ਮੰਤਰੀ ਮੰਡਲ

ਮੰਤਰੀ ਮੰਡਲ ਨੇ ਮਾਸਕੋ ਵਿੱਚ ਇਸਰੋ ਟੈਕਨੀਕਲ ਸੰਪਰਕ ਇਕਾਈ ਨੂੰ ਪ੍ਰਵਾਨਗੀ ਦਿੱਤੀ

Posted On: 31 JUL 2019 4:10PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਮਾਸਕੋ , ਰੂਸ ਵਿੱਚ ਇਸਰੋ ਟੈਕਨੀਕਲ ਸੰਪਰਕ ਇਕਾਈ ( ਆਈਟੀਐੱਲਯੂ ) ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

 

ਵਿੱਤੀ ਪ੍ਰਭਾਵ

ਮਾਸਕੋ , ਰੂਸ ਸਥਿਤ ਆਈਟੀਐੱਲਯੂ ਉੱਤੇ ਵੇਤਨ , ਦਫ਼ਤਰੀ ਖਰਚ , ਕਿਰਾਏ , ਟੈਕਸ ਆਦਿ ਦੇ ਮਦ ਵਿੱਚ ਔਸਤਨ ਲਗਭਗ 1.50 ਕਰੋੜ ਰੁਪਏ ਸਲਾਨਾ ਦਾ ਖ਼ਰਚ ਹੋਵੇਗਾ ।

 

ਵੇਰਵਾ:

ਮਾਸਕੋ ਵਿੱਚ ਇਸਰੋ ਟੈਕਨੀਕਲ ਸੰਪਰਕ ਇਕਾਈ ( ਆਈਟੀਐੱਲਯੂ ) ਇਸਰੋ ਦੇ ਪ੍ਰੋਗਰਾਮ ਸਬੰਧੀ ਉਦੇਸ਼ਾਂ ਨੂੰ ਹਾਸਲ ਕਰਨ ਲਈ ਕਈ ਮਸਲਿਆਂ ਉੱਤੇ ਰੂਸ ਅਤੇ ਗੁਆਂਢੀ ਦੇਸ਼ਾਂ ਨਾਲ ਸਮੇਂ - ਸਮੇਂ ‘ਤੇ ਸੰਵਾਦ ਦੇ ਪ੍ਰਭਾਵੀ ਤਕਨੀਕੀ ਤਾਲਮੇਲ ਨੂੰ ਅਸਾਨ ਬਣਾਵੇਗੀ । ਇਸਰੋ ਦੁਆਰਾ ਆਈਟੀਐੱਲਯੂ ਵਿੱਚ ਨਿਯੁਕਤ ਸੰਪਰਕ ਅਧਿਕਾਰੀ ਖੋਜ ਅਤੇ ਤਕਨੀਕ ਦੇ ਖੇਤਰ ਵਿੱਚ ਹੋਣ ਵਾਲੇ ਘਟਨਾਕਰਮਾਂ ਬਾਰੇ ਤਕਨੀਕੀ ਜਾਣਕਾਰੀ ਅਤੇ ਸਬੰਧਿਤ ਦੇਸ਼ਾਂ ਦੇ ਖੋਜੀਆਂ, ਸਰਕਾਰੀ ਏਜੰਸੀਆਂ ਅਤੇ ਉਦਯੋਗਾਂ ਦੇ ਨਾਲ ਬੈਠਕਾਂ ਵਿੱਚ ਮਿਲਿਆ ਬਿਓਰਾ ਉਪਲੱਬਧ ਕਰਵਾਏਗਾ । ਉਹ ਪੁਲਾੜ ਟੈਕਨੋਲੋਜੀ ਵਿੱਚ ਸਹਿਯੋਗ ਦੇ ਜਾਰੀ ਦੁਵੱਲੇ ਪ੍ਰੋਗਰਾਮਾਂ ਨੂੰ ਵੀ ਸਮਰਥਨ ਦੇਵੇਗਾ ਅਤੇ ਸਬੰਧਿਤ ਮਸਲਿਆਂ ਉੱਤੇ ਇਸਰੋ ਵੱਲੋਂ ਕੰਮ ਕਰੇਗਾ ।

ਲਾਭ:

ਇਸ ਤੋਂ ਇਸਰੋ ਪਰਸਪਰ ਤਾਲਮੇਲ ਕਾਇਮ ਕਰਨ ਲਈ ਰੂਸ ਅਤੇ ਗੁਆਂਢੀ ਦੇਸ਼ਾਂ ਵਿੱਚ ਪੁਲਾੜ ਏਜੰਸੀਆਂ / ਉਦਯੋਗਾਂ ਨਾਲ ਸਹਿਯੋਗ ਕਰਨ ਦੇ ਸਮਰਥ ਹੋ ਜਾਵੇਗਾ ।

ਇਸਰੋ ਦੇ ਗਗਨਯਾਨ ਪ੍ਰੋਗਰਾਮ ਨੂੰ ਕੁਝ ਪ੍ਰਮੁੱਖ ਤਕਨੀਕਾਂ ਦੇ ਵਿਕਾਸ ਅਤੇ ਵਿਸ਼ੇਸ਼ ਸੁਵਿਧਾਵਾਂ ਦੀ ਸਥਾਪਨਾ ਦੀ ਜ਼ਰੂਰਤ ਹੈ , ਜੋ ਪੁਲਾੜ ਵਿੱਚ ਜੀਵਨ ਨੂੰ ਸਹਾਰਾ ਦੇਣ ਲਈ ਜ਼ਰੂਰੀ ਹਨ ।

ਗਗਨਯਾਨ ਮਾਨਵ ਪੁਲਾੜ ਪ੍ਰੋਗਰਾਮ ਨੂੰ ਹਕੀਕਤ ਬਣਾਉਣ ਲਈ 15 ਅਗਸਤ , 2022 ਦੀ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰਰਾਸ਼ਟਰੀ ਪੁਲਾੜ ਏਜੰਸੀਆਂ ਨਾਲ ਤਕਨੀਕੀ ਭਾਗੀਦਾਰੀ ਕਾਇਮ ਕਰਨਾ ਹੀ ਸਮਝਦਾਰੀ ਹੈ , ਜੋ ਆਪਣੇ ਖਾਸ ਖੇਤਰਾਂ ਵਿੱਚ ਤਕਨੀਕੀ ਸਮਰੱਥਾਵਾਂ ਦਾ ਪਹਿਲਾਂ ਹੀ ਪ੍ਰਦਰਸ਼ਨ ਕਰ ਚੁੱਕੀਆਂ ਹਨ । ਇਸ ਦਿਸ਼ਾ ਵਿੱਚ ਰੂਸ ਨਾਲ ਭਾਗੀਦਾਰੀ ਦੀ ਯੋਜਨਾ ਹੈ , ਜੋ ਕਈ ਖੇਤਰਾਂ ਦੇ ਲਿਹਾਜ ਤੋਂ ਅਹਿਮ ਰਹੇਗੀ ।

ਲਾਗੂਕਰਨ ਰਣਨੀਤੀ

ਆਈਐੱਲਟੀਯੂ ਮਾਸਕੋ ਦਾ ਪ੍ਰਬੰਧਨ ਇਸਰੋ ਤੋਂ ਡੈਪੂਟੇਸ਼ਨ ਉੱਤੇ ਕੌਂਸਲਰ (ਸਪੇਸ)ਦੇ ਤੌਰ ਉੱਤੇ ਨਿਯੁਕਤ ਇਸਰੋ ਵਿਗਿਆਨੀ /ਇੰਜਨੀਅਰ ਦੁਆਰਾ ਕੀਤਾ ਜਾਵੇਗਾ । ਇਸ ਦੇ ਨਾਲ ਹੀ ਸਥਾਨਕ ਪੱਧਰ ਉੱਤੇ ਨਿਯੁਕਤ ਕਰਮਚਾਰੀਆਂ ਦੁਆਰਾ ਸਹਿਯੋਗ ਦਿੱਤਾ ਜਾਵੇਗਾ । ਇਸ ਪ੍ਰਕਿਰਿਆ ਨੂੰ ਪ੍ਰਵਨਗੀ ਦੇ 6 ਮਹੀਨਿਆਂ ਦੇ ਅੰਦਰ ਪੂਰਾ ਕੀਤੇ ਜਾਣ ਦੀ ਯੋਜਨਾ ਹੈ ।

ਪ੍ਰਭਾਵ

ਸੰਪਰਕ ਅਧਿਕਾਰੀਆਂ ਦੁਆਰਾ ਜਾਂਚ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਹੋਣ ਵਾਲੇ ਘਟਨਾਕਰਮਾਂ ਬਾਰੇ ਤਕਨੀਕੀ ਜਾਣਕਾਰੀ ਅਤੇ ਸਬੰਧਿਤ ਦੇਸ਼ਾਂ ਦੇ ਖੋਜੀਆਂ, ਸਰਕਾਰੀ ਏਜੰਸੀਆਂ ਅਤੇ ਉਦਯੋਗਾਂ ਨਾਲ ਬੈਠਕਾਂ ਵਿੱਚ ਮਿਲਿਆ ਬਿਓਰਾ ਉਪਲੱਬਧ ਕਰਵਾਇਆ ਜਾਵੇਗਾ । ਉਹ ਪੁਲਾੜ ਟੈਕਨੋਲੋਜੀ ਵਿੱਚ ਸਹਿਯੋਗ ਦੇ ਜਾਰੀ ਦੁਵੱਲੇ ਪ੍ਰੋਗਰਾਮਾਂ ਨੂੰ ਵੀ ਸਮਰਥਨ ਦੇਣਗੇ ਅਤੇ ਸਬੰਧਿਤ ਮਸਲਿਆਂ ਉੱਤੇ ਇਸਰੋ ਵੱਲੋਂ ਕੰਮ ਕਰਨਗੇ

*****

ਵੀਆਰਆਰਕੇ/ਪੀਕੇ/ਐੱਸਐੱਚ



(Release ID: 1581000) Visitor Counter : 154


Read this release in: English