ਮੰਤਰੀ ਮੰਡਲ
ਮੰਤਰੀ ਮੰਡਲ ਨੇ ਕਈ ਸੈਕਟਰਾਂ ਵਿੱਚ ਐੱਫਡੀਆਈ ਨੀਤੀ ਦੀ ਸਮੀਖਿਆ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
Posted On:
28 AUG 2019 7:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਈ ਸੈਕਟਰਾਂ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਸਮੀਖਿਆ ਦੇ ਪ੍ਰਤਸਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਐੱਫਡੀਆਈ ਨੀਤੀ ਸੁਧਾਰ ਦੇ ਪ੍ਰਮੁੱਖ ਪ੍ਰਭਾਵ ਅਤੇ ਲਾਭ
- ਐੱਫਡੀਆਈ ਨੀਤੀ ਵਿੱਚ ਬਦਲਾਅ ਸਦਕਾ ਭਾਰਤ ਨੂੰ ਜ਼ਿਆਦਾ ਆਕਰਸ਼ਕ ਐੱਫਡੀਆਈ ਮੰਜ਼ਿਲ (ਟਿਕਾਣਾ) ਬਣਾਇਆ ਜਾਵੇਗਾ। ਇਸ ਦਾ ਲਾਭ ਨਿਵੇਸ਼, ਰੋਜ਼ਗਾਰ ਅਤੇ ਵਿਕਾਸ ਵਧਾਉਣ ਵਿੱਚ ਮਿਲੇਗਾ।
- ਕੋਲਾ ਖੇਤਰ ਵਿੱਚ ਕੋਲੇ ਦੀ ਵਿਕਰੀ ਲਈ ਕੋਲਾ ਖਨਨ, ਇਸ ਨਾਲ ਸਬੰਧਿਤ ਪ੍ਰੋਸੈੱਸਿੰਗ ਯਾਨੀ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਵਿੱਚ ਸਵੈਚਾਲਿਤ ਮਾਰਗ ਤਹਿਤ 100% ਐੱਫਡੀਆਈ, ਇੱਕ ਕੁਸ਼ਲ ਅਤੇ ਪ੍ਰਤੀਯੋਗੀ ਕੋਲਾ ਬਜ਼ਾਰ ਲਈ ਅੰਤਰਰਾਸ਼ਟਰੀ ਕੰਪਨੀਆਂ ਨੂੰ ਆਕਰਸ਼ਿਤ ਕਰੇਗਾ।
- ਠੇਕੇ ਰਾਹੀਂ ਨਿਰਮਾਣ ਮੇਕ ਇਨ ਇੰਡੀਆ ਦੇ ਉਦੇਸ਼ ਵਿੱਚ ਬਰਾਬਰ ਦਾ ਯੋਗਦਾਨ ਦਿੰਦਾ ਹੈ। ਹੁਣ ਅਨੁਬੰਧ ਨਿਰਮਾਣ ਵਿੱਚ ਆਟੋਮੈਟਿਕ ਮਾਰਗ ਤਹਿਤ ਐੱਫਡੀਆਈ ਦੀ ਆਗਿਆ ਦਿੱਤੀ ਜਾ ਰਹੀ ਹੈ, ਜੋ ਕਿ ਭਾਰਤ ਵਿੱਚ ਨਿਰਮਾਣ ਖੇਤਰ ਨੂੰ ਇੱਕ ਵੱਡਾ ਹੁਲਾਰਾ ਦੇਣ ਵਾਲਾ ਹੋਵੇਗਾ।
- ਵਿੱਤ ਮੰਤਰੀ ਦੇ ਕੇਂਦਰੀ ਬਜਟ ਭਾਸ਼ਣ ਵਿੱਚ ਸਿੰਗਲ ਬ੍ਰਾਂਡ ਰਿਟੇਲ ਟਰੇਨਿੰਗ (ਐੱਸਬੀਆਰਟੀ) ਵਿੱਚ ਐੱਫਡੀਆਈ ਲਈ ਸਥਾਨਕ ਸੋਰਸਿੰਗ ਨਿਯਮਾਂ ਨੂੰ ਅਸਾਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇੱਕ ਅਧਾਰ ਸਾਲ (BaseYear) ਵਿੱਚ ਜ਼ਿਆਦਾ ਨਿਰਯਾਤ ਵਾਲੀਆਂ ਕੰਪਨੀਆਂ ਲਈ ਇੱਕ ਸਮਾਨ ਪੱਧਰ ਬਣਾਉਣ ਦੇ ਇਲਾਵਾ ਇਸ ਨਾਲ ਐੱਸਬੀਆਰਟੀ ਇਕਾਈਆਂ ਲਈ ਜ਼ਿਆਦਾ ਲਚੀਲਾਪਨ ਆਏਗਾ ਅਤੇ ਪਰਿਚਾਲਨ ਵਿੱਚ ਅਸਾਨੀ ਹੋਵੇਗੀ। ਇਸ ਦੇ ਇਲਾਵਾ, ਪਰੰਪਰਾਗਤ ਸਟੋਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਔਨਲਾਈਨ ਵਿਕਰੀ ਦੀ ਇਜਾਜ਼ਤ ਦੇਣ ਨਾਲ ਨੀਤੀਆਂ ਨੂੰ ਬਜ਼ਾਰ ਦੇ ਮੌਜੂਦਾ ਤਰੀਕਿਆਂ ਨਾਲ ਮਿਲਾਇਆ ਜਾ ਸਕੇਗਾ। ਔਨਲਾਈਨ ਵਿਕਰੀ ਨਾਲ ਲੌਜਿਸਟਿਕਸ, ਡਿਜੀਟਲ ਭੁਗਤਾਨ, ਗ੍ਰਾਹਕ ਸੇਵਾ, ਸਿਖਲਾਈ ਅਤੇ ਉਤਪਾਦ ਕੁਸ਼ਲਤਾ ਦੇ ਖੇਤਰ ਵਿੱਚ ਵੀ ਰੋਜ਼ਗਾਰ ਦੀ ਸਿਰਜਨਾ ਹੋਵੇਗੀ।
- ਐੱਫਡੀਆਈ ਨੀਤੀ ਵਿੱਚ ਕੀਤੇ ਗਏ ਉਪਰੋਕਤ ਸੰਸ਼ੋਧਨਾਂ ਦਾ ਅਰਥ, ਦੇਸ਼ ਵਿੱਚ ਕਾਰੋਬਾਰ ਕਰਨਾ ਅਸਾਨ ਕਰਨ ਲਈ ਐੱਫਡੀਆਈ ਨੀਤੀ ਨੂੰ ਉਦਾਰ ਅਤੇ ਸਰਲ ਬਣਾਉਣ ਤੋਂ ਹੈ, ਅਤੇ ਇਸ ਨਾਲ ਨਿਵੇਸ਼, ਆਮਦਨ ਅਤੇ ਰੋਜ਼ਗਾਰ ਵਧਾਉਣ ਵਿੱਚ ਯੋਗਦਾਨ ਮਿਲੇਗਾ।
*****
ਵੀਆਰਆਰਕੇ/ਪੀਕੇ/ਐੱਸਐੱਚ
(Release ID: 1583726)
Visitor Counter : 217