ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਪਬਲੀਕੇਸ਼ਨ ਡਿਵੀਜ਼ਨ ਦੇ ਕਈ ਈ-ਪ੍ਰੋਜੈਕਟ ਲਾਂਚ ਕੀਤੇ
ਲੋਕਾਂ 'ਚ ਪੜ੍ਹਨ ਦੇ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾਵੇ; ਪ੍ਰਕਾਸ਼ ਜਾਵਡੇਕਰ
Posted On:
31 JUL 2019 12:56PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਨਵੀਂ ਦਿੱਲੀ ਸਥਿਤ ਸੂਚਨਾ ਭਵਨ ਵਿਖੇ ਪਬਲੀਕੇਸ਼ਨ ਡਿਵੀਜ਼ਨ ਦੇ ਕਈ ਈ-ਪ੍ਰੋਜੈਕਟ ਲਾਂਚ ਕੀਤੇ। ਪੁਸਤਕ ਗੈਲਰੀ ਦੇ ਦੌਰੇ ਦੌਰਾਨ ਸ਼੍ਰੀ ਜਾਵਡੇਕਰ ਨੇ ਡਿਵੀਜ਼ਨ ਦੀ ਮੁੜ ਡਿਜ਼ਾਈਨ ਕੀਤੀ ਡਾਇਨਾਮਿਕ ਵੈੱਬਸਾਈਟ, ਮੋਬਾਇਲ ਐਪ 'ਡਿਜੀਟਲ ਡੀਪੀਡੀ', ਰੋਜ਼ਗਾਰ ਸਮਾਚਾਰ ਦੇ ਈ-ਸੰਸਕਰਨ ਅਤੇ ਈ-ਪੁਸਤਕ 'ਸੱਤਿਆਗ੍ਰਹਿ ਗੀਤਾ' ਲਾਂਚ ਕੀਤੇ।
https://youtu.be/zVBb12GOkLc
ਇਸ ਮੌਕੇ 'ਤੇ ਸ਼੍ਰੀ ਜਾਵਡੇਕਰ ਨੇ ਕਿਹਾ ਕਿ ''ਮਨ ਕੀ ਬਾਤ'' 2.0 ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਾਗਰਿਕਾਂ ਨੂੰ ਪੜ੍ਹਨ ਦੀ ਆਦਤ ਦੇ ਸੱਦੇ ਵਾਂਗ ਸਾਨੂੰ ਪੜ੍ਹਨ ਦਾ ਸੱਭਿਆਚਾਰ ਮੁੜ ਸੁਰਜੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪੜ੍ਹਨ ਦੇ ਸੱਭਿਆਚਾਰ 'ਚ ਸੁਧਾਰ ਲਿਆਉਣ ਲਈ ਗੁਆਂਢ 'ਚ ਰੀਡਿੰਗ ਕਲੱਬ ਬਣਾਉਣ ਦੀ ਤਾਕੀਦ ਕੀਤੀ। ਸ਼੍ਰੀ ਜਾਵਡੇਕਰ ਨੇ ਕਿਹਾ ਕਿ ਰੋਜ਼ਗਾਰ ਸਮਾਚਾਰ 'ਚ ਪ੍ਰਾਈਵੇਟ ਨੌਕਰੀਆਂ ਸਮੇਤ ਸਾਰੀਆਂ ਨੌਕਰੀਆਂ ਦੀ ਸੂਚੀ ਸ਼ਾਮਲ ਕਰਕੇ ਅਖ਼ਬਾਰ ਦੀ ਭੂਮਿਕਾ ਸੁਧਾਰੀ ਜਾ ਸਕਦੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰੋਜ਼ਗਾਰ ਸਮਾਚਾਰ ਜਦ ਕਾਲਜਾਂ 'ਚ ਵੰਡਿਆ ਜਾਵੇਗਾ ਤਾਂ ਇਸ ਨਾਲ ਵਿਦਿਆਰਥੀਆਂ ਨੂੰ ਆਪਣਾ ਹੁਨਰ ਵਧਾਉਣ ਅਤੇ ਖੁਦ ਨੂੰ ਨੌਕਰੀਆਂ ਦੇ ਬਜ਼ਾਰ ਲਈ ਬਿਹਤਰ ਬਣਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਡਿਵੀਜ਼ਨ ਦੀ ਨਵੇਂ ਸਿਰੇ ਤੋਂ ਤਿਆਰ ਵੈੱਬਸਾਈਟ ਆਕਰਸ਼ਕ ਅਤੇ ਡਾਇਨਾਮਿਕ ਦਿਸਦੀ ਹੈ। ਇਸ ਨੂੰ ਰੋਜ਼ਾਨਾ ਅੱਪਡੇਟ ਕਰਨ ਨਾਲ ਲੋਕ ਜਲਦੀ-ਜਲਦੀ ਇਸ ਵੈੱਬਸਾਈਟ ਨੂੰ ਦੇਖਣਗੇ। ਪਬਲੀਕੇਸ਼ਨ ਡਿਵੀਜ਼ਨ ਲਈ ਇੱਕ ਮੋਬਾਈਲ ਐਪ ਸ਼ੁਰੂ ਕਰਨ 'ਤੇ ਪ੍ਰਸੰਨਤਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਈ-ਪੁਸਤਕਾਂ ਅਤੇ ਕਿੰਡਲ (Kindle) ਦੇ ਯੁਗ 'ਚ ਲੋਕਾਂ ਦੀਆਂ ਪੜ੍ਹਨ ਦੀਆਂ ਆਦਤਾਂ ਨੂੰ ਸੁਧਾਰਨ 'ਚ ਮਦਦ ਮਿਲੇਗੀ।
ਈ-ਪ੍ਰੋਜੈਕਟਾਂ ਦਾ ਵੇਰਵਾ ਇਸ ਪ੍ਰਕਾਰ ਹੈ:
1) ਮੁੜ ਡਿਜ਼ਾਈਨ ਕੀਤੀ ਡਾਇਨਾਮਿਕ ਵੈੱਬਸਾਈਟ: ਨਵੀਂ ਡਾਇਨਾਮਿਕ ਵੈੱਬਸਾਈਟ 'ਤੇ (www.publicationsdivision.nic.in) ਪਬਲੀਕੇਸ਼ਨ ਡਿਵੀਜ਼ਨ ਦੀਆਂ ਪੁਸਤਕਾਂ ਅਤੇ ਅਖ਼ਬਾਰਾਂ ਬਾਰੇ ਨਵੀਨਤਮ ਜਾਣਕਾਰੀ ਦੇ ਨਾਲ-ਨਾਲ ਖਰੀਦਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਵੈੱਬਸਾਈਟ ਨਾਲ ਖਰੀਦਦਾਰੀ ਅਸਾਨ ਹੋ ਜਾਵੇਗੀ। ਵੈੱਬਸਾਈਟ 'ਤੇ ਉਪਲੱਬਧ ਸਾਰੀਆਂ ਕਿਤਾਬਾਂ ਅਤੇ ਰਸਾਲਿਆਂ ਦੀ ਵਿਕਰੀ ਲਈ ਭੁਗਤਾਨ ਭਾਰਤ ਕੋਸ਼ ਰਾਹੀਂ ਹੋਵੇਗਾ। ਵੈੱਬਸਾਈਟ ਦੀ ਦਿੱਖ ਅਤੇ ਅਹਿਸਾਸ 'ਚ ਆਕਰਸ਼ਕ ਹੈ ਅਤੇ ਇਸ ਦੀ ਚੰਗੀ ਯੋਜਨਾਬੱਧ ਆਰਕੀਟੈਕਚਰ ਹੈ। ਕਿਤਾਬਾਂ ਦੀ ਸੂਚੀ ਅਤੇ ਨਵੀਂ ਜਾਣਕਾਰੀ ਅਤੇ ਨਵੀਆਂ ਜਾਰੀ ਕਿਤਾਬਾਂ ਨੂੰ ਕਲਾਤਮਿਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਨ੍ਹਾਂ 'ਚ ਚੰਗੇ ਦਿਸਣ ਵਾਲੇ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਪਿੱਠਭੂਮੀ ਅਤੇ ਮੂਲ ਪਾਠ ਦੇ ਵਿੱਚ ਸ਼ਾਨਦਾਰ ਡਿਜ਼ਾਈਨ ਅਤੇ ਚਿੱਤਰਾਂ ਨੂੰ ਰੱਖਿਆ ਗਿਆ ਹੈ। ਜਾਣਕਾਰੀ ਵੱਖ-ਵੱਖ ਵਰਗਾਂ ਅਤੇ ਸ਼੍ਰੇਣੀਆਂ 'ਚ ਹੈ ਜੋ ਸਾਰੇ ਹਿਤਧਾਰਕਾਂ, ਜਿਵੇਂ ਕਿ ਪਾਠਕਾਂ, ਲੇਖਕਾਂ, ਹੋਰਨਾਂ ਪ੍ਰਕਾਸ਼ਕਾਂ, ਪ੍ਰਿੰਟਰਾਂ, ਏਜੰਟਾਂ ਆਦਿ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਵਿੱਚ ਸ਼ਾਮਲ ਸਮੱਗਰੀ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਵੈੱਬਸਾਈਟ ਵਰਤੋਂਕਾਰਾਂ (ਯੂਜ਼ਰਸ) ਲਈ ਢੁਕਵੀਂ ਹੈ ਜਿਸ ਨੂੰ ਸੋਸ਼ਲ ਮੀਡੀਆ 'ਤੇ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਵੈੱਬਸਾਈਟ 'ਚ ਕਿਸੇ ਤਰ੍ਹਾਂ ਦੀ ਬਦ ਇੰਤਜ਼ਾਮੀ ਨਹੀਂ ਹੈ ਅਤੇ ਜਾਣਕਾਰੀ ਹਾਸਲ ਕਰਨ ਦੀ ਅਸਰਦਾਰ ਵਿਵਸਥਾ ਹੈ। ਸਰਲ ਇੰਟਰਫੇਸ ਹਿੰਦੀ ਅਤੇ ਅੰਗਰੇਜ਼ੀ 'ਚ ਅਸਾਨੀ ਨਾਲ ਦੇਖਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਨੂੰ ਨੇਤਰਹੀਣ (ਸਕਰੀਨ ਰੀਡਰ ਦੇ ਨਾਲ) ਸਮੇਤ ਸਾਰੇ ਲੋਕ ਦੇਖ ਸਕਦੇ ਹਨ। ਫੇਸਬੁੱਕ ਅਤੇ ਟਵਿੱਟਰ 'ਤੇ ਮਿਲਣ ਵਾਲੇ ਸੁਝਾਵਾਂ ਲਈ ਇਸ ਨੂੰ ਸੋਸ਼ਲ ਮੀਡੀਆ ਨਾਲ ਜੋੜਿਆ ਗਿਆ ਹੈ। ਇਸ ਵਿੱਚ ਗਾਂਧੀ @150 'ਤੇ ਇੱਕ ਵਿਸ਼ੇਸ਼ ਭਾਗ ਹੈ। ਇਸ ਭਾਗ 'ਚ ਮਹਾਤਮਾ ਗਾਂਧੀ ਅਤੇ ਹੋਰ ਗਾਂਧੀਵਾਦੀ ਪ੍ਰਕਾਸ਼ਨਾਂ ਦੇ ਸਮੂਹਿਕ ਕਾਰਜਾਂ ਦੀਆਂ ਪੁਸਤਕਾਂ (ਵੋਲਿਊਮਸ) ਨੂੰ ਪੜ੍ਹਨ ਲਈ ਵਿਸ਼ੇਸ਼ ਗਾਂਧੀ ਕੈਟਾਲੌਗ, ਗਾਂਧੀ ਹੈਰੀਟੇਜ ਪੋਰਟਲ ਖ਼ਾਸ ਵਿਸ਼ੇਸ਼ਤਾਵਾਂ ਦੇ ਨਾਲ ਸ਼ਾਮਲ ਕੀਤਾ ਗਿਆ ਹੈ।
2) ਮੋਬਾਈਲ ਐਪ 'ਡਿਜੀਟਲ ਡੀਪੀਡੀ': ਇਹ ਗੂਗਲ ਪਲੇਅ ਸਟੋਰ 'ਤੇ ਮੁਫ਼ਤ ਡਾਊਨਲੋਡ ਲਈ ਉਪਲਬਧ ਹੈ ਅਤੇ ਮੋਬਾਈਲ ਦੀਆਂ ਵਧਦੀਆਂ ਵਪਾਰਕ ਸੰਭਾਵਨਾਵਾਂ ਨੂੰ ਦੇਖਦਿਆਂ ਇਹ ਸੁਣਨ ਨੂੰ ਸਰਲ ਬਣਾਏਗਾ। ਮੋਬਾਈਲ ਐਪ ਨੂੰ ਡਿਜੀਟਲ ਅਧਿਕਾਰ (ਰਾਈਟਸ) ਪ੍ਰਬੰਧਨ ਪ੍ਰਣਾਲੀ ਨਾਲ ਜੋੜਿਆ ਗਿਆ ਹੈ ਤਾਕਿ ਸਾਹਿਤਕ ਚੋਰੀ 'ਤੇ ਰੋਕ ਲਗਾਈ ਜਾ ਸਕੇ ਅਤੇ ਅਸਾਨੀ ਨਾਲ ਭੁਗਤਾਨ ਲਈ ਭਾਰਤ ਕੋਸ਼ ਭੁਗਤਾਨ ਗੇਟ ਵੇ ਨਾਲ ਇਸ ਨੂੰ ਜੋੜਿਆ ਜਾ ਸਕੇ।
3) ਰੋਜ਼ਗਾਰ ਸਮਾਚਾਰ ਦਾ ਈ-ਸੰਸਕਰਨ: ਇੰਪਲਾਇਮੈਂਟ ਨਿਊਜ਼ (ਅੰਗਰੇਜ਼ੀ) ਦਾ ਹਿੰਦੀ ਸੰਸਕਰਨ ਰੋਜ਼ਗਾਰ ਸਮਾਚਾਰ ਜਨਤਕ ਖੇਤਰ ਦੇ ਉੱਦਮਾਂ ਸਮੇਤ ਕੇਂਦਰ ਸਰਕਾਰ 'ਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਮਾਹਰਾਂ ਵੱਲੋਂ ਲਿਖੇ ਗਏ ਕਰੀਅਰ ਸਬੰਧੀ ਲੇਖਾਂ ਰਾਹੀਂ ਵੱਖ-ਵੱਖ ਖੇਤਰਾਂ 'ਚ ਦਾਖ਼ਲੇ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਮਾਰਗ ਦਰਸ਼ਨ ਕਰਦਾ ਹੈ।
ਈ-ਰੋਜ਼ਗਾਰ ਸਮਾਚਾਰ, ਅਖ਼ਬਾਰ ਨੂੰ ਡਿਜੀਟਲ ਰੂਪ 'ਚ ਪੇਸ਼ ਕਰੇਗਾ ਅਤੇ ਇਹ 400 ਰੁਪਏ ਦੀ ਸਲਾਨਾ ਚੰਦੇ 'ਤੇ ਉਪਲੱਬਧ ਹੈ। ਉਮੀਦ ਹੈ ਕਿ ਈ-ਰੋਜ਼ਗਾਰ ਸਮਾਚਾਰ ਨੌਜਵਾਨ ਪਾਠਕਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਸੰਚਾਰ ਦੇ ਇਲੈਕਟ੍ਰੌਨਿਕ ਮੋਡ ਵੱਲ ਵਧੇਗਾ।
4) ਈ-ਪੁਸਤਕ 'ਸੱਤਿਆਗ੍ਰਹਿ ਗੀਤਾ': ਮੰਨੀ-ਪ੍ਰਮੰਨੀ ਮਹਿਲਾ ਕਵੀ ਡਾ. ਕਸ਼ਮਾ ਰਾਓ ਵੱਲੋਂ 1930 'ਚ ਸੰਸਕ੍ਰਿਤ ਦੇ ਛੰਦਾਂ 'ਚ ਲਿਖੀ ਗਈ ਵਿਰਾਸਤ ਨਿਧੀ ਪੁਸਤਕ 'ਚ ਗਾਂਧੀ ਜੀ ਦੇ ਜੀਵਨ ਅਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਗਾਂਧੀ @150 ਸਮਾਰਕ ਦੇ ਤਹਿਤ ਡੀਪੀਡੀ ਨੇ ਪੁਸਤਕ ਦਾ ਪੀਡੀਐੱਫ ਵਰਜਨ ਖ਼ਰੀਦਿਆ ਹੈ ਅਤੇ ਪੁਸਤਕ ਦਾ ਈ-ਵਰਜਨ ਤਿਆਰ ਕੀਤਾ ਹੈ। ਇਸ ਦੀ ਵਿਸ਼ਾਲ ਪਹੁੰਚ ਯਕੀਨੀ ਬਣਾਉਣ ਲਈ ਅੰਗਰੇਜ਼ੀ ਅਨੁਵਾਦ ਵੀ ਸ਼ਾਮਲ ਕੀਤਾ ਗਿਆ ਹੈ। ਅਠਾਰਾਂ ਅਧਿਆਇਆਂ 'ਚ ਵੰਡੀ (ਸ਼੍ਰੀ ਮਦ ਭਗਵਤ ਗੀਤਾ ਦੇ ਅਧਿਆਇਆਂ ਦੀ ਤਰ੍ਹਾਂ), ਸੱਤਿਆਗ੍ਰਹਿ ਗੀਤਾ ਵਿੱਚ ਗਾਂਧੀ ਦੇ ਵਿਚਾਰਾਂ, ਜੀਵਨ ਦੇ ਦਰਸ਼ਨ ਅਤੇ ਸੰਸਕ੍ਰਿਤ ਦੇ ਛੰਦਾਂ 'ਚ ਉਨ੍ਹਾਂ ਦੇ ਕੰਮ ਦੇ ਤਰੀਕਿਆਂ, ਗਾਂਧੀ ਦੇ ਚਰਿੱਤਰ ਅਤੇ ਨੀਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
***
ਏਕੇ
(Release ID: 1581621)
Visitor Counter : 191