ਪ੍ਰਧਾਨ ਮੰਤਰੀ ਦਫਤਰ
‘ਮਨ ਕੀ ਬਾਤ 2.0’ ਦੇ ਤੀਜੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.08.2019)
Posted On:
25 AUG 2019 2:17PM by PIB Chandigarh
English rendering of PM’s address in 3rd Episode of ‘Mann Ki Baat 2.0’ on 25.08.2019
‘ਮਨ ਕੀ ਬਾਤ 2.0’ ਦੇ ਤੀਜੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.08.2019)
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ! ਸਾਡਾ ਦੇਸ਼ ਇਨ੍ਹੀਂ ਦਿਨੀਂ ਇੱਕ ਪਾਸੇ ਤਾਂ ਬਰਸਾਤ ਦਾ ਆਨੰਦ ਲੈ ਰਿਹਾ ਹੈ,ਜਦੋਂ ਕਿ ਦੂਸਰੇ ਪਾਸੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਨਾਲ ਤਿਓਹਾਰ ਅਤੇ ਮੇਲੇ, ਦੀਵਾਲੀ ਤੱਕ ਸਭ ਕੁਝ ਇਹੀ ਚੱਲਦਾ ਹੈ ਅਤੇ ਸ਼ਾਇਦ ਸਾਡੇ ਪੁਰਖਿਆਂ ਨੇ ਰਿਤੂ-ਚੱਕਰ, ਅਰਥ ਚੱਕਰ ਅਤੇ ਸਮਾਜ ਦੇ ਜੀਵਨ ਦੀ ਵਿਵਸਥਾ ਨੂੰ ਬਾਖੂਬੀ ਇਸ ਤਰ੍ਹਾਂ ਨਾਲ ਢਾਲਿਆ ਹੈ ਕਿ ਕਿਸੇ ਵੀ ਹਾਲਤ ਵਿੱਚ ਸਮਾਜ ਵਿੱਚ ਕਦੇ ਵੀ dullness (ਨੀਰਸਤਾ) ਨਾ ਆਏ। ਪਿਛਲੇ ਦਿਨੀਂ ਅਸੀਂ ਲੋਕਾਂ ਨੇ ਕਈ ਉਤਸਵ ਮਨਾਏ। ਕੱਲ੍ਹ ਹਿੰਦੁਸਤਾਨ ਭਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਮਹਾਉਤਸਵ ਮਨਾਇਆ ਗਿਆ। ਕੋਈ ਕਲਪਨਾ ਕਰ ਸਕਦਾ ਹੈ ਕਿ ਕਿਹੋ ਜਿਹੀ ਸ਼ਖਸੀਅਤ ਹੋਵੇਗੀ ਕਿ ਅੱਜ ਹਜ਼ਾਰਾਂ ਸਾਲਾਂ ਦੇ ਬਾਅਦ ਵੀ ਹਰ ਉਤਸਵ ਨਵਾਂਪਣ ਲੈ ਕੇ ਆਉਂਦਾ ਹੈ, ਨਵੀਂ ਪ੍ਰੇਰਣਾ ਲੈ ਕੇ ਆਉਂਦਾ ਹੈ, ਨਵੀਂ ਊਰਜਾ ਲੈ ਕੇ ਆਉਂਦਾ ਹੈ ਅਤੇ ਹਜ਼ਾਰਾਂ ਸਾਲ ਪੁਰਾਣਾ ਜੀਵਨ ਅਜਿਹਾ ਕਿ ਜੋ ਅੱਜ ਵੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਉਦਾਹਰਣ ਦੇ ਸਕਦਾ ਹੋਵੇ, ਪ੍ਰੇਰਣਾ ਦੇ ਸਕਦਾ ਹੋਵੇ, ਹਰ ਕੋਈ ਵਿਅਕਤੀ ਸ਼੍ਰੀ ਕ੍ਰਿਸ਼ਨ ਦੇ ਜੀਵਨ ਵਿੱਚੋਂ ਮੌਜੂਦਾ ਸਮੱਸਿਆਵਾਂ ਦਾ ਹੱਲ ਲੱਭ ਸਕਦਾ ਹੈ। ਇੰਨੀ ਸਮਰੱਥਾ ਹੋਣ ਦੇ ਬਾਵਜੂਦ ਵੀ ਕਦੇ ਉਹ ਰਾਸ ਵਿੱਚ ਰਚ-ਮਿਚ ਜਾਂਦੇ ਸਨ ਤਾਂ ਕਦੇ ਗਊਆਂ ਦੇ ਵਿੱਚ ਤੇ ਕਦੇ ਗਵਾਲਿਆਂ ਦੇ ਵਿੱਚ, ਕਦੇ ਖੇਡ-ਕੁੱਦ ਕਰਨਾ ਤਾਂ ਕਦੇ ਬੰਸਰੀ ਵਜਾਉਣਾ, ਪਤਾ ਨਹੀਂ ਕਿੰਨੀਆਂ ਵਿਭਿੰਨਤਾਵਾਂ ਨਾਲ ਭਰੀ ਇਹ ਸ਼ਖਸੀਅਤ, ਅਨੋਖੀ ਸਮਰੱਥਾ ਦੀ ਧਨੀ, ਲੇਕਿਨ ਸਮਾਜ ਦੀ ਸ਼ਕਤੀ ਨੂੰ ਸਮਰਪਿਤ, ਲੋਕ-ਸ਼ਕਤੀ ਨੂੰ ਸਮਰਪਿਤ, ਲੋਕ-ਸੰਗ੍ਰਾਹਕ ਦੇ ਰੂਪ ਵਿੱਚ, ਨਵੇਂ ਕੀਰਤਮਾਨ ਸਥਾਪਿਤ ਕਰਨ ਵਾਲੀ ਸ਼ਖਸੀਅਤ। ਦੋਸਤੀ ਕਿਵੇਂ ਦੀ ਹੋਵੇ ਤਾਂ ਸੁਦਾਮਾ ਵਾਲੀ ਘਟਨਾ ਕੌਣ ਭੁੱਲ ਸਕਦਾ ਹੈ ਅਤੇ ਯੁੱਧ ਦੇ ਮੈਦਾਨ ਵਿੱਚ ਇੰਨੀਆਂ ਸਾਰੀਆਂ ਮਹਾਨਤਾਵਾਂ ਦੇ ਬਾਵਜੂਦ ਵੀ ਸਾਰਥੀ ਦਾ ਕੰਮ ਸਵੀਕਾਰ ਕਰ ਲੈਣਾ। ਕਦੇ ਚੱਟਾਨ ਉਠਾਉਣ ਦਾ, ਕਦੇ ਭੋਜਨ ਦੇ ਪੱਤਲ ਚੁੱਕਣ ਦਾ ਕੰਮ, ਯਾਨੀ ਹਰ ਚੀਜ਼ ਵਿੱਚ ਇਕ ਨਵਾਂਪਣ ਜਿਹਾ ਮਹਿਸੂਸ ਹੁੰਦਾ ਹੈ ਅਤੇ ਇਸ ਲਈ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਦੋ ਮੋਹਨ ਦੇ ਵੱਲ ਮੇਰਾ ਧਿਆਨ ਜਾਂਦਾ ਹੈ। ਇੱਕ ਸੁਦਰਸ਼ਨ ਚੱਕਰਧਾਰੀ ਮੋਹਨ, ਤਾਂ ਦੂਸਰੇ ਚਰਖਾਧਾਰੀ ਮੋਹਨ। ਸੁਦਰਸ਼ਨ ਚੱਕਰਧਾਰੀ ਮੋਹਨ ਯਮੁਨਾ ਦੇ ਤਟ ਨੂੰ ਛੱਡ ਕੇ, ਗੁਜਰਾਤ ਵਿੱਚ ਸਮੁੰਦਰ ਦੇ ਤਟ 'ਤੇ ਜਾ ਕੇ, ਦਵਾਰਿਕਾ ਦੀ ਨਗਰੀ ਵਿੱਚ ਸਥਿਰ ਹੋਏ ਅਤੇ ਸਮੁੰਦਰ ਦੇ ਤਟ 'ਤੇ ਪੈਦਾ ਹੋਏ ਮੋਹਨ, ਯਮੁਨਾ ਦੇ ਤਟ 'ਤੇ ਆ ਕੇ ਦਿੱਲੀ ਵਿੱਚ, ਜੀਵਨ ਦੇ ਆਖਰੀ ਸਾਹ ਲੈਂਦੇ ਹਨ। ਸੁਦਰਸ਼ਨ ਚੱਕਰਧਾਰੀ ਮੋਹਨ ਨੇ ਉਸ ਸਮੇਂ ਦੀਆਂ ਸਥਿਤੀਆਂ ਵਿੱਚ ਹਜ਼ਾਰਾਂ ਸਾਲ ਪਹਿਲਾਂ ਵੀ, ਯੁੱਧ ਨੂੰ ਟਾਲਣ ਦੇ ਲਈ, ਸੰਘਰਸ਼ ਨੂੰ ਟਾਲਣ ਦੇ ਲਈ, ਆਪਣੀ ਬੁੱਧੀ ਦੀ, ਆਪਣੇ ਫ਼ਰਜ਼ ਦੀ, ਆਪਣੀ ਸਮਰੱਥਾ ਦੀ, ਆਪਣੇ ਚਿੰਤਨ ਦੀ ਹਰ ਸੰਭਵ ਵਰਤੋਂ ਕੀਤੀ ਸੀ ਅਤੇ ਚਰਖਾਧਾਰੀ ਮੋਹਨ ਨੇ ਵੀ ਤਾਂ ਇੱਕ ਅਜਿਹਾ ਰਸਤਾ ਚੁਣਿਆ ਸੁਤੰਤਰਤਾ ਦੇ ਲਈ, ਮਨੁੱਖੀ ਕਦਰਾਂ-ਕੀਮਤਾਂ ਦੇ ਯਤਨ ਦੇ ਲਈ ਸ਼ਖਸੀਅਤ ਦੇ ਮੂਲ ਤੱਤਾਂ ਨੂੰ ਸਮਰੱਥਾ ਦੇਵੇ। ਇਸ ਦੇ ਲਈ ਆਜ਼ਾਦੀ ਦੀ ਜੰਗ ਨੂੰ ਇੱਕ ਅਜਿਹਾ ਰੂਪ ਦਿੱਤਾ, ਅਜਿਹਾ ਮੋੜ ਦਿੱਤਾ, ਜੋ ਪੂਰੇ ਸੰਸਾਰ ਦੇ ਲਈ ਇੱਕ ਅਜੂਬਾ ਹੈ, ਅੱਜ ਵੀ ਅਜੂਬਾ ਹੈ। ਬਿਨਾਂ ਸਵੈਹਿਤ ਸੇਵਾ ਦਾ ਮਹੱਤਵ ਹੋਵੇ, ਗਿਆਨ ਦਾ ਮਹੱਤਵ ਹੋਵੇ ਜਾਂ ਫਿਰ ਜੀਵਨ ਦੇ ਸਾਰੇ ਉਤਾਰ-ਚੜ੍ਹਾਅ ਦੇ ਵਿੱਚ ਮੁਸਕਰਾਉਂਦੇ ਹੋਏ ਅੱਗੇ ਵਧਣ ਦਾ ਮਹੱਤਵ ਸ਼੍ਰੀ ਕ੍ਰਿਸ਼ਨ ਦੇ ਸੰਦੇਸ਼ ਤੋਂ ਸਿੱਖ ਸਕਦੇ ਹਾਂ ਅਤੇ ਇਸੇ ਲਈ ਤਾਂ ਸ਼੍ਰੀ ਕ੍ਰਿਸ਼ਨ ਜਗਤ ਗੁਰੂ ਦੇ ਰੂਪ ਵਿੱਚ ਜਾਣੇ ਗਏ ਹਨ - “ਕ੍ਰਿਸ਼ਣਮ ਵੰਦੇ ਜਗਦਗੁਰੁਮ” (“कृष्णं वन्दे जगद्गुरुम”)।
ਅੱਜ ਜਦੋਂ ਅਸੀਂ ਤਿਓਹਾਰਾਂ ਦੀ ਗੱਲ ਕਰ ਰਹੇ ਹਾਂ ਤਾਂ ਨਾਲ ਹੀ ਭਾਰਤ ਇੱਕ ਹੋਰ ਵੱਡੇ ਉਤਸਵ ਦੀ ਤਿਆਰੀ ਵਿੱਚ ਜੁਟਿਆ ਹੈ ਅਤੇ ਭਾਰਤ ਹੀ ਨਹੀਂ, ਪੂਰੀ ਦੁਨੀਆ ਵਿੱਚ ਵੀ ਉਸ ਦੀ ਚਰਚਾ ਹੈ। ਮੇਰੇ ਪਿਆਰੇ ਦੇਸ਼ਵਾਸੀਓ! ਮੈਂ ਗੱਲ ਕਰ ਰਿਹਾ ਹਾਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੀ। 2 ਅਕਤੂਬਰ, 1869 ਪੋਰਬੰਦਰ, ਸਮੁੰਦਰ ਦੇ ਤਟ 'ਤੇ, ਜਿਸ ਨੂੰ ਅੱਜ ਵੀ ਅਸੀਂ ਕੀਰਤੀ ਮੰਦਿਰ ਕਹਿੰਦੇ ਹਾਂ, ਉਸ ਛੋਟੇ ਜਿਹੇ ਘਰ ਵਿੱਚ ਇੱਕ ਵਿਅਕਤੀ ਨਹੀਂ, ਇੱਕ ਯੁਗ ਦਾ ਜਨਮ ਹੋਇਆ ਸੀ, ਜਿਸ ਨੇ ਮਾਨਵ ਇਤਿਹਾਸ ਨੂੰ ਨਵਾਂ ਮੋੜ ਦਿੱਤਾ, ਨਵੇਂ ਰਿਕਾਰਡ ਸਥਾਪਿਤ ਕਰਵਾ ਦਿੱਤੇ। ਮਹਾਤਮਾ ਗਾਂਧੀ ਨਾਲ ਇਕ ਗੱਲ ਹਮੇਸ਼ਾ ਜੁੜੀ ਰਹੀ, ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਜੀਵਨ ਦਾ ਉਹ ਹਿੱਸਾ ਬਣੀ ਰਹੀ ਅਤੇ ਉਹ ਸੀ - ਸੇਵਾ, ਸੇਵਾ-ਭਾਵ, ਸੇਵਾ ਦੇ ਪ੍ਰਤੀ ਨਿਸ਼ਠਾ ਦਾ ਭਾਵ! ਉਨ੍ਹਾਂ ਦਾ ਪੂਰਾ ਜੀਵਨ ਵੇਖੀਏ ਤਾਂ South Africa ਵਿੱਚ ਉਨ੍ਹਾਂ ਸਮੂਹਾਂ ਦੇ ਲੋਕਾਂ ਦੀ ਸੇਵਾ ਕੀਤੀ, ਜਿਹੜੇ ਨਸਲੀ ਭੇਦਭਾਵ ਦਾ ਸਾਹਮਣਾ ਕਰ ਰਹੇ ਸਨ। ਉਸ ਯੁਗ ਵਿੱਚ ਉਹ ਗੱਲ ਛੋਟੀ ਨਹੀਂ ਸੀ, ਉਨ੍ਹਾਂ ਨੇ ਉਨ੍ਹਾਂ ਕਿਸਾਨਾਂ ਦੀ ਸੇਵਾ ਕੀਤੀ, ਜਿਨ੍ਹਾਂ ਨਾਲ ਚੰਪਾਰਣ ਵਿੱਚ ਭੇਦਭਾਵ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਉਨ੍ਹਾਂ ਮਿੱਲ ਮਜ਼ਦੂਰਾਂ ਦੀ ਸੇਵਾ ਕੀਤੀ, ਜਿਨ੍ਹਾਂ ਨੂੰ ਉਚਿਤ ਮਜ਼ਦੂਰੀ ਨਹੀਂ ਸੀ ਦਿੱਤੀ ਜਾ ਰਹੀ ਸੀ। ਉਨ੍ਹਾਂ ਨੇ ਗ਼ਰੀਬ , ਬੇਸਹਾਰਾ, ਕਮਜ਼ੋਰ ਅਤੇ ਭੁੱਖੇ ਲੋਕਾਂ ਦੀ ਸੇਵਾ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਫ਼ਰਜ਼ ਮੰਨਿਆ। ਰਕਤਪਿੱਤ ਦੇ ਸਬੰਧ ਵਿੱਚ ਜਿੰਨੇ ਭਰਮ ਸਨ, ਉਨ੍ਹਾਂ ਨੂੰ ਨਸ਼ਟ ਕਰਨ ਲਈ ਉਹ ਇਸ ਰੋਗ ਨਾਲ ਪੀੜਤ ਲੋਕਾਂ ਦੀ ਖੁਦ ਸੇਵਾ ਕਰਦੇ ਸਨ ਅਤੇ ਆਪਣੇ ਜੀਵਨ ਵਿੱਚ ਸੇਵਾ ਦੇ ਮਾਧਿਅਮ ਨਾਲ ਉਦਾਹਰਣ ਪੇਸ਼ ਕਰਦੇ ਸਨ। ਸੇਵਾ ਉਨ੍ਹਾਂ ਨੇ ਸ਼ਬਦਾਂ ਵਿੱਚ ਨਹੀਂ, ਕਰਕੇ ਸਿਖਾਈ ਸੀ। ਸੱਚ ਦੇ ਨਾਲ ਗਾਂਧੀ ਜੀ ਦਾ ਜਿੰਨਾ ਅਤੁੱਟ ਨਾਤਾ ਰਿਹਾ ਹੈ, ਸੇਵਾ ਦੇ ਨਾਲ ਵੀ ਗਾਂਧੀ ਜੀ ਦਾ ਓਨਾ ਹੀ ਗੂੜ੍ਹਾ ਰਿਸ਼ਤਾ ਰਿਹਾ ਹੈ, ਜਿਸ ਕਿਸੇ ਨੂੰ ਜਦੋਂ ਵੀ, ਜਿੱਥੇ ਵੀ ਲੋੜ ਪਈ, ਮਹਾਤਮਾ ਗਾਂਧੀ ਸੇਵਾ ਦੇ ਲਈ ਹਮੇਸ਼ਾ ਹਾਜ਼ਰ ਰਹੇ। ਉਨ੍ਹਾਂ ਨੇ ਨਾ ਸਿਰਫ ਸੇਵਾ 'ਤੇ ਬਲ ਦਿੱਤਾ, ਬਲਕਿ ਉਸ ਨਾਲ ਜੁੜੇ ਆਤਮ-ਸੁਖ 'ਤੇ ਵੀ ਜ਼ੋਰ ਦਿੱਤਾ। ਸੇਵਾ ਸ਼ਬਦ ਦੀ ਸਾਰਥਿਕਤਾ ਇਸੇ ਅਰਥ ਵਿੱਚ ਹੈ ਕਿ ਉਸ ਨੂੰ ਆਨੰਦ ਦੇ ਨਾਲ ਕੀਤਾ ਜਾਵੇ - 'ਸੇਵਾ ਪਰਮੋ ਧਰਮ:' ਲੇਕਿਨ ਨਾਲ-ਨਾਲ ਉੱਤਮ ਆਨੰਦ, 'ਸਵਾਂਤ: ਸੁਖਾਯ:' (‘स्वान्त: सुखायः’) ਇਸ ਭਾਵ ਦਾ ਅਹਿਸਾਸ ਵੀ ਸੇਵਾ ਵਿੱਚ ਸ਼ਾਮਿਲ ਹੈ। ਇਹ ਬਾਪੂ ਦੇ ਜੀਵਨ ਤੋਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਮਹਾਤਮਾ ਗਾਂਧੀ ਅਣਗਿਣਤ ਭਾਰਤੀਆਂ ਦੀ ਤਾਂ ਆਵਾਜ਼ ਬਣੇ ਹੀ, ਲੇਕਿਨ ਮਨੁੱਖੀ ਕਦਰਾਂ-ਕੀਮਤਾਂ ਅਤੇ ਮਨੁੱਖੀ ਪ੍ਰਤਿਸ਼ਠਾ ਦੇ ਲਈ ਇੱਕ ਤਰ੍ਹਾਂ ਨਾਲ ਉਹ ਵਿਸ਼ਵ ਦੀ ਆਵਾਜ਼ ਬਣ ਗਏ ਸਨ। ਮਹਾਤਮਾ ਗਾਂਧੀ ਦੇ ਲਈ ਵਿਅਕਤੀ ਅਤੇ ਸਮਾਜ, ਮਾਨਵ ਅਤੇ ਮਾਨਵਤਾ, ਇਹੀ ਸਭ ਕੁਝ ਸੀ, ਭਾਵੇਂ, ਅਫਰੀਕਾ ਵਿੱਚ Phoenix Farm ਹੋਵੇ ਜਾਂ Tolstoy Farm, ਸਾਬਰਮਤੀ ਆਸ਼ਰਮ ਹੋਵੇ ਜਾਂ ਵਰਧਾ (Wardha), ਸਭ ਥਾਵਾਂ 'ਤੇ ਆਪਣੇ ਇੱਕ ਅਨੋਖੇ ਅੰਦਾਜ਼ ਵਿੱਚ ਸਮਾਜ ਦੀ ਲਾਮਬੰਦੀ, Community Mobilisation 'ਤੇ ਉਨ੍ਹਾਂ ਦਾ ਹਮੇਸ਼ਾ ਜ਼ੋਰ ਰਿਹਾ। ਇਹ ਮੇਰਾ ਬਹੁਤ ਹੀ ਸੁਭਾਗ ਰਿਹਾ ਹੈ ਕਿ ਮੈਨੂੰ ਪੂਜਨੀਕ ਮਹਾਤਮਾ ਗਾਂਧੀ ਨਾਲ ਜੁੜੀਆਂ ਕਈ ਥਾਵਾਂ 'ਤੇ ਜਾ ਕੇ ਨਮਨ ਕਰਨ ਦਾ ਮੌਕਾ ਮਿਲਿਆ ਹੈ। ਮੈਂ ਕਹਿ ਸਕਦਾ ਹਾਂ ਕਿ ਗਾਂਧੀ ਸੇਵਾ ਭਾਵ ਦੇ ਨਾਲ ਸੰਗਠਨ ਭਾਵ 'ਤੇ ਵੀ ਬਲ ਦਿੰਦੇ ਰਹਿੰਦੇ ਸਨ। ਸਮਾਜ ਸੇਵਾ ਅਤੇ ਸਮਾਜ ਦੀ ਲਾਮਬੰਦੀ Community Service ਅਤੇ Community Mobilisation, ਇਹ ਉਹ ਭਾਵਨਾ ਹੈ, ਜਿਸ ਨੂੰ ਅਸੀਂ ਆਪਣੇ ਵਿਵਹਾਰਕ ਜੀਵਨ ਵਿੱਚ ਲਿਆਉਣਾ ਹੈ। ਸਹੀ ਅਰਥਾਂ ਵਿੱਚ ਇਹੀ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੈ ਤੇ ਸੱਚੀ ਕਾਰਯਾਂਜਲੀ ਹੈ। ਇਸ ਪ੍ਰਕਾਰ ਦੇ ਮੌਕੇ ਤਾਂ ਬਹੁਤ ਆਉਂਦੇ ਹਨ, ਅਸੀਂ ਜੁੜਦੇ ਵੀ ਹਾਂ ਪਰ ਕੀ ਗਾਂਧੀ 150? ਇੰਜ ਹੀ ਆ ਕੇ ਚਲਾ ਜਾਵੇ, ਕੀ ਸਾਨੂੰ ਮਨਜ਼ੂਰ ਹੈ? ਜੀ ਨਹੀਂ ਦੇਸ਼ਵਾਸੀਓ। ਅਸੀਂ ਸਾਰੇ ਆਪਣੇ ਆਪ ਤੋਂ ਪੁੱਛੀਏ, ਚਿੰਤਨ ਕਰੀਏ, ਮੰਥਨ ਕਰੀਏ, ਸਮੂਹਿਕ ਰੂਪ ਨਾਲ ਗੱਲਬਾਤ ਕਰੀਏ। ਅਸੀਂ ਸਮਾਜ ਦੇ ਹੋਰ ਲੋਕਾਂ ਨਾਲ ਮਿਲ ਕੇ, ਸਾਰੇ ਵਰਗਾਂ ਨਾਲ ਮਿਲ ਕੇ, ਸਾਰੀ ਉਮਰਾਂ ਦੇ ਲੋਕਾਂ ਨਾਲ ਮਿਲ ਕੇ - ਪਿੰਡ ਹੋਵੇ, ਸ਼ਹਿਰ ਹੋਵੇ, ਮਰਦ ਹੋਵੇ, ਔਰਤ ਹੋਵੇ, ਸਾਰਿਆਂ ਦੇ ਨਾਲ ਮਿਲ ਕੇ, ਸਮਾਜ ਦੇ ਲਈ ਕੀ ਕਰੀਏ - ਇੱਕ ਵਿਅਕਤੀ ਦੇ ਨਾਤੇ, ਮੈਂ ਉਨ੍ਹਾਂ ਕੋਸ਼ਿਸ਼ਾਂ ਵਿੱਚ ਕਿਵੇਂ ਵਾਧਾ ਕਰਾਂ। ਮੇਰੇ ਵੱਲੋਂ Value Addition ਕੀ ਹੋਵੇ? ਅਤੇ ਸਮੂਹਿਕਤਾ ਦੀ ਆਪਣੀ ਇੱਕ ਤਾਕਤ ਹੁੰਦੀ ਹੈ। ਇਸ ਪੂਰੇ ਗਾਂਧੀ 150, ਦੇ ਪ੍ਰੋਗਰਾਮਾਂ ਵਿੱਚ ਸਮੂਹਿਕਤਾ ਵੀ ਹੋਵੇ ਅਤੇ ਸੇਵਾ ਵੀ ਹੋਵੇ। ਕਿਉਂ ਨਾ ਅਸੀਂ ਪੂਰੇ ਮੁਹੱਲੇ ਸਮੇਤ ਨਿਕਲ ਪਈਏ। ਜੇਕਰ ਸਾਡੀ ਫੁੱਟਬਾਲ ਦੀ ਟੀਮ ਹੈ ਤਾਂ ਫੁੱਟਬਾਲ ਦੀ ਟੀਮ ਫੁੱਟਬਾਲ ਤਾਂ ਖੇਡੇਗੀ ਹੀ, ਨਾਲ ਹੀ ਇੱਕ ਅੱਧਾ ਗਾਂਧੀ ਜੀ ਦੇ ਆਦਰਸ਼ਾਂ ਦੇ ਅਨੁਸਾਰ ਸੇਵਾ ਦਾ ਕੰਮ ਵੀ ਕਰਾਂਗੇ। ਸਾਡੀ Ladies Club ਹੈ। ਆਧੁਨਿਕ ਯੁਗ ਦੇ Ladies Club ਦੇ ਜੋ ਕੰਮ ਹੁੰਦੇ ਹਨ, ਉਹ ਕਰਦੇ ਰਹਾਂਗੇ, ਲੇਕਿਨ Ladies Club ਦੀਆਂ ਸਾਰੀਆਂ ਸਹੇਲੀਆਂ ਮਿਲ ਕੇ ਕੋਈ ਨਾ ਕੋਈ ਇੱਕ ਸੇਵਾ ਕਾਰਜ ਇਕੱਠੇ ਮਿਲ ਕੇ ਕਰੀਏ। ਬਹੁਤ ਕੁਝ ਕਰ ਸਕਦੇ ਹੋ। ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਕੇ, ਗ਼ਰੀਬਾਂ ਨੂੰ ਵੰਡੀਏ, ਗਿਆਨ ਦਾ ਪਸਾਰ ਕਰੀਏ ਅਤੇ ਮੈਂ ਮੰਨਦਾ ਹਾਂ ਸ਼ਾਇਦ 130 ਕਰੋੜ ਦੇਸ਼ਵਾਸੀਆਂ ਕੋਲ, 130 ਕਰੋੜ ਕਲਪਨਾਵਾਂ ਹਨ, 130 ਕਰੋੜ ਢੰਗ ਹੋ ਸਕਦੇ ਹਨ। ਕੋਈ ਸੀਮਾ ਨਹੀਂ ਹੈ - ਜੋ ਮਨ ਵਿੱਚ ਆਏ - ਬਸ ਚੰਗੀ ਇੱਛਾ ਹੋਵੇ, ਸਭ ਦੀ ਭਲਾਈ ਹੋਵੇ, ਸਦਭਾਵ ਹੋਵੇ ਅਤੇ ਪੂਰੇ ਸਮਰਪਣ ਭਾਵ ਦੀ ਸੇਵਾ ਹੋਵੇ ਅਤੇ ਉਹ ਵੀ ਸਵਾਂਤ: ਸੁਖਾਯ: - ਇੱਕ ਇਕਾਗਰ ਆਨੰਦ ਦੇ ਅਹਿਸਾਸ ਲਈ ਹੋਵੇ।
ਮੇਰੇ ਪਿਆਰੇ ਦੇਸ਼ਵਾਸਿਓ, ਕੁਝ ਮਹੀਨੇ ਪਹਿਲਾਂ ਮੈਂ ਗੁਜਰਾਤ ਵਿੱਚ ਦਾਂਡੀ ਗਿਆ ਸਾਂ। ਆਜ਼ਾਦੀ ਦੇ ਅੰਦੋਲਨ ਵਿੱਚ 'ਨਮਕ ਸੱਤਿਆਗ੍ਰਹਿ', ਦਾਂਡੀ ਇੱਕ ਬਹੁਤ ਹੀ ਵੱਡਾ ਮਹੱਤਵਪੂਰਨ Turning Point ਹੈ। ਦਾਂਡੀ ਵਿੱਚ ਮੈਂ ਮਹਾਤਮਾ ਗਾਂਧੀ ਨੂੰ ਸਮਰਪਿਤ ਅਤਿ-ਆਧੁਨਿਕ ਇੱਕ Museum ਦਾ ਉਦਘਾਟਨ ਕੀਤਾ ਸੀ। ਮੇਰੀ ਤੁਹਾਨੂੰ ਜ਼ਰੂਰੀ ਤਾਕੀਦ ਹੈ ਕਿ ਤੁਸੀਂ ਵੀ ਆਉਣ ਵਾਲੇ ਸਮੇਂ ਵਿੱਚ, ਮਹਾਤਮਾ ਗਾਂਧੀ ਨਾਲ ਜੁੜੀ ਕਿਸੇ ਨਾ ਕਿਸੇ ਇੱਕ ਜਗ੍ਹਾ ਦੀ ਯਾਤਰਾ ਜ਼ਰੂਰ ਕਰੋ। ਇਹ ਕੋਈ ਵੀ ਸਥਾਨ ਹੋ ਸਕਦਾ ਹੈ - ਜਿਵੇਂ ਪੋਰਬੰਦਰ ਹੋਵੇ, ਸਾਬਰਮਤੀ ਆਸ਼ਰਮ ਹੋਵੇ, ਚੰਪਾਰਣ ਹੋਵੇ, ਵਰਧਾ ਦਾ ਆਸ਼ਰਮ ਹੋਵੇ ਅਤੇ ਦਿੱਲੀ ਵਿੱਚ ਮਹਾਤਮਾ ਗਾਂਧੀ ਨਾਲ ਜੁੜੇ ਸਥਾਨ ਹੋਣ, ਤੁਸੀਂ ਜਦੋਂ ਅਜਿਹੀਆਂ ਥਾਵਾਂ 'ਤੇ ਜਾਓ ਤਾਂ ਆਪਣੀਆਂ ਤਸਵੀਰਾਂ ਨੂੰ Social Media 'ਤੇ ਜ਼ਰੂਰ ਸਾਂਝਾ ਕਰੋ ਤਾਕਿ ਹੋਰ ਲੋਕ ਵੀ ਉਸ ਨਾਲ ਪ੍ਰੇਰਿਤ ਹੋਣ ਅਤੇ ਉਸ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਵਾਲੇ ਦੋ-ਚਾਰ ਵਾਕ ਵੀ ਲਿਖੋ। ਆਪਣੇ ਮਨ ਦੇ ਅੰਦਰੋਂ ਪੈਦਾ ਹੋਏ ਭਾਵ ਕਿਸੇ ਵੀ ਵੱਡੀ ਸਾਹਿਤ ਰਚਨਾ ਨਾਲੋਂ ਜ਼ਿਆਦਾ ਤਾਕਤਵਰ ਹੋਣਗੇ ਅਤੇ ਹੋ ਸਕਦਾ ਹੈ ਅੱਜ ਦੇ ਸਮੇਂ ਵਿੱਚ ਤੁਹਾਡੀ ਨਜ਼ਰ 'ਚ, ਤੁਹਾਡੀ ਕਲਮ ਨਾਲ ਲਿਖੇ ਹੋਏ ਗਾਂਧੀ ਦੇ ਰੂਪ ਸ਼ਾਇਦ ਇਹ ਜ਼ਿਆਦਾ Relevant ਵੀ ਲਗਣ। ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ, ਮੁਕਾਬਲਿਆਂ, ਪ੍ਰਦਰਸ਼ਨੀਆਂ ਦੀ ਯੋਜਨਾ ਵੀ ਬਣਾਈ ਗਈ ਹੈ ਪਰ ਇਸ ਸੰਦਰਭ ਵਿੱਚ ਇੱਕ ਗੱਲ ਬਹੁਤ ਰੋਚਕ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। Venice Biennale ਨਾਂ ਦਾ ਇੱਕ ਬਹੁਤ ਪ੍ਰਸਿੱਧ Art Show ਹੈ, ਜਿੱਥੇ ਦੁਨੀਆ ਭਰ ਦੇ ਕਲਾਕਾਰ ਇਕੱਠੇ ਹੁੰਦੇ ਹਨ। ਇਸ ਵਾਰੀ Venice Biennale ਦੇ India Pavilion ਵਿੱਚ ਗਾਂਧੀ ਜੀ ਦੀਆਂ ਯਾਦਾਂ ਨਾਲ ਜੁੜੀ ਬਹੁਤ ਹੀ Interesting ਨੁਮਾਇਸ਼ ਲਗਾਈ ਗਈ। ਇਸ ਵਿੱਚ ਹਰੀਪੁਰਾ Panel ਖ਼ਾਸ ਤੌਰ 'ਤੇ ਦਿਲਚਸਪ ਸਨ। ਤੁਹਾਨੂੰ ਯਾਦ ਹੋਵੇਗਾ ਕਿ ਗੁਜਰਾਤ ਦੇ ਹਰੀਪੁਰਾ ਵਿੱਚ ਕਾਂਗਰਸ ਦਾ ਸੰਮੇਲਨ ਹੋਇਆ ਸੀ, ਜਿੱਥੇ ਸੁਭਾਸ਼ ਚੰਦਰ ਬੋਸ ਦੇ President Elect ਹੋਣ ਦੀ ਘਟਨਾ ਇਤਿਹਾਸ ਵਿੱਚ ਦਰਜ ਹੈ। ਇਨ੍ਹਾਂ Art Panels ਦਾ ਇੱਕ ਬਹੁਤ ਹੀ ਖੂਬਸੂਰਤ ਅਤੀਤ ਹੈ। ਕਾਂਗਰਸ ਦੇ ਹਰੀਪੁਰਾ Session ਤੋਂ ਪਹਿਲਾਂ 1937-38 ਵਿੱਚ ਮਹਾਤਮਾ ਗਾਂਧੀ ਨੇ ਸ਼ਾਂਤੀ ਨਿਕੇਤਨ ਕਲਾ ਭਵਨ ਦੇ ਤੱਤਕਾਲੀ Principal ਨੰਦ ਲਾਲ ਬੋਸ ਨੂੰ ਸੱਦਾ ਦਿੱਤਾ ਸੀ। ਗਾਂਧੀ ਜੀ ਚਾਹੁੰਦੇ ਸਨ ਕਿ ਉਹ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦੀ ਜੀਵਨਸ਼ੈਲੀ ਨੂੰ ਕਲਾ ਦੇ ਮਾਧਿਅਮ ਨਾਲ ਦਿਖਾਉਣ ਅਤੇ ਉਨ੍ਹਾਂ ਦੇ ਇਸ Art Work ਦਾ ਪ੍ਰਦਰਸ਼ਨ ਸੰਮੇਲਨ ਦੇ ਦੌਰਾਨ ਹੋਵੇ। ਇਹ ਉਹੀ ਨੰਦ ਲਾਲ ਬੋਸ ਹਨ, ਜਿਨ੍ਹਾਂ ਦਾ Art Work ਸਾਡੇ ਸੰਵਿਧਾਨ ਦੀ ਸ਼ੋਭਾ ਵਧਾਉਂਦਾ ਹੈ। ਸੰਵਿਧਾਨ ਨੂੰ ਇੱਕ ਨਵੀਂ ਪਛਾਣ ਦਿੰਦਾ ਹੈ। ਉਨ੍ਹਾਂ ਦੀ ਇਸ ਕਲਾ ਸਾਧਨਾ ਨੇ ਸੰਵਿਧਾਨ ਦੇ ਨਾਲ-ਨਾਲ ਨੰਦ ਲਾਲ ਬੋਸ ਨੂੰ ਵੀ ਅਮਰ ਬਣਾ ਦਿੱਤਾ ਹੈ। ਨੰਦ ਲਾਲ ਬੋਸ ਨੇ ਹਰਿਪੁਰਾ ਦੇ ਨੇੜੇ-ਤੇੜੇ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਅੰਤ ਵਿੱਚ ਗ੍ਰਾਮੀਣ ਭਾਰਤ ਦੇ ਜੀਵਨ ਨੂੰ ਦਰਸਾਉਂਦੇ ਕੁਝ Art Canvas ਬਣਾਏ। ਇਸ ਅਨਮੋਲ ਕਲਾਕਾਰੀ ਦੀ Venice ਵਿੱਚ ਜ਼ਬਰਦਸਤ ਚਰਚਾ ਹੋਈ। ਇੱਕ ਵਾਰੀ ਫਿਰ ਗਾਂਧੀ ਜੀ ਦੀ 150ਵੀਂ ਜਨਮ ਜਯੰਤੀ 'ਤੇ ਸ਼ੁਭਕਾਮਨਾਵਾਂ ਦੇ ਨਾਲ ਹਰ ਹਿੰਦੁਸਤਾਨੀ ਤੋਂ ਕਿਸੇ ਨਾ ਕਿਸੇ ਸੰਕਲਪ ਦੀ ਮੈਂ ਆਸ ਰੱਖਦਾ ਹਾਂ। ਦੇਸ਼ ਦੇ ਲਈ, ਸਮਾਜ ਦੇ ਲਈ, ਕਿਸੇ ਹੋਰ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਇਹੀ ਬਾਪੂ ਨੂੰ ਚੰਗੀ, ਸੱਚੀ, ਪਰਮਾਣਿਕ ਕਾਰਯਾਂਜਲੀ ਹੋਵੇਗੀ।
ਮਾਂ ਭਾਰਤੀ ਦੇ ਸਪੁੱਤਰੋ, ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਕੁਝ ਸਾਲਾਂ ਵਿੱਚ ਅਸੀਂ 2 ਅਕਤੂਬਰ ਤੋਂ ਪਹਿਲਾਂ ਲਗਭਗ ਦੋ ਹਫ਼ਤਿਆਂ ਤੱਕ ਦੇਸ਼ ਭਰ ਵਿੱਚ 'ਸਵੱਛਤਾ ਹੀ ਸੇਵਾ' ਮੁਹਿੰਮ ਚਲਾਉਂਦੇ ਹਾਂ। ਇਸ ਵਾਰੀ ਇਹ 11 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਅਸੀਂ ਆਪਣੇ-ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਕਾਰਸੇਵਾ ਦੇ ਜ਼ਰੀਏ ਮਹਾਤਮਾ ਗਾਂਧੀ ਨੂੰ ਕਾਰਯਾਂਜਲੀ ਦੇਵਾਂਗੇ। ਘਰ ਹੋਣ ਜਾਂ ਗਲੀਆਂ, ਚੌਂਕ-ਚੁਰਾਹੇ ਹੋਣ ਜਾਂ ਨਾਲੀਆਂ, ਸਕੂਲ-ਕਾਲਜ ਤੋਂ ਲੈ ਕੇ ਸਾਰੀਆਂ ਜਨਤਕ ਥਾਵਾਂ 'ਤੇ ਸਵੱਛਤਾ ਦਾ ਮਹਾ ਅਭਿਆਨ ਚਲਾਉਣਾ ਹੈ। ਇਸ ਵਾਰੀ ਪਲਾਸਟਿਕ 'ਤੇ ਵਿਸ਼ੇਸ਼ ਜ਼ੋਰ ਦੇਣਾ ਹੈ। 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਇਹ ਕਿਹਾ ਸੀ ਕਿ ਜਿਸ ਉਤਸ਼ਾਹ ਅਤੇ ਊਰਜਾ ਨਾਲ ਸਵਾ ਸੌ ਕਰੋੜ ਦੇਸ਼ਵਾਸੀਆਂ ਨੇ ਸਵੱਛਤਾ ਲਈ ਮੁਹਿੰਮ ਚਲਾਈ, ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ ਦੇ ਲਈ ਕੰਮ ਕੀਤਾ। ਉਸੇ ਤਰ੍ਹਾਂ ਸਾਨੂੰ ਇਕੱਠੇ ਮਿਲ ਕੇ Single Use Plastic ਦੇ ਇਸਤੇਮਾਲ ਨੂੰ ਖਤਮ ਕਰਨਾ ਹੈ। ਇਸ ਮੁਹਿੰਮ ਨੂੰ ਲੈ ਕੇ ਸਮਾਜ ਦੇ ਸਾਰੇ ਵਰਗਾਂ ਵਿੱਚ ਉਤਸ਼ਾਹ ਹੈ। ਮੇਰੇ ਕਈ ਵਪਾਰੀ ਭੈਣ-ਭਰਾਵਾਂ ਨੇ ਦੁਕਾਨ ਵਿੱਚ ਇੱਕ ਤਖਤੀ ਲਗਾ ਦਿੱਤੀ ਹੈ, ਇੱਕ Placard ਲਗਾ ਦਿੱਤਾ ਹੈ, ਜਿਸ 'ਤੇ ਇਹ ਲਿਖਿਆ ਹੈ ਕਿ ਗਾਹਕ ਆਪਣਾ ਥੈਲਾ ਨਾਲ ਲੈ ਕੇ ਹੀ ਆਉਣ। ਇਸ ਨਾਲ ਪੈਸਾ ਵੀ ਬਚੇਗਾ ਅਤੇ ਵਾਤਾਵਰਣ ਦੀ ਰੱਖਿਆ ਵਿੱਚ ਉਹ ਆਪਣਾ ਯੋਗਦਾਨ ਵੀ ਪਾ ਸਕਣਗੇ। ਇਸ ਵਾਰੀ 2 ਅਕਤੂਬਰ ਨੂੰ ਜਦੋਂ ਬਾਪੂ ਦੀ 150ਵੀਂ ਜਯੰਤੀ ਮਨਾਵਾਂਗੇ ਤਾਂ ਇਸ ਮੌਕੇ 'ਤੇ ਅਸੀਂ ਉਨ੍ਹਾਂ ਨੂੰ ਨਾ ਸਿਰਫ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਭਾਰਤ ਸਮਰਪਿਤ ਕਰਾਂਗੇ, ਬਲਕਿ ਉਸ ਦਿਨ ਪੂਰੇ ਦੇਸ਼ ਵਿੱਚ ਪਲਾਸਟਿਕ ਦੇ ਖ਼ਿਲਾਫ਼ ਇੱਕ ਨਵੇਂ ਜਨ-ਅੰਦੋਲਨ ਦੀ ਨੀਂਹ ਰੱਖਾਂਗੇ। ਮੈਂ ਸਮਾਜ ਦੇ ਸਾਰੇ ਵਰਗਾਂ ਨੂੰ, ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ, ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹਾਂ ਕਿ ਇਸੇ ਸਾਲ ਗਾਂਧੀ ਜਯੰਤੀ ਇੱਕ ਪ੍ਰਕਾਰ ਨਾਲ ਸਾਡੀ ਇਸ ਭਾਰਤ ਮਾਤਾ ਨੂੰ ਪਲਾਸਟਿਕ ਕਚਰੇ ਤੋਂ ਮੁਕਤੀ ਦੇ ਰੂਪ ਵਿੱਚ ਅਸੀਂ ਮਨਾਈਏ। 2 ਅਕਤੂਬਰ ਵਿਸ਼ੇਸ਼ ਦਿਨ ਦੇ ਰੂਪ ਵਿੱਚ ਮਨਾਈਏ। ਮਹਾਤਮਾ ਗਾਂਧੀ ਜਯੰਤੀ ਦਾ ਦਿਨ ਇੱਕ ਖਾਸ ਕਾਰਸੇਵਾ (ਸ਼੍ਰਮਦਾਨ) ਦਾ ਉਤਸਵ ਬਣ ਜਾਵੇ। ਦੇਸ਼ ਦੀਆਂ ਸਾਰੀਆਂ ਨਗਰ ਪਾਲਿਕਾਵਾਂ, ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ, ਗ੍ਰਾਮ ਪੰਚਾਇਤ, ਸਰਕਾਰੀ-ਗ਼ੈਰ ਸਰਕਾਰੀ, ਸਾਰੀਆਂ ਵਿਵਸਥਾਵਾਂ, ਸਾਰੇ ਸੰਗਠਨ, ਇੱਕ-ਇੱਕ ਨਾਗਰਿਕ ਹਰੇਕ ਨੂੰ ਮੇਰੀ ਤਾਕੀਦ ਹੈ ਕਿ ਪਲਾਸਟਿਕ ਕਚਰੇ ਦੇ Collection ਅਤੇ Storage ਦੇ ਲਈ ਉਚਿਤ ਵਿਵਸਥਾ ਹੋਵੇ। ਮੈਂ Corporate Sector ਨੂੰ ਵੀ ਅਪੀਲ ਕਰਦਾ ਹਾਂ ਕਿ ਜਦੋਂ ਇਹ ਸਾਰਾ Plastic Waste ਇਕੱਠਾ ਹੋ ਜਾਏ ਤਾਂ ਇਸ ਦੇ ਉਚਿਤ ਨਿਪਟਾਰੇ ਲਈ ਅੱਗੇ ਆਉਣ, Disposal ਦੀ ਵਿਵਸਥਾ ਹੋਵੇ। ਇਸ ਨੂੰ Recycle ਕੀਤਾ ਜਾ ਸਕਦਾ ਹੈ। ਇਸ ਨੂੰ ਬਾਲਣ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਸ ਦੀਵਾਲੀ ਤੱਕ ਅਸੀਂ ਇਸ ਪਲਾਸਟਿਕ ਕਚਰੇ ਦੇ ਸੁਰੱਖਿਅਤ ਨਿਪਟਾਰੇ ਦਾ ਵੀ ਕੰਮ ਪੂਰਾ ਕਰ ਸਕਦੇ ਹਾਂ। ਬਸ, ਸੰਕਲਪ ਚਾਹੀਦਾ ਹੈ। ਪ੍ਰੇਰਣਾ ਦੇ ਲਈ ਇੱਧਰ-ਉੱਧਰ ਵੇਖਣ ਦੀ ਜ਼ਰੂਰ ਨਹੀਂ ਹੈ। ਗਾਂਧੀ ਤੋਂ ਵੱਡੀ ਪ੍ਰੇਰਣਾ ਹੋਰ ਕੀ ਹੋ ਸਕਦੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਸੰਸਕ੍ਰਿਤ ਸੁਭਾਸ਼ਿਤ ਇੱਕ ਪ੍ਰਕਾਰ ਨਾਲ ਗਿਆਨ ਦੇ ਰਤਨ ਹੁੰਦੇ ਹਨ। ਸਾਨੂੰ ਜੀਵਨ ਵਿੱਚ ਜੋ ਚਾਹੀਦਾ ਹੈ, ਉਸ ਵਿੱਚੋਂ ਮਿਲ ਸਕਦਾ ਹੈ। ਇਨ੍ਹੀਂ ਦਿਨੀਂ ਤਾਂ ਮੇਰਾ ਸੰਪਰਕ ਬਹੁਤ ਘੱਟ ਹੋ ਗਿਆ ਹੈ ਪਰ ਪਹਿਲਾਂ ਮੇਰਾ ਸੰਪਰਕ ਬਹੁਤ ਸੀ। ਅੱਜ ਮੈਂ ਇਕ ਸੰਸਕ੍ਰਿਤ ਸੁਭਾਸ਼ਿਤ ਨਾਲ ਇੱਕ ਬਹੁਤ ਮਹੱਤਵਪੂਰਨ ਗੱਲ ਨੂੰ ਛੂਹਣਾ ਚਾਹੁੰਦਾ ਹਾਂ ਅਤੇ ਇਹ ਸਦੀਆਂ ਪਹਿਲਾਂ ਲਿਖੀਆਂ ਗਈਆਂ ਗੱਲਾਂ ਹਨ, ਲੇਕਿਨ ਅੱਜ ਵੀ ਇਨ੍ਹਾਂ ਦਾ ਕਿੰਨਾ ਮਹੱਤਵ ਹੈ। ਇੱਕ ਉੱਤਮ ਸੁਭਾਸ਼ਿਤ ਹੈ ਅਤੇ ਉਸ ਸੁਭਾਸ਼ਿਤ ਨੇ ਕਿਹਾ ਹੈ-
“ਪ੍ਰਿਥਵਿਯਾਂ ਤ੍ਰੀਣਿ ਰਤਨਾਨਿ ਜਲਮੱਨੰ ਸੁਭਾਸ਼ਿਤਮ।
ਮੂਢੈ : ਪਾਸ਼ਾਣ ਖੰਡੇਸ਼ੁ ਰਤਨਸੰਗਿਆ ਪ੍ਰਦੀਯਤੇ : ।।
(“ पृथिव्यां त्रीणि रत्नानि जलमन्नं सुभाषितम् |
मूढैःपाषाणखण्डेषु रत्नसंज्ञा प्रदीयते” || )
ਯਾਨੀ ਕਿ ਧਰਤੀ ਵਿੱਚ ਜਲ, ਅੰਨ ਅਤੇ ਸੁਭਾਸ਼ਿਤ ਇਹ ਤਿੰਨ ਰਤਨ ਹਨ। ਮੂਰਖ ਲੋਕ ਪੱਥਰ ਨੂੰ ਰਤਨ ਕਹਿੰਦੇ ਹਨ। ਸਾਡੇ ਸੱਭਿਆਚਾਰ ਵਿੱਚ ਅੰਨ ਦੀ ਬਹੁਤ ਮਹਿਮਾ ਰਹੀ ਹੈ। ਇੱਥੋਂ ਤੱਕ ਕਿ ਅਸੀਂ ਅੰਨ ਦੇ ਗਿਆਨ ਨੂੰ ਵੀ ਵਿਗਿਆਨ ਵਿੱਚ ਬਦਲ ਦਿੱਤਾ ਹੈ। ਸੰਤੁਲਿਤ ਅਤੇ ਪੋਸ਼ਕ ਭੋਜਨ ਸਾਡੇ ਸਾਰਿਆਂ ਲਈ ਜ਼ਰੂਰੀ ਹੈ। ਖਾਸ ਤੌਰ 'ਤੇ ਔਰਤਾਂ ਅਤੇ ਨਵ-ਜਨਮੇ ਬੱਚਿਆਂ ਲਈ, ਕਿਉਂਕਿ ਇਹ ਹੀ ਸਾਡੇ ਸਮਾਜ ਦੇ ਭਵਿੱਖ ਦੀ ਨੀਂਹ ਹਨ। ਪੋਸ਼ਣ ਅਭਿਆਨ ਦੇ ਤਹਿਤ ਪੂਰੇ ਦੇਸ਼ ਵਿੱਚ ਆਧੁਨਿਕ ਵਿਗਿਆਨਿਕ ਤਰੀਕਿਆਂ ਨਾਲ ਪੋਸ਼ਣ ਨੂੰ ਜਨ-ਅੰਦੋਲਨ ਬਣਾਇਆ ਜਾ ਰਿਹਾ ਹੈ। ਲੋਕ ਨਵੇਂ ਅਤੇ ਦਿਲਚਸਪ ਤਰੀਕਿਆਂ ਨਾਲ ਕੁਪੋਸ਼ਣ ਦੇ ਖ਼ਿਲਾਫ਼ ਲੜ ਰਹੇ ਹਨ। ਕਦੇ ਮੇਰੇ ਧਿਆਨ ਵਿੱਚ ਇੱਕ ਗੱਲ ਲਿਆਂਦੀ ਗਈ ਸੀ। ਨਾਸਿਕ ਦੇ ਅੰਦਰ 'ਮੁੱਠੀ ਭਰ ਅਨਾਜ', ਇੱਕ ਵੱਡਾ ਅੰਦੋਲਨ ਹੋ ਗਿਆ ਹੈ। ਇਸ ਵਿੱਚ ਫਸਲ ਕਟਾਈ ਦੇ ਦਿਨਾਂ ਵਿੱਚ ਆਂਗਣਵਾੜੀ ਸੇਵਿਕਾਵਾਂ ਲੋਕਾਂ ਤੋਂ ਇੱਕ ਮੁੱਠੀ ਅਨਾਜ ਇਕੱਠਾ ਕਰਦੀਆਂ ਹਨ। ਇਸ ਅਨਾਜ ਦੀ ਵਰਤੋਂ, ਬੱਚਿਆਂ ਅਤੇ ਔਰਤਾਂ ਲਈ ਗਰਮ ਭੋਜਨ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਦਾਨ ਕਰਨ ਵਾਲਾ ਵਿਅਕਤੀ ਇੱਕ ਤਰ੍ਹਾਂ ਨਾਲ ਜਾਗਰੂਕ ਨਾਗਰਿਕ ਸਮਾਜ ਸੇਵਕ ਬਣ ਜਾਂਦਾ ਹੈ। ਇਸ ਦੇ ਬਾਅਦ ਉਹ ਇਸ ਕਾਰਜ ਲਈ ਖੁਦ ਵੀ ਸਮਰਪਿਤ ਹੋ ਜਾਂਦਾ ਹੈ। ਉਸ ਅੰਦੋਲਨ ਦਾ ਉਹ ਇੱਕ ਸਿਪਾਹੀ ਬਣ ਜਾਂਦਾ ਹੈ। ਅਸੀਂ ਸਾਰਿਆਂ ਨੇ ਪਰਿਵਾਰਾਂ ਵਿੱਚ ਹਿੰਦੁਸਤਾਨ ਦੇ ਹਰ ਕੋਨੇ ਵਿੱਚ 'ਅੰਨ-ਪ੍ਰਾਸ਼ਨ ਸੰਸਕਾਰ' ਦੇ ਬਾਰੇ ਸੁਣਿਆ ਹੈ। ਇਹ ਸੰਸਕਾਰ ਉਦੋਂ ਕੀਤਾ ਜਾਂਦਾ ਹੈ, ਜਦੋਂ ਬੱਚੇ ਨੂੰ ਪਹਿਲੀ ਵਾਰੀ ਠੋਸ ਭੋਜਨ ਖਵਾਉਣਾ ਸ਼ੁਰੂ ਕਰਦੇ ਹਨ। Liquid Food ਨਹੀਂ Solid Food, ਗੁਜਰਾਤ ਨੇ 2010 ਵਿੱਚ ਸੋਚਿਆ ਕਿ ਕਿਉਂ ਨਾ 'ਅੰਨ ਪ੍ਰਾਸ਼ਨ ਸੰਸਕਾਰ' ਦੇ ਮੌਕੇ 'ਤੇ ਬੱਚਿਆਂ ਨੂੰ Complimentary Food ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ। ਇਹ ਇੱਕ ਬਹੁਤ ਹੀ ਸ਼ਾਨਦਾਰ ਪਹਿਲ ਹੈ, ਜਿਸ ਨੂੰ ਹਰ ਥਾਂ 'ਤੇ ਅਪਣਾਇਆ ਜਾ ਸਕਦਾ ਹੈ। ਕਈ ਸੂਬਿਆਂ ਵਿੱਚ ਲੋਕ ਤਿਥਿ ਭੋਜਨ ਮੁਹਿੰਮ ਚਲਾਉਂਦੇ ਹਨ। ਜੇਕਰ ਪਰਿਵਾਰ ਵਿੱਚ ਜਨਮਦਿਨ ਹੋਵੇ, ਕੋਈ ਸ਼ੁਭ ਦਿਨ ਹੋਵੇ, ਕੋਈ ਯਾਦਗਾਰੀ ਦਿਵਸ ਹੋਵੇ ਤਾਂ ਪਰਿਵਾਰ ਦੇ ਲੋਕ ਪੌਸ਼ਟਿਕ ਭੋਜਨ, ਸਵਾਦੀ ਖਾਣਾ ਬਣਾ ਕੇ ਆਂਗਣਵਾੜੀ ਵਿੱਚ ਜਾਂਦੇ ਹਨ, ਸਕੂਲਾਂ ਵਿੱਚ ਜਾਂਦੇ ਹਨ ਅਤੇ ਪਰਿਵਾਰ ਦੇ ਲੋਕ ਖੁਦ ਬੱਚਿਆਂ ਨੂੰ ਪਰੋਸਦੇ ਹਨ, ਖਵਾਉਂਦੇ ਹਨ, ਆਪਣੇ ਆਨੰਦ ਨੂੰ ਵੀ ਵੰਡਦੇ ਹਨ ਅਤੇ ਆਨੰਦ ਵਿੱਚ ਇਜ਼ਾਫਾ ਕਰਦੇ ਹਨ। ਸੇਵਾ ਭਾਵ ਅਤੇ ਆਨੰਦ ਭਾਵ ਦਾ ਅਨੋਖਾ ਮਿਲਨ ਨਜ਼ਰ ਆਉਂਦਾ ਹੈ। ਸਾਥੀਓ ਅਜਿਹੀਆਂ ਕਈ ਛੋਟੀਆਂ-ਛੋਟੀਆਂ ਚੀਜ਼ਾਂ ਹਨ, ਜਿਸ ਨਾਲ ਸਾਡਾ ਦੇਸ਼ ਕੁਪੋਸ਼ਣ ਦੇ ਖ਼ਿਲਾਫ਼ ਇੱਕ ਪ੍ਰਭਾਵੀ ਲੜਾਈ ਲੜ ਸਕਦਾ ਹੈ। ਅੱਜ ਜਾਗਰੂਕਤਾ ਦੀ ਕਮੀ ਕਾਰਣ, ਕੁਪੋਸ਼ਣ ਨਾਲ ਗ਼ਰੀਬ ਵੀ ਅਤੇ ਅਮੀਰ ਵੀ ਦੋਹਾਂ ਤਰ੍ਹਾਂ ਦੇ ਪਰਿਵਾਰ ਪ੍ਰਭਾਵਿਤ ਹਨ। ਪੂਰੇ ਦੇਸ਼ ਵਿੱਚ ਸਤੰਬਰ ਮਹੀਨਾ, ਪੋਸ਼ਣ ਮੁਹਿੰਮ ਦੇ ਰੂਪ ਵਿੱਚ ਮਨਾਇਆ ਜਾਵੇਗਾ। ਤੁਸੀਂ ਜ਼ਰੂਰ ਇਸ ਨਾਲ ਜੁੜੋ, ਜਾਣਕਾਰੀ ਲਓ, ਕੁਝ ਨਵਾਂ ਜੋੜੋ। ਤੁਸੀਂ ਵੀ ਯੋਗਦਾਨ ਦਿਓ। ਜੇਕਰ ਤੁਸੀਂ ਇਕ-ਅੱਧ ਵਿਅਕਤੀ ਨੂੰ ਵੀ ਕੁਪੋਸ਼ਣ ਤੋਂ ਬਾਹਰ ਲਿਆਉਂਦੇ ਹੋ, ਮਤਲਬ ਅਸੀਂ ਦੇਸ਼ ਨੂੰ ਕੁਪੋਸ਼ਣ ਤੋਂ ਬਾਹਰ ਲਿਆਉਂਦੇ ਹਾਂ।
“ਹੈਲੋ ਸਰ, ਮੇਰਾ ਨਾਂ ਸ੍ਰਿਸ਼ਟੀ ਵਿੱਦਿਆ ਹੈ ਅਤੇ ਮੈਂ 2nd Year ਦੀ Student ਹਾਂ। ਸਰ, ਮੈਂ Twelve August ਨੂੰ ਤੁਹਾਡਾ Episode ਵੇਖਿਆ ਸੀ Bear Grylls ਦੇ ਨਾਲ, ਜਿਸ ਵਿੱਚ ਤੁਸੀਂ ਆਏ ਸੀ ਤਾਂ ਸਰ ਮੈਨੂੰ ਤੁਹਾਡਾ ਉਹ Episode ਵੇਖ ਕੇ ਬਹੁਤ ਚੰਗਾ ਲੱਗਾ। First of All ਤਾਂ ਇਹ ਸੁਣ ਕੇ ਚੰਗਾ ਲੱਗਾ ਕਿ ਤੁਹਾਨੂੰ ਸਾਰੇ Nature Wild Life ਅਤੇ Environment ਦਾ ਕਿੰਨਾ ਜ਼ਿਆਦਾ ਫ਼ਿਕਰ ਹੈ, ਕਿੰਨੀ ਜ਼ਿਆਦਾ Care ਹੈ ਅਤੇ ਸਰ ਮੈਨੂੰ ਬਹੁਤ ਚੰਗਾ ਲੱਗਾ, ਤੁਹਾਨੂੰ ਇਸ ਨਵੇਂ ਰੂਪ ਵਿੱਚ, ਇੱਕ Adventurous ਦੇ ਰੂਪ ਵਿੱਚ ਵੇਖ ਕੇ। ਤਾਂ ਸਰ ਮੈਂ ਜਾਣਨਾ ਚਾਹਾਂਗੀ ਕਿ ਤੁਹਾਡਾ ਇਸ Episode ਦੇ ਦੌਰਾਨ Experience ਕਿਵੇਂ ਰਿਹਾ ਅਤੇ Sir Last ਵਿੱਚ ਇੱਕ ਗੱਲ ਹੋਰ Add ਕਰਨਾ ਚਾਹਾਂਗੀ ਕਿ ਤੁਹਾਡਾ Fitness Level ਵੇਖ ਕੇ ਸਾਡੇ ਵਰਗੇ Youngster ਬਹੁਤ ਜ਼ਿਆਦਾ Impress ਅਤੇ ਬਹੁਤ ਜ਼ਿਆਦਾ Motivate ਹੋਏ ਹਨ, ਤੁਹਾਨੂੰ ਇੰਨਾ Fit ਅਤੇ Fine ਵੇਖ ਕੇ।'
ਸ੍ਰਿਸ਼ਟੀ ਜੀ, ਤੁਹਾਡੇ ਫ਼ੋਨ ਕਾਲ ਦੇ ਲਈ ਧੰਨਵਾਦ। ਤੁਹਾਡੇ ਹੀ ਵਾਂਗ ਹਰਿਆਣਾ ਵਿੱਚ, ਸੋਹਨਾ ਤੋਂ ਕੇ. ਕੇ. ਪਾਂਡਯੇ ਜੀ ਅਤੇ ਸੂਰਤ ਦੀ ਐਸ਼ਵਰਿਆ ਸ਼ਰਮਾ ਜੀ ਤੋਂ ਇਲਾਵਾ ਕਈ ਲੋਕਾਂ ਨੇ Discovery Channel 'ਤੇ ਦਿਖਾਏ ਗਏ ‘Man Vs Wild’ Episode ਦੇ ਬਾਰੇ ਜਾਣਨਾ ਚਾਹਿਆ ਹੈ। ਇਸ ਵਾਰੀ ਜਦੋਂ 'ਮਨ ਕੀ ਬਾਤ' ਦੇ ਲਈ ਮੈਂ ਸੋਚ ਰਿਹਾ ਸਾਂ ਤਾਂ ਮੈਨੂੰ ਪੱਕਾ ਭਰੋਸਾ ਸੀ ਕਿ ਇਸ ਵਿਸ਼ੇ ਬਾਰੇ ਬਹੁਤ ਸਾਰੇ ਸਵਾਲ ਆਉਣਗੇ ਅਤੇ ਹੋਇਆ ਵੀ ਅਜਿਹਾ ਹੀ ਅਤੇ ਪਿਛਲੇ ਕੁਝ ਹਫ਼ਤਿਆਂ ਵਿੱਚ ਮੈਂ ਜਿੱਥੇ ਵੀ ਗਿਆ, ਲੋਕਾਂ ਨਾਲ ਮਿਲਿਆ ਹਾਂ, ਉੱਥੇ ‘Man Vs Wild’ ਦਾ ਵੀ ਜ਼ਿਕਰ ਆ ਹੀ ਜਾਂਦਾ ਹੈ। ਇਸ ਇੱਕ Episode ਨਾਲ ਮੈਂ ਹਿੰਦੁਸਤਾਨ, ਦੁਨੀਆ ਭਰ ਦੇ ਨੌਜਵਾਨਾਂ ਨਾਲ ਜੁੜ ਗਿਆ ਹਾਂ। ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਨੌਜਵਾਨ ਦਿਲਾਂ ਵਿੱਚ ਇਸ ਪ੍ਰਕਾਰ ਨਾਲ ਮੇਰੀ ਜਗ੍ਹਾ ਬਣ ਜਾਵੇਗੀ। ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਦੇਸ਼ ਦੇ ਅਤੇ ਦੁਨੀਆ ਦੇ ਨੌਜਵਾਨ ਕਿੰਨੀਆਂ ਵਿਵਿਧਤਾ ਭਰੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਨ। ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਕਦੇ ਦੁਨੀਆ ਭਰ ਦੇ ਨੌਜਵਾਨਾਂ ਦੇ ਦਿਲ ਨੂੰ ਛੂਹਣ ਦਾ ਮੇਰੀ ਜ਼ਿੰਦਗੀ ਵਿੱਚ ਮੌਕਾ ਆਏਗਾ ਅਤੇ ਹੁੰਦਾ ਕੀ ਹੈ? ਅਜੇ ਪਿਛਲੇ ਹਫ਼ਤੇ ਮੈਂ ਭੂਟਾਨ ਗਿਆ ਸਾਂ। ਮੈਂ ਵੇਖਿਆ ਹੈ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੈਨੂੰ ਜਦੋਂ ਵੀ ਕਿਤੇ ਜਾਣ ਦਾ ਮੌਕਾ ਮਿਲਿਆ ਅਤੇ ਕੌਮਾਂਤਰੀ ਯੋਗ ਦਿਵਸ ਦੇ ਕਾਰਣ ਸਥਿਤੀ ਇਹ ਬਣ ਗਈ ਹੈ ਕਿ ਦੁਨੀਆ ਵਿੱਚ ਜਿਸ ਕਿਸੇ ਕੋਲ ਜਾਂਦਾ ਹਾਂ, ਬੈਠਦਾ ਹਾ ਤਾਂ ਕੋਈ ਨਾ ਕੋਈ ਪੰਜ-ਸੱਤ ਮਿਨਟ ਤਾਂ ਯੋਗ ਦੇ ਸਬੰਧ ਵਿੱਚ ਮੇਰੇ ਨਾਲ ਸਵਾਲ-ਜਵਾਬ ਕਰਦੇ ਹੀ ਰਹਿੰਦੇ ਹਨ। ਸ਼ਾਇਦ ਹੀ ਦੁਨੀਆ ਦਾ ਕੋਈ ਵੱਡਾ ਅਜਿਹਾ ਨੇਤਾ ਹੋਵੇਗਾ, ਜਿਸ ਨੇ ਮੇਰੇ ਨਾਲ ਯੋਗ ਦੇ ਸਬੰਧ ਵਿੱਚ ਚਰਚਾ ਨਾ ਕੀਤੀ ਹੋਵੇ ਅਤੇ ਇਹ ਸਾਰੀ ਦੁਨੀਆ ਵਿੱਚੋਂ ਮੇਰਾ ਅਨੁਭਵ ਆਇਆ ਹੈ ਪਰ ਇਨ੍ਹੀਂ ਦਿਨੀਂ ਇੱਕ ਨਵਾਂ ਤਜਰਬਾ ਹੋ ਰਿਹਾ ਹੈ ਜੋ ਵੀ ਮਿਲਦਾ ਹੈ, ਜਿੱਥੇ ਵੀ ਗੱਲ ਕਰਨ ਦਾ ਮੌਕਾ ਮਿਲਦਾ ਹੈ, ਉਹ Wildlife ਦੇ ਬਾਰੇ ਚਰਚਾ ਕਰਦਾ ਹੈ। Environment ਦੇ ਸਬੰਧ ਵਿੱਚ ਚਰਚਾ ਕਰਦਾ ਹੈ। Tiger, Lion ਜੀਵ-ਸ੍ਰਿਸ਼ਟੀ ਅਤੇ ਮੈਂ ਹੈਰਾਨ ਹਾਂ ਕਿ ਲੋਕਾਂ ਦੀ ਕਿੰਨੀ ਰੁਚੀ ਹੁੰਦੀ ਹੈ। Discovery ਦੇ ਇਸ ਪ੍ਰੋਗਰਾਮ ਨੂੰ 165 ਦੇਸ਼ਾਂ ਵਿੱਚ ਉਨ੍ਹਾਂ ਦੀ ਭਾਸ਼ਾ ਵਿੱਚ ਪ੍ਰਸਾਰਿਤ ਕਰਨ ਦੀ ਯੋਜਨਾ ਬਣਾਈ ਹੈ। ਅੱਜ ਜਦੋਂ ਵਾਤਾਵਰਣ Global Warming, Climate Change ਇਕ ਆਲਮੀ ਮੰਥਨ ਦਾ ਦੌਰ ਚਲ ਰਿਹਾ ਹੈ। ਮੈਨੂੰ ਆਸ਼ਾ ਹੈ ਕਿ ਅਜਿਹੇ ਵਿੱਚ ਇਹ ਪ੍ਰੋਗਰਾਮ ਭਾਰਤ ਦਾ ਸੁਨੇਹਾ, ਭਾਰਤ ਦੀ ਰਵਾਇਤ, ਭਾਰਤ ਦੇ ਸੰਸਕਾਰ ਯਾਤਰਾ ਵਿੱਚ ਕੁਦਰਤ ਦੇ ਪ੍ਰਤੀ ਸੰਵੇਦਨਸ਼ੀਲਤਾ, ਇਨ੍ਹਾਂ ਸਾਰੀਆਂ ਗੱਲਾਂ ਨਾਲ ਦੁਨੀਆ ਨੂੰ ਜਾਣੂ ਕਰਾਉਣ ਵਿੱਚ Discovery Channel ਦਾ ਇਹ Episode ਬਹੁਤ ਮਦਦ ਕਰੇਗਾ। ਅਜਿਹਾ ਮੇਰਾ ਪੱਕਾ ਵਿਸ਼ਵਾਸ ਬਣ ਗਿਆ ਹੈ ਅਤੇ ਸਾਡੇ ਭਾਰਤ ਵਿੱਚ Climate Justice ਅਤੇ Clean Environment ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਨੂੰ ਹੁਣ ਲੋਕ ਜਾਣਨਾ ਚਾਹੁੰਦੇ ਹਨ ਪਰ ਇੱਕ ਹੋਰ Interesting ਗੱਲ ਹੈ, ਕੁਝ ਲੋਕ ਸੰਕੋਚ ਦੇ ਨਾਲ ਵੀ ਮੈਨੂੰ ਇੱਕ ਗੱਲ ਜ਼ਰੂਰ ਪੁੱਛਦੇ ਹਨ ਕਿ ਮੋਦੀ ਜੀ ਦੱਸੋ ਜਦੋਂ ਤੁਸੀਂ ਹਿੰਦੀ ਬੋਲ ਰਹੇ ਸੀ ਅਤੇ Bear Grylls ਹਿੰਦੀ ਜਾਣਦੇ ਨਹੀਂ ਹਨ ਤਾਂ ਇੰਨੀ ਤੇਜ਼ੀ ਨਾਲ ਤੁਹਾਡੇ ਵਿੱਚ ਸੰਵਾਦ ਕਿਵੇਂ ਹੁੰਦਾ ਸੀ? ਕੀ ਇਹ ਬਾਅਦ ਵਿੱਚ Edit ਕੀਤਾ ਹੋਇਆ ਹੈ? ਇਹ ਇੰਨੀ ਵਾਰ-ਵਾਰ Shooting ਹੋਇਆ ਹੈ? ਕੀ ਹੋਇਆ ਹੈ? ਬਹੁਤ ਜਿਗਿਆਸਾ ਨਾਲ ਪੁੱਛਦੇ ਹਨ। ਵੇਖੋ, ਇਸ ਵਿੱਚ ਕੋਈ ਰਹੱਸ ਨਹੀਂ ਹੈ, ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਤਾਂ ਮੈਂ ਇਸ ਰਹੱਸ ਨੂੰ ਖੋਲ੍ਹ ਹੀ ਦਿੰਦਾ ਹਾਂ। ਵੈਸੇ ਉਹ ਰਹੱਸ ਹੈ ਹੀ ਨਹੀਂ। Reality ਤਾਂ ਇਹ ਹੈ ਕਿ Bear Grylls ਦੇ ਨਾਲ ਗੱਲਬਾਤ ਵਿੱਚ Technology ਦਾ ਭਰਪੂਰ ਇਸਤੇਮਾਲ ਕੀਤਾ ਗਿਆ। ਜਦੋਂ ਮੈਂ ਕੁਝ ਵੀ ਬੋਲਦਾ ਸਾਂ ਤੁਰੰਤ ਹੀ ਅੰਗਰੇਜ਼ੀ ਵਿੱਚ Simultaneous ਅਨੁਵਾਦ ਹੁੰਦਾ ਸੀ। Simultaneous Interpretation ਹੁੰਦਾ ਸੀ Bear Grylls ਦੇ ਕੰਨ ਵਿੱਚ ਇੱਕ Cordless ਛੋਟਾ ਜਿਹਾ Instrument ਲੱਗਾ ਹੋਇਆ ਸੀ ਤਾਂ ਮੈਂ ਬੋਲਦਾ ਸਾਂ ਹਿੰਦੀ ਲੇਕਿਨ ਉਨ੍ਹਾਂ ਨੂੰ ਸੁਣਾਈ ਦਿੰਦੀ ਸੀ ਅੰਗਰੇਜ਼ੀ ਅਤੇ ਉਸ ਦੇ ਕਾਰਣ ਸੰਵਾਦ ਬਹੁਤ ਆਸਾਨ ਹੋ ਜਾਂਦਾ ਸੀ ਅਤੇ Technology ਦਾ ਇਹੀ ਤਾਂ ਕਮਾਲ ਹੈ। ਇਸ Show ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮੈਨੂੰ ਜਿਮ ਕਾਰਬੇਟ, ਨੈਸ਼ਨਲ ਪਾਰਕ ਦੇ ਬਾਰੇ ਵਿੱਚ ਚਰਚਾ ਕਰਦੇ ਨਜ਼ਰ ਆਏ ਹਨ। ਤੁਸੀਂ ਲੋਕ ਵੀ Nature ਅਤੇ Wild Life ਕੁਦਰਤ ਨਾਲ ਜੁੜੇ ਸਥਾਨਾਂ 'ਤੇ ਜ਼ਰੂਰ ਜਾਓ। ਮੈਂ ਪਹਿਲਾਂ ਵੀ ਕਿਹਾ ਹੈ - ਮੈਂ ਹੁਣ ਵੀ ਕਹਿੰਦਾ ਹਾਂ ਤੁਹਾਨੂੰ ਕਿ ਆਪਣੇ ਜੀਵਨ ਵਿੱਚ North East ਜ਼ਰੂਰ ਜਾਓ, ਕੀ ਕੁਦਰਤ ਹੈ ਉੱਥੇ! ਤੁਸੀਂ ਵੇਖਦੇ ਹੀ ਰਹਿ ਜਾਓਗੇ। ਤੁਹਾਡੇ ਅੰਦਰ ਦਾ ਵਿਸਥਾਰ ਹੋ ਜਾਵੇਗਾ। 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕੀਤੀ ਸੀ ਕਿ ਅਗਲੇ 3 ਸਾਲਾਂ ਵਿੱਚ, ਘੱਟ ਤੋਂ ਘੱਟ 15 ਸਥਾਨ ਅਤੇ ਭਾਰਤ ਦੇ ਅੰਦਰ 15 ਸਥਾਨਾਂ ਅਤੇ ਪੂਰੀ ਤਰ੍ਹਾਂ 100% Tourism ਦੇ ਲਈ ਹੀ ਅਜਿਹੇ 15 ਸਥਾਨਾਂ 'ਤੇ ਜਾਓ, ਵੇਖੋ ਅਧਿਐਨ ਕਰੋ, ਪਰਿਵਾਰ ਨੂੰ ਲੈ ਕੇ ਜਾਓ, ਕੁਝ ਸਮਾਂ ਉੱਥੇ ਬਤੀਤ ਕਰੋ। ਵਿਭਿੰਨਤਾਵਾਂ ਨਾਲ ਭਰਿਆ ਹੋਇਆ ਦੇਸ਼, ਤੁਹਾਨੂੰ ਵੀ ਇਹ ਵਿਭਿੰਨਤਾਵਾਂ ਇੱਕ ਅਧਿਆਪਕ ਦੇ ਰੂਪ ਵਿੱਚ, ਤੁਹਾਨੂੰ ਵੀ ਅੰਦਰੋਂ ਵਿਭਿੰਨਤਾਵਾਂ ਨਾਲ ਭਰ ਦੇਣਗੇ। ਤੁਹਾਡੇ ਆਪਣੇ ਜੀਵਨ ਦਾ ਵਿਸਤਾਰ ਹੋਵੇਗਾ। ਤੁਹਾਡੇ ਚਿੰਤਨ ਦਾ ਵਿਸਤਾਰ ਹੋਵੇਗਾ ਅਤੇ ਮੇਰੇ 'ਤੇ ਭਰੋਸਾ ਕਰੋ ਕਿ ਭਾਰਤ ਦੇ ਵਿੱਚ ਹੀ ਅਜਿਹੇ ਸਥਾਨ ਹਨ, ਜਿੱਥੋਂ ਤੁਸੀਂ ਨਵੀਂ ਊਰਜਾ, ਨਵਾਂ ਉਤਸ਼ਾਹ, ਨਵੀਂ ਉਮੰਗ, ਨਵੀਂ ਪ੍ਰੇਰਣਾ ਲੈ ਕੇ ਆਓਗੇ ਅਤੇ ਹੋ ਸਕਦਾ ਹੈ ਕਿ ਕੁਝ ਥਾਵਾਂ 'ਤੇ ਤਾਂ ਵਾਰ-ਵਾਰ ਜਾਣ ਦਾ ਮਨ ਤੁਹਾਡਾ ਵੀ ਹੋਵੇਗਾ, ਤੁਹਾਡੇ ਪਰਿਵਾਰ ਦਾ ਵੀ ਹੋਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਵਿੱਚ ਵਾਤਾਵਰਣ ਦੀ Care ਅਤੇ Concern ਯਾਨੀ ਦੇਖਭਾਲ ਦੀ ਚਿੰਤਾ ਸੁਭਾਵਿਕ ਨਜ਼ਰ ਆ ਰਹੀ ਹੈ। ਪਿਛਲੇ ਮਹੀਨੇ ਮੈਨੂੰ ਦੇਸ਼ ਵਿੱਚ Tiger Census ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਕਿੰਨੇ ਬਾਘ ਹਨ? ਭਾਰਤ ਵਿੱਚ ਬਾਘਾਂ ਦੀ ਆਬਾਦੀ 2967 ਹੈ। (Two Thousand Nine Hundred Sixty Seven) ਕੁਝ ਸਾਲ ਪਹਿਲਾਂ ਇਸ ਨਾਲੋਂ ਅੱਧੇ ਵੀ ਬਹੁਤ ਮੁਸ਼ਕਿਲ ਨਾਲ ਸਨ। ਬਾਘਾਂ ਦੇ ਬਾਰੇ 2010 ਵਿੱਚ ਰੂਸ ਦੇ Saint Petersburg ਵਿੱਚ Tiger Summit ਹੋਇਆ ਸੀ। ਇਸ ਵਿੱਚ ਦੁਨੀਆ 'ਚ ਬਾਘਾਂ ਦੀ ਘਟਦੀ ਗਿਣਤੀ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਹੋਇਆਂ ਇੱਕ ਸੰਕਲਪ ਲਿਆ ਗਿਆ ਸੀ। ਇਹ ਸੰਕਲਪ ਸੀ Twenty Twenty Two 2022 ਤੱਕ ਪੂਰੀ ਦੁਨੀਆ ਵਿੱਚ ਬਾਘਾਂ ਦੀ ਗਿਣਤੀ ਨੂੰ ਦੁੱਗਣਾ ਕਰਨਾ। ਲੇਕਿਨ ਇਹ New India ਹੈ, ਅਸੀਂ ਟੀਚਿਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਦੇ ਹਾਂ। ਅਸੀਂ 2019 ਵਿੱਚ ਹੀ ਇੱਥੇ ਬਾਘਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ। ਭਾਰਤ ਵਿੱਚ ਸਿਰਫ ਬਾਘਾਂ ਦੀ ਗਿਣਤੀ ਹੀ ਨਹੀਂ, ਬਲਕਿ Protected Areas ਅਤੇ Community Reserves ਦੀ ਗਿਣਤੀ ਵੀ ਵਧੀ ਹੈ। ਜਦੋਂ ਮੈਂ ਬਾਘਾਂ ਦਾ Data Release ਕਰ ਰਿਹਾ ਸਾਂ ਤਾਂ ਮੈਨੂੰ ਗੁਜਰਾਤ ਦੇ ਗਿਰ ਦੇ ਸ਼ੇਰ ਦੀ ਯਾਦ ਵੀ ਆਈ, ਜਦੋਂ ਮੈਂ ਉੱਥੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਗਿਰ ਦੇ ਜੰਗਲਾਂ ਵਿੱਚ ਸ਼ੇਰਾਂ ਦਾ Habitat ਸੁੰਗੜ ਰਿਹਾ ਸੀ। ਉਨ੍ਹਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਸੀ। ਅਸੀਂ ਗਿਰ ਵਿੱਚ ਇੱਕ ਤੋਂ ਬਾਅਦ ਇਕ ਕਈ ਉਪਰਾਲੇ ਕੀਤੇ। 2007 ਵਿੱਚ ਉੱਥੇ ਮਹਿਲਾ Guards ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ। ਸੈਰ-ਸਪਾਟੇ ਨੂੰ ਵਧਾਉਣ ਲਈ Infrastructure ਵਿੱਚ ਸੁਧਾਰ ਕੀਤੇ। ਜਦੋਂ ਵੀ ਅਸੀਂ ਕੁਦਰਤ ਅਤੇ ਜੰਗਲੀ ਜੀਵਾਂ ਬਾਰੇ ਗੱਲ ਕਰਦੇ ਹਾਂ ਤਾਂ ਸਿਰਫ Conservation ਦੀ ਹੀ ਗੱਲ ਕਰਦੇ ਹਾਂ। ਲੇਕਿਨ ਹੁਣ ਸਾਨੂੰ Conservation ਤੋਂ ਅੱਗੇ ਵਧ ਕੇ Compassion ਬਾਰੇ ਸੋਚਣਾ ਹੀ ਪਵੇਗਾ। ਸਾਡੇ ਸ਼ਾਸਤਰਾਂ ਵਿੱਚ ਇਸ ਵਿਸ਼ੇ ਬਾਰੇ ਵੀ ਬਹੁਤ ਚੰਗਾ ਮਾਰਗ ਦਰਸ਼ਨ ਮਿਲਦਾ ਹੈ। ਸਦੀਆਂ ਪਹਿਲਾਂ ਸਾਡੇ ਸ਼ਾਸਤਰਾਂ ਵਿੱਚ ਅਸੀਂ ਕਿਹਾ ਹੈ :-
ਨਿਰਵਨੋ ਬਧਯਤੇ ਵਯਾਘਰੋ, ਨਿਰਵਯਾਰਘਰੰ ਛਿਦਯਤੇ ਵਨਮ।
ਤਸਮਾਦ੍ ਵਯਾਘਰੋ ਵਨੰ ਰਕਸ਼ੇਤ੍, ਵਨੰ ਵਯਾਘਰੰ ਨ ਪਾਲਯੇਤ੍।।
( निर्वनो बध्यते व्याघ्रो, निर्व्याघ्रं छिद्यते वनम।
तस्माद् व्याघ्रो वनं रक्षेत्, वनं व्याघ्रं न पालयेत् ।| )
ਅਰਥਾਤ ਜੇ ਜੰਗਲ ਨਾ ਹੋਣ ਤਾਂ ਬਾਘ ਮਨੁੱਖ ਦੀ ਆਬਾਦੀ ਵਿੱਚ ਆ ਜਾਣ ਨੂੰ ਮਜਬੂਰ ਹੋ ਜਾਂਦੇ ਹਨ ਅਤੇ ਮਾਰੇ ਜਾਂਦੇ ਹਨ ਅਤੇ ਜੇ ਜੰਗਲ ਵਿੱਚ ਬਾਘ ਨਾ ਹੋਣ ਤਾਂ ਮਨੁੱਖ ਜੰਗਲ ਕੱਟ ਕੇ ਉਸ ਨੂੰ ਨਸ਼ਟ ਕਰ ਦਿੰਦਾ ਹੈ। ਇਸ ਲਈ ਅਸਲ ਵਿੱਚ ਬਾਘ ਵਣ ਦੀ ਰੱਖਿਆ ਕਰਦਾ ਹੈ ਨਾ ਕਿ ਵਣ ਬਾਘ ਦੀ। ਕਿੰਨੇ ਉੱਤਮ ਤਰੀਕੇ ਨਾਲ ਇਸ ਵਿਸ਼ੇ ਨੂੰ ਸਾਡੇ ਬਜ਼ੁਰਗਾਂ ਨੇ ਸਮਝਾਇਆ ਹੈ। ਇਸ ਲਈ ਅਸੀਂ ਆਪਣੇ ਵਣਾਂ, ਵਣਸਪਤੀਆਂ ਅਤੇ ਜੰਗਲੀ ਜਾਨਵਰਾਂ ਦੀ ਨਾ ਕੇਵਲ ਸੰਭਾਲ ਕਰਨੀ ਹੈ, ਸਗੋਂ ਅਜਿਹਾ ਵਾਤਾਵਰਣ ਵੀ ਬਣਾਉਣਾ ਹੈ, ਜਿਸ ਵਿੱਚ ਉਹ ਸਹੀ ਤਰੀਕੇ ਨਾਲ ਵਧ-ਫੁੱਲ ਸਕਣ।
ਮੇਰੇ ਪਿਆਰੇ ਦੇਸ਼ਵਾਸੀਓ, 11 ਸਤੰਬਰ 1893 (Eighteen Ninety Three) ਸਵਾਮੀ ਵਿਵੇਕਾਨੰਦ ਜੀ ਦਾ ਇਤਿਹਾਸਿਕ ਭਾਸ਼ਣ ਕੌਣ ਭੁੱਲ ਸਕਦਾ ਹੈ। ਪੂਰੇ ਵਿਸ਼ਵ ਦੀ ਮਾਨਵ ਜਾਤੀ ਨੂੰ ਝੰਜੋੜ ਦੇਣ ਵਾਲਾ ਭਾਰਤ ਦਾ ਇਹ ਯੁਵਾ ਸੰਨਿਆਸੀ ਦੁਨੀਆ ਦੇ ਅੰਦਰ ਭਾਰਤ ਦੀ ਇੱਕ ਵੱਖਰੀ ਪਛਾਣ ਛੱਡ ਕੇ ਆਇਆ, ਜਿਸ ਗੁਲਾਮ ਭਾਰਤ ਵੱਲ ਦੁਨੀਆ ਬੜੀ ਘ੍ਰਿਣਾ ਭਾਵ ਨਾਲ ਦੇਖ ਰਹੀ ਸੀ, ਉਸ ਦੁਨੀਆ ਨੂੰ 11 ਸਤੰਬਰ 1893 ਸਵਾਮੀ ਵਿਵੇਕਾਨੰਦ ਵਰਗੇ ਮਹਾਪੁਰਸ਼ ਦੇ ਸ਼ਬਦਾਂ ਨੇ ਦੁਨੀਆ ਦਾ ਭਾਰਤ ਵੱਲ ਦੇਖਣ ਦਾ ਨਜ਼ਰੀਆ ਬਦਲਣ ਲਈ ਮਜਬੂਰ ਕਰ ਦਿੱਤਾ। ਆਓ, ਸਵਾਮੀ ਵਿਵੇਕਾਨੰਦ ਜੀ ਨੇ ਜਿਸ ਭਾਰਤ ਦੇ ਰੂਪ ਨੂੰ ਦੇਖਿਆ ਸੀ, ਸਵਾਮੀ ਵਿਵੇਕਾਨੰਦ ਜੀ ਨੇ ਭਾਰਤ ਦੀ ਜਿਸ ਸਮਰੱਥਾ ਨੂੰ ਜਾਣਿਆ ਸੀ, ਅਸੀਂ ਉਸ ਨੂੰ ਜੀਣ ਦੀ ਕੋਸ਼ਿਸ਼ ਕਰੀਏ। ਸਾਡੇ ਅੰਦਰ ਸਭ ਕੁਝ ਹੈ। ਆਤਮ-ਵਿਸ਼ਵਾਸ ਨਾਲ ਚਲ ਪਈਏ।
ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਅਸੀਂ ਦੇਸ਼ ਭਰ ਵਿੱਚ Fit India Movement Launch ਕਰਨ ਵਾਲੇ ਹਾਂ। ਖੁਦ ਨੂੰ ਫਿਟ ਰੱਖਣਾ ਹੈ, ਦੇਸ਼ ਨੂੰ ਫਿਟ ਬਣਾਉਣਾ ਹੈ। ਹਰੇਕ ਦੇ ਲਈ ਬੱਚੇ, ਬਜ਼ੁਰਗ, ਯੁਵਾ, ਮਹਿਲਾ ਸਭ ਦੇ ਲਈ ਇਹ ਬੜੀ Interesting ਮੁਹਿੰਮ ਹੋਵੇਗੀ। ਇਹ ਤੁਹਾਡਾ ਆਪਣਾ ਹੋਵੇਗਾ। ਲੇਕਿਨ ਉਸ ਦੀਆਂ ਬਰੀਕੀਆਂ ਅੱਜ ਮੈਂ ਦੱਸਣ ਨਹੀਂ ਲੱਗਿਆ। 29 ਅਗਸਤ ਦਾ ਇੰਤਜ਼ਾਰ ਕਰੋ। ਮੈਂ ਖੁਦ ਉਸ ਦਿਨ ਵਿਸਤਾਰ ਵਿੱਚ ਵਿਸ਼ੇ ਨੂੰ ਦੱਸਣ ਵਾਲਾ ਹਾਂ ਅਤੇ ਤੁਹਾਨੂੰ ਜੋੜੇ ਬਿਨਾ ਰਹਿਣ ਵਾਲਾ ਨਹੀਂ ਹਾਂ, ਕਿਉਂਕਿ ਮੈਂ ਤੁਹਾਨੂੰ ਫਿਟ ਦੇਖਣਾ ਚਾਹੁੰਦਾ ਹਾਂ। ਤੁਹਾਨੂੰ Fitness ਦੇ ਲਈ ਜਾਗਰੂਕ ਬਣਾਉਣਾ ਚਾਹੁੰਦਾ ਹਾਂ ਅਤੇ Fit India ਦੇ ਲਈ, ਦੇਸ਼ ਦੇ ਲਈ ਅਸੀਂ ਮਿਲ ਕੇ ਕੁਝ ਟੀਚੇ ਵੀ ਨਿਰਧਾਰਿਤ ਕਰੀਏ।
ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ 29 ਅਗਸਤ ਨੂੰ Fit India ਵਿੱਚ। ਸਤੰਬਰ ਮਹੀਨੇ ਵਿੱਚ ਪੋਸ਼ਣ ਅਭਿਆਨ ਵਿੱਚ ਅਤੇ ਖਾਸ ਤੌਰ 'ਤੇ 11 ਸਤੰਬਰ ਤੋਂ 2 ਅਕਤੂਬਰ ਸਵੱਛਤਾ ਅਭਿਆਨ ਵਿੱਚ ਅਤੇ 2 ਅਕਤੂਬਰ Totally Dedicated Plastic ਦੇ ਲਈ Plastic ਤੋਂ ਮੁਕਤੀ ਪਾਉਣ ਲਈ ਅਸੀਂ ਸਾਰੇ ਘਰ, ਘਰ ਤੋਂ ਬਾਹਰ ਸਾਰੀਆਂ ਥਾਵਾਂ 'ਤੇ ਪੂਰੀ ਤਾਕਤ ਨਾਲ ਲੱਗਾਂਗੇ ਅਤੇ ਮੈਨੂੰ ਪਤਾ ਹੈ ਕਿ ਇਹ ਸਾਰੇ ਅਭਿਆਨ ਸੋਸ਼ਲ ਮੀਡੀਆ 'ਤੇ ਧੂਮ ਮਚਾ ਦੇਣਗੇ। ਆਓ, ਇੱਕ ਨਵੇਂ ਉਤਸ਼ਾਹ, ਨਵੇਂ ਸੰਕਲਪ, ਨਵੀਂ ਤਾਕਤ ਦੇ ਨਾਲ ਚਲ ਪਈਏ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ 'ਮਨ ਕੀ ਬਾਤ' ਵਿੱਚ ਐਨਾ ਹੀ, ਫਿਰ ਮਿਲਾਂਗੇ। ਮੈਂ ਤੁਹਾਡੀਆਂ ਗੱਲਾਂ ਦਾ, ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਕਰਾਂਗਾ। ਆਓ, ਅਸੀਂ ਸਾਰੇ ਮਿਲ ਕੇ ਆਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ, ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਚਲ ਪਈਏ। ‘ਸਵਾਂਤ: ਸੁਖਾਯ:’। ਅੰਦਰ ਦੇ ਅਨੰਦ ਨੂੰ ਸੇਵਾ ਭਾਵ ਨਾਲ ਪ੍ਰਗਟ ਕਰਦੇ ਹੋਏ ਚਲ ਪਈਏ।
ਬਹੁਤ-ਬਹੁਤ ਧੰਨਵਾਦ।
ਨਮਸਕਾਰ।
*****
(Release ID: 1582963)
Visitor Counter : 241