ਪ੍ਰਧਾਨ ਮੰਤਰੀ ਦਫਤਰ

ਚੰਦਰਯਾਨ 2 ਦੇ ਲਾਂਚ ਹੋਣ ਸਮੇਂ ਪ੍ਰਧਾਨ ਮੰਤਰੀ ਦਾ ਸੰਦੇਸ਼

Posted On: 22 JUL 2019 4:02PM by PIB Chandigarh

ਚੰਦਰਯਾਨ 2 ਦੇ ਲਾਂਚ ਹੋਣ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ ਪਾਠ ਇਸ ਪ੍ਰਕਾਰ ਹੈ:

"ਵਿਸ਼ੇਸ਼ ਪਲ ਜੋ ਕਿ ਸਾਡੇ ਸ਼ਾਨਦਾਰ ਇਤਿਹਾਸ ਦੇ ਸੁਨਹਿਰੇ ਪੰਨਿਆਂ ( annals) ਵਿੱਚ ਉੱਕਰ ਜਾਣਗੇ! ਚੰਦਰਯਾਨ 2 ਦਾ ਲਾਂਚ ਸਾਡੇ ਵਿਗਿਆਨੀਆਂ ਦੀ ਮੁਹਾਰਤ ਅਤੇ 130 ਕਰੋੜ ਭਾਰਤੀਆਂ ਦੀ ਵਿਗਿਆਨ ਨੂੰ ਨਵੀਂਆਂ ਸਿਖ਼ਰਾਂ ਤੇ ਦੇਖਣ ਦੀ ਦ੍ਰਿੜਤਾ ਨੂੰ ਦਰਸਾਉਂਦਾ ਹੈ। ਅੱਜ ਹਰ ਭਾਰਤੀ ਨੂੰ ਬਹੁਤ ਮਾਣ ਹੈ!

ਦਿਲ ਤੋਂ ਭਾਰਤੀ, ਆਤਮਾ ਵਿਚ ਭਾਰਤੀ! ਜਿਹੜਾ ਤੱਥ ਹਰ ਭਾਰਤੀ ਨੂੰ ਨਿਹਾਇਤ ਖੁਸ਼ ਕਰਨ ਵਾਲਾ ਹੈ ਉਹ ਇਹ ਕਿ ਚੰਦਰਯਾਨ 2 ਇਕ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਮਿਸ਼ਨ ਹੈ। ਇਸ ਵਿਚ ਚੰਦਰਮਾ ਦੀ ਰਿਮੋਰਟ ਸੈਂਸਿੰਗ ਲਈ ਇੱਕ ਔਰਬਿਟਰ ਹੋਵੇਗਾ ਅਤੇ ਚੰਦ੍ਰਮਾ ਦੀ ਸਤ੍ਹਾ ਦੇ ਵਿਸ਼ਲੇਸ਼ਣ ਲਈ ਇਕ ਲੈਂਡਰ-ਰੋਵਰ ਮੌਡਿਊਲ ਵੀ ਹੋਵੇਗਾ।

ਚੰਦਰਯਾਨ 2 ਵਿਲੱਖਣ ਹੈ ਕਿਉਂਕਿ ਇਹ ਚੰਦਰਮਾ ਖੇਤਰ ਦੇ ਦੱਖਣੀ ਧੁਰਵ ਖੇਤਰ 'ਤੇ ਅਜਿਹੀਆਂ ਖੋਜਾਂ ਅਤੇ ਅਧਿਐਨਾਂ ਨੂੰ ਦਰਸਾਏਗਾ , ਜਿਨ੍ਹਾਂ ਦੀ ਪਹਿਲਾਂ ਕਿਸੇ ਮਿਸ਼ਨ ਵੱਲੋਂ ਖੋਜ ਨਹੀਂ ਕੀਤੀ ਗਈ ਅਤੇ ਨਾ ਹੀ ਸੈਂਪਲ ਲਏ ਗਏ ਹਨ। ਇਹ ਮਿਸ਼ਨ ਚੰਦਰਮਾ ਬਾਰੇ ਨਵੀਂ ਜਾਣਕਾਰੀ ਪੇਸ਼ ਕਰੇਗਾ।

ਚੰਦਰਯਾਨ 2 ਵਰਗੇ ਪ੍ਰਯਤਨ ਸਾਡੇ ਪ੍ਰਤਿਭਾਸ਼ਾਲੀ ਯੁਵਾਵਾਂ ਨੂੰ ਵਿਗਿਆਨ, ਉੱਚ ਗੁਣਵੱਤਾ ਵਾਲੀ ਖੋਜ ਅਤੇ ਇਨੋਵੇਸ਼ਨ ਵੱਲ ਹੋਰ ਪ੍ਰੋਤਸਾਹਿਤ ਕਰਨਗੇ। ਚੰਦਰਯਾਨ ਦਾ ਧੰਨਵਾਦ, ਜਿਸ ਨਾਲ ਭਾਰਤ ਦੇ ਲੂਨਰ ਪ੍ਰੋਗਰਾਮ ਨੂੰ ਕਾਫੀ ਪ੍ਰੋਤਸਾਹਨ ਮਿਲੇਗਾ। ਚੰਦਰਮਾ ਬਾਰੇ ਸਾਡੇ ਮੌਜੂਦਾ ਗਿਆਨ ਵਿਚ ਮਹੱਤਵਪੂਰਨ ਵਾਧਾ ਹੋਵੇਗਾ। "

https://twitter.com/narendramodi/status/1153240987587641344?ref_src=twsrc%5Etfw

 

-----------

ਵੀਆਰਆਰਕੇ/ਏਕੇ/ਐੱਸਐੱਚ



(Release ID: 1579803) Visitor Counter : 58


Read this release in: English