ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਰੈੱਪਕੋ ਬੈਂਕ ਦੇ ਪ੍ਰਤੀਨਿਧਾਂ ਨੇ ਲਾਭਾਂਸ਼ ਦਾ ਚੈੱਕ ਸੌਂਪਿਆ
Posted On:
25 JUL 2019 6:19PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨਾਲ ਰੈੱਪਕੋ ਬੈਂਕ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਅੱਜ ਇੱਥੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮਾਲੀ ਵਰ੍ਹੇ 2018-19 ਲਈ 15.26 ਕਰੋੜ ਰੁਪਏ ਦੇ ਲਾਭਾਂਸ਼ ਦਾ ਚੈੱਕ ਸੌਂਪਿਆ ।
ਸਾਲ 1969 ਵਿੱਚ ਸਥਾਪਿਤ ਰੈੱਪਕੋ ਬੈਂਕ ਇੱਕ ਮਲਟੀ ਸਟੇਟ ਸਹਿਕਾਰੀ ਸੁਮਾਇਟੀ ਹੈ ਅਤੇ ਇਸ ਨੂੰ ਬਰਮਾ ਤੇ ਸ਼੍ਰੀਲੰਕਾ ਤੋਂ ਵਾਪਸ ਆਉਣ ਵਾਲਿਆਂ ਦੇ ਮੁੜਵਸੇਬੇ ਲਈ ਸਥਾਪਿਤ ਕੀਤਾ ਗਿਆ ਸੀ । ਰੈੱਪਕੋ ਬੈਂਕ ਦਾ ਪ੍ਰਸਾਸ਼ਨਿਕ ਕੰਟਰੋਲ ਗ੍ਰਿਹ ਮੰਤਰਾਲੇ ਕੋਲ ਹੈ ।
31-3-2019 ਤੱਕ ਭਾਰਤ ਸਰਕਾਰ ਕੋਲ ਰੈੱਪਕੋ ਬੈਂਕ ਦੀ 49.15% ਸ਼ੇਅਰ ਪੂੰਜੀ ਸੀ, 4 ਦੱਖਣੀ ਰਾਜ ਸਰਕਾਰਾਂ ਕੋਲ 6.24% ਅਤੇ ਬਾਕੀ 45% ਸ਼ੇਅਰ ਪੂੰਜੀ ਵਿਅਕਤੀਗਤ ਦੇਸ਼ ਪਰਤਣ ਵਾਲਿਆਂ ਕੋਲ ਸੀ ।
ਮਾਲੀ ਵਰ੍ਹੇ 2018 ਲਈ ਬੈਂਕ ਦਾ ਕੁੱਲ ਵਪਾਰ 15,230 ਕਰੋੜ ਰੁਪਏ ਦਾ ਰਿਹਾ । ਬੈਂਕ ਨੇ 107 ਕਰੋੜ ਰੁਪਏ ਦਾ ਸ਼ੁਧ ਮੁਨਾਫਾ ਹਾਸਲ ਕੀਤਾ ਅਤੇ ਆਪਣੇ ਹਿਤਧਾਰਕਾਂ ਲਈ 20% ਦਾ ਲਾਭਾਂਸ਼ ਐਲਾਨਿਆ । ਰੈੱਪਕੋ ਬੈਂਕ ਦੇ ਚੇਅਰਮੈਨ ਡਾਕਟਰ ਪੀ ਸੈਂਥਿਲਕੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਆਰ ਐੱਸ ਈਸਾਬੇਲਾ ਨੇ 2018-19 ਦਾ ਲਾਭਾਂਸ਼ ਚੈੱਕ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਸੌਂਪਿਆ। ਇਸ ਮੌਕੇ ‘ਤੇ ਸ਼੍ਰੀ ਕ੍ਰਿਸ਼ਨ ਬਹਾਦੁਰ ਸਿੰਘ, ਸੰਯੁਕਤ ਸਕੱਤਰ ਸੁਤੰਤਰਤਾ ਸੈਨਾਲੀ ਅਤੇ ਮੁੜਵਸੇਬਾ ਡਿਵੀਜ਼ਨ (ਐੱਫਐੱਫਆਰ ਡਿਵੀਜ਼ਨ), ਗ੍ਰਿਹ ਮੰਤਰਾਲੇ ਵੀ ਮੌਜੂਦ ਸਨ ।
------
ਵੀਜੀ/ਵੀਐੱਮ/ਐੱਚਐੱਸ/ਐੱਸਐੱਸ
(Release ID: 1580738)
ਵਿਜ਼ੀਟਰ ਕਾਊਂਟਰ : 84