ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
''ਸਰਕਾਰ ਹੱਥੀਂ ਮੈਲਾ ਢੋਣ ਦੀ ਰਵਾਇਤ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ-ਥਾਵਰ ਚੰਦ ਗਹਿਲੋਤ
“ਮਸ਼ੀਨੀ ਸਫ਼ਾਈ ਨੂੰ ਉਤਸ਼ਾਹਿਤ ਕਰਕੇ ਹੱਥੀਂ ਮੈਲਾ ਢੋਣ ਦੀ ਜਖ਼ਮ ਭਰੀ ਪ੍ਰਥਾ ਸਮਾਪਤ ਕਰਨਾ ਸਮੇਂ ਦੀ ਲੋੜ ਹੈ” – ਹਰਦੀਪ ਸਿੰਘ ਪੁਰੀ
ਟਿਕਾਊ ਸਵੱਛਤਾ ਬਾਰੇ ਰਾਸ਼ਟਰੀ ਵਰਕਸ਼ਾਪ ਤੇ ਪ੍ਰਦਰਸ਼ਨੀ ਆਯੋਜਿਤ
प्रविष्टि तिथि:
19 AUG 2019 1:30PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਡਾ. ਥਾਵਰ ਚੰਦ ਗਹਿਲੋਤ ਨੇ ਕਿਹਾ ਹੈ ਕਿ ਸਰਕਾਰ ਹੱਥੀਂ ਮੈਲਾ ਢੋਣ ਦੀ ਰਵਾਇਤ ਖਤਮ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਅਜਿਹਾ ਉਹ ਮਨੁੱਖੀ ਮੈਲਾ ਢੋਣ ਦੀ ਰਵਾਇਤ ਨੂੰ ਖਤਮ ਕਰਨ ਅਤੇ ਉਨ੍ਹਾਂ ਦੇ ਪੁਨਰਵਾਸ ਬਾਰੇ ਕਾਨੂੰਨ, 2013' ਰਾਹੀਂ ਕਰਨ ਦੀ ਚਾਹਵਾਨ ਹੈ। ਉਹ ਟਿਕਾਊ ਸਵੱਛਤਾ ਬਾਰੇ ਰਾਸ਼ਟਰੀ ਵਰਕਸ਼ਾਪ-ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦਾ ਆਯੋਜਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਅੱਜ ਇੱਥੇ ਕੀਤਾ ਗਿਆ ਸੀ।
ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ, ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸ਼੍ਰੀਮਤੀ ਨੀਲਮ ਸਾਹਨੀ, ਸਕੱਤਰ ਐੱਮਓਐੱਸਜੇਐਂਡਈ ਅਤੇ 500 ਤੋਂ ਵੱਧ ਨੁਮਾਇੰਦੇ, ਪ੍ਰਿੰਸੀਪਲ ਸਕੱਤਰ (ਯੂਡੀ), ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਮਰੁਤ ਅਤੇ ਸਵੱਛ ਭਾਰਤ ਮਿਸ਼ਨ- ਸ਼ਹਿਰੀ (ਐੱਸਬੀਐੱਮ-ਯੂ) ਦੇ ਡਾਇਰੈਕਟਰ, 1 ਲੱਖ ਅਤੇ ਇਸ ਤੋਂ ਵੱਧ ਅਬਾਦੀ ਵਾਲੇ 500 ਸ਼ਹਿਰਾਂ ਦੇ ਮਿਉਂਸਪਲ ਕਮਿਸ਼ਨਰਾਂ ਅਤੇ ਵਿਕਾਸ ਭਾਈਵਾਲਾਂ ਤੋਂ ਇਲਾਵਾ ਦੋਹਾਂ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਨੇ ਕਿਹਾ ਕਿ ਸਰਕਾਰ ਮਸ਼ੀਨੀ ਸਵੱਛਤਾ ਉੱਤੇ ਵਧੇਰੇ ਜ਼ੋਰ ਦੇ ਰਹੀ ਹੈ ਅਤੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਸੀਵਰ ਅਤੇ ਸੈਪਟਿਕ ਟੈਂਕ ਵਿੱਚ, ਜਿੱਥੋਂ ਤੱਕ ਸੰਭਵ ਹੋਵੇ, ਮਾਨਵੀ ਦਾਖਲਾ ਰੋਕ ਰਹੀ ਹੈ। ਇਸ ਤੋਂ ਇਲਾਵਾ ਸ਼੍ਰੀ ਗਹਿਲੋਤ ਨੇ ਹੋਰ ਕਿਹਾ ਕਿ ਰਾਸ਼ਟਰੀ ਸਫ਼ਾਈ ਕਰਮਚਾਰੀ ਫਾਈਨਾਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਸਕੇਐੱਫਡੀਸੀ) ਰਾਹੀਂ ਇਨ੍ਹਾਂ ਵਰਕਰਾਂ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਕਰਜ਼ੇ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਰੋਜ਼ਗਾਰ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾ ਰਹੇ ਹਨ। ''ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਵਰਕਸ਼ਾਪ ਤੇ ਪ੍ਰਦਰਸ਼ਨੀ ਵੱਖ-ਵੱਖ ਕਦਮਾਂ ਅਤੇ ਉਪਲੱਬਧ ਬਿਹਤਰ ਢੰਗਾਂ ਅਤੇ ਟੈਕਨੋਲੋਜੀਆਂ ਨੂੰ ਦਰਸਾਉਂਦੀ ਹੈ ਜੋ ਕਿ ਸੀਵਰ ਅਤੇ ਸੈਪਟਿਕ ਟੈਂਕਾਂ ਦੀ ਖਤਰਨਾਕ ਸਫ਼ਾਈ ਦੌਰਾਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਕਰਨਗੇ। ਸਵੱਛ ਭਾਰਤ ਸਚਮੁੱਚ ਹੀ ਸਵਸਥ ਭਾਰਤ ਵੱਲ ਪਹਿਲਾ ਕਦਮ ਹੈ।''
ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪੁਰੀ ਨੇ ਕਿਹਾ, ''ਸਾਡੇ ਮੰਤਰਾਲਾ ਨੇ ਲਗਾਤਾਰ ਯਤਨ ਕੀਤੇ ਹਨ ਕਿ ਕੁਸ਼ਲ ਪ੍ਰਣਾਲੀਆਂ, ਢੰਗ-ਤਰੀਕਿਆਂ ਅਤੇ ਟੈਕਨੋਲੋਜੀਆਂ ਦੀ ਖੋਜ ਕੀਤੀ ਜਾਵੇ ਜੋ ਕਿ ਸੀਵਰ ਅਤੇ ਸੈਪਟਿਕ ਟੈਂਕਾਂ ਦੀ ਮਕੈਨੀਕਲ ਸਫ਼ਾਈ ਵਿੱਚ ਸਹਾਈ ਸਿੱਧ ਹੋਣ। ਮੰਤਰਾਲੇ ਨੇ ਸੈਪਟਿਕ ਟੈਂਕਾਂ ਅਤੇ ਸੀਵਰ ਵਿੱਚ ਮਾਨਵੀ ਦਾਖਲੇ ਨੂੰ ਰੋਕਣ ਅਤੇ ਟਿਕਾਊ ਸਫਾਈ ਲਈ ਇੱਕ ਈਕੋ ਸਿਸਟਮ ਕਾਇਮ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਦਸਤਾਵੇਜ਼ ਪ੍ਰਕਾਸ਼ਿਤ ਕੀਤੇ ਗਏ ਹਨ ਜਿਵੇਂ ਕਿ ਸੀਪੀਐੱਚਈਈਓ ਮੈਨੂਅਲ ਔਨ ਸੀਵਰੇਜ ਐਂਡ ਸੀਵੇਜ ਟ੍ਰੀਟਮੈਂਟ ਸਿਸਟਮਜ਼ (2013), ਅਤੇ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜਰਜ਼ ਫਾਰ ਕਲੀਨਿੰਗ ਆਵ੍ ਸੀਵਰੇਜ਼ ਐਂਡ ਸੈਪਟਿਕ ਟੈਂਕਸ (2018) ਜਾਂ ਵਿਸ਼ਵ ਟੈਕਨੋਲੋਜੀ ਚੁਣੌਤੀ ਦਾ ਆਯੋਜਨ ਕਰਨਾ ਆਦਿ ਉਨ੍ਹਾਂ ਵਿੱਚ ਸ਼ਾਮਲ ਹਨ। ਅੱਜ ਦੀ ਵਰਕਸ਼ਾਪ ਇਸ ਦਿਸ਼ਾ ਵਿੱਚ ਇਕ ਹੋਰ ਕਦਮ ਹੈ। ''ਐਮਰਜੈਂਸੀ ਰਿਸਪਾਂਸ ਸੈਨੀਟੇਸ਼ਨ ਯੂਨਿਟ (ਈਆਰਐੱਸਯੂ) ਸਫਾਈ ਵਰਕਰਾਂ ਨੂੰ ਪੇਸ਼ ਆਉਣ ਵਾਲੇ ਹਾਦਸਿਆਂ ਨੂੰ ਰੋਕੇਗਾ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਦੀ ਗਾਰੰਟੀ ਦੇਵੇਗਾ।'' ਉਨ੍ਹਾਂ ਅੱਗੇ ਕਿਹਾ, ''ਸਟਾਰਮਵਾਟਰ ਡਰੇਨੇਜ ਸਿਸਟਮਜ਼ 2019 ਬਾਰੇ ਮੈਨੂਅਲ ਅੱਜ ਜਾਰੀ ਕੀਤਾ ਗਿਆ ਹੈ। ਇਹ ਮੈਨੂਅਲ, ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਜਲਸ਼ਕਤੀ ਅਭਿਆਨ ਦੀ ਇੱਕ ਹੋਰ ਵੱਡੀ ਪ੍ਰਾਪਤੀ ਹੈ ਅਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪਾਣੀ ਦੀ ਸੰਭਾਲ ਵਿੱਚ ਮਦਦ ਕਰੇਗਾ, ਹੜ੍ਹਾਂ ਤੋਂ ਰਾਖੀ ਕਰੇਗਾ ਅਤੇ ਪਾਣੀ ਦੀ ਸੁਰੱਖਿਆ ਕਰੇਗਾ। ਮੰਤਰਾਲਾ ਰਾਜਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਯਤਨਾਂ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿਉਂਕਿ ਇਹ ਮੁਕੰਮਲ ਸਫ਼ਾਈ ਜਾਂ ਸੰਪੂਰਨ ਸਵੱਛਤਾ ਵੱਲ ਵਧ ਰਹੇ ਹਨ।''
ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ, ''ਅੱਜ ਸੀਵਰ ਅਤੇ ਸੈਪਟੇਜ ਕਲੀਨਿੰਗ ਇਕਵਿਪਮੈਂਟ ਬਾਰੇ ਜੋ ਡਾਇਰੈਕਟਰੀ ਜਾਰੀ ਕੀਤੀ ਗਈ ਉਹ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਨਾਲ-ਨਾਲ ਪ੍ਰੈਕਟੀਸ਼ਨਰਾਂ ਲਈ ਇੱਕ ਗਾਈਡਿੰਗ ਬੁੱਕ ਵਜੋਂ ਕੰਮ ਆਵੇਗੀ ਜਦਕਿ ਪ੍ਰਮੁੱਖ ਨਿਰਮਾਤਿਆਂ ਅਤੇ ਵੈਂਡਰਸ ਵੱਲੋਂ ਲਗਾਈ ਜਾ ਰਹੀ ਪ੍ਰਦਰਸ਼ਨੀ ਵਿੱਚ ਉਭਰ ਰਹੀਆਂ ਟੈਕਨੋਲੋਜੀਆਂ, ਸਾਜ਼ੋ ਸਮਾਨ ਅਤੇ ਸੀਵਰ ਅਤੇ ਸੈਪਟਿਕ ਟੈਂਕ ਪ੍ਰਬੰਧਨ ਬਾਰੇ ਬਿਹਤਰੀ ਪਿਰਤਾਂ ਖੇਤਰ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਸਮਾਧਾਨ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਗੀਆਂ।''
********
ਆਰਜੇ/ਪੀਐੱਸ
(रिलीज़ आईडी: 1582406)
आगंतुक पटल : 122
इस विज्ञप्ति को इन भाषाओं में पढ़ें:
English