ਪ੍ਰਧਾਨ ਮੰਤਰੀ ਦਫਤਰ
73ਵੇਂ ਸੁਤੰਤਰਤਾ ਦਿਵਸ ਦੇ ਅਵਸਰ ਉੱਤੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Posted On:
15 AUG 2019 6:01PM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ,
ਸੁਤੰਤਰਤਾ ਦੇ ਇਸ ਪਵਿੱਤਰ ਦਿਵਸ ਉੱਤੇ, ਸਾਰੇ ਦੇਸ਼ਵਾਸੀਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।
ਅੱਜ ਰਕਸ਼ਾ ਬੰਧਨ (ਰੱਖੜੀ) ਦਾ ਵੀ ਤਿਉਹਾਰ ਹੈ। ਸਦੀਆਂ ਤੋਂ ਚਲੀ ਆਈ ਇਹ ਪਰੰਪਰਾ ਭਾਈ-ਭੈਣ ਦੇ ਪਿਆਰ ਨੂੰ ਪ੍ਰਗਟਾਉਂਦੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਸਾਰੇ ਭਾਈਆਂ-ਭੈਣਾਂ ਨੂੰ ਇਸ ਰਕਸ਼ਾ ਬੰਧਨ (ਰੱਖੜੀ) ਦੇ ਇਸ ਪਾਵਨ ਪੁਰਬ ਉੱਤੇ ਅਨੇਕ-ਅਨੇਰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਨੇਹ ਨਾਲ ਭਰਿਆ ਇਹ ਤਿਉਹਾਰ ਸਾਡੇ ਸਾਰੇ ਭਾਈਆਂ-ਭੈਣਾਂ ਦੇ ਜੀਵਨ ਵਿੱਚ ਆਸਾਂ-ਆਕਾਂਕਿਆਵਾਂ (ਉਮੀਦਾਂ-ਖਾਹਿਸ਼ਾਂ) ਨੂੰ ਪੂਰਨ ਕਰਨ ਵਾਲਾ ਹੋਵੇ, ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਹੋਵੇ ਅਤੇ ਸਨੇਹ ਦੀ ਸਰਿਤ (ਨਦੀ) ਨੂੰ ਵਧਾਉਣ ਵਾਲਾ ਹੋਵੇ।
ਅੱਜ ਜਦੋਂ ਦੇਸ਼ ਆਜ਼ਾਦੀ ਦਾ ਤਿਉਹਾਰ ਮਨਾ ਰਿਹਾ ਹੈ, ਉਸੇ ਸਮੇਂ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਭਾਰੀ ਵਰਖਾ ਕਾਰਨ, ਹੜ੍ਹਾਂ ਕਾਰਨ ਲੋਕ ਕਠਿਨਾਈਆਂ ਨਾਲ ਜੂਝ ਰਹੇ ਹਨ। ਕਈਆਂ ਨੇ ਆਪਣੇ ਸਵਜਨ (ਰਿਸ਼ਤੇਦਾਰ) ਖੋਏ ਹਨ। ਮੈਂ ਉਨ੍ਹਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਰਾਜ ਸਰਕਾਰ, ਕੇਂਦਰ ਸਰਕਾਰ, ਐੱਨਡੀਆਰਐੱਫ ਸਾਰੇ ਸੰਗਠਨਾਂ, ਨਾਗਰਿਕਾਂ ਦਾ ਕਸ਼ਟ ਘੱਟ ਕਿਵੇਂ ਹੋਵੇ, ਆਮ ਹਾਲਾਤ ਜਲਦੀ ਕਿਵੇਂ ਲੇਕਿਨਤਣ, ਉਸ ਲਈ ਦਿਨ ਰਾਤ ਪ੍ਰਯਤਨ ਕਰ ਰਹੇ ਹਾਂ।
ਅੱਜ ਜਦੋਂ ਅਸੀਂ ਆਜ਼ਾਦੀ ਦੇ ਇਸ ਪਵਿੱਤਰ ਦਿਵਸ ਨੂੰ ਮਨਾ ਰਹੇ ਹਾਂ, ਤਦ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਆਪਣਾ ਜੀਵਨ ਦੇ ਦਿੱਤਾ, ਜਿਨ੍ਹਾਂ ਨੇ ਆਪਣੀ ਜਵਾਨੀ ਦੇ ਦਿੱਤੀ, ਜਿਨ੍ਹਾਂ ਨੇ ਜਵਾਨੀ ਜੇਲ੍ਹਾਂ ਵਿੱਚ ਕੱਟ ਦਿੱਤੀ, ਜਿਨ੍ਹਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ, ਜਿਨ੍ਹਾਂ ਨੇ ਸੱਤਿਆਗ੍ਰਹਿ ਦੇ ਮਾਧਿਆਮ ਨਾਲ ਆਜ਼ਾਦੀ ਦੇ ਬਿਗੁਲ ਵਿੱਚ ਅਹਿੰਸਾ ਦੇ ਸੁਰ ਭਰ ਦਿੱਤੇ। ਪੂਜਨੀਕ ਬਾਪੂ ਦੀ ਅਗਵਾਈ ਵਿੱਚ ਦੇਸ਼ ਨੇ ਆਜ਼ਾਦੀ ਪ੍ਰਾਪਤ ਕੀਤੀ। ਮੈਂ ਅੱਜ ਦੇਸ਼ ਦੇ ਆਜ਼ਾਦੀ ਦੇ ਉਨ੍ਹਾਂ ਸਾਰੇ ਬਲੀਦਾਨੀਆਂ ਨੂੰ, ਤਿਆਗੀ, ਤਪੱਸਵੀਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।
ਉਸੇ ਪ੍ਰਕਾਰ ਨਾਲ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇੰਨੇ ਵਰ੍ਹਿਆਂ ਵਿੱਚ ਦੇਸ਼ ਦੀ ਸ਼ਾਂਤੀ ਲਈ, ਸੁਰੱਖਿਆ ਲਈ, ਸਮ੍ਰਿੱਧੀ (ਖੁਸ਼ਹਾਲੀ) ਲਈ ਲਕਸ਼ਾਵਧੀ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਹੈ। ਮੈਂ ਅੱਜ ਆਜ਼ਾਦ ਭਾਰਤ ਦੇ ਵਿਕਾਸ ਲਈ, ਸ਼ਾਂਤੀ ਲਈ, ਸਮ੍ਰਿੱਧੀ (ਖੁਸ਼ਹਾਲੀ) ਲਈ, ਜਨ ਸਾਧਾਰਨ ਦੀਆਂ ਆਸਾਂ-ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਕੀਤਾ ਹੈ, ਅੱਜ ਮੈਂ ਉਨ੍ਹਾਂ ਨੂੰ ਵੀ ਨਮਨ ਕਰਦਾ ਹਾਂ।
ਨਵੀਂ ਸਰਕਾਰ ਬਣਨ ਤੋਂ ਬਾਅਦ ਲਾਲ ਕਿਲੇ ਤੋਂ ਮੈਨੂੰ ਅੱਜ ਫਿਰ ਤੋਂ ਇੱਕ ਵਾਰ ਆਪ ਸਭ ਦਾ ਗੌਰਵ ਕਰਨ ਦਾ ਅਵਸਰ ਮਿਲਿਆ ਹੈ। ਅਜੇ ਇਸ ਨਵੀਂ ਸਰਕਾਰ ਨੂੰ ਦਸ ਹਫਤੇ ਵੀ ਨਹੀਂ ਹੋਏ ਹਨ, ਲੇਕਿਨ 10 ਹਫਤੇ ਦੇ ਇਸ ਛੋਟੇ ਕਾਰਜਕਾਲ ਵਿੱਚ ਵੀ ਸਾਰੇ ਖੇਤਰਾਂ ਵਿੱਚ, ਸਾਰੀਆਂ ਦਿਸ਼ਾਵਾਂ ਵਿੱਚ ਹਰ ਪ੍ਰਕਾਰ ਦੇ ਪ੍ਰਯਤਨਾਂ ਨੂੰ ਬਲ ਦਿੱਤਾ ਗਿਆ ਹੈ, ਨਵੇਂ ਆਯਾਮ ਦਿੱਤੇ ਗਏ ਹਨ ਅਤੇ ਆਮ ਜਨਤਾ ਨੇ ਜਿਨ੍ਹਾਂ ਆਸਾਂ, ਉਮੀਦਾਂ, ਆਕਾਂਖਿਆਵਾਂ ਨਾਲ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਨ੍ਹਾਂ ਨੂੰ ਪੂਰਾ ਕਰਨ ਵਿੱਚ ਇੱਕ ਪਲ ਦੀ ਵੀ ਦੇਰੀ ਕੀਤੇ ਬਿਨਾ, ਅਸੀਂ ਪੂਰੀ ਸਮਰੱਥਾ ਦੇ ਨਾਲ, ਪੂਰੇ ਸਮਰਪਣ ਭਾਵ ਦੇ ਨਾਲ ਤੁਹਾਡੀ ਸੇਵਾ ਵਿੱਚ ਮਗਨ ਹਾਂ।
ਦਸ ਹਫਤੇ ਦੇ ਅੰਦਰ-ਅੰਦਰ ਹੀ ਧਾਰਾ 370 ਦਾ ਹਟਣਾ, 35-ਏ ਦਾ ਹਟਣਾ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਦਸ ਹਫਤੇ ਦੇ ਅੰਦਰ-ਅੰਦਰ ਸਾਡੀਆਂ ਮੁਸਲਿਮ ਮਾਤਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਤੀਹਰੇ ਤਲਾਕ ਦੇ ਖ਼ਿਲਾਫ਼ ਕਾਨੂੰਨ ਬਣਾਉਣਾ, ਆਤੰਕ ਨਾਲ ਜੁੜੇ ਕਾਨੂੰਨਾਂ ਵਿੱਚ ਆਮੂਲ-ਚੂਲ ਪਰਿਵਰਤਨ ਕਰਕੇ ਉਸ ਨੂੰ ਇੱਕ ਨਵੀਂ ਤਾਕਤ ਦੇਣ ਦਾ, ਆਤੰਕਵਾਦ ਦੇ ਖ਼ਿਲਾਫ਼ ਲੜਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ, ਸਾਡੇ ਕਿਸਾਨ ਭਾਈਆਂ ਭੈਣਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਦੇ ਤਹਿਤ 90 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ transfer ਕਰਨ ਦਾ ਇੱਕ ਮਹੱਤਵਪੂਰਨ ਕੰਮ ਅੱਗੇ ਵਧਿਆ ਹੈ।
ਸਾਡੇ ਕਿਸਾਨ ਭਾਈ-ਭੈਣ, ਸਾਡੇ ਛੋਟੇ ਵਪਾਰੀ ਭਾਈ-ਭੈਣ, ਉਨ੍ਹਾਂ ਨੇ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਕਦੇ ਉਨ੍ਹਾਂ ਦੇ ਜੀਵਨ ਵਿੱਚ ਵੀ ਪੈਨਸ਼ਨ ਦੀ ਵਿਵਸਥਾ ਹੋ ਸਕਦੀ ਹੈ। ਸੱਠ ਸਾਲ ਦੀ ਉਮਰ ਦੇ ਬਾਅਦ ਉਹ ਵੀ ਸਨਮਾਨ ਨਾਲ ਜੀਅ ਸਕਦੇ ਹਨ। ਸਰੀਰ ਜਦੋਂ ਜ਼ਿਆਦਾ ਕੰਮ ਕਰਨ ਲਈ ਮਦਦ ਨਾ ਕਰਦਾ ਹੋਵੇ, ਉਸ ਸਮੇਂ ਕੋਈ ਸਹਾਰਾ ਮਿਲ ਜਾਵੇ, ਅਜਿਹੀ ਪੈਨਸ਼ਨ ਯੋਜਨਾ ਨੂੰ ਵੀ ਲਾਗੂ ਕਰਨ ਦਾ ਕੰਮ ਕਰ ਦਿੱਤਾ ਹੈ।
ਜਲ ਸੰਕਟ ਦੀ ਚਰਚਾ ਬਹੁਤ ਹੁੰਦੀ ਹੈ, ਭਵਿੱਖ ਜਲ ਸੰਕਟ ਵਿੱਚੋਂ ਗੁਜਰੇਗਾ, ਇਹ ਵੀ ਚਰਚਾ ਹੁੰਦੀ ਹੈ, ਉਨ੍ਹਾਂ ਚੀਜ਼ਾਂ ਨੂੰ ਪਹਿਲਾਂ ਤੋਂ ਹੀ ਸੋਚ ਕੇ, ਕੇਂਦਰ ਅਤੇ ਰਾਜ ਮਿਲ ਕੇ ਯੋਜਨਾਵਾਂ ਬਣਾਉਣ ਇਸ ਦੇ ਲਈ ਇੱਕ ਅਲੱਗ ਜਲ-ਸ਼ਕਤੀ ਮੰਤਰਾਲੇ ਦਾ ਵੀ ਨਿਰਮਾਣ ਕੀਤਾ ਗਿਆ ਹੈ।
ਸਾਡੇ ਦੇਸ਼ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਡਾਕਟਰਾਂ ਦੀ ਜ਼ਰੂਰਤ ਹੈ,ਆਰੋਗਯ (ਅਰੋਗਤਾ) ਦੀਆਂ ਸੁਵਿਧਾਵਾਂ ਅਤੇ ਵਿਵਸਥਾਵਾਂ ਦੀ ਲੋੜ ਹੈ, ਉਸ ਨੂੰ ਪੂਰਨ ਕਰਨ ਲਈ ਨਵੇਂ ਕਾਨੂੰਨਾਂ ਦੀ ਜ਼ਰੂਰਤ ਹੈ, ਨਵੀਆਂ ਵਿਵਸਥਾਵਾਂ ਦੀ ਜ਼ਰੂਰਤ ਹੈ, ਨਵੀਂ ਸੋਚ ਦੀ ਜ਼ਰੂਰਤ ਹੈ, ਦੇਸ਼ ਦੇ ਨੌਜਵਾਨਾਂ ਨੂੰ ਡਾਕਟਰ ਬਣਨ ਲਈ ਅਵਸਰ ਦੇਣ ਦੀ ਜ਼ਰੂਰਤ ਹੈ, ਉਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ Medical Education ਨੂੰ ਪਾਰਦਰਸ਼ੀ ਬਣਾਉਣ ਲਈ ਅਨੇਕ ਮਹੱਤਵਪੂਰਨ ਕਾਨੂੰਨ ਅਸੀਂ ਬਣਾਏ ਹਨ, ਮਹੱਤਵਪੂਰਨ ਨਿਰਣੇ ਲਏ ਹਨ।
ਅੱਜ ਪੂਰੇ ਵਿਸ਼ਵ ਵਿੱਚ ਬੱਚਿਆਂ ਦੇ ਨਾਲ ਅੱਤਿਆਚਾਰ ਦੀਆਂ ਘਟਨਾਵਾਂ ਸੁਣਦੇ ਹਾਂ। ਭਾਰਤ ਵੀ ਸਾਡੇ ਛੋਟੇ-ਛੋਟੇ ਬਾਲਕਾਂ ਨੂੰ ਅਸਹਾਇ (ਬੇਸਹਾਰਾ) ਨਹੀਂ ਛੱਡ ਸਕਦਾ। ਉਨ੍ਹਾਂ ਬਾਲਕਾਂ ਦੀ ਸੁਰੱਖਿਆ ਲਈ ਕਠੋਰ ਕਾਨੂੰਨ ਪ੍ਰਬੰਧਨ ਜ਼ਰੂਰੀ ਸੀ। ਅਸੀਂ ਇਸ ਕੰਮ ਨੂੰ ਪੂਰਨ ਕਰ ਲਿਆ ਹੈ।
ਭਾਈਓ-ਭੈਣੋ, 2014 ਤੋਂ 2019, ਪੰਜ ਸਾਲ ਮੈਨੂੰ ਸੇਵਾ ਕਰਨ ਦਾ ਤੁਸੀਂ ਮੌਕਾ ਦਿੱਤਾ। ਅਨੇਕ ਚੀਜ਼ਾਂ ਅਜਿਹੀਆਂ ਸਨ ..... ਸਾਧਾਰਨ ਮਾਨਵ ਆਪਣੀਆਂ ਨਿਜੀ ਲੋੜਾਂ ਲਈ ਜੂਝਦਾ ਸੀ। ਅਸੀਂ ਪੰਜ ਸਾਲ ਲਗਾਤਾਰ ਪ੍ਰਯਤਨ ਕੀਤਾ ਕਿ ਸਾਡੇ ਨਾਗਰਿਕਾਂ ਦੀ ਜੋ ਰੋਜ਼ਮੱਰਾ ਦੀ ਜ਼ਿੰਦਗੀ ਦੀਆਂ ਲੋੜਾਂ ਹਨ, ਖਾਸ ਤੌਰ 'ਤੇ ਪਿੰਡਾਂ ਦੀਆਂ, ਗ਼ਰੀਬਾਂ ਦੀਆਂ, ਕਿਸਾਨਾਂ ਦੀਆਂ, ਦਲਿਤਾਂ ਦੀਆਂ, ਪੀੜਿਤਾਂ ਦੀਆਂ, ਸ਼ੋਸ਼ਿਤਾਂ ਦੀਆਂ, ਵੰਚਿਤਾਂ (ਵਾਂਝਿਆਂ) ਦੀਆਂ, ਆਦਿਵਾਸੀਆਂ ਦੀਆਂ, ਉਨ੍ਹਾਂ ਉੱਤੇ ਜ਼ੋਰ ਦੇਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਅਤੇ ਗੱਡੀ ਨੂੰ ਅਸੀਂ ਟ੍ਰੈਕ 'ਤੇ ਲਿਆਏ ਅਤੇ ਉਸ ਦਿਸ਼ਾ ਵਿੱਚ ਅੱਜ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਲੇਕਿਨ ਵਕਤ ਬਦਲਦਾ ਹੈ। ਜੇ 2014 ਤੋਂ 2019 ਜ਼ਰੂਰਤਾਂ ਦੀ ਪੂਰਤੀ ਦਾ ਦੌਰ ਸੀ, ਤਾਂ 2019 ਦੇ ਬਾਅਦ ਦਾ ਕਾਲਖੰਡ ਦੇਸ਼ਵਾਸੀਆਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਕਾਲਖੰਡ ਹੈ, ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕਾਲਖੰਡ ਹੈ ਅਤੇ ਇਸ ਲਈ 21ਵੀਂ ਸਦੀ ਦਾ ਭਾਰਤ ਕੈਸਾ (ਕਿਹੋ ਜਿਹਾ) ਹੋਵੇ, ਕਿੰਨੀ ਤੇਜ਼ ਗਤੀ ਨਾਲ ਚਲਦਾ ਹੋਵੇ, ਕਿੰਨੀ ਵਿਆਪਕਤਾ ਨਾਲ ਕੰਮ ਕਰਦਾ ਹੋਵੇ, ਕਿੰਨੀ ਉਚਾਈ ਤੋਂ ਸੋਚਦਾ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਉਣ ਵਾਲੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਅੱਗੇ ਵਧਾਉਣ ਦਾ ਇੱਕ ਖਾਕਾ ਅਸੀਂ ਤਿਆਰ ਕਰਕੇ ਇੱਕ ਤੋਂ ਬਾਅਦ ਇੱਕ ਕਦਮ ਉਠਾ ਰਹੇ ਹਾਂ।
2014 ਵਿੱਚ, ਮੈਂ ਦੇਸ਼ ਲਈ ਨਵਾਂ ਸਾਂ। 2013-14 ਵਿੱਚ ਚੋਣ ਤੋਂ ਪਹਿਲਾਂ ਭਾਰਤ ਦੌਰਾ ਕਰਕੇ ਮੈਂ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਪ੍ਰਯਤਨ ਕਰ ਰਿਹਾ ਸਾਂ, ਲੇਕਿਨ ਹਰ ਕਿਸੇ ਦੇ ਚਿਹਰੇ ਉੱਤੇ ਨਿਰਾਸ਼ਾ ਸੀ, ਇੱਕ ਆਸ਼ੰਕਾ ਸੀ। ਲੋਕ ਸੋਚਦੇ ਸਨ ਕਿ ਕੀ ਇਹ ਦੇਸ਼ ਬਦਲ ਸਕਦਾ ਹੈ? ਕੀ ਸਰਕਾਰਾਂ ਬਦਲਣ ਨਾਲ ਦੇਸ਼ ਬਦਲ ਜਾਵੇਗਾ? ਇੱਕ ਨਿਰਾਸ਼ਾ ਜਨ ਸਧਾਰਨ ਦੇ ਮਨ ਵਿੱਚ ਘਰ ਕਰ ਗਈ ਸੀ। ਲੰਬੇ ਕਾਲਖੰਡ ਦੇ ਅਨੁਭਵ ਦਾ ਇਹ ਨਤੀਜਾ ਸੀ - ਆਸਾਂ (ਉਮੀਦਾਂ) ਲੰਬੀਆਂ ਟਿਕਦੀਆਂ ਨਹੀਂ ਸਨ, ਪਲ-ਦੋ ਪਲ ਵਿੱਚ ਆਸ਼ਾ, ਨਿਰਾਸ਼ਾ ਦੇ ਟੋਏ ਵਿੱਚ ਡੁੱਬ ਜਾਂਦੀ ਸੀ। ਲੇਕਿਨ ਜਦੋਂ 2019 ਵਿੱਚ, ਪੰਜ ਸਾਲ ਦੀ ਕਠੋਰ ਮਿਹਨਤ ਦੇ ਬਾਅਦ ਜਨ ਸਧਾਰਨ ਲਈ ਇੱਕ ਮਾਤਰ ਸਮਰਪਣ ਭਾਵ ਦੇ ਨਾਲ, ਦਿਲ-ਦਿਮਾਗ ਵਿੱਚ ਸਿਰਫ ਅਤੇ ਸਿਰਫ ਮੇਰਾ ਦੇਸ਼, ਦਿਲ-ਦਿਮਾਗ ਵਿੱਚ ਸਿਰਫ ਅਤੇ ਸਿਰਫ ਮੇਰੇ ਦੇਸ਼ ਦੇ ਕਰੋੜਾਂ ਦੇਸ਼ਵਾਸੀ ਇਸ ਭਾਵਨਾ ਨੂੰ ਲੈ ਕੇ ਚਲਦੇ ਰਹੇ, ਪਲ-ਪਲ ਉਸੇ ਲਈ ਖਪਦੇ ਰਹੇ ਅਤੇ ਜਦੋਂ 2019 ਵਿੱਚ ਗਏ, ਮੈਂ ਹੈਰਾਨ ਸਾਂ। ਦੇਸ਼ਵਾਸੀਆਂ ਦਾ ਮਿਜ਼ਾਜ਼ ਬਦਲ ਚੁੱਕਾ ਸੀ। ਨਿਰਾਸ਼ਾ, ਆਸ਼ਾ ਵਿੱਚ ਬਦਲ ਚੁੱਕੀ ਸੀ। ਸੁਪਨੇ, ਸੰਕਲਪਾਂ ਨਾਲ ਜੁੜ ਚੁੱਕੇ ਸਨ, ਮੰਜ਼ਿਲ ਸਾਹਮਣੇ ਨਜ਼ਰ ਆ ਰਹੀ ਸੀ ਅਤੇ ਸਧਾਰਨ ਮਾਨਵ ਦਾ ਇੱਕ ਹੀ ਸੁਰ ਸੀ - ਹਾਂ, ਮੇਰਾ ਦੇਸ਼ ਬਦਲ ਸਕਦਾ ਹੈ। ਸਧਾਰਨ ਮਾਨਵ ਦੀ ਇੱਕ ਹੀ ਗੂੰਜ ਸੀ - ਹਾਂ, ਅਸੀਂ ਵੀ ਦੇਸ਼ ਬਦਲ ਸਕਦੇ ਹਾਂ, ਅਸੀਂ ਪਿੱਛੇ ਨਹੀਂ ਰਹਿ ਸਕਦੇ।
130 ਕਰੋੜ ਨਾਗਰਿਕਾਂ ਦੇ ਚਿਹਰੇ ਦੇ ਇਹ ਭਾਵ, ਭਾਵਨਾਵਾਂ ਦੀ ਇਹ ਗੂੰਜ ਸਾਨੂੰ ਨਵੀਂ ਤਾਕਤ, ਨਵਾਂ ਵਿਸ਼ਵਾਸ ਦਿੰਦੀ ਹੈ।
ਸਬਕਾ ਸਾਥ-ਸਬਕਾ ਵਿਕਾਸ ਦਾ ਮੰਤਰ ਲੈ ਕੇ ਚਲੇ ਸਾਂ, ਲੇਕਿਨ ਪੰਜ ਸਾਲ ਦੇ ਅੰਦਰ-ਅੰਦਰ ਹੀ ਦੇਸ਼ਵਾਸੀਆਂ ਨੇ ਸਬਕੇ ਵਿਸ਼ਵਾਸ ਦੇ ਰੰਗ ਨਾਲ ਪੂਰੇ ਮਾਹੌਲ ਨੂੰ ਰੰਗ ਦਿੱਤਾ। ਇਹ ਸਬਕਾ ਵਿਸ਼ਵਾਸ ਹੀ ਪੰਜ ਸਾਲਾਂ ਵਿੱਚ ਪੈਦਾ ਹੋਇਆ ਜੋ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਅਧਿਕ ਸਮਰੱਥਾ ਦੇ ਨਾਲ ਦੇਸ਼ਵਾਸੀਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
ਇਸ ਚੋਣ ਵਿੱਚ ਮੈਂ ਦੇਖਿਆ ਸੀ ਅਤੇ ਮੈਂ ਉਸ ਸਮੇਂ ਵੀ ਕਿਹਾ ਸੀ - ਨਾ ਕੋਈ ਰਾਜਨੇਤਾ ਚੋਣ ਲੜ ਰਿਹਾ ਸੀ, ਨਾ ਕੋਈ ਰਾਜਨੀਤਕ ਦਲ ਚੋਣ ਲੜ ਰਿਹਾ ਸੀ, ਨਾ ਮੋਦੀ ਚੋਣ ਲੜ ਰਿਹਾ ਸੀ, ਨਾ ਮੋਦੀ ਦੇ ਸਾਥੀ ਚੋਣ ਲੜ ਰਹੇ ਸਨ, ਦੇਸ਼ ਦਾ ਆਮ ਆਦਮੀ, ਜਨਤਾ-ਜਨਾਰਦਨ ਚੋਣ ਲੜ ਰਹੀ ਸੀ, 130 ਕਰੋੜ ਦੇਸ਼ਵਾਸੀ ਚੋਣ ਲੜ ਰਹੇ ਸਨ, ਆਪਣੇ ਸੁਪਨਿਆਂ ਲਈ ਲੜ ਰਹੇ ਸਨ। ਲੋਕਤੰਤਰ ਦਾ ਸਹੀ ਸਰੂਪ ਇਸ ਚੋਣ ਵਿਚ ਨਜ਼ਰ ਆ ਰਿਹਾ ਸੀ।
ਮੇਰੇ ਪਿਆਰੇ ਦੇਸ਼ਵਾਸੀਓ, ਸਮੱਸਿਆਵਾਂ ਦਾ ਸਮਾਧਾਨ - ਇਸ ਦੇ ਨਾਲ ਨਾਲ ਸੁਪਨਿਆਂ, ਸੰਕਲਪ ਅਤੇ ਸਿੱਧੀ ਦਾ ਸਮਾਂ - ਅਸੀਂ ਨਾਲ-ਨਾਲ ਚਲਣਾ ਹੈ। ਇਹ ਸਾਫ਼ ਬਾਤ ਹੈ ਕਿ ਸਮੱਸਿਆਵਾਂ ਦਾ ਜਦੋਂ ਸਮਾਧਾਨ ਹੁੰਦਾ ਹੈ ਤਾਂ ਸਵੈ-ਨਿਰਭਰਤਾ ਦਾ ਭਾਵ ਪੈਦਾ ਹੁੰਦਾ ਹੈ। ਸਮਾਧਾਨ ਨਾਲ ਸਵੈ-ਨਿਰਭਰਤਾ ਵੱਲ ਗਤੀ ਵਧਦੀ ਹੈ। ਜਦੋਂ ਸਵੈ-ਨਿਰਭਰਤਾ ਹੁੰਦੀ ਹੈ ਤਾਂ ਆਪਣੇ ਆਪ ਸਵੈਮਾਣ ਉਜਾਗਰ ਹੁੰਦਾ ਹੈ ਅਤੇ ਸਵੈਮਾਣ ਦੀ ਤਾਕਤ ਬਹੁਤ ਹੁੰਦੀ ਹੈ। ਆਤਮ ਸਨਮਾਨ ਦੀ ਤਾਕਤ ਕਿਸੇ ਤੋਂ ਵੀ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਸਮਾਧਾਨ ਹੋਵੇ, ਸੰਕਲਪ ਹੋਵੇ, ਸਮਰੱਥਾ ਹੋਵੇ, ਸਵੈਮਾਣ ਹੋਵੇ ਤਾਂ ਸਫਲਤਾ ਦੇ ਰਾਹ ਵਿੱਚ ਕੁਝ ਨਹੀਂ ਆ ਸਕਦਾ ਅਤੇ ਅੱਜ ਦੇਸ਼ ਉਸ ਸਵੈਮਾਣ ਦੇ ਨਾਲ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਲਈ, ਅੱਗੇ ਵਧਣ ਲਈ ਦ੍ਰਿੜ ਸੰਕਲਪ ਹੈ। ਜਦੋਂ ਅਸੀਂ ਸਮੱਸਿਆਵਾਂ ਦਾ ਸਮਾਧਾਨ ਦੇਖਦੇ ਹਾਂ ਤਾਂ ਟੁਕੜਿਆਂ ਵਿੱਚ ਨਹੀਂ ਸੋਚਣਾ ਚਾਹੀਦਾ। ਤਕਲੀਫਾਂ ਆਉਣਗੀਆਂ, ਇਕੱਠੇ ਵਾਹ-ਵਾਹੀ ਲਈ ਹੱਥ ਲਗਾ ਕੇ ਛੱਡ ਦੇਣਾ, ਇਹ ਤਰੀਕਾ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਕੰਮ ਨਹੀਂ ਆਵੇਗਾ। ਸਾਨੂੰ ਸਮੱਸਿਆਵਾਂ ਨੂੰ ਜੜ੍ਹੋਂ ਮਿਟਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਤੁਸੀਂ ਦੇਖਿਆ ਹੋਵੇਗਾ ਸਾਡੀਆਂ ਮੁਸਲਿਮ ਬੇਟੀਆਂ, ਸਾਡੀਆਂ ਭੈਣਾਂ, ਉਨ੍ਹਾਂ ਦੇ ਸਿਰ ਉੱਤੇ ਤੀਹਰੇ ਤਲਾਕ ਦੀ ਤਲਵਾਰ ਲਟਕਦੀ ਸੀ, ਉਹ ਡਰੀ ਹੋਈ ਜ਼ਿੰਦਗੀ ਜਿਊਂਦੀਆਂ ਸਨ। ਤੀਹਰੇ ਤਲਾਕ ਦੀਆਂ ਸ਼ਿਕਾਰ ਸ਼ਾਇਦ ਨਾ ਹੋਈਆਂ ਹੋਣ, ਲੇਕਿਨ ਕਦੇ ਵੀ ਤੀਹਰੇ ਤਲਾਕ ਦੀਆਂ ਸ਼ਿਕਾਰ ਹੋ ਸਕਦੀਆਂ ਹਨ, ਇਹ ਡਰ ਉਨ੍ਹਾਂ ਨੂੰ ਜਿਊਣ ਨਹੀਂ ਦਿੰਦਾ ਸੀ। ਉਨ੍ਹਾਂ ਨੂੰ ਮਜਬੂਰ ਕਰ ਦਿੰਦਾ ਸੀ। ਦੁਨੀਆ ਦੇ ਕਈ ਦੇਸ਼, ਇਸਲਾਮਿਕ ਦੇਸ਼ ਉਨ੍ਹਾਂ ਨੇ ਵੀ ਇਸ ਕੁਪ੍ਰਥਾ ਨੂੰ ਸਾਡੇ ਤੋਂ ਬਹੁਤ ਪਹਿਲਾਂ ਖਤਮ ਕਰ ਦਿੱਤਾ ਲੇਕਿਨ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੀਆਂ ਇਨ੍ਹਾਂ ਮੁਸਲਿਮ ਮਾਤਾਵਾਂ-ਭੈਣਾਂ ਨੂੰ ਹੱਕ ਦੇਣ ਤੋਂ ਅਸੀਂ ਝਿਜਕਦੇ ਸਾਂ। ਅਗਰ ਇਸ ਦੇਸ਼ ਵਿੱਚ, ਅਸੀਂ ਸਤੀ ਪ੍ਰਥਾ ਨੂੰ ਖਤਮ ਕਰ ਸਕਦੇ ਹਾਂ, ਅਸੀਂ ਭਰੂਣ ਹੱਤਿਆ ਨੂੰ ਖਤਮ ਕਰਨ ਲਈ ਕਾਨੂੰਨ ਬਣਾ ਸਕਦੇ ਹਾਂ, ਜੇ ਅਸੀਂ ਬਾਲ ਵਿਆਹ ਵਿਰੁੱਧ ਆਵਾਜ਼ ਉਠਾ ਸਕਦੇ ਹਾਂ, ਦਹੇਜ ਲੈਣ-ਦੇਣ ਦੀ ਪ੍ਰਥਾ ਖ਼ਿਲਾਫ਼ ਕਠੋਰ ਕਦਮ ਉਠਾ ਸਕਦੇ ਹਾਂ ਤਾਂ ਕਿਉਂ ਨਾ ਅਸੀਂ ਤੀਹਰੇ ਤਲਾਕ ਦੇ ਖ਼ਿਲਾਫ਼ ਵੀ ਆਵਾਜ਼ ਉਠਾਈਏ ਅਤੇ ਇਸ ਦੇ ਲਈ ਭਾਰਤ ਦੇ ਲੋਕਤੰਤਰ ਦੀ spirit ਨੂੰ ਪਕੜਦੇ ਹੋਏ, ਭਾਰਤ ਦੇ ਸੰਵਿਧਾਨ ਦੀ ਭਾਵਨਾ ਦਾ, ਬਾਬਾ ਸਾਹਿਬ ਅੰਬੇਡਕਰ ਦੀ ਭਾਵਨਾ ਦਾ ਆਦਰ ਕਰਦੇ ਹੋਏ, ਸਾਡੀਆਂ ਮੁਸਲਿਮ ਭੈਣਾਂ ਨੂੰ ਸਮਾਨ ਅਧਿਕਾਰ ਮਿਲੇ, ਉਨ੍ਹਾਂ ਦੇ ਅੰਦਰ ਵੀ ਇਕ ਨਵਾਂ ਵਿਸ਼ਵਾਸ ਪੈਦਾ ਹੋਵੇ, ਭਾਰਤ ਦੀ ਵਿਕਾਸ ਯਾਤਰਾ ਵਿੱਚ ਉਹ ਵੀ ਸਰਗਰਮ ਭਾਗੀਦਾਰ ਬਣਨ, ਇਸੇ ਲਈ ਅਸੀਂ ਇਹ ਮਹੱਤਵਪੂਰਨ ਨਿਰਣਾ ਲਿਆ। ਅਜਿਹੇ ਨਿਰਣੇ ਰਾਜਨੀਤੀ ਦੇ ਤਰਾਜ਼ੂ ਨਾਲ ਤੋਲਣ ਵਾਲੇ ਨਿਰਣੇ ਨਹੀਂ ਹੁੰਦੇ ਹਨ, ਸਦੀਆਂ ਤੱਕ ਮਾਤਾਵਾਂ-ਭੈਣਾਂ ਦੇ ਜੀਵਨ ਦੀ ਰੱਖਿਆ ਦੀ ਗਾਰੰਟੀ ਦਿੰਦੇ ਹਨ।
ਉਸੇ ਤਰ੍ਹਾਂ ਮੈਂ ਇਕ ਦੂਜੀ ਉਦਾਹਰਣ ਦੇਣਾ ਚਾਹੁੰਦਾ ਹਾਂ - ਧਾਰਾ 370, 35-ਏ। ਕੀ ਕਾਰਨ ਸੀ? ਇਸ ਸਰਕਾਰ ਦੀ ਪਹਿਚਾਣ ਹੈ - ਅਸੀਂ ਸਮੱਸਿਆਵਾਂ ਨੂੰ ਟਾਲਦੇ ਵੀ ਨਹੀਂ ਹਾਂ, ਨਾ ਹੀ ਸਮੱਸਿਆਵਾਂ ਨੂੰ ਪਾਲਦੇ ਹਾਂ। ਹੁਣ ਸਮੱਸਿਆਵਾਂ ਨੂੰ ਟਾਲਣ ਦਾ ਸਮਾਂ ਵੀ ਨਹੀਂ ਹੈ, ਹੁਣ ਸਮੱਸਿਆਵਾਂ ਨੂੰ ਪਾਲਣ ਦਾ ਵੀ ਸਮਾਂ ਨਹੀਂ। ਜੋ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ, ਨਵੀਂ ਸਰਕਾਰ ਬਣਨ ਤੋਂ ਬਾਅਦ 70 ਦਿਨਾਂ ਦੇ ਅੰਦਰ ਅੰਦਰ ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਕੰਮ ਭਾਰਤ ਦੇ ਦੋਹਾਂ ਸਦਨਾਂ ਨੇ, ਰਾਜ ਸਭਾ ਅਤੇ ਲੋਕ ਸਭਾ ਨੇ, ਦੋ-ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ। ਇਸ ਦਾ ਮਤਲਬ ਇਹ ਹੋਇਆ ਕਿ ਹਰ ਕਿਸੇ ਦੇ ਦਿਲ ਵਿੱਚ ਇਹ ਗੱਲ ਸੀ ਲੇਕਿਨ ਸ਼ੁਰੂ ਕੌਣ ਕਰੇ, ਅੱਗੇ ਕੌਣ ਆਵੇ, ਸ਼ਾਇਦ ਉਸੇ ਦਾ ਇੰਤਜਾਰ ਸੀ ਅਤੇ ਦੇਸ਼ਵਾਸੀਆਂ ਨੇ ਮੈਨੂੰ ਇਹ ਕੰਮ ਦਿੱਤਾ ਅਤੇ ਜੋ ਕੰਮ ਤੁਸੀਂ ਮੈਨੂੰ ਦਿੱਤਾ ਮੈਂ ਓਹੀ ਕਰਨ ਲਈ ਆਇਆ ਹਾਂ। ਮੇਰਾ ਆਪਣਾ ਕੁਝ ਨਹੀਂ ਹੈ।
ਅਸੀਂ ਜੰਮੂ-ਕਸ਼ਮੀਰ reorganisation ਦੀ ਦਿਸ਼ਾ ਵਿੱਚ ਵੀ ਅੱਗੇ ਵਧੇ। 70 ਸਾਲ ਹਰ ਕਿਸੇ ਨੇ ਕੁਝ ਨਾ ਕੁਝ ਪ੍ਰਯਤਨ ਕੀਤਾ, ਹਰ ਸਰਕਾਰ ਨੇ ਕੋਈ ਨਾ ਕੋਈ ਕੋਸ਼ਿਸ਼ ਕੀਤੀ ਪਰੰਤੂ ਲੋੜੀਂਦੇ ਨਤੀਜੇ ਨਹੀਂ ਮਿਲੇ ਅਤੇ ਜਦੋਂ ਲੋੜੀਂਦੇ ਨਤੀਜੇ ਨਹੀਂ ਮਿਲੇ ਹਨ ਤਾਂ ਨਵੇਂ ਸਿਰਿਓਂ ਸੋਚਣ ਦੀ, ਨਵੇਂ ਸਿਰਿਓਂ ਕਦਮ ਵਧਾਉਣ ਦੀ ਲੋੜ ਹੁੰਦੀ ਹੈ। ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨਾਗਰਿਕਾਂ ਦੀ ਆਸ਼ਾ-ਆਕਾਂਖਿਆ ਪੂਰੀ ਹੋਵੇ, ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਨਵੇਂ ਖੰਭ ਮਿਲਣ, ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ। ਅਤੇ ਉਸ ਦੇ ਲਈ 130 ਕਰੋੜ ਦੇਸ਼ਵਾਸੀਆਂ ਨੇ ਇਸ ਜ਼ਿੰਮੇਦਾਰੀ ਨੂੰ ਉਠਾਉਣਾ ਹੈ ਅਤੇ ਇਸ ਜ਼ਿੰਮੇਦਾਰੀ ਨੂੰ ਪੂਰਾ ਕਰਨ ਲਈ ਜੋ ਵੀ ਰੁਕਾਵਟਾਂ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਦੂਰ ਕਰਨ ਦਾ ਅਸੀਂ ਯਤਨ ਕੀਤਾ ਹੈ।
ਪਿਛਲੇ 70 ਸਾਲਾਂ ਵਿੱਚ ਇਨ੍ਹਾਂ ਵਿਵਸਥਾਵਾਂ ਨੇ ਅਲਗਾਵਵਾਦ ਨੂੰ ਬਲ ਦਿੱਤਾ ਹੈ, ਆਤੰਕਵਾਦ ਨੂੰ ਜਨਮ ਦਿੱਤਾ ਹੈ, ਪਰਿਵਾਰਵਾਦ ਨੂੰ ਪਾਲਿਆ ਹੈ ਅਤੇ ਇਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਭੇਦਭਾਵ ਦੀ ਨੀਂਹ ਨੂੰ ਮਜ਼ਬੂਤੀ ਦੇਣ ਦਾ ਹੀ ਕੰਮ ਕੀਤਾ ਹੈ। ਅਤੇ ਇਸ ਦੇ ਲਈ ਉੱਥੋਂ ਦੀਆਂ ਔਰਤਾਂ ਨੂੰ ਅਧਿਕਾਰ ਮਿਲਣ, ਉਥੋਂ ਦੇ ਮੇਰੇ ਦਲਿਤ ਭਾਈਆਂ-ਭੈਣਾਂ ਨੂੰ, ਦੇਸ਼ ਦੇ ਦਲਿਤਾਂ ਨੂੰ ਜੋ ਅਧਿਕਾਰ ਮਿਲਦਾ ਸੀ, ਉਹ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਸਾਡੇ ਦੇਸ਼ ਦੇ ਜਨਜਾਤੀ ਸਮੂਹਾਂ ਨੂੰ, tribals ਨੂੰ ਜੋ ਅਧਿਕਾਰ ਮਿਲਦੇ ਹਨ, ਉਹ ਉਨ੍ਹਾਂ ਨੂੰ ਵੀ ਮਿਲਣੇ ਚਾਹੀਦੇ ਹਨ। ਉੱਥੇ ਸਾਡੇ ਕਈ ਅਜਿਹੇ ਸਮਾਜ ਅਤੇ ਵਿਵਸਥਾ ਦੇ ਲੋਕ ਭਾਵੇਂ ਉਹ ਗੁਰਜਰ (ਗੁੱਜਰ) ਹੋਣ, ਬਕਰਵਾਲ ਹੋਣ, ਗੱਦੀ ਹੋਣ, ਸਿੱਪੀ ਹੋਣ, ਬਾਲਟੀ ਹੋਣ - ਅਜਿਹੀਆਂ ਕਈ ਜਨਜਾਤੀਆਂ, ਉਨ੍ਹਾਂ ਨੂੰ ਰਾਜਨੀਤਕ ਅਧਿਕਾਰ ਵੀ ਮਿਲਣੇ ਚਾਹੀਦੇ ਹਨ। ਉਸ ਨੂੰ ਦੇਣ ਦੀ ਦਿਸ਼ਾ ਵਿਚ, ਅਸੀਂ ਹੈਰਾਨ ਹੋ ਜਾਵਾਂਗੇ, ਉੱਥੋਂ ਦੇ ਸਾਡੇ ਸਫਾਈ ਕਰਮਚਾਰੀ ਭਾਈਆਂ ਅਤੇ ਭੈਣਾਂ ਉੱਤੇ ਕਾਨੂੰਨੀ ਰੋਕ ਲਗਾ ਦਿੱਤੀ ਗਈ ਸੀ। ਉਨ੍ਹਾਂ ਦੇ ਸੁਪਨਿਆਂ ਨੂੰ ਕੁਚਲ ਦਿੱਤਾ ਗਿਆ ਸੀ। ਅੱਜ ਅਸੀਂ ਉਨ੍ਹਾਂ ਨੂੰ ਇਹ ਆਜ਼ਾਦੀ ਦੇਣ ਦਾ ਕੰਮ ਕੀਤਾ ਹੈ।
ਭਾਰਤ ਦੀ ਵੰਡ ਹੋਈ, ਲੱਖਾਂ-ਕਰੋੜਾਂ ਲੋਕ ਉੱਜੜ ਕੇ ਆਏ ਉਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ ਲੇਕਿਨ ਜੋ ਜੰਮੂ-ਕਸ਼ਮੀਰ ਵਿੱਚ ਆ ਕੇ ਵਸੇ ਉਨ੍ਹਾਂ ਨੂੰ ਮਾਨਵੀ ਅਧਿਕਾਰ ਨਹੀਂ ਮਿਲੇ, ਨਾਗਰਿਕਾਂ ਦੇ ਅਧਿਕਾਰ ਵੀ ਨਹੀਂ ਮਿਲੇ। ਜੰਮੂ-ਕਸ਼ਮੀਰ ਦੇ ਅੰਦਰ ਮੇਰੇ ਪਹਾੜੀ ਭੈਣ-ਭਰਾ ਵੀ ਹਨ, ਉਨ੍ਹਾਂ ਦੀ ਵੀ ਚਿੰਤਾ ਕਰਨ ਦੀ ਦਿਸ਼ਾ ਵਿੱਚ ਅਸੀਂ ਕਦਮ ਉਠਾਉਣਾ ਚਾਹੁੰਦੇ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਜੰਮੂ-ਕਸ਼ਮੀਰ ਅਤੇ ਲੱਦਾਖ ਸੁਖ-ਸਮ੍ਰਿੱਧੀ (ਖੁਸ਼ਹਾਲੀ) ਅਤੇ ਸ਼ਾਂਤੀ ਲਈ ਭਾਰਤ ਲਈ ਪ੍ਰੇਰਕ ਬਣ ਸਕਦਾ ਹੈ। ਭਾਰਤ ਦੀ ਵਿਕਾਸ ਯਾਤਰਾ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਉਸ ਦੇ ਪੁਰਾਣੇ ਉਨ੍ਹਾਂ ਮਹਾਨ ਦਿਨਾਂ ਨੂੰ ਵਾਪਸ ਲਿਆਉਣ ਦਾ ਅਸੀਂ ਯਤਨ ਕਰੀਏ। ਉਨ੍ਹਾਂ ਯਤਨਾਂ ਨੂੰ ਲੈ ਕੇ ਇਹ ਜੋ ਨਵੀਂ ਵਿਵਸਥਾ ਬਣੀ ਹੈ, ਉਹ ਸਿੱਧੇ-ਸਿੱਧੇ ਨਾਗਰਿਕਾਂ ਦੇ ਹਿਤਾਂ ਲਈ ਕੰਮ ਕਰਨ ਲਈ ਸੁਵਿਧਾ ਪੈਦਾ ਕਰੇਗੀ। ਹੁਣ ਦੇਸ਼ ਦਾ, ਜੰਮੂ-ਕਸ਼ਮੀਰ ਦਾ ਆਮ ਨਾਗਰਿਕ ਵੀ ਦਿੱਲੀ ਸਰਕਾਰ ਨੂੰ ਪੁੱਛ ਸਕਦਾ ਹੈ। ਉਸ ਦੇ ਰਸਤੇ ਵਿੱਚ ਕੋਈ ਰੁਕਾਵਟਾਂ ਨਹੀਂ ਆਉਣਗੀਆਂ। ਇਹ ਸਿੱਧੀ ਵਿਵਸਥਾ ਅੱਜ ਅਸੀਂ ਕਰ ਸਕੇ ਹਾਂ। ਲੇਕਿਨ ਜਦੋਂ ਪੂਰਾ ਦੇਸ਼, ਸਾਰੇ ਰਾਜਨੀਤਕ ਦਲਾਂ ਦੇ ਅੰਦਰ ਇੱਕ ਵੀ ਰਾਜਨੀਤਕ ਦਲ ਅਪਵਾਦ ਨਹੀਂ ਹੈ, ਧਾਰਾ 370, 35-ਏ ਨੂੰ ਹਟਾਉਣ ਲਈ ਕੋਈ ਖੁੱਲ੍ਹ ਕੇ ਅਤੇ ਕੋਈ ਚੁੱਪ ਚੁਪੀਤੇ ਸਮਰਥਨ ਦਿੰਦਾ ਰਿਹਾ ਹੈ। ਲੇਕਿਨ ਰਾਜਨੀਤੀ ਦੇ ਗਲਿਆਰਿਆਂ ਵਿੱਚ ਚੋਣ ਦੇ ਤਰਾਜ਼ੂ ਨਾਲ ਤੋਲਣ ਵਾਲੇ ਕੁਝ ਲੋਕ 370 ਦੇ ਪੱਖ ਵਿੱਚ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ। ਜੋ ਲੋਕ 370 ਦੇ ਪੱਖ ਵਿੱਚ ਵਕਾਲਤ ਕਰਦੇ ਹਨ ਉਨ੍ਹਾਂ ਨੂੰ ਦੇਸ਼ ਪੁੱਛ ਰਿਹਾ ਹੈ, ਅਗਰ ਇਹ ਧਾਰਾ 370 ਅਤੇ 35-ਏ ਇੰਨੀਆਂ ਮਹੱਤਵਪੂਰਨ ਸਨ, ਇੰਨੀਆਂ ਲਾਜ਼ਮੀ ਸਨ, ਉਨ੍ਹਾਂ ਨਾਲ ਹੀ ਕਿਸਮਤ ਬਦਲਣ ਵਾਲੀ ਸੀ ਤਾਂ 70 ਸਾਲਾਂ ਤੱਕ ਇੰਨੇ ਭਾਰੀ ਬਹੁਮਤ ਹੋਣ ਦੇ ਬਾਵਜੂਦ ਤੁਸੀਂ ਲੋਕਾਂ ਨੇ ਉਸ ਨੂੰ permanent ਕਿਉਂ ਨਹੀਂ ਕੀਤਾ?Temporary ਕਿਉਂ ਬਣਾਈ ਰੱਖਿਆ? ਜੇ ਇੰਨਾ conviction ਸੀ, ਤਾਂ ਅੱਗੇ ਆਉਂਦੇ ਅਤੇ permanent ਕਰ ਦਿੰਦੇ। ਲੇਕਿਨ ਇਸ ਦਾ ਮਤਲਬ ਇਹ ਹੈ ਕਿ, ਤੁਸੀਂ ਵੀ ਜਾਣਦੇ ਸੀ,ਜੋ ਤੈਅ ਹੋਇਆ ਹੈ, ਉਹ ਸਹੀ ਨਹੀਂ ਹੋਇਆ ਲੇਕਿਨ ਸੁਧਾਰ ਕਰਨ ਦੀ ਤੁਹਾਡੇ ਵਿੱਚ ਹਿੰਮਤ ਨਹੀਂ ਸੀ, ਇਰਾਦਾ ਨਹੀਂ ਸੀ। ਰਾਜਨੀਤਕ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲਗਦੇ ਸਨ। ਮੇਰੇ ਲਈ ਦੇਸ਼ ਦਾ ਭਵਿੱਖ ਹੀ ਸਭ ਕੁਝ ਹੈ, ਸਿਆਸੀ ਭਵਿੱਖ ਕੁਝ ਨਹੀਂ ਹੁੰਦਾ।
ਸਾਡੇ ਸੰਵਿਧਾਨ ਨਿਰਮਾਤਾਵਾਂ ਨੇ, ਸਰਦਾਰ ਵੱਲਭ ਭਾਈ ਪਟੇਲ ਜਿਹੇ ਮਹਾਪੁਰਖਾਂ ਨੇ, ਦੇਸ਼ ਦੀ ਏਕਤਾ ਲਈ, ਸਰਕਾਰੀ ਏਕੀਕਰਨ ਲਈ ਉਸ ਕਠਿਨ ਸਮੇਂ ਵਿੱਚ ਵੀ ਮਹੱਤਵਪੂਰਨ ਫੈਸਲੇ ਲਏ, ਹਿੰਮਤ ਨਾਲ ਫੈਸਲੇ ਲਏ। ਦੇਸ਼ ਦੇ ਏਕੀਕਰਨ ਦਾ ਸਫਲ ਯਤਨ ਕੀਤਾ ਲੇਕਿਨ ਧਾਰਾ 370 ਕਾਰਨ, 35-ਏ ਕਾਰਨ ਕੁਝ ਰੁਕਾਵਟਾਂ ਵੀ ਆਈਆਂ ਹਨ।
ਅੱਜ ਲਾਲ ਕਿਲੇ ਤੋਂ ਮੈਂ ਜਦੋਂ ਦੇਸ਼ ਨੂੰ ਸੰਬੋਧਨ ਕਰ ਰਿਹਾ ਹਾਂ, ਮੈਂ ਇਹ ਮਾਣ ਨਾਲ ਕਹਿੰਦਾ ਹਾਂ ਕਿ ਅੱਜ ਹਰ ਹਿੰਦੁਸਤਾਨੀ ਕਹਿ ਸਕਦਾ ਹੈ - One Nation, One Constitution, ਅਤੇ ਅਸੀਂ ਸਰਦਾਰ ਸਾਹਿਬ ਦਾ 'ਏਕ ਭਾਰਤ ਸਰੇਸ਼ਠ ਭਾਰਤ, ਇਸੇ ਸੁਪਨੇ ਨੂੰ ਪੂਰਾ ਕਰਨ ਵਿੱਚ ਲਗੇ ਹੋਏ ਹਾਂ। ਤਦ ਇਹ ਸਫ਼-ਸਾਫ਼ ਬਣਦਾ ਹੈ ਕਿ ਅਸੀਂ ਅਜਿਹੀਆਂ ਵਿਵਸਥਾਵਾਂ ਨੂੰ ਵਿਕਸਿਤ ਕਰੀਏ ਜੋ ਦੇਸ਼ ਦੀ ਏਕਤਾ ਨੂੰ ਉਤਸ਼ਾਹ ਦੇਣ, ਦੇਸ਼ ਨੂੰ ਜੋੜਨ ਲਈ cementing force ਦੇ ਰੂਪ ਵਿੱਚ ਉੱਭਰ ਕੇ ਆਉਣ ਅਤੇ ਇਹ ਪ੍ਰਕਿਰਿਆ ਨਿਰੰਤਰ ਚਲਣੀ ਚਾਹੀਦੀ ਹੈ। ਉਹ ਇੱਕ ਸਮੇਂ ਲਈ ਨਹੀਂ ਹੁੰਦੀ ਹੈ, ਨਿਰੰਤਰ ਹੋਣੀ ਚਾਹੀਦੀ ਹੈ।
GST ਦੇ ਜ਼ਰੀਏ ਅਸੀਂ One Nation, One Tax, ਉਸ ਸੁਪਨੇ ਨੂੰ ਸਾਕਾਰ ਕੀਤਾ ਹੈ। ਉਸੇ ਤਰ੍ਹਾਂ ਪਿਛਲੇ ਦਿਨੀਂ ਊਰਜਾ ਦੇ ਖੇਤਰ ਵਿੱਚ One Nation, One Grid ਇਸ ਕੰਮ ਨੂੰ ਅਸੀਂ ਸਫਲਤਾਪੂਰਵਕ ਪਾਰ ਕੀਤਾ ਹੈ।
ਉਸੇ ਤਰ੍ਹਾਂ One Nation, One Mobilit