ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਚੰਦਰਯਾਨ-2 ਦੇ ਸਫ਼ਲ ਲਾਂਚ ਲਈ ਇਸਰੋ ਨੂੰ ਵਧਾਈ ਦਿੱਤੀ


ਇਹ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ਦਾ ਜੀਵੰਤ ਪ੍ਰਮਾਣ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਇਸ ਨੂੰ ਬਾਹਰੀ ਪੁਲਾੜ ਦੀ ਖੋਜ ਵਿੱਚ ਲੰਮੀ ਪੁਲਾਂਗ ਦੱਸਿਆ

Posted On: 22 JUL 2019 6:15PM by PIB Chandigarh

 

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਚੰਦਰਯਾਨ-2 ਦੇ ਸਫ਼ਲ ਲਾਂਚ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਪੁਲਾੜ ਵਿਭਾਗ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।

ਉਪ ਰਾਸ਼ਟਰਪਤੀ ਨੇ ਇਸ ਗੱਲ ਦੀ ਬਹੁਤ ਸ਼ਲਾਘਾ ਕੀਤੀ ਕਿ ਚੰਦਰਯਾਨ-2 ਅਤੇ ਵਾਹਨ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਹੀ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ, ਨਿਰਸੰਦੇਹ, ਇਹ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ ਦਾ ਸੁਨਹਿਰਾ ਅਧਿਆਏ ਅਤੇ ਮੀਲ ਦਾ ਪੱਥਰ ਹੈ।”

ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚੰਦਰਮਾ ਦੀ ਉਸ ਸਤਹਿ ‘ਤੇ ਉਤਰ ਕੇ ਚੰਦਰਯਾਨ-2 ਪ੍ਰੋਜੈਕਟ ਸਫਲਤਾਪਰੂਵਕ ਪੂਰਾ ਹੋ ਜਾਵੇਗਾ, ਜਿੱਥੇ ਹੁਣ ਤੱਕ ਮਨੁੱਖ ਵੱਲੋਂ ਬਣਾਈ ਗਈ ਕੋਈ ਵੀ ਵਸਤੂ ਨਹੀਂ ਪਹੁੰਚ ਸਕੀ ਹੈ।

ਸ਼੍ਰੀ ਨਾਇਡੂ ਨੇ ਕਿਹਾ, “ਇਹ ਪਹਿਲ ਬਾਹਰੀ ਪੁਲਾੜ ਦੀ ਖੋਜ ਵਿੱਚ ਭਾਰਤ ਦੇ ਯੋਗਦਾਨ ਦੇ ਮੱਦੇਨਜ਼ਰ ਇੱਕ ਵੱਡੀ ਪੁਲਾਂਗ ਹੈ ਅਤੇ ਭਾਰਤ ਉਨ੍ਹਾਂ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਚੁਣੌਤੀਪੂਰਣ ਅਭਿਆਨਾਂ ਦਾ ਆਯੋਜਨ ਕੀਤਾ ਹੈ। ਨਿਰਸੰਦੇਹ, ਪਿਛਲੇ ਕੁਝ ਸਾਲਾਂ ਦੌਰਾਨ ਦੇਸ਼ ਦੀ ਸਾਇੰਸ ਅਤੇ ਟੈਕਨੋਲੋਜੀ ਵਿੱਚ ਤੇਜ਼ ਪ੍ਰਗਤੀ ਦਾ ਉੱਜਲ/ਸ਼ਾਨਦਾਰ ਪ੍ਰਮਾਣ ਹੈ

ਸ਼੍ਰੀ ਨਾਇਡੂ ਨੇ ਟਵਿੱਟਰ ਅਤੇ ਫੇਸਬੁੱਕ ‘ਤੇ ਵੀ ਭਾਰਤ ਪੁਲਾੜ ਵਿਗਿਆਨੀਆਂ ਦੀ ਉਪਲੱਬਧੀ ਦਾ ਸਵਾਗਤ ਕੀਤਾ।

 

**********

 

ਏਕੇਟੀ/ਬੀਕੇ/ਐੱਮਐੱਸ/ਆਰਕੇ


(Release ID: 1579930) Visitor Counter : 98
Read this release in: English