ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ, ਮੰਤਰਾਲੇ ਨੇ ਮੋਟਰ ਵਾਹਨ ਐਕਟ 2019 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਲਈ ਕਦਮ ਉਠਾਏ ਹਨ

ਕਾਨੂੰਨ ਮੰਤਰਾਲੇ ਦੀ ਪ੍ਰਵਾਨਗੀ ਮਿਲਣ ਦੇ ਬਾਅਦ ਨਿਯਮ ਉਲੰਘਣਾ ਉੱਤੇ 1 ਸਤੰਬਰ ਤੋਂ ਵੱਧ ਜ਼ੁਰਮਾਨਾ ਦੇਣਾ ਹੋਵੇਗਾ
ਸ਼੍ਰੀ ਗਡਕਰੀ ਨੇ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਦੀ ਨਵੀਂ ਵੈੱਬਸਾਈਟ ਲਾਂਚ ਕੀਤੀ

Posted On: 21 AUG 2019 5:05PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਅਤੇ ਐੱਮਐੱਸਐੱਮਈ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਮੰਤਰਾਲੇ ਦੀ ਨਵੀਂ ਵੈੱਬਸਾਈਟ ਲਾਂਚ ਕੀਤੀਨਵੀਂ ਵੈੱਬਸਾਈਟ ਵਿੱਚ ਇੱਕ ਡੈਸ਼ਬੋਰਡ ਹੈ ਜੋ ਰਾਜ ਮਾਰਗ ਨਿਰਮਾਣ, ਭੂਮੀ ਅਧਿਗ੍ਰਹਿਣ, ਫਾਸਟੈਗਸ ਆਦਿ ਬਾਰੇ ਡੇਟਾ ਦਿੰਦਾ ਹੈ । ਇਹ ਦੇਸ਼ ਵਿੱਚ ਵਾਹਨਾਂ ਦੇ ਰਜਿਸਟੇਸ਼ਨ ਬਾਰੇ ਰਾਜ ਵਾਰ ਅਤੇ ਮਹੀਨੇ ਵਾਰ ਡੇਟਾ ਵੀ ਦਿੰਦਾ ਹੈ ।

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਰਾਜ ਮੰਤਰੀ ਜਨਰਲ (ਰਿਟਾਇਡ) ਵੀਕੇ ਸਿੰਘ, ਸਕੱਤਰ ਸ਼੍ਰੀ ਸੰਜੀਵ ਰੰਜਨ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ( ਐੱਨਐੱਚਏਆਈ ) ਦੇ ਚੇਅਰਮੈਨ ਸ਼੍ਰੀ ਐੱਨਐੱਨ ਸਿਨਹਾ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਉੱਤੇ ਹਾਜ਼ਰ ਸਨ ।

ਇਸ ਅਵਸਰ ਉੱਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਮੋਟਰ ਵਾਹਨ ਐਕਟ 2019 ਨੂੰ ਲਾਗੂ ਕਰਨ ਲਈ ਕਦਮ ਉਠਾਏ ਹਨ । ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ 63 ਉਪਖੰਡਾਂ ਲਈ ਨਵੇਂ ਨਿਯਮ ਬਣਾਉਣ ਦੀ ਲੋੜ ਨਹੀਂ ਹੈ , ਉਨ੍ਹਾਂ ਨੂੰ ਕਾਨੂੰਨ ਮੰਤਰਾਲੇ ਕੋਲ ਸੰਸ਼ੋਧਨ ਲਈ ਭੇਜ ਦਿੱਤਾ ਗਿਆ ਹੈ । ਕਾਨੂੰਨ ਮੰਤਰਾਲੇ ਵੱਲੋਂ ਪ੍ਰਵਾਨਗੀ ਮਿਲਣ ਉੱਤੇ , ਇਨ੍ਹਾਂ ਉਪਖੰਡਾਂ ਨੂੰ 1 ਸਤਬੰਰ ਤੋਂ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ । ਇਹ ਉਪਖੰਡ ਜੁਰਮਾਨੇ , ਲਾਈਸੈਂਸ , ਰਜਿਸਟੇਸ਼ਨ , ਰਾਸ਼ਟਰੀ ਟ੍ਰਾਂਸਪੋਰਟ ਨੀਤੀ ਆਦਿ ਨਾਲ ਸਬੰਧਿਤ ਹਨ । ਜਿਨ੍ਹਾਂ ਹੋਰ ਉਪਖੰਡਾਂ ਬਾਰੇ ਨਿਯਮਾਂ ਨੂੰ ਤਿਆਰ ਕੀਤਾ ਜਾਣਾ ਹੈ , ਉਨ੍ਹਾਂ ਬਾਰੇ ਸ਼੍ਰੀ ਗਡਕਰੀ ਨੇ ਦੱਸਿਆ ਕਿ ਇਸ ਦੇ ਲਈ ਮੰਤਰਾਲੇ ਨੇ ਪਹਿਲਾਂ ਹੀ ਕਦਮ ਉਠਾਏ ਹਨ । ਉਨ੍ਹਾਂ ਨੇ ਕਿਹਾ ਕਿ ਪ੍ਰਕਿਰਿਆ ਪੂਰੀ ਹੋਣ ਉੱਤੇ ਨਿਯਮਾਂ ਨੂੰ ਅਧਿਸੂਚਿਤ ਕੀਤਾ ਜਾਵੇਗਾ । ਸ਼੍ਰੀ ਗਡਕਰੀ ਨੇ ਪ੍ਰਸੰਨਤਾ ਵਿਅਕਤ ਕਰਦਿਆਂ ਕਿਹਾ ਕਿ ਮੋਟਰ ਵਾਹਨ ਐਕਟ, 2019 ਇੱਕ ਅਸਲੀਅਤ ਬਣ ਗਿਆ ਹੈ । ਇਹ ਦੇਸ਼ ਨੂੰ ਇੱਕ ਸੁਰੱਖਿਅਤ ਅਤੇ ਭ੍ਰਿਸ਼ਟਾਚਾਰ ਮੁਕਤ ਸੜਕ ਟ੍ਰਾਂਸਪੋਰਟ ਪ੍ਰਣਾਲੀ ਦੇਣ ਵਿੱਚ ਕਾਫ਼ੀ ਮਦਦਗਾਰ ਸਿੱਧ ਹੋਵੇਗਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਐਕਟ ਤਹਿਤ ਇੱਕ ਰਾਸ਼ਟਰੀ ਟ੍ਰਾਂਸਪੋਰਟ ਨੀਤੀ ਲਿਆਂਦੀ ਜਾਵੇਗੀ, ਜੋ ਦੇਸ਼ ਵਿੱਚ ਇੱਕ ਕੁਸ਼ਲ, ਮਲਟੀ ਮੌਡਲ ਟ੍ਰਾਂਸਪੋਰਟ ਪ੍ਰਣਾਲੀ ਵਿਕਸਿਤ ਕਰਨ ਵਿੱਚ ਮਦਦ ਕਰੇਗੀ ।

ਸ਼੍ਰੀ ਗਡਕਰੀ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਮੋਟਰ ਵਾਹਨ ਐਕਟ - 2019 ਸੜਕ ਦੁਰਘਟਨਾਵਾਂ ਉੱਤੇ ਲਗਾਮ ਲਗਾਉਣ ਅਤੇ ਘਾਤਕ ਦੁਰਘਟਨਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਐੱਨਐੱਚਏਆਈ ਵੱਲੋਂ ਸ਼ਨਾਖਤ ਕੀਤੇ ਗਏ 786 ਦੁਰਘਟਨਾ ਬਲੈਕ ਸਪੌਟਸ ਦੇ ਸੁਧਾਰ ਦੀ ਦਿਸ਼ਾ ਵਿੱਚ 12,000 ਕਰੋੜ ਰੁਪਏ ਖਰਚ ਕਰ ਰਿਹਾ ਹੈ । ਇਸ ਤੋਂ ਇਲਾਵਾ , ਰਾਸ਼ਟਰੀ , ਰਾਜ, ਜ਼ਿਲ੍ਹਾ ਰਾਜਮਾਰਗਾਂ ਆਦਿ ਉੱਤੇ ਬਲੈਕ ਸਪੌਟਸ ਦੇ ਸੁਧਾਰ ਲਈ 14,000 ਕਰੋੜ ਰੁਪਏ ਦੇ ਇੱਕ ਹੋਰ ਪ੍ਰੋਗਰਾਮ ਲਈ ਵਿਸ਼ਵ ਬੈਂਕ ਅਤੇ ਏਡੀਬੀ ਨਾਲ ਗੱਲਬਾਤ ਚੱਲ ਰਹੀ ਹੈ ।

ਸ਼੍ਰੀ ਗਡਕਰੀ ਨੇ ਐਲਾਨ ਕਰਦਿਆਂ ਕਿਹਾ ਕਿ ਫਾਸਟੈਗਸ ਇਸ ਸਾਲ ਦਸੰਬਰ ਤੋਂ ਸਾਰੇ ਵਾਹਨਾਂ ਲਈ ਲਾਜ਼ਮੀ ਹੋ ਜਾਣਗੇਹੁਣ ਤੱਕ 52.59 ਲੱਖ ਫਾਸਟੈਗਸ ਜਾਰੀ ਕੀਤੇ ਜਾ ਚੁੱਕੇ ਹਨ । ਐੱਨਐੱਚ ਟੋਲ ਪਲਾਜਾਂ ਉੱਤੇ ਵਿਕਰੀ ਕੇਂਦਰਾਂ, ਚੌਣਵੀਆਂ ਬੈਂਕ ਸ਼ਾਖਾਵਾਂ ਆਦਿ ਜਿਵੇਂ ਕਿ ਵੱਖ-ਵੱਖ ਚੈਨਲਾਂ ਰਾਹੀਂ 22 ਪ੍ਰਮਾਣਿਤ ਬੈਂਕਾਂ ਵੱਲੋਂ ਫਾਸਟੈਗਸ ਜਾਰੀ ਕੀਤੇ ਜਾ ਰਹੇ ਹਨ । ਇਹ ਈ - ਕਾਮਰਸ ਪਲੇਟਫਾਰਮ ਉੱਤੇ ਵੀ ਉਪਲੱਬਧ ਹਨ । ਇਹ ਇੱਕ ਬੈਂਕ - ਨਿਊਟਰਲ ਫਾਸਟੈਗਸ ਹੈ ।

***

ਐੱਨਪੀ/ਐੱਮਐੱਸ



(Release ID: 1582647) Visitor Counter : 53


Read this release in: English