ਪ੍ਰਧਾਨ ਮੰਤਰੀ ਦਫਤਰ

ਫਰਾਂਸ, ਯੂਏਈ ਅਤੇ ਬਹਿਰੀਨ ਦੇ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

Posted On: 22 AUG 2019 11:31AM by PIB Chandigarh

ਮੈਂ 22 ਤੋਂ 26 ਅਗਸਤ 2019 ਦੌਰਾਨ ਫਰਾਂਸ, ਯੂਏਈ ਅਤੇ ਬਹਿਰੀਨ ਦਾ ਦੌਰਾ ਕਰਾਂਗਾ ।

ਮੇਰੀ ਫਰਾਂਸ ਯਾਤਰਾ ਸਾਡੀ ਮਜ਼ਬੂਤ ਸਾਮਰਿਕ ਸਾਂਝੇਦਾਰੀ ਨੂੰ ਪ੍ਰਦਰਸ਼ਿਤ ਕਰਦੀ ਹੈ । ਇਸ ਨੂੰ ਦੋਵੇਂ ਦੇਸ਼ ਬਹੁਤ ਅਹਿਮੀਅਤ ਦਿੰਦੇ ਹਨ ਅਤੇ ਸਾਂਝਾ ਕਰਦੇ ਹਨ । 22 - 23 ਅਗਸਤ, 2019 ਨੂੰ ਮੇਰੀਆਂ ਫਰਾਂਸ ਵਿੱਚ ਦੁਵੱਲੀਆਂ ਬੈਠਕਾਂ ਹੋਣਗੀਆਂ । ਇਸ ਵਿੱਚ ਰਾਸ਼ਟਰਪਤੀ ਮੈਕਰੋਂ ਨਾਲ ਸਿਖ਼ਰ ਵਾਰਤਾ ਅਤੇ ਪ੍ਰਧਾਨ ਮੰਤਰੀ ਫਿਲਿਪ ਨਾਲ ਬੈਠਕ ਸ਼ਾਮਲ ਹੈ । ਮੈਂ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਾਂਗਾ ਅਤੇ ਫਰਾਂਸ ਵਿੱਚ 1950 ਅਤੇ 1960 ਦੇ ਦਹਾਕਿਆਂ ਵਿੱਚ ਏਅਰ ਇੰਡੀਆ ਦੇ ਹਵਾਈ ਜਹਾਜ਼ਾਂ ਦੇ ਦੋ ਹਾਦਸਿਆਂ ਦਾ ਸ਼ਿਕਾਰ ਹੋਏ ਭਾਰਤੀਆਂ ਦੀ ਯਾਦ ਵਿੱਚ ਇੱਕ ਸਮਾਰਕ ਸਮਰਪਿਤ ਕਰਾਂਗਾ ।

ਇਸ ਦੇ ਬਾਅਦ, 25 - 26 ਅਗਸਤ ਨੂੰ ਮੈਂ ਰਾਸ਼ਟਰਪਤੀ ਮੈਕਰੋਂ ਦੇ ਸੱਦੇ ਉੱਤੇ ਵਾਤਾਵਰਨ, ਜਲਵਾਯੂ, ਸਮੁੰਦਰ ਅਤੇ ਡਿਜੀਟਲ ਟਰਾਂਸਫਾਰਮੇਸ਼ਨ ਉੱਤੇ ਹੋਣ ਵਾਲੇ ਸੈਸ਼ਨਾਂ ਵਿੱਚ ਬਿਆਰਿਤਜ ਸਹਿਯੋਗੀ ਵਜੋਂ ਜੀ7 ਸਿਖ਼ਰ ਸੰਮੇਲਨ ਦੀਆਂ ਬੈਠਕਾਂ ਵਿੱਚ ਹਿੱਸਾ ਲਵਾਂਗਾ ।

ਭਾਰਤ ਅਤੇ ਫਰਾਂਸ ਦਰਮਿਆਨ ਉਤਕ੍ਰਿਸ਼ਟ (ਬਹੁਤ ਵਧੀਆ) ਦੁਵੱਲੇ ਸਬੰਧ ਹਨ, ਜੋ ਸਾਡੇ ਦੋਹਾਂ ਦੇਸ਼ਾਂ ਅਤੇ ਵਿਸ਼ਵ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਲਈ ਸਹਿਯੋਗ ਕਰਨ ਦੇ ਸਾਂਝੇ ਦ੍ਰਿਸ਼ਟੀਕੋਣ ਨਾਲ ਪ੍ਰਬਲ ਹੋਏ ਹਨ । ਸਾਡੀ ਮਜ਼ਬੂਤ ਰਣਨੀਤਿਕ ਅਤੇ ਆਰਥਿਕ ਸਾਂਝੇਦਾਰੀ ਪ੍ਰਮੁੱਖ ਵਿਸ਼ਵ ਸਰੋਕਾਰਾਂ, ਜਿਵੇਂ ਕਿ ਆਤੰਕਵਾਦ, ਜਲਵਾਯੂ ਪਰਿਵਰਤਨ ਆਦਿ ਉੱਤੇ ਇੱਕ ਸਾਂਝੇ ਦ੍ਰਿਸ਼ਟੀਕੋਣ ਨਾਲ ਪੂਰੀ ਹੁੰਦੀ ਹੈ । ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਆਪਸੀ ਸਮ੍ਰਿੱਧੀ , ਸ਼ਾਂਤੀ ਅਤੇ ਪ੍ਰਗਤੀ ਲਈ ਫਰਾਂਸ ਨਾਲ ਸਾਡੀ ਦੀਰਘਕਾਲੀ ਅਤੇ ਵਡਮੁੱਲੀ ਮਿੱਤਰਤਾ ਨੂੰ ਹੋਰ ਵਧਾਏਗੀ

23 - 24 ਅਗਸਤ ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਦੌਰਾਨ ਮੈਂ ਅਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਚਰਚਾ ਲਈ ਤਿਆਰ ਹਾਂ । ਇਸ ਦੌਰਾਨ ਆਪਸੀ ਹਿਤ ਨਾਲ ਜੁੜੇ ਦੁਵੱਲੇ ਸਬੰਧਾਂ ਅਤੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਿਸਤਾਰ ਨਾਲ ਚਰਚਾ ਹੋਵੇਗੀ ।

ਮੈਨੂੰ ਸ਼ਹਿਜ਼ਾਦੇ ਨਾਲ ਸੰਯੁਕਤ ਰੂਪ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਨ ਦਾ ਵੀ ਇੰਤਜ਼ਾਰ ਹੈ । ਇਸ ਦੌਰੇ ਵਿੱਚ ਯੂਏਈ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਰਬਉੱਚ ਨਾਗਰਿਕ ਸਨਮਾਨ ਆਰਡਰ ਆਵ੍ ਜਾਯਦਨੂੰ ਪ੍ਰਾਪਤ ਕਰਨਾ ਸਨਮਾਨ ਦੀ ਗੱਲ ਹੋਵੇਗੀਮੈਂ ਵਿਦੇਸ਼ ਵਿੱਚ ਕੈਸ਼ਲੈਸ ਲੈਣ-ਦੇਣ ਦੇ ਨੈੱਟਵਰਕ ਦੇ ਵਿਸਤਾਰ ਲਈ ਰੂਪੇ ਕਾਰਡ ਨੂੰ ਵੀ ਆਧਿਕਾਰਿਕ ਤੌਰ ਉੱਤੇ ਜਾਰੀ ਕਰਾਂਗਾ ।

ਭਾਰਤ ਅਤੇ ਯੂਏਈ ਦਰਮਿਆਨ ਅਕਸਰ ਹੋਣ ਵਾਲੀ ਉੱਚ ਪੱਧਰੀ ਗੱਲਬਾਤ ਸਾਡੇ ਜੀਵੰਤ ਸਬੰਧਾਂ ਨੂੰ ਪ੍ਰਮਾਣਿਤ ਕਰਦੀ ਹੈ । ਯੂਏਈ ਸਾਡਾ ਤੀਜਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਅਤੇ ਭਾਰਤ ਨੂੰ ਕੱਚੇ ਤੇਲ ਦਾ ਨਿਰਯਾਤ ਕਰਨ ਵਾਲਾ ਚੌਥਾ ਸਭ ਤੋਂ ਵੱਡਾ ਦੇਸ਼ ਹੈ । ਇਨ੍ਹਾਂ ਸਬੰਧਾਂ ਵਿੱਚ ਹੋਇਆ ਗੁਣਾਤਮਕ ਵਾਧਾ ਸਾਡੀ ਵਿਦੇਸ਼ ਨੀਤੀ ਦੀਆਂ ਉਪਲੱਬਧੀਆਂ ਵਿੱਚੋਂ ਇੱਕ ਹੈ । ਇਹ ਦੌਰਾ ਯੂਏਈ ਨਾਲ ਸਾਡੇ ਬਹੁਆਯਾਮੀ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਵੇਗਾ ।

ਮੈਂ 24 ਤੋਂ 25 ਅਗਸਤ ਦਰਮਿਆਨ ਬਹਿਰੀਨ ਦਾ ਵੀ ਦੌਰਾ ਕਰਾਂਗਾ । ਇਹ ਭਾਰਤ ਤੋਂ ਪ੍ਰਧਾਨ ਮੰਤਰੀ ਪੱਧਰ ਦਾ ਪਹਿਲਾ ਬਹਿਰੀਨ ਦੌਰਾ ਹੋਵੇਗਾ । ਮੈਨੂੰ ਪ੍ਰਧਾਨ ਮੰਤਰੀ ਸ਼ਹਿਜ਼ਾਦਾ ਸ਼ੇਖ ਖਲੀਫ਼ਾ ਬਿਨ ਸਲਮਾਨ ਅਲ ਖਲੀਫ਼ਾ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਗਤੀ ਦੇਣ ਦੇ ਤਰੀਕਿਆਂ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਸਾਂਝੇ ਦ੍ਰਿਸ਼ਟੀਕੋਣ ਨੂੰ ਲੈ ਕੇ ਚਰਚਾ ਦਾ ਇੰਤਜ਼ਾਰ ਹੈ । ਮੈਂ ਬਹਿਰੀਨ ਦੇ ਸੁਲਤਾਨ ਮਹਾਮਹਿਮ ਸ਼ੇਖ ਹਮਾਦ ਬਿਨ ਈਸਾ ਅਲ ਖਲੀਫ਼ਾ ਅਤੇ ਦੂਜੇ ਨੇਤਾਵਾਂ ਨਾਲ ਵੀ ਬੈਠਕ ਕਰਾਂਗਾ ।

ਇਸ ਦੌਰਾਨ ਮੈਨੂੰ ਭਾਰਤੀ ਭਾਈਚਾਰੇ ਨਾਲ ਗੱਲ ਕਰਨ ਦਾ ਵੀ ਮੌਕੇ ਮਿਲੇਗਾ । ਜਨਮ ਆਸ਼ਟਮੀ ਦੇ ਪਾਵਨ ਪਰਵ ਉੱਤੇ ਮੈਨੂੰ ਖਾੜੀ ਖੇਤਰ ਦੇ ਸਭ ਤੋਂ ਪੁਰਾਣੇ ਸ਼੍ਰੀਨਾਥਜੀ ਮੰਦਿਰ ਦੇ ਪੁਨਰਵਿਕਾਸ ਦੀ ਰਸਮੀ ਸ਼ੁਰੂਆਤ ਸਮੇਂ ਮੌਜੂਦ ਹੋਣ ਦਾ ਵੀ ਸੁਭਾਗ ਮਿਲੇਗਾ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯਾਤਰਾ ਸਾਰੇ ਖੇਤਰਾਂ ਵਿੱਚ ਸਾਡੇ ਸਬੰਧਾਂ ਨੂੰ ਹੋਰ ਗਹਿਰਾਈ ਦੇਵੇਗੀ ।

***

ਵੀਆਰਆਰਕੇ/ਏਕੇ


 



(Release ID: 1582624) Visitor Counter : 112


Read this release in: English