ਪ੍ਰਧਾਨ ਮੰਤਰੀ ਦਫਤਰ

73ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ

ਨਿਮਨਲਿਖਿਤ ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਹਨ

Posted On: 15 AUG 2019 4:58PM by PIB Chandigarh

1. ਸੁਤੰਤਰਤਾ ਦਿਵਸ ਅਤੇ ਰਕਸ਼ਾ ਬੰਧਨ (ਰੱਖੜੀ) ਦੇ ਪਵਿੱਤਰ ਤਿਉਹਾਰ ਉੱਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ

 

2. ਵਰਖਾ ਅਤੇ ਹੜ੍ਹ - ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਵਰਖਾ ਅਤੇ ਹੜ੍ਹਾਂ ਕਾਰਨ ਲੋਕ ਕਠਿਨਾਈਆਂ ਨਾਲ ਜੂਝ ਰਹੇ ਹਨ ਰਾਜ ਸਰਕਾਰ, ਕੇਂਦਰ ਸਰਕਾਰ, ਐੱਨਡੀਆਰਐੱਫ ਸਾਰੇ ਸੰਗਠਨ, ਨਾਗਰਿਕਾਂ ਦਾ ਕਸ਼ਟ ਘੱਟ ਕਿਵੇਂ ਹੋਵੇ, ਆਮ ਹਾਲਾਤ ਜਲਦੀ ਕਿਵੇਂ ਪਰਤਣ, ਉਸਦੇ ਲਈ ਦਿਨ-ਰਾਤ ਯਤਨ ਕਰ ਰਹੇ ਹਨ

 

3. ਧਾਰਾ 370 - ਦਸ ਹਫ਼ਤਿਆਂ ਦੇ ਅੰਦਰ-ਅੰਦਰ ਹੀ ਧਾਰਾ 370 ਦਾ ਹਟਣਾ, 35-ਏ ਦਾ ਹਟਣਾ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਜੋ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ, ਨਵੀਂ ਸਰਕਾਰ ਦੇ ਬਣਨ ਤੋਂ ਬਾਅਦ, 70 ਦਿਨਾਂ ਦੇ ਅੰਦਰ ਅੰਦਰ - ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਕੰਮ ਭਾਰਤ ਦੇ ਦੋਹਾਂ ਸਦਨਾਂ, ਰਾਜ ਸਭਾ ਅਤੇ ਲੋਕ ਸਭਾ ਨੇ ਦੋ-ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ ਅੱਜ ਲਾਲ ਕਿਲੇ ਤੋਂ ਮੈਂ ਜਦੋਂ ਦੇਸ਼ ਨੂੰ ਸੰਬੋਧਨ ਕਰ ਰਿਹਾ ਹਾਂ, ਮੈਂ ਇਹ ਮਾਣ ਨਾਲ ਕਹਿੰਦਾ ਹਾਂ ਕਿ ਅੱਜ ਹਰ ਹਿੰਦੁਸਤਾਨੀ ਕਹਿ ਸਕਦਾ ਹੈ -One Nation, One Constitution.

 

4. ਤੀਹਰਾ ਤਲਾਕ - ਦਸ ਹਫ਼ਤਿਆਂ ਦੇ ਅੰਦਰ-ਅੰਦਰ ਸਾਡੀਆਂ ਮੁਸਲਿਮ ਮਾਤਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਤੀਹਰੇ ਤਲਾਕ ਵਿਰੁੱਧ ਕਾਨੂੰਨ ਬਣਾਇਆ ਜੇ ਇਸ ਦੇਸ਼ ਵਿੱਚ, ਅਸੀਂ ਸਤੀ ਪ੍ਰਥਾ ਨੂੰ ਖਤਮ ਕਰ ਸਕਦੇ ਹਾਂ, ਜੇ ਅਸੀਂ ਬਾਲ ਵਿਆਹ ਵਿਰੁੱਧ ਆਵਾਜ਼ ਉਠਾ ਸਕਦੇ ਹਾਂ, ਅਸੀਂ ਦਾਜ ਵਿੱਚ ਲੈਣ-ਦੇਣ ਦੀ ਪ੍ਰਥਾ ਵਿਰੁੱਧ ਸਖਤ ਕਦਮ ਚੁੱਕ ਸਕਦੇ ਹਾਂ ਤਾਂ ਕਿਉਂ ਨਾ ਅਸੀਂ ਤੀਹਰੇ ਤਲਾਕ ਵਿਰੁੱਧ ਵੀ ਆਵਾਜ਼ ਉਠਾਈਏ

 

5. ਆਤੰਕਵਾਦ ਨਾਲ ਜੁੜੇ ਕਾਨੂੰਨ- ਆਤੰਕਵਾਦ ਨਾਲ ਜੁੜੇ ਕਾਨੂੰਨਾਂ ਵਿੱਚ ਆਮੂਲ-ਚੂਲ ਪਰਿਵਰਤਨ ਕਰਕੇ ਉਨ੍ਹਾਂ ਨੂੰ ਇੱਕ ਨਵੀਂ ਤਾਕਤ ਦੇਣ ਦਾ, ਆਤੰਕਵਾਦ ਵਿਰੁੱਧ ਲੜਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ

 

6. ਕਿਸਾਨ ਸਨਮਾਨ ਨਿਧੀ - ਸਾਡੇ ਕਿਸਾਨ ਭੈਣਾਂ-ਭਰਾਵਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਤਹਿਤ 90 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰਨ ਦਾ ਇੱਕ ਅਹਿਮ ਕੰਮ ਅੱਗੇ ਵਧਿਆ ਹੈ

 

7. ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਪੈਨਸ਼ਨ - ਸਾਡੇ ਕਿਸਾਨ ਭਰਾ-ਭੈਣ, ਸਾਡੇ ਛੋਟੇ ਵਪਾਰੀ ਭਰਾ-ਭੈਣ, ਉਨ੍ਹਾਂ ਨੇ ਕਦੀ ਕਲਪਨਾ ਨਹੀਂ ਕੀਤੀ ਸੀ ਕਿ ਕਦੀ ਉਨ੍ਹਾਂ ਦੇ ਜੀਵਨ ਵਿੱਚ ਵੀ ਪੈਨਸ਼ਨ ਦੀ ਵਿਵਸਥਾ ਹੋ ਸਕਦੀ ਹੈ ਉਸ ਤਰ੍ਹਾਂ ਦੀਆਂ ਪੈਨਸ਼ਨ ਯੋਜਨਾਵਾਂ ਨੂੰ ਵੀ ਲਾਗੂ ਕਰਨ ਦਾ ਕੰਮ ਕਰ ਦਿੱਤਾ ਹੈ

 

8. ਜਲ ਸ਼ਕਤੀ ਮੁਹਿੰਮ - ਜਲ ਸੰਕਟ ਦੀ ਚਰਚਾ ਬਹੁਤ ਹੁੰਦੀ ਹੈ, ਭਵਿੱਖ ਜਲ ਸੰਕਟ ਵਿੱਚੋਂ ਲੰਘੇਗਾ, ਇਹ ਵੀ ਚਰਚਾ ਹੁੰਦੀ ਹੈ, ਉਨ੍ਹਾਂ ਚੀਜ਼ਾਂ ਬਾਰੇ ਪਹਿਲਾਂ ਹੀ ਸੋਚ ਕੇ, ਕੇਂਦਰ ਅਤੇ ਰਾਜ ਮਿਲਕੇ ਯੋਜਨਾ ਬਣਾਉਣ, ਇਸ ਦੇ ਲਈ ਇੱਕ ਅਲੱਗ ਜਲ ਸ਼ਕਤੀ ਮੰਤਰਾਲਾ ਦਾ ਵੀ ਨਿਰਮਾਣ ਕੀਤਾ ਗਿਆ ਹੈ

 

9. ਜਲ ਜੀਵਨ ਮਿਸ਼ਨ - ਅਸੀਂ ਆਉਣ ਵਾਲੇ ਦਿਨਾਂ ਵਿੱਚ ਜਲ ਜੀਵਨ ਮਿਸ਼ਨ ਨੂੰ ਲੈ ਕੇ ਅੱਗੇ ਵਧਾਂਗੇ ਇਸ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਇਕੱਠੇ ਮਿਲ ਕੇ ਕੰਮ ਕਰਨਗੀਆਂ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਢੇ 3 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਇਸ ਮਿਸ਼ਨ ਲਈ ਖਰਚ ਕਰਨ ਦਾ ਅਸੀਂ ਸੰਕਲਪ ਲਿਆ ਹੈ

 

10. ਚਿਕਿਤਸਾ ਕਾਨੂੰਨ - ਸਾਡੇ ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਡਾਕਟਰਾਂ ਦੀ ਲੋੜ ਹੈ ਇਲਾਜ ਦੀਆਂ ਸਹੂਲਤਾਂ ਅਤੇ ਵਿਵਸਥਾਵਾਂ ਦੀ ਲੋੜ ਹੈ Medical Education ਨੂੰ ਪਾਰਦਰਸ਼ੀ ਬਣਾਉਣ ਲਈ ਕਈ ਅਹਿਮ ਕਾਨੂੰਨ ਅਸੀਂ ਬਣਾਏ ਹਨ, ਅਹਿਮ ਫੈਸਲੇ ਲਏ ਹਨ

 

11. ਬੱਚਿਆਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਪ੍ਰਬੰਧਨ ਜ਼ਰੂਰੀ ਸੀ ਅਸੀਂ ਇਸ ਕੰਮ ਨੂੰ ਵੀ ਪੂਰਾ ਕਰ ਲਿਆ ਹੈ

 

12. ਜੇ 2014 ਤੋਂ 2019 ਲੋੜਾਂ ਦੀ ਪੂਰਤੀ ਦਾ ਦੌਰ ਸੀ ਤਾਂ 2019 ਤੋਂ ਬਾਅਦ ਦਾ ਕਾਲਖੰਡ ਦੇਸ਼ਵਾਸੀਆਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਕਾਲਖੰਡ ਹੈ, ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਮਾਂ ਹੈ

 

13. ਜੰਮੂ-ਕਸ਼ਮੀਰ ਅਤੇ ਲੱਦਾਖ - ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨਾਗਰਿਕਾਂ ਦੀਆਂ ਆਸਾਂ, ਖਾਹਿਸ਼ਾਂ ਪੂਰੀਆਂ ਹੋਣ, ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਉੱਥੋਂ ਦੇ ਮੇਰੇ ਦਲਿਤ ਭੈਣ-ਭਰਾਵਾਂ ਨੂੰ, ਦੇਸ਼ ਦੇ ਹੋਰ ਦਲਿਤਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਨਹੀਂ ਸਨ, ਉਹ ਉਨ੍ਹਾਂ ਨੂੰ ਵੀ ਮਿਲਣੇ ਚਾਹੀਦੇ ਹਨ ਉੱਥੇ ਸਾਡੇ ਕਈ ਅਜਿਹੇ ਸਮਾਜ ਅਤੇ ਵਿਵਸਥਾ ਦੇ ਲੋਕ ਭਾਵੇਂ ਉਹ ਗੁਰਜਰ (ਗੁੱਜਰ) ਹੋਣ, ਬੱਕਰਵਾਲ ਹੋਣ, ਗੱਦੀ ਹੋਣ, ਸਿੱਪੀ ਹੋਣ, ਬਾਲਟੀ ਹੋਣ - ਅਜਿਹੀਆਂ ਕਈ ਜਨ ਜਾਤੀਆਂ, ਉਨ੍ਹਾਂ ਨੂੰ ਰਾਜਨੀਤਕ ਅਧਿਕਾਰ ਵੀ ਮਿਲਣੇ ਚਾਹੀਦੇ ਹਨ ਭਾਰਤ ਦੀ ਵੰਡ ਹੋਈ, ਲੱਖਾਂ-ਕਰੋੜਾਂ ਲੋਕ ਉੱਜੜ ਕੇ ਆਏ, ਉਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ, ਪਰ ਜੋ ਜੰਮੂ-ਕਸ਼ਮੀਰ ਵਿੱਚ ਆ ਕੇ ਵਸੇ ਉਨ੍ਹਾਂ ਨੂੰ ਮਾਨਵ ਅਧਿਕਾਰ ਵੀ ਨਹੀਂ ਮਿਲੇ, ਨਾਗਰਿਕ ਦੇ ਅਧਿਕਾਰ ਵੀ ਨਹੀਂ ਮਿਲੇ

 

14. ਜੰਮੂ-ਕਸ਼ਮੀਰ ਦੇ ਲੋਕਾਂ ਦਾ ਯੋਗਦਾਨ - ਜੰਮੂ-ਕਸ਼ਮੀਰ ਅਤੇ ਲੱਦਾਖ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਲਈ ਭਾਰਤ ਲਈ ਪ੍ਰੇਰਕ ਬਣ ਸਕਦਾ ਹੈ ਭਾਰਤ ਦੀ ਵਿਕਾਸ ਯਾਤਰਾ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ ਹੁਣ ਜੰਮੂ-ਕਸ਼ਮੀਰ ਦਾ ਆਮ ਨਾਗਰਿਕ ਵੀ ਦਿੱਲੀ ਸਰਕਾਰ ਨੂੰ ਪੁੱਛ ਸਕਦਾ ਹੈ, ਉਸ ਨੂੰ ਵਿਚਾਲੇ ਕੋਈ ਰੁਕਾਵਟ ਨਹੀਂ ਆਵੇਗੀ ਇਹ ਸਿੱਧੀ-ਸਿੱਧੀ ਵਿਵਸਥਾ ਅੱਜ ਅਸੀਂ ਬਣਾ ਸਕੇ ਹਾਂ

 

15. ਇੱਕ ਰਾਸ਼ਟਰ ਇੱਕ ਟੈਕਸ- GST ਜ਼ਰੀਏ ਅਸੀਂ One Nation, One Tax ਦੇ ਸੁਪਨੇ ਨੂੰ ਸਾਕਾਰ ਕੀਤਾ ਹੈ ਪਿਛਲੇ ਦਿਨੀਂ ਊਰਜਾ ਦੇ ਖੇਤਰ ਵਿੱਚ One Nation, One Grid ਨੂੰ ਵੀ ਅਸੀਂ ਸਫਲਤਾ ਨਾਲ ਪਾਰ ਕੀਤਾ ਹੈ One Nation, One Mobility Card ਇਸ ਵਿਵਸਥਾ ਨੂੰ ਅਸੀਂ ਵਿਕਸਤ ਕੀਤਾ ਹੈ ਅਤੇ ਅੱਜ ਚਰਚਾ ਚੱਲ ਰਹੀ ਹੈ ਕਿ ''ਇੱਕ ਰਾਸ਼ਟਰ, ਇੱਕ ਚੋਣ'' ਇਹ ਚਰਚਾ ਹੋਣੀ ਚਾਹੀਦੀ ਹੈ, ਲੋਕਤਾਂਤਰਿਕ ਢੰਗ ਨਾਲ ਹੋਣੀ ਚਾਹੀਦੀ ਹੈ

 

16. ਆਬਾਦੀ ਧਮਾਕਾ-ਆਬਾਦੀ ਧਮਾਕਾ ਸਾਡੇ ਲਈ, ਸਾਡੀ ਆਉਣ ਵਾਲੀ ਪੀੜ੍ਹੀ ਲਈ ਕਈ ਨਵੇਂ ਸੰਕਟ ਪੈਦਾ ਕਰਦਾ ਹੈ ਪਰ ਸਾਡੇ ਦੇਸ਼ ਵਿੱਚ ਇੱਕ ਜਾਗਰੂਕ ਵਰਗ ਵੀ ਹੈ ਜੋ ਇਸ ਗੱਲ ਨੂੰ ਭਲੀਭਾਂਤ ਸਮਝਦਾ ਹੈ, ਉਨ੍ਹਾਂ ਦੇ ਸਨਮਾਨ ਦੀ ਲੋੜ ਹੈ ਸਮਾਜ ਦੇ ਬਾਕੀ ਵਰਗਾਂ ਨੂੰ ਜੋੜ ਕੇ ਆਬਾਦੀ ਧਮਾਕੇ ਦੀ ਸਾਨੂੰ ਚਿੰਤਾ ਕਰਨੀ ਪਵੇਗੀ

 

17. ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ - ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਨੇ ਸਾਡੇ ਦੇਸ਼ ਦਾ ਕਲਪਨਾ ਤੋਂ ਵੱਧ ਨੁਕਸਾਨ ਕੀਤਾ ਹੈ ਅਤੇ ਦੀਮਕ ਵਾਂਗ ਸਾਡੇ ਜੀਵਨ ਵਿੱਚ ਦਾਖਲ ਹੋ ਗਿਆ ਹੈ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਨੂੰ ਅਸੀਂ ਨਿਰੰਤਰ Technology ਦੀ ਵਰਤੋਂ ਕਰਦੇ ਹੋਏ ਰੱਦ ਕਰਨ ਦੀ ਦਿਸ਼ਾ ਵਿੱਚ ਕਈ ਕਦਮ ਚੁੱਕੇ ਹਨ

 

18. ਲੋਕਾਂ ਦੇ ਜੀਵਨ ਵਿੱਚ ਸਰਕਾਰ ਦਾ ਦਖਲ - ਆਜ਼ਾਦ ਭਾਰਤ ਦਾ ਮਤਲਬ ਮੇਰੇ ਲਈ ਇਹ ਹੈ ਕਿ ਹੌਲੀ-ਹੌਲੀ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਤੋਂ ਬਾਹਰ ਆਉਣ ਅਜਿਹਾ Eco-system ਸਾਨੂੰ ਬਣਾਉਣਾ ਹੀ ਪਵੇਗਾ ਨਾ ਸਰਕਾਰ ਦਾ ਦਬਾਅ ਹੋਵੇ, ਨਾ ਸਰਕਾਰ ਦੀ ਕਮੀ ਹੋਵੇ, ਪਰ ਅਸੀਂ ਸੁਪਨਿਆਂ ਨੂੰ ਲੈ ਕੇ ਅੱਗੇ ਵਧੀਏ Ease of living ਆਜ਼ਾਦ ਭਾਰਤ ਦੀ ਲੋੜ ਹੈ

 

  1. Incremental progress ਬਨਾਮ High Jump - ਸਾਡਾ ਦੇਸ਼ ਅੱਗੇ ਵਧੇ ਪਰ Incremental progress, ਉਸ ਦੇ ਲਈ ਦੇਸ਼ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ, ਸਾਨੂੰ ਉੱਚੀ ਛਲਾਂਗ ਲਗਾਉਣੀ ਪਵੇਗੀ

 

20. ਆਧੁਨਿਕ ਢਾਂਚਾਗਤ ਵਿਕਾਸ - ਅਸੀਂ ਤੈਅ ਕੀਤਾ ਹੈ ਕਿ ਇਸ ਸਮੇਂ ਵਿੱਚ 100 ਲੱਖ ਕਰੋੜ ਰੁਪਏ ਆਧੁਨਿਕ Infrastructure ਲਈ ਲਗਾਏ ਜਾਣਗੇ ਜਿਸ ਨਾਲ ਰੋਜ਼ਗਾਰ ਵੀ ਮਿਲੇਗਾ, ਜੀਵਨ ਵਿੱਚ ਵੀ ਨਵੀਂ ਵਿਵਸਥਾ ਵਿਕਸਤ ਹੋਵੇਗੀ

 

21. Trillion Dollar Economy - ਅਸੀਂ 5 Trillion Dollar Economy ਦਾ ਸੁਪਨਾ ਸੰਜੋਇਆ ਹੈ ਆਜ਼ਾਦੀ ਤੋਂ 70 ਸਾਲ ਬਾਅਦ ਅਸੀਂ ਦੋ Trillion Dollar Economy ਉੱਤੇ ਪਹੁੰਚੇ ਸੀ ਪਰ ਪਿਛਲੇ ਪੰਜ ਸਾਲਾਂ ਦੇ ਅੰਦਰ ਅਸੀਂ ਲੋਕ 2 Trillion ਤੋਂ 3 Trillion ਤੇ ਪਹੁੰਚ ਗਏ ਇਸ ਗਤੀ ਨਾਲ ਅਸੀਂ ਆਉਣ ਵਾਲੇ 5 ਸਾਲਾਂ ਵਿੱਚ 5 Trillion Dollar Economy ਬਣ ਸਕਦੇ ਹਾਂ

 

22. ਗ੍ਰਾਮੀਣ ਵਿਕਾਸ ਅਤੇ ਕਿਸਾਨਾਂ ਦੀ ਆਮਦਨ - ਆਜ਼ਾਦੀ ਦੇ 75 ਸਾਲਾਂ ਵਿੱਚ ਦੇਸ਼ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਣੀ ਚਾਹੀਦੀ ਹੈ, ਹਰ ਗ਼ਰੀਬ ਕੋਲ ਪੱਕਾ ਘਰ ਹੋਣਾ ਚਾਹੀਦਾ ਹੈ, ਹਰ ਪਰਿਵਾਰ ਕੋਲ ਬਿਜਲੀ ਹੋਣੀ ਚਾਹੀਦੀ ਹੈ, ਹਰ ਪਿੰਡ ਵਿੱਚ Optical Fiber Network ਅਤੇ Broadband ਦੀ Connectivity ਹੋਵੇ, ਨਾਲ ਦੇ ਨਾਲ Long Distance Education ਦੀ ਸਹੂਲਤ ਹੋਵੇ

 

23. ਸਾਡੀ ਸਮੁੰਦਰੀ ਜਾਇਦਾਦ - Blue Economy ਇਸ ਖੇਤਰ ਉੱਤੇ ਅਸੀਂ ਜ਼ੋਰ ਦੇਈਏ ਸਾਡੇ ਕਿਸਾਨ ਅੰਨਦਾਤਾ ਹਨ, ਊਰਜਾਦਾਤਾ ਬਣਨ ਸਾਡੇ ਕਿਸਾਨ Exporter ਕਿਉਂ ਨਾ ਬਣਨ? ਸਾਡੇ ਦੇਸ਼ ਨੂੰ Export ਵਧਾਉਣਾ ਹੀ ਪਵੇਗਾ ਸਾਡਾ ਹਰ ਜ਼ਿਲ੍ਹਾ Export Hub ਬਣਨ ਦੀ ਦਿਸ਼ਾ ਵਿੱਚ ਕਿਉਂ ਨਾ ਸੋਚੇ? ਹਿੰਦੁਸਤਾਨ ਦਾ ਕੋਈ ਜ਼ਿਲ੍ਹਾ ਅਜਿਹਾ ਨਹੀਂ ਹੋਵੇਗਾ ਜਿਥੋਂ ਕੁਝ ਨਾ ਕੁਝ Export ਨਾ ਹੁੰਦਾ ਹੋਵੇ Value addition ਵਾਲੀਆਂ ਚੀਜ਼ਾਂ ਦੁਨੀਆ ਦੇ ਕਈ ਦੇਸ਼ਾਂ ਤੱਕ Export ਹੋਣ

 

24. ਸੈਰ-ਸਪਾਟਾ - ਸਾਡਾ ਦੇਸ਼ Tourist Destination ਲਈ ਦੁਨੀਆ ਲਈ ਅਜੂਬਾ ਹੋ ਸਕਦਾ ਹੈ ਅਸੀਂ ਸਾਰੇ ਦੇਸ਼ਵਾਸੀ ਤੈਅ ਕਰੀਏ ਕਿ ਅਸੀਂ ਦੇਸ਼ ਦੇ Tourism ਉੱਤੇ ਜ਼ੋਰ ਦੇਣਾ ਹੈ ਜਦੋਂ Tourism ਵਧਦਾ ਹੈ, ਘੱਟ ਤੋਂ ਘੱਟ ਪੂੰਜੀ ਨਿਵੇਸ਼ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਮਿਲਦਾ ਹੈ ਦੇਸ਼ ਦੀ economy ਨੂੰ ਬਲ ਮਿਲਦਾ ਹੈ ਕੀ ਤੁਸੀਂ ਤੈਅ ਕਰ ਸਕਦੇ ਹੋ ਕਿ 2022 ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਨਾਲ ਭਾਰਤ ਦੇ ਘੱਟੋ ਘੱਟ 15 Tourist Destinations ਉੱਤੇ ਜਾਵਾਂਗੇ

 

25. ਸਥਿਰ ਸਰਕਾਰ, ਭਰੋਸੇਮੰਦ ਨੀਤੀ - ਜਦੋਂ Government stable ਹੁੰਦੀ ਹੈ, policy predictable ਹੁੰਦੀ ਹੈ, ਵਿਵਸਥਾਵਾਂ stable ਹੁੰਦੀਆਂ ਹਨ ਤਾਂ ਦੁਨੀਆ ਦਾ ਵੀ ਇੱਕ ਭਰੋਸਾ ਬਣਦਾ ਹੈ ਦੁਨੀਆ ਵੀ ਭਾਰਤ ਦੀ political stability ਨੂੰ ਬੜੇ ਮਾਣ ਅਤੇ ਆਦਰ ਨਾਲ ਦੇਖ ਰਹੀ ਹੈ

 

26. ਮਹਿੰਗਾਈ ਅਤੇ ਵਿਕਾਸ ਵਿੱਚ ਸੰਤੁਲਨ - ਅੱਜ ਸਾਡੇ ਲਈ ਮਾਣ ਦਾ ਵਿਸ਼ਾ ਹੈ ਕਿ ਮਹਿੰਗਾਈ ਨੂੰ control ਕਰਦੇ ਹੋਏ ਅਸੀਂ ਵਿਕਾਸ ਦਰ ਨੂੰ ਵਧਾਉਣ ਵਾਲੇ ਇੱਕ ਅਹਿਮ ਸਮੀਕਰਣ ਨੂੰ ਲੈ ਕੇ ਚੱਲੇ ਹਾਂ

 

27. ਅਰਥਵਿਵਸਥਾ - ਸਾਡੀ ਅਰਥਵਿਵਸਥਾ ਦੇ fundamentals ਬਹੁਤ ਮਜ਼ਬੂਤ ਹਨ ਜੀਐੱਸਟੀ ਅਤੇ 923 ਵਰਗੇ ਸੁਧਾਰ ਲਿਆਉਣੇ ਆਪਣੇ ਆਪ ਵਿੱਚ ਨਵਾਂ ਵਿਸ਼ਵਾਸ ਪੈਦਾ ਕਰਦੇ ਹਨ ਸਾਡੇ ਨਿਵੇਸ਼ਕ ਜ਼ਿਆਦਾ ਕਮਾਉਣ, ਜ਼ਿਆਦਾ ਨਿਵੇਸ਼ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਅਸੀਂ wealth creator ਨੂੰ ਸ਼ੰਕਾ ਦੀ ਨਜ਼ਰ ਨਾਲ ਨਾ ਵੇਖੀਏ ਉਨ੍ਹਾਂ ਦਾ ਗੌਰਵ ਵਧਣਾ ਚਾਹੀਦਾ ਹੈ ਅਤੇ wealth create ਨਹੀਂ ਹੋਵੇਗੀ ਤਾਂ wealth distribute ਵੀ ਨਹੀਂ ਹੋਵੇਗੀ ਜੇ wealth distribute ਨਹੀਂ ਹੋਵੇਗੀ ਤਾਂ ਦੇਸ਼ ਦੇ ਗ਼ਰੀਬ ਆਦਮੀ ਦੀ ਭਲਾਈ ਨਹੀਂ ਹੋਵੇਗੀ

 

28. ਆਤੰਕਵਾਦ - ਭਾਰਤ ਆਤੰਕਵਾਦ ਫੈਲਾਉਣ ਵਾਲਿਆਂ ਵਿਰੁੱਧ ਮਜ਼ਬੂਤੀ ਨਾਲ ਲੜ ਰਿਹਾ ਹੈ ਆਤੰਕਵਾਦ ਨੂੰ ਪਨਾਹ, ਪ੍ਰੋਤਸਾਹਨ ਅਤੇ export ਕਰਨ ਵਾਲੀਆਂ ਤਾਕਤਾਂ ਨੂੰ ਉਜਾਗਰ ਕਰਨ ਵਿੱਚ ਦੁਨੀਆ ਦੇ ਦੇਸ਼ਾਂ ਨਾਲ ਮਿਲ ਕੇ ਭਾਰਤ ਆਪਣੀ ਭੂਮਿਕਾ ਅਦਾ ਕਰੇ, ਅਸੀਂ ਇਹੋ ਚਾਹੁੰਦੇ ਹਾਂ ਆਤੰਕਵਾਦ ਨੂੰ ਨਸ਼ਟ ਕਰਨ ਵਿੱਚ ਸਾਡੇ ਫੌਜੀ, ਸੁਰੱਖਿਆ ਦਸਤੇ ਅਤੇ ਸੁਰੱਖਿਆ ਦਸਤਿਆਂ ਨੇ ਬਹੁਤ ਸਲਾਹੁਣਯੋਗ ਕੰਮ ਕੀਤਾ ਹੈ, ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ

 

29. ਭਾਰਤ ਦੇ ਗੁਆਂਢੀ ਦੇਸ਼ - ਬੰਗਲਾਦੇਸ਼, ਅਫ਼ਗ਼ਾਨਿਸਤਾਨ, ਸ੍ਰੀਲੰਕਾ ਆਤੰਕਵਾਦ ਨਾਲ ਜੂਝ ਰਹੇ ਹਨ ਸਾਡਾ ਗੁਆਂਢੀ ਅਤੇ ਇੱਕ ਚੰਗਾ ਮਿੱਤਰ ਅਫ਼ਗ਼ਾਨਿਸਤਾਨ 4 ਦਿਨਾਂ ਬਾਅਦ ਆਜ਼ਾਦੀ ਦਾ 100ਵਾਂ ਉਤਸਵ ਮਨਾਉਣ ਜਾ ਰਿਹਾ ਹੈ ਮੈਂ ਅਫ਼ਗ਼ਾਨਿਸਤਾਨ ਦੇ ਮਿੱਤਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ

 

30. ਫੌਜੀ ਸੁਧਾਰ - ਸਾਡੇ ਦੇਸ਼ ਵਿੱਚ ਫੌਜੀ ਵਿਵਸਥਾ, ਫੌਜੀ ਤਾਕਤ, ਫੌਜੀ ਸੋਮੇ ਉਸਦੇ Reform ਉੱਤੇ ਲੰਬੇ ਅਰਸੇ ਤੋਂ ਚਰਚਾ ਚਲ ਰਹੀ ਹੈ ਕਈ ਸਰਕਾਰਾਂ ਨੇ ਇਸ ਦੀ ਚਰਚਾ ਕੀਤੀ ਹੈ ਕਈ commission ਬੈਠੇ ਹਨ, ਕਈ ਰਿਪੋਰਟਾਂ ਆਈਆਂ ਹਨ ਅਤੇ ਸਾਰੀਆਂ ਰਿਪੋਰਟਾਂ ਕਰੀਬ-ਕਰੀਬ ਇਕ ਹੀ ਸੁਰ ਨੂੰ ਉਜਾਗਰ ਕਰਦੀਆਂ ਹਨ ਸਾਡੀ ਪੂਰੀ ਫੌਜੀ ਸ਼ਕਤੀ ਨੂੰ ਇਕਮੁੱਠ ਹੋ ਕੇ ਇਕੱਠੇ ਅੱਗੇ ਵਧਣ ਦੀ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ ਜਲ ਥਲ ਅਤੇ ਹਵਾਈ ਤਿੰਨੋਂ ਸੇਵਾਵਾਂ ਇਕੱਠੀਆਂ ਹੀ ਇਕ ਹੀ ਉਚਾਈ ਤੇ ਅੱਗੇ ਵਧਣ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਅਸੀਂ Chief of Defence Staff - CDS ਦੀ ਵਿਵਸਥਾ ਕਰਾਂਗੇ ਅਤੇ ਇਸ ਪਦ ਦੇ ਗਠਨ ਦੇ ਬਾਅਦ ਤਿਨੋਂ ਸੇਨਾਵਾਂ ਨੂੰ ਚੋਟੀ ਦੇ ਪੱਧਰ ਤੇ ਪ੍ਰਭਾਵੀ ਲੀਡਰਸ਼ਿਪ ਮਿਲੇਗੀ ਹਿੰਦੁਸਤਾਨ ਦੀ ਫੌਜੀ ਦੁਨੀਆ ਦੀ ਗਤੀ ਵਿੱਚ ਇਹ CDS ਇੱਕ ਬਹੁਤ ਅਹਿਮ reform ਅਤੇ ਤਾਕਤ ਦੇਣ ਵਾਲਾ ਕੰਮ ਹੈ

 

31. ਸਵੱਛਤਾ ਮੁਹਿੰਮ - ਮੈਂ ਇਸੇ ਲਾਲ ਕਿਲੇ ਤੋਂ 2014 ਵਿੱਚ ਸਵੱਛਤਾ ਦੀ ਗੱਲ ਕਹੀ ਸੀ ਕੁਝ ਹੀ ਹਫਤਿਆਂ ਬਾਅਦ ਬਾਪੂ ਦੀ 150ਵੀਂ ਜਯੰਤੀ, 02 ਅਕਤੂਬਰ ਨੂੰ ਭਾਰਤ ਆਪਣੇ ਆਪ ਨੂੰ ਖੁਲ੍ਹੇ ਵਿੱਚ ਪਖਾਨਾ ਮੁਕਤ ਦੇਸ਼ ਐਲਾਨ ਸਕੇਗਾ ਰਾਜਾਂ, ਪਿੰਡਾਂ, ਨਗਰ ਪਾਲਿਕਾਵਾਂ ਅਤੇ ਮੀਡੀਆ ਨੇ ਸਵੱਛਤਾ ਮੁਹਿੰਮ ਨੂੰ ਜਨ ਅੰਦੋਲਨ ਬਣਾ ਦਿੱਤਾ

 

32. ਪਲਾਸਟਿਕ ਮੁਕਤ ਭਾਰਤ - ਮੈਂ ਇੱਕ ਛੋਟੀ ਜਿਹੀ ਉਮੀਦ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕੀ ਅਸੀਂ ਇਸ 2 ਅਕਤੂਬਰ ਨੂੰ ਭਾਰਤ ਨੂੰ single use plastic ਤੋਂ ਮੁਕਤੀ ਦਿਵਾ ਸਕਦੇ ਹਾਂ ਇਸ ਦੇ ਲਈ ਹਰ ਸ਼ਹਿਰੀ, ਨਗਰ ਪਾਲਿਕਾਵਾਂ, ਮਹਾਂ ਨਗਰ ਪਾਲਿਕਾਵਾਂ ਅਤੇ ਗ੍ਰਾਮ ਪੰਚਾਇਤਾਂ ਸਭ ਮਿਲ ਕੇ ਯਤਨ ਕਰਨ

 

33. ਮੇਕ ਇਨ ਇੰਡੀਆ - Made in India Product, ਸਾਡੀ ਪਹਿਲ ਕਿਉਂ ਨਹੀਂ ਹੋਣੀ ਚਾਹੀਦੀ? ਅਸੀਂ lucky ਕੱਲ੍ਹ ਲਈ local product ਉੱਤੇ ਜ਼ੋਰ ਦੇਣਾ ਹੈ ਦੇਸ਼ ਦੀ Economy ਵਿੱਚ ਵੀ ਇਸ ਦੇ ਕਾਰਨ ਅਸੀਂ ਮਦਦ ਕਰ ਸਕਦੇ ਹਾਂ

 

34. Digital Payment -ਸਾਡਾ digital platform ਬੜੀ ਮਜ਼ਬੂਤੀ ਨਾਲ ਉਭਰ ਰਿਹਾ ਹੈ ਪਰ ਸਾਡੇ ਪਿੰਡਾਂ ਵਿੱਚ, ਛੋਟੀਆਂ-ਛੋਟੀਆਂ ਦੁਕਾਨਾਂ ਵਿੱਚ ਵੀ, ਸਾਡੇ ਸ਼ਹਿਰਾਂ ਦੇ ਛੋਟੇ-ਛੋਟੇ ਮਾਲਾਂ ਵਿੱਚ ਵੀ ਅਸੀਂ ਕਿਉਂ ਨਾ Digital Payment ਉੱਤੇ ਜ਼ੋਰ ਦੇਈਏ?

 

35. ਰਸਾਇਣਕ ਖਾਦਾਂ ਦੀ ਵਰਤੋਂ - ਅਸੀਂ chemical fertilizer, pesticides ਦੀ ਵਰਤੋਂ ਕਰਕੇ ਧਰਤੀ ਦੀ ਸਿਹਤ ਨੂੰ ਖਰਾਬ ਕਰ ਰਹੇ ਹਾਂ ਆਜ਼ਾਦੀ ਦੇ 75 ਸਾਲ ਹੋਣ ਵਾਲੇ ਹਨ ਕੀ ਅਸੀਂ 10 percent, 20 percent, 25 percent ਆਪਣੇ ਖੇਤਾਂ ਵਿੱਚ chemical fertilizer ਨੂੰ ਘੱਟ ਕਰਾਂਗੇ, ਹੋ ਸਕੇ ਤਾਂ ਮੁਕਤੀਕਰ ਮੁਹਿੰਮ ਚਲਾਵਾਂਗੇ ਮੇਰੇ ਕਿਸਾਨ ਮੇਰੀ ਇਸ ਮੰਗ ਨੂੰ ਪੂਰਾ ਕਰਨਗੇ, ਇਹ ਮੈਨੂੰ ਪੂਰਾ ਵਿਸ਼ਵਾਸ ਹੈ

 

36. ਪ੍ਰਗਤੀ ਦੇ ਨਵੇਂ ਆਯਾਮ - ਸਾਡੇ ਦੇਸ਼ ਦੇ professionals ਦੀ ਅੱਜ ਪੂਰੀ ਦੁਨੀਆ ਵਿੱਚ ਗੂੰਜ ਹੈ ਸਾਡਾ ਚੰਦਰਯਾਨ ਤੇਜ਼ੀ ਨਾਲ ਚੰਦਰਮਾ ਦੇ ਉਸ ਸਿਰੇ ਵੱਲ ਅੱਗੇ ਵਧ ਰਿਹਾ ਹੈ, ਜਿੱਥੇ ਹੁਣ ਤੱਕ ਕੋਈ ਨਹੀਂ ਗਿਆ ਅੱਜ ਦੁਨੀਆ ਦੇ ਖੇਡ ਦੇ ਮੈਦਾਨਾਂ ਵਿੱਚ ਮੇਰੇ ਦੇਸ਼ ਦੇ 18 ਤੋਂ 22 ਸਾਲ ਦੇ ਬੇਟੇ-ਬੇਟੀਆਂ ਹਿੰਦੁਸਤਾਨ ਦਾ ਤਿਰੰਗਾ ਫਹਿਰਾ ਰਹੇ ਹਨ

 

37. ਨਵੇਂ ਟੀਚੇ - ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਵਿੱਚ ਡੇਢ ਲੱਖ wellness center ਬਣਾਉਣੇ ਪੈਣਗੇ, ਹਰ ਤਿੰਨ ਲੋਕ ਸਭਾ ਹਲਕਿਆਂ ਦਰਮਿਆਨ ਇੱਕ medical college, ਦੋ ਕਰੋੜ ਤੋਂ ਵੱਧ ਗ਼ਰੀਬ ਲੋਕਾਂ ਲਈ ਘਰ, 15 ਕਰੋੜ ਗ੍ਰਾਮੀਣ ਘਰਾਂ ਵਿੱਚ ਪੀਣ ਦਾ ਪਾਣੀ ਪਹੁੰਚਾਉਣਾ ਹੈ ਸਵਾ ਲੱਖ ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਬਣਾਉਣੀਆਂ ਹਨ ਅਤੇ ਹਰ ਪਿੰਡ ਨੂੰ Broadband connectivity, optical fiber network ਨਾਲ ਜੋੜਨਾ ਹੈ 50 ਹਜ਼ਾਰ ਤੋਂ ਜ਼ਿਆਦਾ ਨਵੇਂ start up ਦਾ ਜਾਲ ਵਿਛਾਉਣਾ ਹੈ

 

38. ਬਰਾਬਰੀ ਮੂਲਕ ਸਮਾਜ - ਭਾਰਤ ਦੇ ਸੰਵਿਧਾਨ ਦੇ 70 ਸਾਲ ਹੋ ਗਏ ਹਨ ਬਾਬਾ ਸਾਹਿਬ ਅੰਬੇਡਕਰ ਦੇ ਸੁਪਨੇ ਅਤੇ ਇਹ ਸਾਲ ਅਹਿਮ ਹੈ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵੀ ਹੈ ਆਓ, ਬਾਬਾ ਸਾਹਿਬ ਅੰਬੇਡਕਰ, ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਲੈ ਕੇ ਅਸੀਂ ਅੱਗੇ ਵਧੀਏ ਅਤੇ ਇਕ ਉੱਤਮ ਸਮਾਜ ਦਾ ਨਿਰਮਾਣ, ਉੱਤਮ ਦੇਸ਼ ਦਾ ਨਿਰਮਾਣ, ਵਿਸ਼ਵ ਦੀਆਂ ਉਮੀਦਾਂ, ਖਾਹਿਸ਼ਾਂ ਦੇ ਅਨੁਸਾਰ ਭਾਰਤ ਦਾ ਨਿਰਮਾਣ ਕਰੀਏ

 

***

 

ਵੀਆਰਆਰਕੇ/ਐੱਸਐੱਨਸੀ/ਪੁਨੀਤਾ ਐੱਸ/ਐੱਸਕੇਐੱਸ



(Release ID: 1582126) Visitor Counter : 171


Read this release in: English