ਵਣਜ ਤੇ ਉਦਯੋਗ ਮੰਤਰਾਲਾ
ਵਿਸ਼ਵ ਵਪਾਰ ਸੰਗਠਨ ਦੇ ਸੁਧਾਰ ਸਾਰੇ ਮੈਂਬਰ ਦੇਸ਼ ਲਾਗੂ ਕਰਨ — ਪੀਯੂਸ਼ ਗੋਇਲ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਨੇ ਦੱਖਣੀ - ਦੱਖਣ ਅਤੇ ਤਿਕੋਣੇ ਸਹਿਯੋਗ ਨੂੰ ਸੰਬੋਧਨ ਕੀਤਾ
Posted On:
22 AUG 2019 6:01PM by PIB Chandigarh
ਕੇਂਦਰੀ ਵਣਜ ਤੇ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਮੁਕਤ ਵਪਾਰ ਉੱਤੇ ਵਿਪਰੀਤ ਪ੍ਰਭਾਵ ਪਾਉਣ ਵਾਲੇ ਕੁਝ ਵਿਕਸਿਤ ਦੇਸ਼ਾਂ ਦੀ ਸੁਰੱਖਿਆਵਾਦੀ ਅਤੇ ਇਕ ਪੱਖੀ ਉਪਾਵਾਂ ਵਾਲੀ ਨੀਤੀ ਦਾ ਮੁਕਾਬਲਾ ਕਰਨ ਦਾ ਸਮਾਂ ਆ ਗਿਆ ਹੈ। ਜੇਕਰ ਇਹ ਨੀਤੀਆਂ ਜਾਰੀ ਰਹੀਆਂ ਤਾਂ ਵਿਸ਼ਵ ਭਰ ਵਿੱਚ ਮੰਦੀ ਆਵੇਗੀ ਅਤੇ ਕੋਈ ਵੀ ਦੇਸ਼ ਇਸ ਤੋਂ ਬਚਿਆ ਨਹੀਂ ਰਹੇਗਾ।
ਸ਼੍ਰੀ ਪੀਯੂਸ਼ ਗੋਇਲ ਅੱਜ ਨਵੀਂ ਦਿੱਲੀ ਵਿੱਚ ਦੱਖਣ-ਦੱਖਣ ਅਤੇ ਤ੍ਰਿਕੋਣੇ ਸਹਿਯੋਗ ਉੱਤੇ ਆਯੋਜਿਤ ਇਕ ਅੰਤਰਰਾਸ਼ਟਰੀ ਚਰਚਾ ਨੂੰ ਸੰਬੋਧਨ ਕਰ ਰਹੇ ਸਨ। ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ ਕਿ ਸਾਰੇ ਮੈਂਬਰ ਦੇਸ਼ਾਂ ਨੂੰ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਸੁਧਾਰਾਂ ਨੂੰ ਅਪਣਾਉਣਾ ਪਵੇਗਾ ਅਤੇ ਇਸ ਨੂੰ ਵੱਖ-ਵੱਖ ਤੌਰ ‘ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਅਸੀਂ ਮੌਜੂਦਾ ਪ੍ਰਣਾਲੀ ਤੋਂ ਦੂਰ ਨਹੀਂ ਹੋ ਸਕਦੇ ਸਗੋਂ ਸਾਰੇ ਡਬਲਿਊਟੀਓ ਮੈਂਬਰ ਦੇਸ਼ਾਂ ਨੂੰ ਮੁਕਤ ਵਪਾਰ ਲਈ ਜ਼ਰੂਰੀ ਨਿਯਮਾਂ ਉੱਤੇ ਅਧਾਰਤ, ਪਾਰਦਰਸ਼ੀ ਅਤੇ ਵਿਤਕਰੇ ਤੋਂ ਦੂਰ ਚੰਗੇ ਸ਼ਾਸਨ ਨੂੰ ਇਮਾਨਦਾਰੀ ਨਾਲ ਲਾਗੂ ਕਰਨਾ ਪਵੇਗਾ। ਸਾਨੂੰ ਅਸਮਾਨਤਾ ਵਾਲੀ ਜੀਡੀਪੀ ਵਾਲੇ ਵੱਖ-ਵੱਖ ਮੈਂਬਰ ਦੇਸ਼ਾਂ ਦੇ ਹਿਤਾਂ ਦਾ ਵੀ ਧਿਆਨ ਰੱਖਣਾ ਪਵੇਗਾ।
ਪੀਯੂਸ਼ ਗੋਇਲ ਨੇ ਕਿਹਾ ਕਿ ਕੁਝ ਵਿਕਸਿਤ ਦੇਸ਼ਾਂ ਵੱਲੋਂ ਸੁਰੱਖਿਆਵਾਦ ਦੀਆਂ ਨੀਤੀਆਂ ਵੱਖ-ਵੱਖ ਦੇਸ਼ਾਂ ਦਰਮਿਆਨ ਵਸਤਾਂ ਦੇ ਵਪਾਰ, ਸੇਵਾਵਾਂ ਅਤੇ ਨਿਵੇਸ਼ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
ਵਿਸ਼ਵ ਭਰ ਦੇ 7 ਬਿਲੀਅਨ ਲੋਕਾਂ ਦੇ ਬਿਹਤਰ ਜੀਵਨ ਲਈ ਉਮੀਦ ਨੂੰ ਰੋਕਿਆ ਨਹੀਂ ਜਾ ਸਕਦਾ। ਭਾਰਤ ਲੰਬੀ ਮਿਆਦ ਦੇ ਵਿਕਾਸ ਟੀਚੇ (ਐੱਸਡੀਜੀਜ਼) ਲਈ ਪ੍ਰਤੀ ਹੈ ਅਤੇ ਉਸ ਨੂੰ ਵਿਸ਼ਵਾਸ ਹੈ ਕਿ ਲੋਕਾਂ ਦੀਆਂ ਉਮੀਦਾਂ ਨੂੰ 2030 ਤੱਕ ਰੋਕਿਆ ਨਹੀਂ ਜਾ ਸਕਦਾ। ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਊਰਜਾ, ਸਾਖ਼ਰਤਾ ਅਤੇ ਪੀਣ ਵਾਲੇ ਪਾਣੀ ਤੱਕ ਪਹੁੰਚ ਦੇਣ ਲਈ 2030 ਤੱਕ ਦੀ ਉਡੀਕ ਨਹੀਂ ਕਰੇਗਾ। ਭਾਰਤ ਅੰਤਿਮ ਪਾਇਦਾਨ ‘ਤੇ ਬੈਠੇ ਨਾਗਰਿਕ ਤੱਕ ਲੰਬੀ ਮਿਆਦ ਦੇ ਵਿਕਾਸ ਟੀਚਿਆਂ ਨੂੰ ਪਹੁੰਚਾਉਣ ਲਈ ਤੇਜ਼ੀ ਨਾਲ ਯਤਨ ਕਰ ਰਿਹਾ ਹੈ। ਭਾਰਤ ਦੀ ਇੱਛਾ ਹੈ ਕਿ ਵਿਕਾਸ ਦੀ ਇਹ ਗਤੀ ਬਾਕੀ ਦੁਨੀਆ ਤੱਕ ਵੀ ਪਹੁੰਚੇ।
ਦੱਖਣੀ-ਦੱਖਣ ਸਹਿਯੋਗ, ਦੱਖਣ ਦੇ ਦੇਸ਼ਾਂ ਵਿੱਚ ਰਾਜਨੀਤਕ, ਆਰਥਿਕ, ਸਮਾਜਿਕ, ਸੱਭਿਆਚਾਰਕ, ਵਾਤਾਵਰਣ ਸਬੰਧੀ ਅਤੇ ਤਕਨੀਕੀ ਸਹਿਯੋਗ ਦੇ ਪ੍ਰਭਾਵ ਦਾ ਵਿਸਤ੍ਰਿਤ ਢਾਂਚਾ ਹੈ। ਦੋ ਜਾਂ ਦੋ ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਨੂੰ ਸ਼ਾਮਲ ਕਰਨਾ, ਦੁਵੱਲੇ ਜਾਂ ਅੰਤਰਖੇਤਰੀ ਅਧਾਰ ਉੱਤੇ ਹੋ ਸਕਦਾ ਹੈ। ਦੱਖਣੀ-ਦੱਖਣ ਸਹਿਯੋਗ ,ਦੱਖਣ ਦੇਸ਼ਾਂ ਦਰਮਿਆਨ ਇੱਕਮੁਠਤਾ ਦਾ ਪ੍ਰਗਟਾਵਾ ਅਤੇ ਟਿਕਾਊ ਵਿਕਾਸ ਦੇ ਟੀਚਿਆਂ ਦੀ ਪੂਰਤੀ ਹੈ।
ਸ਼੍ਰੀ ਗੋਇਲ ਨੇ ਉਮੀਦ ਪ੍ਰਗਟਾਈ ਕਿ ਦੱਖਣ-ਦੱਖਣ ਅਤੇ ਤਿਕੋਣਾ ਸਹਿਯੋਗ ਵਿਕਸਿਤ ਵਿਸ਼ਵ ਨੂੰ ਵਿਕਾਸਸ਼ੀਲ ਵਿਸ਼ਵ ਦੇ ਵਿਕਾਸ ਏਜੰਡੇ ਦਾ ਹਿੱਸਾ ਬਣਨ ਵਿੱਚ ਸਹਿਯੋਗ ਕਰੇਗਾ।
*****
ਐੱਮਐੱਮ
(Release ID: 1583013)