ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਨੈਕ ਐਕਰੀਡੇਸ਼ਨ ਦੀਆਂ ਚਾਹਵਾਨ ਸੰਸਥਾਵਾਂ ਨੂੰ ਉੱਚ ਸਿੱਖਿਆ ਵਿੱਚ ਗੁਣਵੱਤਾ ਯਕੀਨੀ ਬਣਾਉਣ ਸਬੰਧੀ ਮਸ਼ਵਰਾ ਦੇਣ ਲਈ ਯੂਜੀਸੀ ਸਕੀਮ 'ਪਰਾਮਰਸ਼' ਦੀ ਸ਼ੁਰੂਆਤ ਕੀਤੀ
प्रविष्टि तिथि:
18 JUL 2019 7:27PM by PIB Chandigarh
ਕੇਂਦਰੀ ਮਨੁੱਖੀ ਸੋਮਾ ਵਿਕਾਸ ਮੰਤਰੀ, ਡਾ.ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਨਵੀਂ ਦਿਲੀ ਵਿਖੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਇੱਕ ਸਕੀਮ 'ਪਰਾਮਰਸ਼' ਦੀ ਸ਼ੁਰੂਆਤ ਕੀਤੀ। ਸਕੀਮ ਦਾ ਉਦੇਸ਼ ਨੈਸ਼ਨਲ ਐਕਰੀਡੇਸ਼ਨ ਐਂਡ ਅਸੈੱਸਮੈਂਟ ਕੌਂਸਲ (ਐੱਨਏਏਸੀ) ਦੀ ਮਾਨਤਾ ਪ੍ਰਾਪਤ ਕਰਨ ਦੀਆਂ ਚਾਹਵਾਨ ਸੰਸਥਾਵਾਂ ਨੂੰ ਉੱਚ ਸਿੱਖਿਆ ਵਿੱਚ ਗੁਣਵੱਤਾ ਯਕੀਨੀ ਬਣਾਉਣ ਸਬੰਧੀ ਮਸ਼ਵਰਾ ਦੇਣਾ ਹੈ।
ਇਸ ਮੌਕੇ ਉੱਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਸਕੀਮ ਇੱਕ ਸੰਸਥਾ ਨੂੰ ਦੂਸਰੀ ਵਧੀਆ ਕਾਰਗੁਜ਼ਾਰੀ ਵਾਲੀ ਸੰਸਥਾ ਵੱਲੋਂ ਸਲਾਹ ਦੇਣ ਦੀ ਧਾਰਨਾ ਵਿੱਚ ਮੁੱਢੋਂ ਤਬਦੀਲੀ ਕਰਕੇ ਉਸ ਦੀ ਵਿੱਦਿਅਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਕੇ ਅਤੇ ਉਸ ਨੂੰ ਸਰਗਰਮੀਆਂ, ਟੀਚਿੰਗ-ਲਰਨਿੰਗ ਅਤੇ ਮੁੱਲਾਂਕਣ, ਖੋਜ, ਇਨੋਵੇਸ਼ਨ, ਸੰਸਥਾਗਤ ਕਦਰਾਂ-ਕੀਮਤਾਂ ਅਤੇ ਪਿਰਤਾਂ ਆਦਿ 'ਤੇ ਧਿਆਨ ਕੇਂਦ੍ਰਿਤ ਕਰਕੇ ਮਾਨਤਾ ਪ੍ਰਾਪਤ ਬਣਵਾਇਆ ਜਾ ਸਕੇ। ਉਮੀਦ ਕੀਤੀ ਜਾਂਦੀ ਹੈ ਕਿ ਇਸ ਸਕੀਮ ਦਾ ਪ੍ਰਮੁੱਖ ਪ੍ਰਭਾਵ ਦੇਸ਼ ਵਿੱਚ ਉਚੇਰੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਦੀ ਰਾਸ਼ਟਰੀ ਚੁਣੌਤੀ ਨਾਲ ਨਜਿੱਠਣਾ ਹੋਵੇਗਾ।
ਮੰਤਰੀ ਨੇ ਸੂਚਿਤ ਕੀਤਾ ਕਿ ਸਕੀਮ ਇੱਕ 'ਹੱਬ ਅਤੇ ਸਪੋਕ (ਅਰ)' ਮਾਡਲ ਉੱਤੇ ਕੰਮ ਕਰੇਗੀ ਜਿੱਥੇ ਮੈਂਟਰ ਸੰਸਥਾ, ਜਿਸ ਨੂੰ ਹੱਬ ਕਿਹਾ ਜਾਂਦਾ ਹੈ, ਕੇਂਦਰੀਕ੍ਰਿਤ ਹੋਵੇਗੀ ਅਤੇ ਉਸ ਉੱਤੇ ਇਹ ਜ਼ਿੰਮੇਵਾਰੀ ਹੋਵੇਗੀ ਕਿ ਆਪਣੀਆਂ ਸੈਕੰਡਰੀ ਬਰਾਂਚਾਂ 'ਸਪੋਕ (ਅਰ)' ਰਾਹੀਂ ਸਬੰਧਤ ਸੰਸਥਾ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇ ਅਤੇ ਟ੍ਰੇਨਿੰਗ ਲੈਣ ਵਾਲੀ ਸੰਸਥਾ ਵਿੱਚ ਸਵੈ-ਸੁਧਾਰ ਆਵੇ। ਇਸ ਨਾਲ ਮੈਂਟੀ (Mentee) ਸੰਸਥਾ ਵਿੱਚ ਸਮੁੱਚਾ ਵਿਕਾਸ ਹਾਸਲ ਕਰਨ ਲਈ ਅਪ੍ਰੇਸ਼ਨਲ ਨਿਪੁੰਨਤਾ ਅਤੇ ਸੰਸਾਧਨਾ ਦੀ ਵਰਤੋਂ 'ਤੇ ਕੇਂਦਰੀਕ੍ਰਿਤ ਕੰਟਰੋਲ ਰਹੇਗਾ।
ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਇਸ ਸਕੀਮ ਨਾਲ ਸਬੰਧਤ ਸੰਸਥਾਵਾਂ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਅਤੇ ਖੋਜ ਦੀ ਸੁਧਰੀ ਹੋਈ ਕੁਆਲਟੀ, ਪੜ੍ਹਾਈ ਅਤੇ ਸਿੱਖਣ ਦੇ ਢੰਗਾਂ ਰਾਹੀਂ ਇਸ ਦੇ ਪ੍ਰੋਫਾਈਲ ਵਿੱਚ ਵਾਧਾ ਹੋਵੇਗਾ। ਸਿੱਖਣ ਵਾਲੀ ਸੰਸਥਾ ਨੂੰ ਆਪਣੀ ਵੱਧ ਤੋਂ ਵੱਧ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਮਿਲੇਗਾ। 'ਪਰਾਮਰਸ਼' ਸਕੀਮ ਮੈਂਟੀ (Mentee) ਸਬੰਧਤ ਸੰਸਥਾਵਾਂ ਵਿੱਚ ਫੈਕਲਟੀ ਵਿਕਾਸ ਅਤੇ ਖੋਜ ਸਹਿਯੋਗ ਲਈ ਗਿਆਨ, ਸੂਚਨਾ ਅਤੇ ਮੌਕਿਆਂ ਨੂੰ ਸਾਂਝਾ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ।
'ਪਰਾਮਰਸ਼' ਸਕੀਮ 1000 ਉਚ ਸਿੱਖਿਆ ਸੰਸਥਾਵਾਂ 'ਤੇ ਧਿਆਨ ਕੇਂਦ੍ਰਿਤ ਕਰੇਗੀ ਅਤੇ ਉਨ੍ਹਾਂ ਵਿੱਚ ਯੂਜੀਸੀ ਦੇ 'ਕੁਆਲਿਟੀ ਮੈਂਡੇਟ' ਅਨੁਸਾਰ ਕੁਆਲਿਟੀ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਿੱਖਿਆ ਦੇਣ ਵਾਲਿਆਂ ਅਤੇ ਸਿੱਖਿਆ ਲੈਣ ਵਾਲਿਆਂ ਦੇ ਮੈਂਟਰ-ਮੈਂਟੀ ਸਬੰਧਾਂ ਨਾਲ ਸਿਰਫ ਦੋਹਾਂ ਸੰਸਥਾਵਾਂ ਨੂੰ ਲਾਭ ਹੀ ਨਹੀਂ ਪੁੱਜੇਗਾ ਸਗੋਂ ਵਰਤਮਾਨ ਵਿੱਚ ਉਚੇਰੀ ਭਾਰਤੀ ਸਿੱਖਿਆ ਸਿਸਟਮ ਵਿੱਚ ਸੂਚੀਬੱਧ 3.6 ਕਰੋੜ ਵਿਦਿਆਰਥੀਆਂ ਨੂੰ ਕੁਆਲਿਟੀ ਸਿੱਖਿਆ ਹਾਸਲ ਹੋ ਸਕੇਗੀ।
*******
ਐੱਨਬੀ/ਏਕੇਜੇ/ਏਕੇ
(रिलीज़ आईडी: 1579716)
आगंतुक पटल : 114
इस विज्ञप्ति को इन भाषाओं में पढ़ें:
English