ਪ੍ਰਧਾਨ ਮੰਤਰੀ ਦਫਤਰ

ਤੀਹਰਾ ਤਲਾਕ ਬਿਲ ਪਾਸ ਹੋਣ ਉੱਤੇ ਪ੍ਰਧਾਨ ਮੰਤਰੀ ਨੇ ਕਿਹਾ - ਇਹ ਲਿੰਗਕ ਨਿਆਂ ਦੀ ਜਿੱਤ ਹੈ ਅਤੇ ਇਸ ਨਾਲ ਸਮਾਜ ਵਿੱਚ ਸਮਾਨਤਾ ਵਧੇਗੀ

Posted On: 30 JUL 2019 9:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਮੁਸਲਿਮ ਮਹਿਲਾ ( ਵਿਆਹ ਅਧਿਕਾਰ ਸੁਰੱਖਿਆ ) ਬਿਲ, 2019 ਨੂੰ ਪਾਸ ਕਰਵਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਰਾਜਨੀਤਕ ਦਲਾਂ ਅਤੇ ਸਾਂਸਦਾਂ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੌਕਾ ਸੰਭਾਲ਼ ਲਿਆ ਹੈ ਅਤੇ ਉਨ੍ਹਾਂ ਦਾ ਇਹ ਕਦਮ ਭਾਰਤ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ ।

ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਕਿਹਾ ਕਿ, “ਇੱਕ ਪੁਰਾਤਨ ਅਤੇ ਮੱਧਕਾਲੀਨ ਪਰੰਪਰਾ ਇਤਿਹਾਸ ਵਿੱਚ ਦਫਨ ਹੋ ਗਈ ਹੈ ! ਸੰਸਦ ਨੇ ਤੀਹਰਾ ਤਲਾਕ ਖਤਮ ਕਰ ਦਿੱਤਾ ਅਤੇ ਮੁਸਲਿਮ ਮਹਿਲਾਵਾਂ ਪ੍ਰਤੀ ਹੋਈ ਇਤਿਹਾਸਿਕ ਗਲਤੀ ਨੂੰ ਸੁਧਾਰ ਦਿੱਤਾ ਹੈ । ਇਹ ਲਿੰਗਕ ਨਿਆਂ ਦੀ ਜਿੱਤ ਹੈ ਅਤੇ ਇਸ ਨਾਲ ਸਮਾਜ ਵਿੱਚ ਸਮਾਨਤਾ ਨੂੰ ਹੁਲਾਰਾ ਮਿਲੇਗਾ। ਭਾਰਤ ਅੱਜ ਪ੍ਰਫੁੱਲਿਤ ਹੈ।’’

ਉਨ੍ਹਾਂ ਨੇ ਟਵੀਟ ਕੀਤਾ, “ਇਹ ਮੁਸਲਿਮ ਮਹਿਲਾਵਾਂ ਦੇ ਅਸਧਾਰਨ ਸਾਹਸ ਨੂੰ ਸਲਾਮ ਕਰਨ ਦਾ ਅਵਸਰ ਹੈ, ਜਿਨ੍ਹਾਂ ਨੂੰ ਤੀਹਰੇ ਤਲਾਕ ਦੀ ਪ੍ਰਥਾ ਕਾਰਨ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤੀਹਰੇ ਤਲਾਕ ਦੀ ਪ੍ਰਥਾ ਖਤਮ ਹੋਣ ਨਾਲ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਵਾਧਾ ਹੋਵੇਗਾ ਅਤੇ ਮਹਿਲਾਵਾਂ ਨੂੰ ਸਮਾਜ ਵਿੱਚ ਉਹ ਗਰਿਮਾ (ਮਾਣ) ਪ੍ਰਾਪਤ ਹੋਵੇਗੀ, ਜਿਸ ਦੀਆਂ ਉਹ ਹੱਕਦਾਰ ਹਨ।’’

 

ਵੀਆਰਆਰਕੇ/ਏਕੇ


(Release ID: 1580995) ਵਿਜ਼ੀਟਰ ਕਾਊਂਟਰ : 133
Read this release in: English