ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਉੱਤਰ ਪ੍ਰਦੇਸ਼ ਵਿੱਚ ਰੇਲ ਸੰਪਰਕ (ਕਨੈਕਟੀਵਿਟੀ) ਨੂੰ ਹੁਲਾਰਾ


ਸਹਜਨਵਾ ਅਤੇ ਦੋਹਰੀਘਾਟ ਦਰਮਿਆਨ 81.17 ਕਿਲੋਮੀਟਰ ਲੰਬੀ ਰੇਲ ਲਾਈਨ ਦੇ ਨਿਰਮਾਣ ਦੀ ਮਨਜ਼ੂਰੀ

ਦੋਹਰੀਘਾਟ-ਸਹਜਨਵਾ ਦਰਮਿਆਨ ਨਵੀਂ ਰੇਲਵੇ ਲਾਈਨ ਬਣਨ ਨਾਲ ਗੋਰਖਪੁਰ ਤੋਂ ਅਲੱਗ ਇੱਕ ਵਿਕਲਪਿਕ ਮਾਰਗ ਉਪਲੱਬਧ ਹੋਵੇਗਾ

ਪ੍ਰੋਜੈਕਟ ਦੇ ਨਿਰਮਾਣ ਸਮੇਂ ਦੌਰਾਨ ਲਗਭਗ 19.48 ਲੱਖ ਕਾਰਜ ਦਿਨਾਂ ਦੇ ਪ੍ਰਤੱਖ ਰੋਜ਼ਗਾਰ ਦੇ ਅਵਸਰ ਉਪਲੱਬਧ ਹੋਣਗੇ

ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1319.75 ਕਰੋੜ ਰੁਪਏ ਹੈ ਅਤੇ ਇਸ ਪ੍ਰਾਜੈਕਟ ਦਾ ਕੰਮ 2023-24 ਤੱਕ ਪੂਰਾ ਹੋ ਜਾਵੇਗਾ

Posted On: 17 JUL 2019 5:16PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਨੇ ਉਤਰ ਪ੍ਰਦੇਸ਼ ਵਿੱਚ ਸਹਜਨਵਾ ਅਤੇ ਦੋਹਰੀਘਾਟ ਦਰਮਿਆਨ (81.17 ਕਿਲੋਮੀਟਰ ਲੰਬੀ) ਇੱਕ ਨਵੀਂ ਰੇਲ ਲਾਈਨ ਦੇ ਨਿਰਮਾਣ ਦੀ ਮਨਜ਼ੂਰੀ ਦੇ ਦਿੱਤੀ ਹੇ। ਇਸ ਪ੍ਰੋਜੈਕਟ ਦੇ ਨਿਰਮਾਣ 'ਤੇ ਕੁੱਲ 1319.75 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਆਏਗੀ।ਪ੍ਰੋਜੈਕਟ ਦਾ ਕੰਮ 2023-24 ਤੱਕ ਪੂਰਾ ਹੋ ਜਾਵੇਗਾ। ਪ੍ਰੋਜੈਕਟ ਦਾ ਨਿਰਮਾਣ ਕਾਰਜ ਉੱਤਰ ਪੂਰਬੀ ਰੇਲਵੇ ਦੇ ਨਿਰਮਾਣ ਸੰਗਠਨ ਵੱਲੋਂ ਕੀਤਾ ਜਾਵੇਗਾ।


ਪ੍ਰੋਜੈਕਟ ਸੰਘਣੀ ਅਬਾਦੀ,ਆਰਥਿਕ ਰੂਪ ਵਿੱਚ ਪਿਛੜਿਆ ਅਤੇ ਸੜਕ ਸੰਪਰਕ ਦੀ ਘਾਟ ਵਾਲਾ ਇਲਾਕਾ ਹੈ।ਪ੍ਰਸਤਾਵਿਤ ਪ੍ਰੋਜੈਕਟ ਨਾਲ ਸਥਾਨਕ ਲੋਕਾਂ ਨੂੰ ਰੇਲ ਸੰਪਰਕ ਸੁਵਿਧਾ ਮਿਲਣ ਨਾਲ ਹੀ ਲਘੂ ਉਦਯੋਗ (ਸਮਾਲ ਸਕੇਲ ਇੰਡਸਟਰੀ) ਦੇ ਵਿਕਾਸ ਵਿੱਚ ਵੀ ਮੱਦਦ ਮਿਲੇਗੀ।ਪ੍ਰੋਜੈਕਟ ਦੇ ਨਿਰਮਾਣ ਦੌਰਾਨ 19.48 ਲੱਖ ਕਾਰਜ ਦਿਨਾਂ ਲਈ ਪ੍ਰਤੱਖ ਰੋਜ਼ਗਾਰ ਦੇ ਅਵਸਰ ਉਪਲੱਬਧ ਹੋਣਗੇ।
ਸਹਜਨਵਾ ਤੋਂ ਦੋਹਰੀਘਾਟ ਦਰਮਿਆਨ ਬਣਨ ਵਾਲੀ ਨਵੀਂ ਰੇਲ ਲਾਈਨ ਦਾ ਜ਼ਿਆਦਾਤਰ ਹਿੱਸਾ ਗੋਰਖਪੁਰ ਜ਼ਿਲ੍ਹੇ ਅਤੇ ਬਾਕੀ ਦਾ ਛੋਟਾ ਹਿੱਸਾ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਵਿੱਚ ਪੈਂਦਾ ਹੈ।ਇੰਦਾਰਾ-ਦੋਹਰੀਘਾਟ ਦਰਮਿਆਨ ਰੇਲ ਲਾਈਨ ਦੋਹਰੀਕਰਨ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਦੋਹਰੀਘਾਟ-ਸਹਜਨਵਾ ਦਰਮਿਆਨ ਨਵੀਂ ਰੇਲ ਲਾਈਨ ਬਣਨ ਨਾਲ ਗੋਰਖਪੁਰ ਤੋਂ ਇੱਕ ਵਿਕਲਪਿਕ (ਬਦਲਵਾ) ਮਾਰਗ ਉਪਲੱਬਧ ਹੋਵੇਗਾ।


ਨਵੀਂ ਰੇਲ ਲਾਈਨ ਦੇ ਬਣਨ ਨਾਲ ਹੁਣ ਛਪਰਾ ਤੋਂ ਲਖਨਊ ਲਈ ਗੋਰਖਪੁਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ।ਇਹ ਰੇਲ ਪ੍ਰੋਜੈਕਟ ਸਥਾਨਕ ਪਿਛੜੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ਬੇਹੱਦ ਜ਼ਰੂਰੀ ਸੀ।
 


*****
 

 

ਏਕੇਟੀ/ਪੀਕੇ/ਐੱਸਐੱਚ
 



(Release ID: 1579410) Visitor Counter : 86


Read this release in: English