ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਈਆਈਐੱਸ ਅਧਿਕਾਰੀਆਂ ਦੀ ਦੂਜੀ ਆਲ ਇੰਡੀਆ ਸਲਾਨਾ ਕਾਨਫਰੰਸ ਆਯੋਜਿਤ
Posted On:
05 AUG 2019 6:00PM by PIB Chandigarh
ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਦੀ ਦੂਜੀ ਆਲ ਇੰਡੀਆ ਸਲਾਨਾ ਕਾਨਫਰੰਸ ਅੱਜ ਨਵੀਂ ਦਿੱਲੀ ਵਿੱਚ ਪ੍ਰਵਾਸੀ ਭਾਰਤੀਯ ਕੇਂਦਰ ਵਿੱਚ ਕੀਤੀ ਗਈ । ਇਸ ਕਾਨਫਰੰਸ ਦਾ ਆਯੋਜਨ ਸਰਕਾਰੀ ਸੰਚਾਰ ਨੂੰ ਹੋਰ ਵਧਾਉਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਸਾਰੀਆਂ ਮੀਡੀਆ ਇਕਾਈਆਂ ਦਾ ਵਿਆਪਕ ਏਕੀਕਰਨ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਨਾਲ ਕੀਤਾ ਗਿਆ ।
ਏਕੀਕ੍ਰਿਤ ਅਤੇ ਥੀਮ ਅਧਾਰਤ ਸੰਚਾਰ ਪਹੁੰਚ ਅਪਣਾਉਣ; ਸੋਸ਼ਲ ਮੀਡੀਆ ਦਾ ਖੇਤਰੀ ਵਿਸਤਾਰ ਅਤੇ ਏਕੀਕ੍ਰਿਤ ਡੈਸ਼ਬੋਰਡ ਦੀ ਵਰਤੋਂ ਕਰਨ; ਸਰਕਾਰੀ ਸੰਚਾਰ ਦੇ ਪ੍ਰਭਾਵ ਦੇ ਮੁੱਲਾਂਕਣ ਸਬੰਧੀ ਫਰੇਮਵਰਕ ਨੂੰ ਅਪਣਾਉਣ ; ਗੁਰੂ ਨਾਨਕ ਦੀ 550ਵੀਂ ਵਰ੍ਹੇਗੰਢ, ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ , ਭਾਰਤ ਦੀ ਸੁਤੰਤਰਤਾ ਦੇ 75 ਵਰ੍ਹੇ ਅਤੇ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀ ਗੋਲਡਨ ਜੁਬਲੀ ਐਡੀਸ਼ਨ ਸਮਾਰੋਹ (ਮਨਾਉਣ) ਦੀ ਰੂਪ ਰੇਖਾ ਬਾਰੇ ਇਸ ਕਾਨਫਰੰਸ ਵਿੱਚ ਸ਼ੈਸਨ ਆਯੋਜਿਤ ਕੀਤੇ ਗਏ । ਕਾਨਫਰੰਸ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਮੀਡੀਆ ਇਕਾਈਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਗਈ ।
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਾਨਫਰੰਸ ਦੇ ਡੈਲੀਗੇਟਾਂ(ਪ੍ਰਤੀਨਿਧੀਆਂ) ਨੂੰ ਆਪਣਾ ਸੰਦੇਸ਼ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਆਈਆਈਐੱਸ ਅਧਿਕਾਰੀਆਂ ਨੂੰ ਸਰਕਾਰ ਦੀ ਅੱਖਾਂ ਅਤੇ ਕੰਨ ਕਰਾਰ ਦਿੰਦੇ ਹੋਏ ਸਰਕਾਰੀ ਪ੍ਰੋਗਰਾਮਾਂ ਅਤੇ ਨੀਤੀਆਂ ਦੀ ਜਾਣਕਾਰੀ ਦੇਣ ਦੇ ਨਾਲ - ਨਾਲ ਫੀਡਬੈਕ ਦੇ ਮਹੱਤਵ ਉੱਤੇ ਵੀ ਪ੍ਰਕਾਸ਼ ਪਾਇਆ। ਸ਼੍ਰੀ ਜਾਵਡੇਕਰ ਨੇ ਉਨ੍ਹਾਂ ਨੂੰ ਅਲੱਗ - ਅਲੱਗ ਕੰਮ ਕਰਨ ਤੋਂ ਬਚਣ ਅਤੇ ਉਸ ਦੀ ਬਜਾਏ ਮੰਤਰਾਲੇ ਦੀਆਂ ਸਬੰਧਿਤ ਮੀਡੀਆ ਇਕਾਈਆਂ ਨਾਲ ਮਿਲ – ਜੁਲ ਕੇ ਕਾਰਜ ਕਰਨ ਦੇ ਜ਼ਰੀਏ ਸੰਚਾਰ ਪ੍ਰਤੀ ਏਕੀਕ੍ਰਿਤ ਪਹੁੰਚ ਅਪਣਾਉਣ ਦੀ ਤਾਕੀਦ ਕੀਤੀ । ਉਨ੍ਹਾਂ ਨੇ ਸਰਕਾਰੀ ਸੰਚਾਰ ਨੂੰ ਵਧੇਰੇ ਦਿਲਚਸਪ ਅਤੇ ਬਦਲਦੀਆਂ ਮੰਗਾਂ ਅਨੁਰੂਪ ਬਣਾਉਣ ਲਈ ਨੌਜਵਾਨਾਂ ਦੀ ਕਲਪਨਾ ਦੀ ਵਰਤੋਂ ਕਰਨ ਲਈ ਜਨ ਸੰਚਾਰ ਸੰਸਥਾਨਾਂ ਨਾਲ ਸਬੰਧ ਬਣਾਉਣ ਅਤੇ ਇੰਟਰਨਸ਼ਿਪ ਪ੍ਰੋਗਰਾਮਾਂ ਰਾਹੀਂ ਉਪਲੱਬਧ ਪ੍ਰਤਿਭਾ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ।
ਉਦਘਾਟਨੀ ਸ਼ੈਸਨ ਨੂੰ ਸੰਬੋਧਨ ਕਰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਸਰਕਾਰੀ ਸੰਚਾਰ ਨੂੰ ਅਲੱਗ-ਅਲੱਗ ਮੰਤਰਾਲੇ - ਵਾਰ ਪਹੁੰਚ ਦੀ ਥਾਂ ‘ਤੇ ਸਮੁੱਚੀ ਨਾਗਰਿਕ - ਕੇਂਦਰਿਤ ਵਿਸ਼ਾਗਤ ਪਹੁੰਚ ਵਿੱਚ ਢਾਲਣ ਦੀ ਜ਼ਰੂਰਤ ਹੈ । ਉਨ੍ਹਾਂ ਨੇ ਨਾਗਰਿਕਾਂ, ਵਿਸ਼ੇਸ਼ ਰੂਪ ਨਾਲ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੀ ਸਰਗਰਮ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਵਿਸ਼ੇਸ਼ ਭਾਗੀਦਾਰਾਨਾ ਸੰਚਾਰ ਪਹੁੰਚ ਨੂੰ ਅਪਣਾਉਣ ਦੇ ਮਹੱਤਵ ਉੱਤੇ ਬਲ ਦਿੱਤਾ । ਉਨ੍ਹਾਂ ਨੇ ਪ੍ਰੈੱਸ ਰਿਲੀਜ਼ ਜਾਰੀ ਕਰਨ ਦੀ ਬਜਾਏ ਸੰਖੇਪ ਇੰਬੈਡਡ (embedded ) ਵੀਡੀਓ ਨਾਲ ਮੀਡੀਆ ਰਿਲੀਜ਼ ਜਾਰੀ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਉਦਾਹਰਣ ਦਿੰਦੇ ਹੋਏ ਇਹ ਵੀ ਕਿਹਾ ਕਿ ਆਈਆਈਐੱਸ ਅਧਿਕਾਰੀਆਂ ਨੂੰ ਸੰਚਾਰ ਵਿੱਚ ਡਿਜੀਟਲ ਆਉਟਲੁਕ ਨੂੰ ਵਿਆਪਕ ਰੂਪ ਨਾਲ ਅਪਣਾਉਣ ਉੱਤੇ ਜ਼ੋਰ ਦੇਣ ਦੀ ਜ਼ਰੂਰਤ ਹੈ ।
https://youtu.be/5R6tvnHNEPY
ਇਸ ਕਾਨਫਰੰਸ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਪ੍ਰਸਾਰ ਭਾਰਤੀ ਅਤੇ ਭਾਰਤੀ ਜਨ ਸੰਚਾਰ ਸੰਸਥਾਨ ਦੇ ਅਧਿਕਾਰੀਆਂ ਨਾਲ ਦੇਸ਼ ਭਰ ਦੇ ਸੀਨੀਅਰ ਆਈਆਈਐੱਸ ਅਧਿਕਾਰੀਆਂ ਨੇ ਹਿੱਸਾ ਲਿਆ ।
***
ਏਪੀ
(Release ID: 1581619)
Visitor Counter : 94