ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ ਦੌਰਾਨ ਪ੍ਰੈੱਸ ਬਿਆਨ ਦਾ ਅਨੁਵਾਦ (22 ਅਗਸਤ, 2019)

Posted On: 23 AUG 2019 12:14AM by PIB Chandigarh

ਮਾਨਯੋਗ ਰਾਸ਼ਟਰਪਤੀ ਇਮੈਨੁਅਲ ਮੈਕਰੋਂ,

ਭਾਰਤ ਅਤੇ ਫਰਾਂਸ ਦੇ ਸਨਮਾਨਤ ਡੈਲੀਗੇਸ਼ਨਜ਼,

ਦੋਸਤੋ,

ਬੋਨ ਜੋਯਰ (Bon Jour),

ਨਮਸਕਾਰ,

 

ਸਭ ਤੋਂ ਪਹਿਲਾਂ ਮੈਂ ਆਪਣੇ ਪਰਮ ਮਿੱਤਰ ਰਾਸ਼ਟਰਪਤੀ ਮੈਕਰੋਂ ਨੂੰ ਹਾਰਦਿਕ ਧੰਨਵਾਦ ਦਿੰਦਾ ਹਾਂ ਉਨ੍ਹਾਂ ਨੇ ਇਸ ਇਤਿਹਾਸਿਕ ਵਿਰਾਸਤੀ ਸਥਾਨ ਵਿਖੇ ਮੇਰੇ ਡੈਲੀਗੇਸ਼ਨ ਦਾ ਅਤੇ ਮੇਰਾ ਬਹੁਤ ਸ਼ਾਨਦਾਰ ਅਤੇ ਬਹੁਤ ਪਿਆਰ ਨਾਲ ਸਵਾਗਤ ਕੀਤਾ ਇਹ ਮੇਰੇ ਲਈ ਇੱਕ ਯਾਦਗਾਰੀ ਪਲ ਹੈ ਜੀ-7 ਸਿਖਰ ਸੰਮੇਲਨ (ਸਮਿੱਟ) ਲਈ ਰਾਸ਼ਟਰਪਤੀ ਮੈਕਰੋਂ ਵੱਲੋਂ ਸੱਦਾ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਿਕ ਭਾਈਵਾਲੀ ਅਤੇ ਮੇਰੇ ਪ੍ਰਤੀ ਉਨ੍ਹਾਂ ਦੇ ਮਿੱਤਰਤਾ ਭਾਵ ਦੀ ਉਦਾਹਰਣ ਹੈ ਅੱਜ ਅਸੀਂ ਬਹੁਤ ਲੰਬੀ ਗੱਲਬਾਤ ਕੀਤੀ ਅਤੇ ਜੀ-7 ਦਾ ਜੋ ਏਜੰਡਾ ਹੈ, ਜਿਸ ਦੀ ਅਗਵਾਈ ਫਰਾਂਸ ਕਰ ਰਿਹਾ ਹੈ, ਉਸ ਵਿੱਚ ਪੂਰੀ ਤਰ੍ਹਾਂ ਸਫਲਤਾ ਮਿਲੇ ਅਤੇ ਭਾਰਤ ਤੋਂ ਜਿਸ ਸਹਿਯੋਗ ਦੀ ਆਸ ਹੈ ਉਹ ਸਹਿਯੋਗ ਪੂਰਨ ਤੌਰ 'ਤੇ ਤੁਹਾਨੂੰ ਹਾਸਿਲ ਹੋਵੇ, ਇਹ ਭਾਰਤ ਦਾ ਹਮੇਸ਼ਾ ਸੰਕਲਪ ਰਹੇਗਾ ਬਾਇਓਵਰਸਿਟੀ ਹੋਵੇ, ਜਲਵਾਯੂ ਪਰਿਵਰਤਨ ਹੋਵੇ, ਕੂਲਿੰਗ ਅਤੇ ਗੈਸ ਦੇ ਮੁੱਦੇ ਹੋਣ, ਇਨ੍ਹਾਂ ਸਾਰਿਆਂ ਵਿਸ਼ਿਆਂ ਉੱਤੇ ਭਾਰਤ ਸਦੀਆਂ ਤੋਂ ਰਵਾਇਤਾਂ ਅਨੁਸਾਰ ਸੱਭਿਆ ਤਰੀਕੇ ਨਾਲ ਕੁਦਰਤ ਨਾਲ ਤਾਲਮੇਲ ਕਰਕੇ ਹੀ ਜੀਣ ਦਾ ਹਮਾਇਤੀ ਰਿਹਾ ਹੈ ਕੁਦਰਤ ਦਾ ਵਿਨਾਸ਼ ਕਦੇ ਵੀ ਮਨੁੱਖੀ ਕਲਿਆਣ ਲਈ ਲਾਹੇਵੰਦ ਨਹੀਂ ਹੋ ਸਕਦਾ ਅਤੇ ਜਦ ਇਹੀ ਥੀਮ ਇਸ ਜੀ-7 ਸਮਿੱਟ ਦੀ ਹੈ ਤਾਂ ਭਾਰਤ ਲਈ ਇਹ ਹੋਰ ਵੀ ਖੁਸ਼ੀ ਦੇ ਪਲ ਹਨ

 

ਦੋਸਤੋ,

 

ਭਾਰਤ ਅਤੇ ਫਰਾਂਸ ਦਰਮਿਆਨ ਸਬੰਧ ਸੈਂਕੜੇ ਸਾਲ ਪੁਰਾਣੇ ਹਨ ਸਾਡੀ ਦੋਸਤੀ ਕਿਸੇ ਸਵਾਰਥ ਉੱਤੇ ਨਹੀਂ ਸਗੋਂ 'ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ' ਦੇ ਠੋਸ ਆਦਰਸ਼ਾਂ ਉੱਤੇ ਟਿਕੀ ਹੋਈ ਹੈ ਇਹੀ ਕਾਰਣ ਹੈ ਕਿ ਭਾਰਤ ਅਤੇ ਫਰਾਂਸ ਨੇ ਮੋਢੇ ਨਾਲ ਮੋਢਾ ਜੋੜ ਕੇ ਆਜ਼ਾਦੀ ਅਤੇ ਲੋਕਤੰਤਰ ਦੀ ਰਾਖੀ ਕੀਤੀ ਹੈ, ਫਾਸ਼ੀਵਾਦ ਅਤੇ ਦਹਿਸ਼ਤਵਾਦ ਦਾ ਮੁਕਾਬਲਾ ਕੀਤਾ ਹੈ ਪਹਿਲੀ ਵਿਸ਼ਵ ਜੰਗ ਦੌਰਾਨ ਹਜ਼ਾਰਾਂ ਭਾਰਤੀ ਫੌਜੀਆਂ ਦਾ ਬਲੀਦਾਨ ਅੱਜ ਵੀ ਫਰਾਂਸ ਵਿੱਚ ਯਾਦ ਕੀਤਾ ਜਾਂਦਾ ਹੈ ਅੱਜ ਦਹਿਸ਼ਤਵਾਦ, ਜਲਵਾਯੂ ਪਰਿਵਰਤਨ, ਵਾਤਾਵਰਨ ਅਤੇ ਟੈਕਨੋਲੋਜੀ ਦੇ ਸਮਾਵੇਸ਼ੀ ਵਿਕਾਸ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਅਤੇ ਫਰਾਂਸ ਇਕੱਠੇ ਮਜ਼ਬੂਤੀ ਨਾਲ ਖੜ੍ਹੇ ਹਨ ਅਸੀਂ ਦੋਹਾਂ ਦੇਸ਼ਾਂ ਨੇ ਸਿਰਫ ਚੰਗੀਆਂ- ਚੰਗੀਆਂ ਗੱਲਾਂ ਹੀ ਨਹੀਂ ਕੀਤੀਆਂ, ਠੋਸ ਕਦਮ ਵੀ ਚੁੱਕੇ ਹਨ ਅੰਤਰਰਾਸ਼ਟਰੀ ਸੋਲਰ ਅਲਾਇੰਸ ਭਾਰਤ ਅਤੇ ਫਰਾਂਸ ਦੀ ਅਜਿਹੀ ਹੀ ਇੱਕ ਸਫ਼ਲ ਪਹਿਲ ਹੈ

 

ਦੋਸਤੋ,

 

ਦੋ ਦਹਾਕਿਆਂ ਤੋਂ ਅਸੀਂ ਰਣਨੀਤਕ ਭਾਈਵਾਲੀ ਦੀ ਰਾਹ ਉੱਤੇ ਚੱਲ ਰਹੇ ਹਾਂ ਅੱਜ ਫਰਾਂਸ ਅਤੇ ਭਾਰਤ ਇੱਕ ਦੂਜੇ ਦੇ ਭਰੋਸੇਮੰਦ ਭਾਈਵਾਲ ਹਨ ਸਾਡੀਆਂ ਕਠਿਨਾਈਆਂ ਵਿੱਚ ਅਸੀਂ ਇੱਕ ਦੂਜੇ ਦਾ ਨਜ਼ਰੀਆ ਸਮਝਿਆ ਹੈ ਅਤੇ ਸਮਰਥਨ ਵੀ ਕੀਤਾ ਹੈ

 

ਦੋਸਤੋ,

 

ਰਾਸ਼ਟਰਪਤੀ ਮੈਕਰੋਂ ਅਤੇ ਮੈਂ ਅੱਜ ਸਾਡੇ ਸਬੰਧਾਂ ਦੇ ਸਾਰੇ ਪੱਖਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਸਾਲ 2022 ਵਿੱਚ ਭਾਰਤ ਦੀ ਆਜ਼ਾਦੀ ਨੂੰ 75 ਸਾਲ ਹੋਣਗੇ, ਤਦ ਤੱਕ ਅਸੀਂ ਨਿਊ ਇੰਡੀਆ ਦੇ ਕਈ ਟੀਚੇ ਰੱਖੇ ਹਨ ਸਾਡਾ ਪ੍ਰਮੁੱਖ ਉਦੇਸ਼ ਹੈ ਭਾਰਤ ਨੂੰ 5 ਮਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣਾ ਵਿਕਾਸ ਲਈ ਭਾਰਤ ਦੀਆਂ ਜ਼ਰੂਰਤਾਂ ਫਰਾਂਸੀਸੀ ਉੱਦਮਾਂ ਲਈ ਸੁਨਹਿਰੀ ਮੌਕੇ ਪ੍ਰਦਾਨ ਕਰਦੀਆਂ ਹਨ ਆਪਣੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਅਸੀਂ ਮੁਹਾਰਤ ਵਿਕਾਸ, ਸ਼ਹਿਰੀ ਹਵਾਬਾਜ਼ੀ, ਪੁਲਾੜ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਨਵੀਆਂ ਪਹਿਲਕਦਮੀਆਂ ਲਈ ਤੱਤਪਰ ਹਾਂ ਰੱਖਿਆ ਸਹਿਯੋਗ ਸਾਡੇ ਸਬੰਧਾਂ ਦਾ ਇੱਕ ਮਜ਼ਬੂਤ ਥੰਮ੍ਹ ਹੈ ਮੈਨੂੰ ਖੁਸ਼ੀ ਹੈ ਕਿ ਵੱਖ ਵੱਖ ਪ੍ਰੋਜੈਕਟਾਂ ਉੱਤੇ ਸਾਡੀ ਚੰਗੀ ਪ੍ਰਗਤੀ ਹੋ ਰਹੀ ਹੈ 36 ਰਾਫੇਲ ਜਹਾਜ਼ਾਂ ਵਿਚੋਂ ਪਹਿਲਾ ਜਹਾਜ਼ ਅਗਲੇ ਮਹੀਨੇ ਭਾਰਤ ਨੂੰ ਸੌਂਪਿਆ ਜਾਵੇਗਾ ਅਸੀਂ ਟੈਕਨੋਲੋਜੀ ਅਤੇ ਸਾਂਝੇ ਉਤਪਾਦਨ ਵਿੱਚ ਸਹਿਯੋਗ ਨੂੰ ਵਧਾਵਾਂਗੇ ਫਰਾਂਸ ਪਹਿਲਾ ਦੇਸ਼ ਹੈ ਜਿਸ ਨਾਲ ਅਸੀਂ ਨਵੀਂ ਪੀੜ੍ਹੀ ਦਾ ਸਿਵਲ ਨਿਊਕਲੀਅਰ ਐਗਰੀਮੈਂਟ ਦਸਤਖ਼ਤ ਕੀਤਾ ਹੈ ਅਸੀਂ ਆਪਣੀਆਂ ਕੰਪਨੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਜੈਤਾਪੁਰ ਪ੍ਰੋਜੈਕਟ ਉੱਤੇ ਤੇਜ਼ੀ ਨਾਲ ਅੱਗੇ ਵਧਣ ਅਤੇ ਬਿਜਲੀ ਦੀ ਕੀਮਤ ਨੂੰ ਵੀ ਧਿਆਨ ਵਿੱਚ ਰੱਖਣ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਦੋਵੇਂ ਪਾਸਿਓਂ ਸੈਰ ਸਪਾਟੇ ਵਿੱਚ ਵਾਧਾ ਹੋ ਰਿਹਾ ਹੈ ਤਕਰੀਬਨ ਢਾਈ ਲੱਖ ਫਰਾਂਸੀਸੀ ਸੈਲਾਨੀ ਅਤੇ 7 ਲੱਖ ਭਾਰਤੀ ਸੈਲਾਨੀ ਹਰ ਸਾਲ ਇੱਕ ਦੂਜੇ ਦੇ ਦੇਸ਼ ਵਿੱਚ ਆਉਂਦੇ ਹਨ ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਨੂੰ ਉੱਚ ਵਿੱਦਿਆ ਦੇ ਖੇਤਰ ਵਿੱਚ ਵਿਸ਼ੇਸ਼ ਤੌਰ 'ਤੇ ਵਧਾਉਣਾ ਚਾਹੀਦਾ ਹੈ 2021-22 ਵਿੱਚ ਪੂਰੇ ਫਰਾਂਸ ਵਿੱਚ ਭਾਰਤੀ ਸੱਭਿਆਚਾਰਕ ਮੇਲੇ 'ਨਮਸਤੇ ਫਰਾਂਸ' ਦਾ ਅਗਲਾ ਐਡੀਸ਼ਨ ਹੋਵੇਗਾ ਮੈਨੂੰ ਆਸ ਹੈ ਕਿ ਭਾਰਤ ਦੇ ਵੰਨਸੁਵੰਨੇ ਸਭਿਆਚਾਰ ਵਿੱਚ ਇਹ ਮੇਲਾ ਫਰਾਂਸ ਦੇ ਲੋਕਾਂ ਦੀ ਦਿਲਚਸਪੀ ਨੂੰ ਹੋਰ ਵਧਾਵੇਗਾ ਮੈਂ ਜਾਣਦਾ ਹਾਂ ਕਿ ਯੋਗ, ਫਰਾਂਸ ਵਿੱਚ ਬਹੁਤ ਲੋਕਪ੍ਰਿਅ ਹੈ? ਮੈਨੂੰ ਆਸ ਹੈ ਕਿ ਫਰਾਂਸ ਵਿੱਚ ਮੇਰੇ ਹੋਰ ਵੀ ਬਹੁਤ ਸਾਰੇ ਦੋਸਤ ਇਸ ਨੂੰ ਸਿਹਤਮੰਦ ਜੀਵਨ ਸ਼ੈਲੀ ਦੇ ਰੂਪ ਵਿੱਚ ਅਪਣਾਉਣਗੇ

 

ਦੋਸਤੋ,

 

ਮੈਂ ਵਿਸ਼ਵ ਚੁਣੌਤੀਆਂ ਲਈ ਭਾਰਤ ਅਤੇ ਫਰਾਂਸ ਦੇ ਸਹਿਯੋਗ ਦੀ ਅਹਿਮੀਅਤ ਵੱਲ ਇਸ਼ਾਰਾ ਕੀਤਾ ਸੀ ਸਾਨੂੰ ਦੋਹਾਂ ਦੇਸ਼ਾਂ ਨੂੰ ਦਹਿਸ਼ਤਵਾਦ ਅਤੇ ਰੈਡੀਕਲਾਈਜ਼ੇਸ਼ਨ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਸਰਹੱਦ ਪਾਰਲੇ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਵਿੱਚ ਸਾਨੂੰ ਫਰਾਂਸ ਦੀ ਬੇਸ਼ਕੀਮਤੀ ਹਮਾਇਤ ਅਤੇ ਸਹਿਯੋਗ ਮਿਲਿਆ ਹੈ ਇਸ ਦੇ ਲਈ ਅਸੀਂ ਰਾਸ਼ਟਰਪਤੀ ਮੈਕਰੋਂ ਦਾ ਧੰਨਵਾਦ ਕਰਦੇ ਹਾਂ ਅਸੀਂ ਸੁਰੱਖਿਆ ਅਤੇ ਕਾਊਂਟਰ ਟੈਰਰਿਜ਼ਮ ਬਾਰੇ ਸਹਿਯੋਗ ਨੂੰ ਵਿਆਪਕ ਬਣਾਉਣ ਦਾ ਵੀ ਇਰਾਦਾ ਕੀਤਾ ਹੈ ਮੈਰੀਟਾਈਮ ਅਤੇ ਸਾਈਬਰ ਸੁਰੱਖਿਆ ਵਿੱਚ ਵੀ ਸਾਡੇ ਵਧਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਵੀ ਅਸੀਂ ਕੀਤਾ ਹੈ ਮੈਨੂੰ ਖੁਸ਼ੀ ਹੈ ਕਿ ਸਾਈਬਰ ਸੁਰੱਖਿਆ ਅਤੇ ਡਿਜੀਟਲ ਟੈਕਨਾਲੋਜੀ ਦੇ ਸਬੰਧ ਵਿੱਚ ਨਵੇਂ ਰੋਡ ਮੈਪ ਬਾਰੇ ਅਸੀਂ ਸਹਿਮਤ ਹੋਏ ਹਾਂ ਇੰਡੀਅਨ ਓਸ਼ਨ ਖੇਤਰ ਵਿੱਚ ਸਾਡਾ ਆਪ੍ਰੇਸ਼ਨਲ ਸਹਿਯੋਗ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਇਸ ਖੇਤਰ ਵਿੱਚ ਸੁਰੱਖਿਆ ਅਤੇ ਸਭ ਲਈ ਪ੍ਰਗਤੀ ਯਕੀਨੀ ਬਣਾਉਣ ਵਿੱਚ ਇਹ ਸਹਿਯੋਗ ਮਹੱਤਵਪੂਰਣ ਹੋਵੇਗਾ

 

ਮਿੱਤਰੋ,

ਮੈਂ ਆਪਣੇ ਗੂੜ੍ਹੇ ਮਿੱਤਰ ਰਾਸ਼ਟਰਪਤੀ ਮੈਕਰੋਂ ਨੂੰ ਇਸ ਚੁਣੌਤੀ ਭਰੇ ਸਮੇਂ ਵਿੱਚ ਇੱਕ ਨਵੇਂ ਵਿਜ਼ਨ, ਉਤਸ਼ਾਹ ਅਤੇ ਕੁਸ਼ਲਤਾ ਨਾਲ ਫਰਾਂਸ ਅਤੇ ਜੀ-7 ਦੀ ਲੀਡਰਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ

 

ਮਹਾਮਹਿਮ,

 

ਇਸ ਯਤਨ ਵਿੱਚ 1.3 ਬਿਲੀਅਨ ਭਾਰਤੀਆਂ ਦਾ ਪੂਰਾ ਸਹਿਯੋਗ ਅਤੇ ਸਮਰਥਨ ਤੁਹਾਡੇ ਨਾਲ ਹੈ ਅਸੀਂ ਦੋਵੇਂ ਦੇਸ਼ ਮਿਲ ਕੇ ਸੁਰੱਖਿਅਤ ਅਤੇ ਖੁਸ਼ਹਾਲ ਦੁਨੀਆ ਦਾ ਰਾਹ ਪੱਧਰਾ ਕਰ ਸਕਦੇ ਹਾਂ ਬੀਆਰਟੀਜ਼ ਵਿੱਚ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਮੈਂ ਉੱਤਸੁਕ ਹਾਂ ਅਤੇ ਇਸ ਦੀ ਸਫ਼ਲਤਾ ਲਈ ਤੁਹਾਨੂੰ ਅਤੇ ਪੂਰੇ ਫਰਾਂਸ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੁਹਾਡੇ ਪਿਆਰ ਭਰੇ ਸੱਦੇ ਲਈ ਇੱਕ ਵਾਰੀ ਫਿਰ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ

 

ਧੰਨਵਾਦ

Merci beaucoup,

Au revoir.

***

 

ਵੀਆਰਆਰਕੇ/ਐੱਸਐੱਚ/ਏਕੇ



(Release ID: 1583072) Visitor Counter : 63


Read this release in: English