ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਕਾਸ਼ ਜਾਵਡੇਕਰ ਨੇ 10ਵੇਂ ਜਾਗਰਣ ਫਿਲਮ ਫੈਸਟੀਵਲ ਦਾ ਉਦਘਾਟਨ ਕੀਤਾ

Posted On: 18 JUL 2019 8:17PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ 18 ਜੁਲਾਈ ਨੂੰ ਨਵੀਂ ਦਿੱਲੀ ਦੇ ਸਿਰੀ ਫੋਰਟ ਆਡੀਟੋਰੀਅਮ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ 10ਵੇਂ ਜਾਗਰਣ ਫਿਲਮ ਫੈਸਟੀਵਲ ਦਾ ਉਦਘਾਟਨ ਕੀਤਾ।

 

ਸਮਾਗਮ 'ਚ ਬੋਲਦਿਆਂ, ਮੰਤਰੀ ਨੇ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਗੋਲਡਨ ਜੁਬਲੀ ਐਡੀਸ਼ਨ ਲਈ ਗੋਆ ਵਿੱਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਹੋਈ ਸੰਚਾਲਨ ਕਮੇਟੀ ਦੀ ਮੀਟਿੰਗ ਬਾਰੇ ਗੱਲ ਕੀਤੀ ਅਤੇ ਫੈਸਟੀਵਲ ਵਿੱਚ ਹਾਜ਼ਰ ਹੋਣ ਲਈ ਉੱਥੇ ਮੌਜੂਦ ਸਾਰੇ ਪਤਵੰਤਿਆਂ ਨੂੰ ਸੱਦਾ ਦਿੱਤਾ।

ਉਨ੍ਹਾਂ ਨੇ ਲੋਕਾਂ ਦੇ ਜੀਵਨ 'ਤੇ ਸਿਨੇਮਾ ਦੇ ਮਹੱਤਵ ਅਤੇ ਪ੍ਰਭਾਵ ਨੂੰ ਉਜਾਗਰ ਕੀਤਾ ਅਤੇ ਇਸ ਨੂੰ ਇੱਕ ਅਜਿਹਾ ਮਾਧਿਅਮ ਕਰਾਰ ਦਿੱਤਾ ਜੋ ਲੋਕਾਂ ਨੂੰ ਜੋੜਦਾ ਹੈ। ਉਨ੍ਹਾਂ ਨੇ ਭਾਰਤ ਵਿੱਚ ਸਿਨੇਮਾ ਦੇ ਇਤਿਹਾਸਿਕ ਵਿਕਾਸ ਅਤੇ ਭਾਰਤੀ ਸਿਨੇਮਾ ਦੇ ਵਧਦੇ ਪ੍ਰਭਾਵ ਨੂੰ ਭਾਰਤ ਦੀ ਸੌਫਟ ਪਾਵਰ (ਸੂਖਮ ਸ਼ਕਤੀ) ਦੇ ਵਾਹਕ ਵਜੋਂ ਯਾਦ ਕੀਤਾ।

 

ਸ਼੍ਰੀ ਜਾਵਡੇਕਰ ਨੇ ਫਿਲਮ ਸੁਵਿਧਾ ਦਫਤਰ ਜ਼ਰੀਏ ਤਿਆਰ ਕੀਤੇ ਸਿੰਗਲ ਵਿੰਡੋ ਕਲੀਅਰਲੈਂਸ ਮੈਕੇਨਿਜ਼ਮ ਰਾਹੀਂ ਈਜ਼ ਆਵ ਫਿਲਮਿੰਗ ਨਾਲ ਭਾਰਤ ਨੂੰ ਫਿਲਮਿੰਗ ਮੰਜ਼ਿਲ ਵਜੋਂ ਹੁਲਾਰਾ ਦੇਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਚੁੱਕੇ ਗਏ ਕਦਮਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੇ ਵਿਚਾਰ ਅਧੀਨ ਪ੍ਰਸਤਾਵਿਤ ਵਾਧੇ ਬਾਰੇ ਵੀ ਗੱਲ ਕੀਤੀ ਇਸ ਸਾਲ ਦੇ ਸ਼ੁਰੂ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਇਸ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ ਸੀ।

ਸਿਨੇਮਾ ਨੂੰ ਲੋਕਾਂ ਦਾ ਮਾਧਿਅਮ ਦੱਸਦੇ ਹੋਏ, ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇਸ਼ ਵਿਚ ਸਿਨੇਮਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਚਿਤ ਵਾਤਾਵਰਣ ਪੈਦਾ ਕਰਨ ਵਾਸਤੇ ਕਦਮ ਚੁੱਕਣ ਲਈ ਵਚਨਬੱਧ ਹੈ।

 

ਇਸ ਸਮਾਗਮ ਵਿੱਚ ਸ਼੍ਰੀ ਅਨਿਲ ਕਪੂਰ, ਸ਼੍ਰੀ ਕੇਤਨ ਮਹਿਤਾ, ਸੁਸ਼੍ਰੀ ਫਰਾਹ ਖਾਨ, ਸ਼੍ਰੀ ਸ਼ੋਬੂ ਯਰਲਾਗੱਡਾ, ਸ਼੍ਰੀ ਰਾਜੀਵ ਮਸੰਦ ਅਤੇ ਹੋਰਾਂ ਸਮੇਤ ਫਿਲਮ ਉਦਯੋਗ ਦੇ ਕਈ ਸਿਤਾਰਿਆਂ ਨੇ ਹਿੱਸਾ ਲਿਆ

***

ਏਪੀ



(Release ID: 1579713) Visitor Counter : 77


Read this release in: English