ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਬਾਲਿਟਕ ਖੇਤਰ ਵਿੱਚ ਭਾਰਤ ਦੇ ਸੰਪਰਕ ਨੂੰ ਅੱਗੇ ਵਧਾਉਣ ਲਈ ਤਿੰਨ ਦੇਸ਼ਾ ਦਾ ਦੌਰਾ ਸ਼ੁਰੂ ਕੀਤਾ;
ਸ਼੍ਰੀ ਵੈਂਕਈਆ ਨਾਇਡੂ ਲਿਥੁਆਨੀਆ,ਲਾਤਵੀਆ ਅਤੇ ਐਸਟੋਨੀਆ ਵਿੱਚ ਉੱਚ-ਪੱਧਰੀ ਬੈਠਕਾਂ ਵਿੱਚ ਹਿੱਸਾ ਲੈਣਗੇ
Posted On:
17 AUG 2019 5:01PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ.ਵੈਂਕਈਆ ਨਾਇਡੂ ਬਾਲਿਟਕ ਖੇਤਰ ਵਿੱਚ ਭਾਰਤ ਦੇ ਸੰਪਰਕ ਨੂੰ ਅੱਗੇ ਵਧਾਉਂਦੇ ਹੋਏ ਅੱਜ ਤਿੰਨ ਦੇਸ਼ਾਂ- ਲਿਥੁਆਨੀਆ,ਲਾਤਵੀਆ ਅਤੇ ਐਸਟੋਨੀਆ ਦੇ ਦੌਰੇ 'ਤੇ ਰਵਾਨਾ ਹੋਏ। ਉਨ੍ਹਾਂ ਦੀ ਯਾਤਰਾ ਨਾਲ ਤਿੰਨਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਨਾਗਰਿਕਾਂ ਦੇ ਆਪਸੀ ਸੰਪਰਕ ਅਤੇ ਵਪਾਰ ਦੇ ਅਵਸਰਾਂ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਸ਼੍ਰੀ ਨਾਇਡੂ 17 ਅਗਸਤ ਨੂੰ ਲਿਥੁਆਨੀਆ ਦੀ ਯਾਤਰਾ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਨਗੇ ਅਤੇ ਲਿਥੁਆਨੀਆ ਦੇ ਰਾਸ਼ਟਰਪਤੀ, ਸ਼੍ਰੀ ਗੀਤਾਨਸ ਨੋਸਦਾ (Mr. Gitanas Nauseda) ਦੇ ਨਾਲ ਇਕਾਂਤ ਵਿੱਚ ਮਿਲਣਗੇ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਵਫ਼ਦ-ਪੱਧਰੀ ਵਾਰਤਾ ਕਰਨਗੇ। ਬਾਅਦ ਵਿੱਚ ਦੋਵੇਂ ਨੇਤਾ ਪ੍ਰੈੱਸ ਬਿਆਨ ਦੇਣ ਤੋਂ ਪਹਿਲਾਂ ਸਹਿਮਤੀ ਪੱਤਰਾਂ 'ਤੇ ਹਸਤਾਖਰ ਕਰਨਗੇ। ਸ਼੍ਰੀ ਨਾਇਡੂ, ਰਾਸ਼ਟਰਪਤੀ ਦੁਆਰਾ ਆਯੋਜਿਤ ਸਰਕਾਰੀ ਪ੍ਰੀਤੀ ਭੋਜ ਵਿੱਚ ਸ਼ਾਮਲ ਹੋਣਗੇ।
18 ਅਗਸਤ ਨੂੰ, ਉਪ ਰਾਸ਼ਟਰਪਤੀ ਕਾਊਂਸ ਦੇ ਮੇਅਰ ਸ਼੍ਰੀ ਵਿਸਵਲਦਾਸ ਮਤੀਜੋਸਿਟਿਸ (Mr. Visvaldas Matijosaitis) ਨਾਲ ਮੁਲਾਕਾਤ ਕਰਨਗੇ ਅਤੇ ਬਾਅਦ ਵਿੱਚ ਕਾਊਂਸ ਟੈਕਨੋਲੋਜੀ ਯੂਨੀਵਰਸਿਟੀ ਇੰਸਟੀਟਿਊਟ ਦੀ ਸਨਾਟਕ ਘਾਟੀ ਲਈ ਰਵਾਨਾ ਹੋਣਗੇ। ਸ਼੍ਰੀ ਨਾਇਡੂ ਅਤੇ ਵਫ਼ਦ ਦੇ ਮੈਂਬਰਾਂ ਨੂੰ ਸੰਸਥਾਨ ਦੁਆਰਾ ਆਯੋਜਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਵਿਆਖਿਆਤਮਕ ਦੌਰੇ ਨੂੰ ਲੈਕੇ ਨਿਰਦੇਸ਼ਿਤ ਕੀਤਾ ਜਾਵੇਗਾ। ਬਾਅਦ ਵਿੱਚ, ਉਪ ਰਾਸ਼ਟਰਪਤੀ 'ਕਰੂਨੋਇਸ ਹਾਈਡ੍ਰੋ ਪਾਵਰ ਪਲਾਂਟ' ਬਾਰੇ ਇੱਕ ਪੇਸ਼ਕਾਰੀ ਵਿੱਚ ਹਿੱਸਾ ਲੈਣਗੇ।
ਦੇਰ ਸ਼ਾਮ ਨੂੰ ਸ਼੍ਰੀ ਨਾਇਡੂ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ।
ਅਗਲੇ ਦਿਨ, ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਸ਼੍ਰੀ ਸੌਲਿਯਸ ਸਕੇਵਰੇਲਿਸ (Mr. Saulius Skvernelis) ਨਾਲ ਬੈਠਕ ਕਰਨਗੇ ਅਤੇ ਦੋਵੇਂ ਨੇਤਾ ਭਾਰਤ-ਲਿਥੁਆਨੀਆ ਬਿਜ਼ਨਸ ਫੋਰਮ ਦੀ ਬੈਠਕ ਨੂੰ ਸੰਬੋਧਨ ਕਰਨਗੇ। ਸ਼੍ਰੀ ਨਾਇਡੂ ਮੈਮੋਰੀਅਲ ਵਿੱਚ ਉਨ੍ਹਾਂ ਲੋਕਾਂ ਨੂੰ ਪੁਸ਼ਪਾਂਜਲੀ ਅਰਪਿਤ ਕਰਨਗੇ, ਜੋ ਲਿਥੁਆਨਿਆਈ ਸੁਤੰਤਰਤਾ ਦੇ ਸੰਘਰਸ਼ ਵਿੱਚ ਸ਼ਹੀਦ ਹੋਏ ਸਨ।
ਉਪ ਰਾਸ਼ਟਰਪਤੀ ਦੇ ਹੋਰ ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਲਾਤਵੀਆ ਦੀ ਰਾਜਧਾਨੀ ਰੀਗਾ ਲਈ ਰਵਾਨਾ ਹੋਣ ਤੋਂ ਪਹਿਲਾ ਸ਼੍ਰੀ ਰੀਗਾਸ (ਲਿਥੁਆਨਿਆਈ ਸੰਸਦ) ਦੇ ਸਭਾਪਤੀ, ਸ਼੍ਰੀ ਵਿਕਟਰਸ ਪ੍ਰੈਂਕਿਟਿਸ (Mr. Viktoras Pranckietis) ਨਾਲ ਉਨ੍ਹਾਂ ਦੀ ਬੈਠਕ ਸ਼ਾਮਲ ਹੈ।
ਰੀਗਾ ਵਿੱਚ ਉਨ੍ਹਾਂ ਦੇ ਆਗਮਨ 'ਤੇ, ਉਪ ਰਾਸ਼ਟਰਪਤੀ ਭਾਰਤੀ ਸਮੁਦਾਇਕ ਸਵਾਗਤ ਸਮਾਰੋਹ ਨੂੰ ਸੰਬੋਧਨ ਕਰਨਗੇ ਅਤੇ ਲਾਤਵੀਆ ਵਿੱਚ ਵਸੇ ਭਾਰਤੀਆਂ ਦੇ ਨਾਲ ਗੱਲਬਾਤ ਕਰਨਗੇ।
20 ਅਗਸਤ ਨੂੰ, ਉਪ ਰਾਸ਼ਟਰਪਤੀ ਲਾਤਵੀਆ ਗਣਰਾਜ ਦੇ ਰਾਸ਼ਟਰਪਤੀ, ਏਗਿਲਸ ਲੇਵਿਟ੍ਸ (Mr. Egils Levits) ਦੇ ਨਾਲ ਸੁਤੰਤਰਤਾ ਸਮਾਰਕ 'ਤੇ ਸ਼ਹੀਦਾਂ ਨੂੰ ਸਰਧਾਂਜ਼ਲੀ ਅਰਪਿਤ ਕਰਨਗੇ ਅਤੇ ਲਾਤਵੀਆ ਦੇ ਰਾਸ਼ਟਰੀ ਇਤਿਹਾਸ ਮਿਊਜ਼ੀਅਮ ਜਾਣਗੇ ਅਤੇ 'ਲਾਤਵੀਆ ਸ਼ਤਾਬਦੀ' ਪ੍ਰਦਰਸ਼ਨੀ ਦਾ ਅਵਲੋਕਨ ਕਰਨਗੇ।
ਉਹ ਲਾਤਵਿਆਈ ਪ੍ਰਧਾਨ ਮੰਤਰੀ ਨਾਲ ਬੈਠਕ ਕਰਨਗੇ ਅਤੇ ਸਹਿਮਤੀ ਪੱਤਰਾਂ 'ਤੇ ਹਸਤਾਖਰ ਕਰਨਗੇ। ਸ਼੍ਰੀ ਨਾਇਡੂ, ਸਾਇਮਾ ਦੀ ਕਾਰਜਕਾਰੀ ਸਭਾਪਤੀ ਸੁਸ਼੍ਰੀ ਇਨੀਸ ਲੀਬੀਨਾ-ਏਗਨੇਰੇ (Ms. Inese Libina-Egnere) ਨਾਲ ਮੁਲਾਕਾਤ ਕਰਨਗੇ ਅਤੇ ਬਾਅਦ ਵਿੱਚ ਰੀਗਾ ਕੈਸਲ ਪਹੁੰਚਣਗੇ ਅਤੇ ਲਾਤਵੀਆ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਏਗਿਲਸ ਲੇਵਿਟ੍ਸ (Mr. Egils Levits) ਨਾਲ ਵਫ਼ਦ ਪੱਧਰ ਦੀ ਵਾਰਤਾ ਕਰਨਗੇ।
ਸ਼ਾਮ ਨੂੰ, ਲਾਤਵੀਆ ਦੇ ਰਾਸ਼ਟਰਪਤੀ ਨਾਲ ਸ਼੍ਰੀ ਨਾਇਡੂ ਅਤੇ ਉਨ੍ਹਾਂ ਦਾ ਵਫ਼ਦ ਭਾਰਤ-ਲਾਤਵੀਆ ਵਪਾਰ ਮੰਚ ਦੀ ਬੈਠਕ ਵਿੱਚ ਹਿੱਸਾ ਲੈਣਗੇ। ਉਪ ਰਾਸ਼ਟਰਪਤੀ ਬਾਅਦ ਵਿੱਚ ਆਪਣੀ ਯਾਤਰਾ ਦੇ ਆਖਰੀ ਪੜਾਅ ਲਈ ਐਸਟੋਨੀਆ ਦੀ ਰਾਜਧਾਨੀ ਟਾਲਿਨ ਲਈ ਰਵਾਨਾ ਹੋਣ ਤੋਂ ਪਹਿਲਾਂ ਲਾਤਵੀਆ ਦੀ ਰਾਸ਼ਟਰੀ ਲਾਇਬਰੇਰੀ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ।
21 ਅਗਸਤ ਨੂੰ ਉਪ ਰਾਸ਼ਟਰਪਤੀ ਦਾ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਕੀਤਾ ਜਾਵੇਗਾ। ਉਹ ਐਸਟੋਨੀਆ ਗਣਰਾਜ ਦੀ ਰਾਸ਼ਟਰਪਤੀ ਸੁਸ਼੍ਰੀ ਕੈਸਟਰੀ ਕਲਜੁਲੈਦ (Ms. Kersti Kaljulaid) ਦੇ ਨਾਲ ਇਕਾਂਤ ਵਿੱਚ ਵਾਰਤਾ ਕਰਨਗੇ।
ਬਾਅਦ ਵਿੱਚ ਸ਼੍ਰੀ ਨਾਇਡੂ ਐਸਟੋਨੀਆ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਜੂਰੀ ਰਾਤਾਸ (Mr. Juri Ratas) ਨਾਲ ਵਾਰਤਾ ਕਰਨਗੇ ਅਤੇ ਐਸਟੋਨੀਆ ਦੀ ਰਾਸ਼ਟਰਪਤੀ ਸੁਸ਼੍ਰੀ ਕੈਸਟਰੀ ਕਲਜੁਲੈਦ ਦੁਆਰਾ ਆਯੋਜਿਤ ਦੁਪਹਿਰ ਦੇ ਭੋਜਨ ਵਿੱਚ ਹਿੱਸਾ ਲੈਣਗੇ। ਉਹ ਸੰਸਦ ਦੇ ਚੇਅਰਮੈਨ (ਰਿਗਿਕੋਗੁ) ਸ਼੍ਰੀ ਹੇਨ ਪੋਲੁਆਸ (Mr. Henn Polluaas) ਨੂੰ ਵੀ ਮਿਲਣਗੇ।
ਉਪ ਰਾਸ਼ਟਰਪਤੀ ਐਸਟੋਨੀਆ ਦੇ ਵਿਦੇਸ਼ ਮੰਤਰਾਲੇ ਵਿੱਚ ਮਿਸ਼ਨਾਂ/ਰਾਜਦੂਤਾਂ ਦੇ ਪ੍ਰਮੁੱਖਾਂ ਦੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਨਗੇ ਅਤੇ ਬਾਅਦ ਵਿੱਚ ਭਾਰਤ-ਐਸਟੋਨੀਆ ਵਪਾਰ ਮੰਚ ਵਿੱਚ ਹਿੱਸਾ ਲੈਣਗੇ। ਇਸ ਦੇ ਬਾਅਦ, ਸ਼੍ਰੀ ਨਾਇਡੂ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ ਅਤੇ ਦਿੱਲੀ ਲਈ ਰਵਾਨਾ ਹੋਣਗੇ।
ਯਾਤਰਾ ਦੇ ਦੌਰਾਨ, ਉਪ ਰਾਸ਼ਟਰਪਤੀ ਨਾਲ ਮਾਨਵ ਸੰਸਾਧਨ ਵਿਕਾਸ ਅਤੇ ਸੰਚਾਰ ਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਸੰਜੈ ਸ਼ਾਮਰਾਓ ਧੋਤਰੇ, ਰਾਜ ਸਭਾ ਸਾਂਸਦ ਸ਼੍ਰੀਮਤੀ ਰਾਨੀ ਨਾਰਾਹ, ਰਾਜ ਸਭਾ ਸਾਂਸਦ ਸ਼੍ਰੀ ਮਾਨਸ ਰੰਜਨ ਭੂਨੀਯਾ, ਲੋਕ ਸਭਾ ਸਾਂਸਦ ਸ਼੍ਰੀ ਰਮੇਸ਼ ਬਿਧੂੜੀ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਸਮੇਤ ਇੱਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ।
******
ਆਰਆਰਕੇ/ਬੀਕੇ/ਐੱਮਐੱਸ/ਆਰਕੇ
(Release ID: 1582295)