ਮੰਤਰੀ ਮੰਡਲ

ਮੰਤਰੀ ਮੰਡਲ ਨੇ ਰਾਸ਼ਟਰੀ ਖਾਣ ਮਜ਼ਦੂਰ ਸਿਹਤ ਸੰਸਥਾਨ ਦੀ ਆਈਸੀਐੱਮਆਰ-ਰਾਸ਼ਟਰੀ ਕਿੱਤਾਕਾਰੀ ਸਿਹਤ ਸੰਸਥਾਨ ਨਾਲ ਵਿਲੀਨਤਾ/ਏਕੀਕਰਨ ਨੂੰ ਮਨਜ਼ੂਰੀ ਦਿੱਤੀ

Posted On: 24 JUL 2019 4:47PM by PIB Chandigarh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਦਰੀ ਮੰਤਰੀ ਮੰਡਲ ਨੇ ਖਾਣ ਮੰਤਰਾਲੇ(MoM) ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਰਾਸ਼ਟਰੀ ਖਾਣ ਮਜ਼ਦੂਰ ਸਿਹਤ ਸੰਸਥਾਨ (NIMH) ਨੂੰ ਭੰਗ ਕਰਨ ਅਤੇ ਸਾਰੇ ਅਸਾਸਿਆਂ ਤੇ ਦੇਣਦਾਰੀਆਂ ਸਹਿਤ ਇਸ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਤਰਗਤ ਆਈਸੀਐੱਮਆਰ- ਰਾਸ਼ਟਰੀ ਕਿੱਤਾਕਾਰੀ ਸਿਹਤ ਸੰਸਥਾਨ (ਐੱਨਆਈਓਐੱਚ) ਅਹਿਮਦਾਬਾਦ ਨਾਲ ਵਿਲੀਨਤਾ/ਏਕੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਐੱਨਆਈਐੱਮਐੱਚ ਦੇ ਸਾਰੇ ਕਰਮਚਾਰੀਆਂ ਨੂੰ ਸਮਾਨ ਪੋਸਟਾਂ/ਪੇਅ ਸਕੇਲ ਨਾਲ ਐੱਨਆਈਓਐੱਚ ਵਿੱਚ ਵਿਲੀਨ ਕਰਨ ਅਤੇ ਉਨ੍ਹਾਂ ਦੀਆਂ ਤਨਖ਼ਾਹਾ ਸੁਰੱਖਿਅਤ ਰੱਖਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਐੱਨਆਈਐੱਮਐੱਚ ਨੂੰ ਭੰਗ ਕਰਨ ਅਤੇ ਇਸ ਦੀ ਐੱਨਆਈਓਐੱਚ ਵਿੱਚ ਵਿਲੀਨਤਾ/ਏਕੀਕਰਨ ਲਈ ਜ਼ਰੂਰੀ ਕਦਮ ਐੱਨਆਈਐੱਮਐੱਚ, ਆਈਸੀਐੱਮਆਰ, ਐੱਨਆਈਓਐੱਚ, ਖਾਣ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਖੋਜ ਵਿਭਾਗ ਉਠਾਉਣਗੇ।

ਪ੍ਰਭਾਵ:

ਐੱਨਆਈਐੱਮਐੱਚ ਦੀ ਐੱਨਆਈਓਐੱਚ ਨਾਲ ਵਿਲੀਨਤਾ/ਏਕੀਕਰਨ ਕਰਕੇ ਦੋਹਾਂ ਸੰਸਥਾਨਾਂ ਨੂੰ ਜਨਤਕ ਧਨ ਦੇ ਸਮਰੱਥ ਪ੍ਰਬੰਧਨ ਤੋਂ ਇਲਾਵਾ ਕਿੱਤਾਕਾਰੀ ਸਿਹਤ ਵਿੱਚ ਮੁਹਾਰਤ ਵਧਾਉਣ ਵਿੱਚ ਲਾਭ ਮਿਲੇਗਾ।

***********

 

ਵੀਆਰਆਰਕੇ/ਪੀਕੇ/ਐੱਸਐੱਚ



(Release ID: 1580132) Visitor Counter : 95


Read this release in: English