ਮੰਤਰੀ ਮੰਡਲ
ਮੰਤਰੀ ਮੰਡਲ ਨੇ ਭਾਰਤ ਅਤੇ ਬਹਿਰੀਨ ਦਰਮਿਆਨ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਵਿੱਚ ਖੋਜ ਅਤੇ ਵਰਤੋਂ 'ਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
31 AUG 2019 4:11PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਨੂੰ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਵਿੱਚ ਖੋਜ ਅਤੇ ਵਰਤੋਂ 'ਚ ਸਹਿਯੋਗ ਲਈ ਭਾਰਤ ਅਤੇ ਬਹਿਰੀਨ ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਬਾਰੇ ਜਾਣੂ ਕਰਵਾਇਆ ਗਿਆ।
ਇਸ ਸਹਿਮਤੀ ਪੱਤਰ 'ਤੇ ਭਾਰਤ ਵੱਲੋਂ 11 ਮਾਰਚ, 2019 ਨੂੰ ਬੰਗਲੁਰੂ ਵਿੱਚ ਅਤੇ 28 ਮਾਰਚ, 2019 ਨੂੰ ਬਹਿਰੀਨ ਵੱਲੋਂ ਮਨਾਮਾ 'ਚ ਹਸਤਾਖਰ ਕੀਤੇ ਗਏ ਸਨ।
ਵੇਰਵਾ :
- ਇਹ ਸਹਿਮਤੀ ਪੱਤਰ, ਪ੍ਰਿਥਵੀ ਦੀ ਰਿਮੋਟ ਸੈਂਸਿੰਗ, ਸੈਟੇਲਾਈਟ ਸੰਚਾਰ, ਸੈਟੇਲਾਈਟ ਅਧਾਰਤ ਨੇਵੀਗੇਸ਼ਨ, ਪੁਲਾੜ ਵਿਗਿਆਨ ਅਤੇ ਗ੍ਰਹਿ ਸਬੰਧੀ ਖੋਜ; ਸਪੇਸਕ੍ਰਾਫਟ ਅਤੇ ਸਪੇਸ ਸਿਸਟਮਾਂ ਅਤੇ ਗ੍ਰਾਊਂਡ ਸਿਸਟਮ ਦੀ ਵਰਤੋਂ; ਅਤੇ ਸਪੇਸ ਟੈਕਨੋਲੋਜੀ ਦੀ ਐਪਲੀਕੇਸ਼ਨ ਸਮੇਤ ਪੁਲਾੜ ਵਿਗਿਆਨ, ਟੈਕਨਾਲੋਜੀ ਅਤੇ ਐਪਲੀਕੇਸ਼ਨਾਂ ਜਿਹੇ ਸਹਿਯੋਗ ਦੇ ਸੰਭਾਵੀ ਹਿਤ ਖੇਤਰਾਂ ਨੂੰ ਸਮਰੱਥ ਬਣਾਵੇਗਾ।
- ਇਹ ਸਹਿਮਤੀ ਪੱਤਰ ਪੁਲਾੜ ਵਿਭਾਗ/ਭਾਰਤੀ ਪੁਲਾੜ ਖੋਜ ਸੰਗਠਨ (ਡੀਓਐੱਸ/ਇਸਰੋ) ਅਤੇ ਬਹਿਰੀਨ ਸਰਕਾਰ ਦੀ ਬਹਿਰੀਨ ਰਾਸ਼ਟਰੀ ਪੁਲਾੜ ਵਿਗਿਆਨ ਏਜੰਸੀ (ਐੱਨਐੱਸਐੱਸਏ) ਤੋਂ ਮੈਂਬਰ ਲੈ ਕੇ ਇੱਕ ਸੰਯੁਕਤ ਵਰਕਿੰਗ ਗਰੁੱਪ ਦਾ ਗਠਨ ਕਰਨ ਵਿੱਚ ਮਦਦ ਕਰੇਗਾ, ਜੋ ਸਮਾਂ-ਸੀਮਾ ਅਤੇ ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਦੇ ਤਰੀਕਿਆਂ ਸਮੇਤ ਕਾਰਜ ਯੋਜਨਾ ਵੀ ਤਿਆਰ ਕਰੇਗਾ।
ਲਾਗੂਕਰਨ ਰਣਨੀਤੀ ਅਤੇ ਟੀਚੇ:
ਹਸਤਾਖਰ ਕੀਤੇ ਇਸ ਸਹਿਮਤੀ ਪੱਤਰ ਨਾਲ ਨਿਰਧਾਰਿਤ ਲਾਗੂਕਰਨ ਪ੍ਰਬੰਧਨ ਪੂਰਾ ਕਰਨ ਅਤੇ ਇਸ ਸਹਿਮਤੀ ਪੱਤਰ ਦੇ ਲਾਗੂਕਰਨ ਤਰੀਕਿਆਂ ਤੇ ਸਮਾਂ-ਸੀਮਾ ਸਮੇਤ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
ਪ੍ਰਭਾਵ :
ਹਸਤਾਖਰ ਕੀਤਾ ਇਹ ਸਹਿਮਤੀ ਪੱਤਰ ਰਿਮੋਟ ਸੈਂਸਿੰਗ, ਸੈਟੇਲਾਈਟ ਸੰਚਾਰ, ਸੈਟੇਲਾਈਟ ਅਧਾਰਤ ਨੇਵੀਗੇਸ਼ਨ, ਪੁਲਾੜ ਵਿਗਿਆਨ ਅਤੇ ਬਾਹਰੀ ਪੁਲਾੜ ਦੀ ਖੋਜ ਦੇ ਖੇਤਰ ਵਿੱਚ ਨਵੀਆਂ ਖੋਜ ਗਤੀਵਿਧੀਆਂ ਅਤੇ ਐਪਲੀਕੇਸ਼ਨ ਸੰਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ।
ਆਉਣ ਵਾਲਾ ਖਰਚ :
ਹਰੇਕ ਨਿਰਧਾਰਿਤ ਗਤੀਵਿਧੀ ਦੇ ਸਬੰਧ 'ਚ ਵਿੱਤੀ ਯੋਗਦਾਨ ਸੰਯੁਕਤ ਗਤੀਵਿਧੀ ਦੇ ਸਰੂਪ 'ਤੇ ਨਿਰਭਰ ਕਰੇਗਾ, ਜਿਸ ਦਾ ਵੇਰਵਾ ਸਬੰਧਤ ਲਾਗੂਕਰਨ ਸਮਝੌਤਿਆਂ (ਵਿਵਸਥਾਵਾਂ) / ਇਕਰਾਰਨਾਮਿਆਂ ਵਿੱਚ ਦਿੱਤਾ ਜਾਵੇਗਾ।
ਲਾਭ :
ਇਸ ਸਹਿਮਤੀ ਪੱਤਰ ਰਾਹੀਂ ਬਹਿਰੀਨ ਸਰਕਾਰ ਨਾਲ ਸਹਿਯੋਗ ਕਰਨ ਨਾਲ ਮਾਨਵਤਾ ਦੀ ਭਲਾਈ ਲਈ ਪੁਲਾੜ ਟੈਕਨੋਲਜੀਆਂ ਦੇ ਐਪਲੀਕੇਸ਼ਨ ਦੇ ਖੇਤਰ ਵਿੱਚ ਸੰਯੁਕਤ ਗਤੀਵਿਧੀ ਵਿਕਸਿਤ ਕਰਨ ਨੂੰ ਹੁਲਾਰਾ ਮਿਲੇਗਾ। ਇਸ ਤਰ੍ਹਾਂ ਦੇਸ਼ ਦੇ ਸਾਰੇ ਹਿੱਸਿਆਂ ਅਤੇ ਖੇਤਰਾਂ ਨੂੰ ਲਾਭ ਹੋਵੇਗਾ।
*****
ਵੀਆਰਆਰਕੇ/ਪੀਕੇ/ਐੱਸਐੱਚ
(Release ID: 1580997)
Visitor Counter : 118