ਪ੍ਰਧਾਨ ਮੰਤਰੀ ਦਫਤਰ

ਨ੍ਰਿਪੇਂਦਰ ਮਿਸਰਾ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਛੱਡਣਗੇ

Posted On: 30 AUG 2019 7:05PM by PIB Chandigarh

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਸ਼੍ਰੀ ਨ੍ਰਿਪੇਂਦਰ ਮਿਸਰਾ ਨੇ ਆਪਣੇ ਅਹੁਦੇ ਤੋਂ ਹਟਣ ਦੀ ਇੱਛਾ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੋ ਹਫ਼ਤੇ ਹੋਰ ਇਸ ਅਹੁਦੇ ਉੱਤੇ ਬਣੇ ਰਹਿਣ ਲਈ ਕਿਹਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਉੱਤਰ ਪ੍ਰਦੇਸ਼ ਕਾਡਰ ਦੇ 1977 ਬੈਚ ਦੇ ਸੇਵਾਮੁਕਤ ਅਧਿਕਾਰੀ, ਸ਼੍ਰੀ ਪੀ.ਕੇ. ਸਿਨਹਾ ਦੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵਿਸ਼ੇਸ਼ ਡਿਊਟੀ ਅਫ਼ਸਰ (ਓਐੱਸਡੀ) ਵਜੋਂ ਨਿਯੁਕਤੀ ਵੀ ਕੀਤੀ ਹੈ।

ਇੱਕ ਬਿਆਨ ਵਿੱਚ, ਸ਼੍ਰੀ ਨ੍ਰਿਪੇਂਦਰ ਮਿਸਰਾ ਨੇ ਕਿਹਾ:

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਤਹਿਤ ਦੇਸ਼ ਦੀ ਸੇਵਾ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਮੈਂ ਤਹਿ ਦਿਲੋਂ ਉਨ੍ਹਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਅਵਸਰ ਦਿੱਤਾ ਅਤੇ ਮੇਰੇ ਤੇ ਪੂਰਾ ਵਿਸ਼ਵਾਸ ਕੀਤਾ।

ਮੈਂ ਪੰਜ ਵਰ੍ਹਿਆਂ ਤੋਂ ਵੱਧ ਸਮੇਂ ਹਰ ਘੰਟੇ ਤਸੱਲੀਬਖਸ਼ ਤਰੀਕੇ ਨਾਲ ਕੰਮ ਕਰਨ ਦਾ ਆਨੰਦ ਉਠਾਇਆ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਮੈਂ ਅੱਗੇ ਕੂਚ ਕਰਾਂ, ਹਾਲਾਂਕਿ ਮੈਂ ਜਨਤਾ ਦੇ ਹਿਤਾਂ ਅਤੇ ਰਾਸ਼ਟਰੀ ਹਿਤਾਂ ਪ੍ਰਤੀ ਸਮਰਪਿਤ ਹਾਂ। ਮੈਂ ਸਰਕਾਰ ਦੇ ਅੰਦਰ ਅਤੇ ਬਾਹਰ ਸਾਰੇ ਸਹਿਯੋਗੀਆਂ, ਮਿੱਤਰਾਂ ਅਤੇ ਆਪਣੇ ਪਰਿਵਾਰ ਦਾ ਇਸ ਸਮਰਥਨ ਲਈ ਧੰਨਵਾਦ ਕਰਦਾ ਹਾਂ। ਮੈਂ ਸਾਡੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ ਜੋ ਸਾਡੇ ਦੇਸ਼ ਨੂੰ ਉੱਜਵਲ ਭਵਿੱਖ ਵੱਲ ਲਿਜਾ ਰਹੇ ਹਨ।

*****

ਵੀਆਰਆਰਕੇ/ਐੱਸਐੱਚ


(Release ID: 1583818) Visitor Counter : 133


Read this release in: English