ਪ੍ਰਧਾਨ ਮੰਤਰੀ ਦਫਤਰ

ਹਾਮਿਦ ਕਰਜ਼ਈ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 19 AUG 2019 9:00PM by PIB Chandigarh

ਅਫ਼ਗ਼ਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਹਾਮਿਦ ਕਰਜ਼ਈ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ।

ਪ੍ਰਧਾਨ ਮੰਤਰੀ ਨੇ ਭਾਰਤ ਦੇ 130 ਕਰੋੜ ਨਾਗਰਿਕਾਂ ਅਤੇ ਆਪਣੇ ਵੱਲੋਂ ਅਫ਼ਗ਼ਾਨਿਸਤਾਨ ਦੀ ਸੁਤੰਤਰਤਾ ਦੇ 100ਵੇਂ ਵਰ੍ਹੇ ਦੇ ਅਵਸਰ ਉੱਤੇ ਅਫ਼ਗ਼ਾਨਿਸਤਾਨ ਦੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ

ਸਾਬਕਾ ਰਾਸ਼ਟਰਪਤੀ ਨੇ ਭਾਰਤ ਦਾ ਮਜ਼ਬੂਤ ਸੰਪੂਰਨ ਸਮਰਥਨ ਦੇਣ ਲਈ ਧੰਨਵਾਦ ਕੀਤਾ ਅਤੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਵਿਸ਼ੇਸ਼ ਸਦਭਾਵ ‘ਤੇ ਪ੍ਰਸੰਨਤਾ ਪ੍ਰਗਟਾਈ

ਪ੍ਰਧਾਨ ਮੰਤਰੀ ਨੇ ਸਮਾਵੇਸ਼ੀ, ਸੰਗਠਿਤ, ਸਹੀ ਅਰਥਾਂ ਵਿੱਚ ਸੁਤੰਤਰ ਅਤੇ ਲੋਕਤਾਂਤਰਿਕ ਅਫ਼ਗ਼ਾਨਿਸਤਾਨ ਦੀ ਸ਼ਾਂਤੀ , ਸੁਰੱਖਿਆ ਅਤੇ ਸਥਾਈਤਵ ਲਈ ਭਾਰਤ ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ ।

****

ਵੀਆਰਆਰਕੇ/ਐੱਸਐੱਚ



(Release ID: 1582383) Visitor Counter : 68


Read this release in: English