ਸੰਸਦੀ ਮਾਮਲੇ

2017 ਬੈਚ ਦੇ ਨਵੇਂ ਆਈਏਐੱਸ ਅਧਿਕਾਰੀਆਂ ਵਾਸਤੇ ਕੱਲ੍ਹ ਨਵੀਂ ਦਿੱਲੀ ਵਿੱਚ ਸੰਸਦੀ ਪਿਰਤਾਂ ਅਤੇ ਪ੍ਰਕਿਰਿਆਵਾਂ ਬਾਰੇ ਇੱਕ ਓਰੀਐਂਟੇਸ਼ਨ ਕੋਰਸ ਆਯੋਜਿਤ ਕੀਤਾ ਜਾਵੇਗਾ

Posted On: 16 JUL 2019 5:01PM by PIB Chandigarh

ਸੰਸਦੀ ਮਾਮਲੇ ਮੰਤਰਾਲਾ (ਐੱਮਪੀਏ) ਕੱਲ੍ਹ ਨਵੀਂ ਦਿੱਲੀ ਵਿੱਚ 2017 ਬੈਚ ਦੇ ਨਵੇਂ ਆਈਏਐੱਸ ਅਧਿਕਾਰੀਆਂ- ਸਹਾਇਕ ਸਕੱਤਰਾਂ ਵਾਸਤੇ ਸੰਸਦੀ ਪਿਰਤਾਂ ਅਤੇ ਪ੍ਰਕਿਰਿਆਵਾਂ ਬਾਰੇ ਇੱਕ ਓਰੀਐਂਟੇਸ਼ਨ ਕੋਰਸ ਆਯੋਜਿਤ ਕਰੇਗਾ।

ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਬਿਰਲਾ ਕੋਰਸ ਦਾ ਉਦਘਾਟਨ ਕਰਨਗੇ। ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਵੈਂਕਟੇਸ਼ ਜੋਸ਼ੀ, ਸੰਸਦੀ ਮਾਮਲੇ ਰਾਜ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀ ਵੀ. ਮੁਰਲੀਧਰਨ, ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਕੱਤਰ, ਸ਼੍ਰੀ ਭਾਸਕਰ ਖੁਲਬੇ ਵੀ ਅਧਿਕਾਰੀਆਂ ਦਾ ਮਾਰਗਦਰਸ਼ਨ ਕਰਨ ਲਈ ਹਾਜ਼ਰ ਰਹਿਣਗੇ।

ਦੋ ਤਕਨੀਕੀ ਸੈਸ਼ਨ ਹੋਣਗੇ। ਪਹਿਲਾ ਸੰਸਦੀ ਮਾਮਲੇ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਸੰਸਦੀ ਪਿਰਤਾਂ ਤੇ ਪ੍ਰਕਿਰਿਆਵਾਂ ਬਾਰੇ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਜਦ ਕਿ ਦੂਜੀ ਪੇਸ਼ਕਾਰੀ ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਵੱਲੋਂ ਨੇਵਾ (NeVA) ਵਜੋਂ ਮਕਬੂਲ ਨੈਸ਼ਨਲ ਈ-ਵਿਧਾਨ ਪ੍ਰੋਜੈਕਟ ਬਾਰੇ ਹੋਵੇਗੀ।

ਬਾਅਦ ਵਿੱਚ, ਇਹ ਅਧਿਕਾਰੀ ਲੋਕ – ਸਭਾ ਦੀ ਕਾਰਵਾਈ ਵੀ ਦੇਖਣਗੇ।

ਇਸ ਲਘੂ ਪਾਠਕ੍ਰਮ ਦਾ ਉਦੇਸ਼ ਸੰਸਦੀ ਪਿਰਤਾਂ ਬਾਰੇ ਇਨ੍ਹਾਂ ਨੌਜਵਾਨ ਅਧਿਕਾਰੀਆਂ ਦੇ ਗਿਆਨ ਅਤੇ ਅਨੁਭਵ ਨੂੰ ਵਧਾਉਣਾ ਹੈ।

**

ਕੇਐੱਸਪੀ


(Release ID: 1579112) ਵਿਜ਼ੀਟਰ ਕਾਊਂਟਰ : 91
Read this release in: English