ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ 'ਤੇ ਭਾਰਤ ਦੇ ਰਾਸ਼ਟਰਪਤੀ ਨੂੰ ਗਾਂਧੀ ਐਲਬਮ ਦਿੱਤੀ
ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ 'ਚ ਗਰਮਜੋਸ਼ੀ ਨਾਲ ਹਿੱਸਾ ਲੈਣ ਲਈ ਸਰਕਾਰੀ ਅਧਿਕਾਰੀਆਂ ਨੂੰ ਤਾਕੀਦ ਕੀਤੀ
ਗਾਂਧੀ ਐਲਬਮ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਝਾਂਕੀ (ਕੈਲੀਡੋਸਕੋਪ) ਹੈ: ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
09 AUG 2019 2:17PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ 'ਤੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੂੰ “ਮਹਾਤਮਾ ਗਾਂਧੀ: ਚਿਤ੍ਰਮਯ ਜੀਵਨ ਗਾਥਾ” ਨਾਮੀ ਪੁਸਤਕ ਦਿੱਤੀ। ਇਸ ਪੁਸਤਕ ਵਿੱਚ 550 ਤਸਵੀਰਾਂ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੇ ਸਮੇਂ ਦੀ ਸਚਿੱਤਰ ਕਹਾਣੀ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਨੂੰ ਪਬਲੀਕੇਸ਼ਨਸ ਡਿਵੀਜ਼ਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਪੁਸਤਕ ਬਾਰੇ ਸੰਖੇਪ ਜਾਣਕਾਰੀ
ਪੁਸਤਕ ਵਿੱਚ ਦੁਰਲਭ ਤਸਵੀਰਾਂ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੇ ਸਮੇਂ ਨੂੰ ਵਿਸਤਾਰ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਇੱਕ ਅੰਤਰਮੁਖੀ ਅਤੇ ਸ਼ਰਮੀਲੇ ਬਾਲਕ ਤੋਂ ਲੈਕੇ ਮਹਾਤਮਾ ਗਾਂਧੀ ਦੇ ਸ਼ੁਰੂਆਤੀ ਵਰ੍ਹਿਆਂ ਅਤੇ ਸਿੱਖਿਆ, ਮਹਾਤਮਾ ਅਤੇ ਦੱਖਣ ਅਫ਼ਰੀਕਾ ਵਿੱਚ ਉਨ੍ਹਾਂ ਦੇ ਮਹਾਤਮਾ ਬਣਨ ਤੱਕ ਦੀ ਦਾਸਤਾਨ ਦਿੱਤੀ ਗਈ ਹੈ। ਸੱਚ ਨਾਲ ਉਨ੍ਹਾਂ ਦੇ ਪ੍ਰਯੋਗ ਸਹਿਤ 20ਵੀਂ ਸ਼ਤਾਬਦੀ ਦੇ ਗਹਿਰੇ ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਉਨ੍ਹਾਂ ਦੀ ਭੂਮਿਕਾ ਵਿਸਤਾਰ ਨਾਲ ਦੱਸੀ ਗਈ ਹੈ।
ਪਹਿਲੀ ਵਾਰ ਪੁਸਤਕ ਦਾ ਹਿੰਦੀ ਸੰਸਕਰਨ ਕੱਢਿਆ ਗਿਆ ਹੈ ਤਾਕਿ ਇਹ ਪੁਸਤਕ ਵੱਡੇ ਪੈਮਾਨੇ 'ਤੇ ਪਾਠਕਾਂ ਤੱਕ ਪਹੁੰਚ ਸਕੇ।
ਇਸ ਪੁਸਤਕ ਦਾ ਅੰਗਰੇਜ਼ੀ ਸੰਸਕਰਨ ਪਹਿਲੀ ਵਾਰ 1954 'ਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿੱਚ ਮਹਾਤਮਾ ਗਾਂਧੀ ਦੀ ਪਹਿਲੀ ਬਰਸੀ 'ਤੇ ਜਨਵਰੀ 1949 ਵਿੱਚ ਰਾਜ ਘਾਟ ਵਿਖੇ ਆਯੋਜਿਤ ਸਰਵੋਦਯ ਦਿਵਸ ਪ੍ਰਦਰਸ਼ਨੀ ਦੀਆਂ ਤਸਵੀਰਾਂ ਸ਼ਾਮਲ ਹਨ। ਇਸ ਵਿਰਾਸਤੀ ਪ੍ਰਕਾਸ਼ਨ, ਨਵੇਂ ਹਿੰਦੀ ਸੰਸਕਰਨ ਸਮੇਤ ਹੁਣ ਬਿਹਤਰ ਡਿਜ਼ਾਈਨ ਅਤੇ ਉਤਪਾਦਨ ਗੁਣਵੱਤਾ ਨਾਲ ਨੈਸ਼ਨਲ ਗਾਂਧੀ ਮਿਊਜ਼ੀਅਮ ਤੋਂ ਪ੍ਰਾਪਤ ਫੋਟੋਆਂ ਨਾਲ ਦੁਬਾਰਾ ਛਾਪਿਆ ਗਿਆ ਹੈ।
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਰਾਸ਼ਟਰਪਤੀ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਸਬੰਧੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯਤਨਾਂ ਬਾਰੇ ਜਾਣੂ ਕਰਵਾਇਆ
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਰਾਸ਼ਟਰਪਤੀ ਨੂੰ ਪੁਸਤਕ ਦੀ ਰੂਪਰੇਖਾ ਪੇਸ਼ ਕਰਦਿਆਂ ਦੱਸਿਆ ਕਿ ਇਨ੍ਹਾਂ ਐਲਬਮਾਂ ਵਿੱਚ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਝਾਂਕੀ (ਕੈਲੀਡੋਸਕੋਪ) ਮੌਜੂਦ ਹੈ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਸਬੰਧੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯਤਨਾਂ ਬਾਰੇ ਜਾਣੂ ਕਰਵਾਇਆ। ਮੰਤਰਾਲੇ ਦਾ ਜ਼ਿੰਮੇਵਾਰੀ ਸਿਰਫ਼ ਉਸ ਦੀਆਂ ਆਪਣੀਆਂ ਕੋਸ਼ਿਸ਼ਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਉਹ ਆਪਣੀਆਂ ਮੀਡੀਆ ਇਕਾਈਆਂ ਰਾਹੀਂ ਸਰਕਾਰ ਦੇ ਹੋਰ ਮੰਤਰਾਲਿਆਂ ਦੀਆਂ ਕੋਸ਼ਿਸ਼ਾਂ ਨੂੰ ਵੀ ਰੇਖਾਂਕਿਤ ਕਰ ਰਿਹਾ ਹੈ, ਤਾਕਿ ਲੋਕਾਂ ਤੱਕ ਕਾਰਗਰ ਪਹੁੰਚ ਹੋ ਸਕੇ।
ਮੰਤਰੀ ਨੇ ਮਹਾਤਮਾ ਗਾਂਧੀ ਦੀਆਂ ਚੋਣਵੀਆਂ ਰਚਨਾਵਾਂ ਦੇ ਸੰਕਲਨ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ, ਜੋ ਈ-ਸੰਸਕਰਨ 'ਚ ਉਪਲੱਬਧ ਹਨ। ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਸਬੰਧ ਵਿੱਚ ਪਬਲੀਕੇਸ਼ਨਸ ਡਿਵੀਜ਼ਨ ਨੇ ਕਸਤੂਰਬਾ ਗਾਂਧੀ 'ਤੇ ਇੱਕ ਪੁਸਤਕ ਸਮੇਤ 20 ਤੋਂ ਅਧਿਕ ਪੁਸਤਕਾਂ ਅਤੇ 50 ਈ-ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਹੈ। ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਗਾਂਧੀ ਜੀ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੇ ਪ੍ਰਚਾਰ-ਪ੍ਰਸਾਰ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਾਲ ਗਾਂਧੀ ਜਯੰਤੀ ਦੇ ਸਪਤਾਹ ਭਰ ਪਹਿਲਾਂ ਤੋਂ ਆਪਣੇ ਯਤਨਾਂ 'ਚ ਹੋਰ ਤੇਜ਼ੀ ਲਿਆਉਣ। ਉਨ੍ਹਾਂ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਸਮਾਰੋਹ ਵਿੱਚ ਸਰਗਰਮ ਰੂਪ 'ਚ ਹਿੱਸਾ ਲੈਣ ਲਈ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਤਾਕੀਦ ਵੀ ਕੀਤੀ।
ਟੀਮ ਡੀਪੀਡੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਮਿਤ ਖਰੇ ਨੇ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਵਿੱਚ ਸਹਿਯੋਗ ਕਰਨ ਵਾਲੇ ਪਬਲੀਕੇਸ਼ਨਸ ਡਿਵੀਜ਼ਨ ਦੀ ਪ੍ਰਿੰਸੀਪਲ ਡਾਇਰੈਕਟਰ ਜਨਰਲ, ਡਾ. ਸਾਧਨਾ ਰਾਉਤ, ਡਾਇਰੈਕਟਰ ਸ਼੍ਰੀ ਰਾਜੇਂਦਰ ਭੱਟ, ਜੁਆਇੰਟ ਡਾਇਰੈਕਟਰ ਸ਼੍ਰੀ ਵੀਕੇ ਮੀਣਾ ਅਤੇ ਡਿਜ਼ਾਈਨਰ ਸ਼੍ਰੀ ਨੀਰਜ ਸਹਾਏ ਦੀ ਟੀਮ ਦੀ ਜਾਣ-ਪਹਿਚਾਣ ਰਾਸ਼ਟਰਪਤੀ ਨਾਲ ਕਰਵਾਈ।
*******
ਏਪੀ
(Release ID: 1581869)
Visitor Counter : 122