇ ਹੋਰ ਪਤਵੰਤੇ ਵੀ ਇਸ ਮੌਕੇ 'ਤੇ ਮੌਜੂਦ ਸਨ

 

*****

ਵੀਜੀ/ਵੀਐੱਮ/ਐੱਚਐੱਸ



(Release ID: 1583843) Visitor Counter : 87


Read this release in: English