ਵਣਜ ਤੇ ਉਦਯੋਗ ਮੰਤਰਾਲਾ

ਟਿਕਾਊ ਖੁਰਾਕ ਮੁੱਲ ਲੜੀਆਂ ਦੇ ਸਮਰੱਥਾ ਨਿਰਮਾਣ ‘ਤੇ ਰਾਸ਼ਟਰੀ ਕਾਨਫਰੰਸ

Posted On: 21 AUG 2019 6:20PM by PIB Chandigarh

ਖੁਰਾਕ ਸੁਰੱਖਿਆ ਅਤੇ ਗੁਣਵੱਤਾ ਵਧਾਉਣ ਲਈ ਰਾਸ਼ਟਰੀ ਉਤਪਾਦਕਤਾ ਪਰਿਸ਼ਦ (ਐੱਨਪੀਸੀ) ਵੱਲੋਂ ਏਸ਼ੀਅਨ ਉਤਪਾਦਕਤਾ ਸੰਗਠਨ, ਟੋਕੀਓ, ਜਪਾਨ ਦੇ ਸਹਿਯੋਗ ਨਾਲ ‘ਟਿਕਾਊ ਖੁਰਾਕ ਮੁੱਲ ਲੜੀਆਂ ਦੇ ਸਮਰੱਥਾ ਨਿਰਮਾਣ ‘ਤੇ ਕਰਵਾਈ ਜਾ ਰਹੀ ਦੋ ਦਿਨਾ ਰਾਸ਼ਟਰੀ ਕਾਨਫਰੰਸ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ।

ਕਾਨਫਰੰਸ ਦਾ ਉਦਘਾਟਨ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) , ਵਣਜ ਅਤੇ ਉਦਯੋਗ ਮੰਤਰਾਲੇ ਦੇ ਸਕੱਤਰ ਅਤੇ ਐੱਨਪੀਸੀ ਦੇ ਚੇਅਰਮੈਨ ਡਾ. ਗੁਰੂਪ੍ਰਸਾਦ ਮੋਹਾਪਾਤਰਾ ਵੱਲੋਂ ਕੀਤਾ ਗਿਆਆਪਣੇ ਉਦਘਾਟਨੀ ਭਾਸ਼ਣ ਵਿਚ ਡਾ. ਮੋਹਾਪਾਤਰਾ ਨੇ ਟਿਕਾਊ ਖੁਰਾਕ ਵੈਲਿਊ ਚੇਨਸ ਅਤੇ ਅੰਤਰਰਾਸ਼ਟਰੀ ਮਿਆਰਾਂ ਬਾਰੇ ਕਾਨੂੰਨ 2006 ਦੀ ਪ੍ਰਾਸੰਗਕਤਾ ਬਾਰੇ ਜਾਣਕਾਰੀ ਦਿੱਤੀਉਨ੍ਹਾਂ ਨੇ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਸ ਨਾਲ ਖੁਰਾਕ ਸੁਰੱਖਿਆ ਅਤੇ ਕੁਆਲਿਟੀ ਸੁਨਿਸ਼ਚਿਤਤਾ ਪ੍ਰੋਗਰਾਮਾਂ ਦਾ ਪ੍ਰਸਾਰ ਹੁੰਦਾ ਹੈ

ਐੱਨਪੀਸੀ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਝਾਅ (Arun Kumar Jha) ਨੇ ਆਪਣੇ ਸੰਬੋਧਨ ਵਿੱਚ ਖੁਰਾਕ ਸੁਰੱਖਿਆ ਉਦਯੋਗ ਦੀ ਅਹਿਮੀਅਤ ਅਤੇ ਸਮਰੱਥਾ ਬਾਰੇ ਜਾਣਕਾਰੀ ਦਿੱਤੀਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਖੁਰਾਕ ਸੁਰੱਖਿਆ ਅਤੇ ਮਿਆਰਾਂ ਬਾਰੇ ਭਾਰਤੀ ਅਥਾਰਿਟੀ ਦੀ ਚੇਅਰਪਰਸਨ ਰੀਤਾ ਤੇਵਤੀਆ (Rita Teaotia) ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਾਣੇ ਦੀ ਵੇਸਟੇਜ ਰੋਕਣ, ਖੁਰਾਕ ਸੁਰੱਖਿਆ ਅਤੇ ਕੁਆਲਿਟੀ ਵਧਾਉਣ ਲਈ ਕਠੋਰ ਰਣਨੀਤੀਆਂ ਵਿਕਸਿਤ ਕੀਤੇ ਜਾਣ ਦੀ ਲੋੜ ਹੈ

 

ਜਪਾਨ ਦੀ ਏਸ਼ੀਅਨ ਪ੍ਰੋਡਕਟੀਵਿਟੀ ਔਰਗੇਨਾਈਜ਼ੇਸ਼ਨ ਦੇ ਡਾ. ਮਣਿਕਮ ਅਸੈਥੰਬੀ ਨੇ ਟਿਕਾਊ ਖੁਰਾਕ ਵੈਲਿਊ ਚੇਨਸ ਬਾਰੇ ਪ੍ਰੋਗਰਾਮ ਦੇ ਆਯੋਜਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਇਕ ਅੰਤਰਰਾਸ਼ਟਰੀ ਪ੍ਰੋਗਰਾਮ ਹੈ ਉਨ੍ਹਾਂ ਆਸ ਪ੍ਰਗਟਾਈ ਕਿ ਕਾਨਫਰੰਸ ਦੇ ਨਤੀਜੇ ਖੁਰਾਕ ਸੁਰੱਖਿਆ ਲਈ ਟਿਕਾਊ ਰਣਨੀਤੀਆਂ ਵਿਕਸਿਤ ਕਰਨ ਵਿੱਚ ਸਹਾਈ ਹੋਣਗੇਉਨ੍ਹਾਂ ਕਿਹਾ ਕਿ ਕਾਨਫਰੰਸ ਦੌਰਾਨ ਫੂਡ ਵੈਲਿਊ ਚੇਨਸ, ਖੁਰਾਕ ਸੁਰੱਖਿਆ ਅਤੇ ਕੁਆਲਿਟੀ ਦੇ ਵੱਖ - ਵੱਖ ਪਹਿਲੂਆਂ ਬਾਰੇ ਟੈਕਨੀਕਲ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇਇਹ ਕਾਨਫਰੰਸ ਕੱਲ੍ਹ ਸਮਾਪਤ ਹੋਵੇਗੀ

 

ਐੱਮਐੱਮ/ ਐੱਸਬੀ



(Release ID: 1582742) Visitor Counter : 72


Read this release in: English