ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਇੱਫੀ (ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ) ਭਾਰਤ ਦਾ ਮਾਣ ਹੈ; ਇਸ ਵਰ੍ਹੇ ਦਾ ਇੱਫੀ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ ਕਿਉਂਕਿ ਇਹ ਗੋਲਡਨ ਜੁਬਲੀ ਐਡੀਸ਼ਨ ਹੈ : ਪ੍ਰਕਾਸ਼ ਜਾਵਡੇਕਰ


ਇੱਫੀ 2019 ਲਈ ਪਹਿਲੀ ਸੰਚਾਲਨ ਕਮੇਟੀ ਦੀ ਮੀਟਿੰਗ ਗੋਆ ਵਿੱਚ ਹੋਈ

ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸਪੈਸ਼ਲ ਇੱਫੀ ਗੋਲਡਨ ਜੁਬਲੀ ਦਾ ਪੋਸਟਰ ਜਾਰੀ ਕੀਤਾ

Posted On: 14 JUL 2019 2:30PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇੱਫੀ (ਆਈਐੱਫਐੱਫਆਈ) ਭਾਰਤ ਦਾ ਮਾਣ ਹੈ ਅਤੇ ਇਸ ਵਰ੍ਹੇ ਦਾ ਇੱਫੀ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ ਕਿਉਂਕਿ ਇਹ ਗੋਲਡਨ ਜੁਬਲੀ ਐਡੀਸ਼ਨ ਹੈ । ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇੱਫੀ, 2019 ਜੋ ਕਿ ਗੋਆ ਵਿੱਚ 20 ਤੋਂ 28 ਨਵੰਬਰ ਤੱਕ ਹੋਣਾ ਹੈ, ਲਈ ਪਹਿਲੀ ਸੰਚਾਲਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ । ਸੰਚਾਲਨ ਕਮੇਟੀ ਦੀ ਬੈਠਕ ਫੈਸਟੀਵਲ ਦੇ ਆਯੋਜਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਪ੍ਰਮੁੱਖ ਹਿਤਧਾਰਕਾਂ ਦਰਮਿਆਨ ਜ਼ਰੂਰੀ ਤਾਲਮੇਲ ਸੁਨਿਸ਼ਚਿਤ ਕਰਨ ਲਈ ਕੀਤੀ ਗਈ ਸੀ ।

 

ਸ਼੍ਰੀ ਜਾਵਡੇਕਰ ਨੇ ਐਲਾਨ ਕੀਤਾ ਕਿ ਅਕੈਡਮੀ ਆਵ੍ ਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸਜ਼ ਦੇ ਪ੍ਰਧਾਨ ਸ਼੍ਰੀ ਜੌਨ ਬੇਲੀ ਨੇ ਇਸ ਵਰ੍ਹੇ ਇੱਫੀ ਲਈ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕਰ ਦਿੱਤੀ ਹੈ । ਇਸ ਸਮਾਰੋਹ ਲਈ ਰੁਮਾਂਚ ਅਤੇ ਉਤਸੁਕਤਾ ਪੈਦਾ ਕਰਨ ਲਈ ਫ਼ਿਲਮ ਭਾਈਚਾਰੇ ਤੱਕ ਪਹੁੰਚਣ ਵਾਸਤੇ ਭਾਰਤ ਦੇ ਸੱਤ ਸ਼ਹਿਰਾਂ ਵਿੱਚ ਰੋਡ ਸ਼ੋਅ ਕੀਤੇ ਜਾਣਗੇਫ਼ਿਲਮਾਂ ਲਈ ਢੁੱਕਵੀਆਂ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਬਿਜ਼ਨਸ ਪ੍ਰਦਰਸ਼ਨੀਆਂ ਅਤੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਵੀ ਇਸ ਸਾਲ ਦੇ ਸਮਾਰੋਹ ਨਾਲ ਆਯੋਜਿਤ ਕੀਤੀਆਂ ਜਾਣਗੀਆਂ ਫਿਲਮ ਸਮਾਰੋਹ ਦੌਰਾਨ ਫ਼ਿਲਮਾਂ ਨੂੰ ਦਿਖਾਉਣ ਲਈ ਲਏ ਵਾਲੇ ਪ੍ਰਾਈਵੇਟ ਥੀਏਟਰਾਂ ਦੀ ਸੰਖਿਆ ਵੀ ਵਧਾਈ ਜਾਵੇਗੀ ਜਿਸ ਨਾਲ ਕਿ ਮਕਬੂਲ ਫ਼ਿਲਮਾਂ ਦੀ ਵਧੇਰੇ ਸਕ੍ਰੀਨਿੰਗ ਦੀ ਭਾਰੀ ਮੰਗ ਪੂਰੀ ਕੀਤੀ ਜਾ ਸਕੇ । ਮੀਡੀਆ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਕਿਹਾ ਕਿ ਰੂਸ ਇਸ ਸਾਲ ਫੋਕਸ ਦੇਸ਼ ਦੇ ਰੂਪ ਵਿੱਚ ਹਿੱਸਾ ਲੈ ਸਕਦਾ ਹੈ ਐੱਫਟੀਆਈਆਈ ਅਤੇ ਐੱਸਆਰਐੱਫਟੀਆਈ ਸਹਿਤ ਪ੍ਰਮੁੱਖ ਫਿਲਮ ਸੰਸਥਾਨਾਂ ਦੇ ਵਿਦਿਆਰਥੀ ਇਸ ਸਾਲ ਦੇ ਫੈਸਟੀਵਲ ਦੇ ਪ੍ਰਬੰਧਨ ਵਿੱਚ ਸ਼ਾਮਲ ਹੋਣਗੇ । ਇਸ ਵਰ੍ਹੇ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ ਨੂੰ ਸਤੰਬਰ ਤੱਕ ਅੰਤਿਮ ਰੂਪ ਦੇ ਦਿੱਤਾ ਜਾਣਾ ਹੈ ਤਾਕਿ ਸਿਨਮਾ ਪ੍ਰੇਮੀਆਂ ਨੂੰ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਯੋਜਨਾ ਬਣਾਉਣ ਲਈ ਉਚਿਤ ਸਮਾਂ ਮਿਲ ਸਕੇ । ਮੰਤਰੀ ਨੇ ਇਹ ਵੀ ਕਿਹਾ ਕਿ ਇਸ ਵਰ੍ਹੇ ਦੇ ਸਮਾਰੋਹ ਵਿੱਚ ਗੋਆ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਮਨੋਹਰ ਪਰੀਕਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਜਿਨ੍ਹਾਂ ਨੇ ਗੋਆ ਨੂੰ ਇੱਫੀ ਲਈ ਸਥਾਈ ਸਥਾਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।

 

ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਕਿਹਾ ਕਿ 50ਵੀਂ ਇੱਫੀ ਦਾ ਆਯੋਜਨ ਰਾਜ ਲਈ ਮਾਣ ਦਾ ਪਲ ਹੈ ਅਤੇ ਉਨ੍ਹਾਂ ਦੀ ਸਰਕਾਰ ਫੈਸਟੀਵਲ ਦੇ ਇਸ ਐਡੀਸ਼ਨ ਨੂੰ ਯਾਦਗਾਰੀ ਬਣਾਉਣ ਲਈ ਸਬਰਸ੍ਰੇਸ਼ਠ ਬੁਨਿਆਦੀ ਢਾਂਚਾ ਉਪਲੱਬਧ ਕਰਵਾਉਣ ਅਤੇ ਪ੍ਰਾਹੁਣਚਾਰੀ ਵਿਵਸਥਾ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ ।

 

ਸਮਾਰੋਹ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਵੱਲੋਂ ਇੱਕ ਵਿਸ਼ੇਸ਼ ਇੱਫੀ ਗੋਲਡਨ ਜੁਬਲੀ ਐਡੀਸ਼ਨ ਪੋਸਟਰ ਵੀ ਜਾਰੀ ਕੀਤਾ ਗਿਆ ।

ਸੰਚਾਲਨ ਕਮੇਟੀ ਦੀ ਬੈਠਕ ਵਿੱਚ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ; ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ ; ਗੋਆ ਦੇ ਮੁੱਖ ਸਕੱਤਰ ਸ਼੍ਰੀ ਪਰਿਮਲ ਰਾਏ ; ਐਂਟਰਟੇਨਮੈਂਟ ਸੁਸਾਇਟੀ ਆਵ੍ ਗੋਆ ( ਈਐੱਸਜੀ ) ਦੇ ਵਾਈਸ-ਚੇਅਰਮੈਨ ਸ਼੍ਰੀ ਸੁਭਾਸ਼ ਫਲ ਦੇਸਾਈ ; ਸ਼੍ਰੀ ਸ਼ਾਜੀ ਐੱਨ ਕਰੁਣ , ਸ਼੍ਰੀ ਏਕੇ ਬੀਰ, ਸ਼੍ਰੀ ਰਾਹੁਲ ਰਵੈਲ , ਸੁਸ਼੍ਰੀ ਮੰਜੂ ਬੋਰਾ, ਸ਼੍ਰੀ ਰਵੀ ਕੋਟਰਕਾਰਾ ਅਤੇ ਸ਼੍ਰੀ ਮਧੁਰਭੰਡਾਰਕਰ ਸਹਿਤ ਫਿਲਮ ਭਾਈਚਾਰੇ ਦੇ ਪ੍ਰਤੀਨਿਧੀਆਂ ; ਫਿਲਮ ਸਮਾਰੋਹ ਡਾਇਰੈਕਟੋਰੇਟ , ਐਟਰਟੇਨਮੈਂਟ ਸੁਸਾਇਟੀ ਆਵ੍ ਗੋਆ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਗੋਆ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ।

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇਹ ਵੀ ਦੱਸਿਆ ਕਿ ਸ਼੍ਰੀ ਕਰਨ ਜੌਹਰ, ਸ਼੍ਰੀ ਸਿਧਾਰਥ ਰੌਏ ਕਪੂਰ, ਸ਼੍ਰੀ ਫਿਰੋਜ਼ ਅੱਬਾਸ ਖਾਨ ਅਤੇ ਸ਼੍ਰੀ ਸੁਭਾਸ਼ ਘਈ ਸਹਿਤ ਉੱਘੀਆ ਫ਼ਿਲਮੀ ਹਸਤੀਆਂ ਵੀ ਸੰਚਾਲਨ ਕਮੇਟੀ ਦਾ ਹਿੱਸਾ ਹੋਣਗੀਆਂ ।

ਸਪੈਸ਼ਲ ਇੱਫੀ ਗੋਲਡਨ ਜੁਬਲੀ ਐਡੀਸ਼ਨ ਪੋਸਟਰ

ਭਾਰਤ ਸਰਕਾਰ ਵੱਲੋਂ ਇਸਦਾ ਆਯੋਜਨ ਹਰੇਕ ਸਾਲ ਗੋਆ ਵਿੱਚ 20 ਤੋਂ 28 ਨਵੰਬਰ ਤੱਕ ਕੀਤਾ ਜਾਂਦਾ ਹੈ । ਇਸ ਦਾ ਉਦੇਸ਼ ਫਿਲਮ ਨਿਰਮਾਣ ਕਲਾ ਦੀ ਉਤਕ੍ਰਿਸ਼ਟਤਾ ਨੂੰ ਪੇਸ਼ ਕਰਨ ਲਈ ਸਿਨੇਮਾ ਦੀ ਦੁਨੀਆ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ । ਇਹ ਭਾਰਤ ਦਾ ਸਭ ਤੋਂ ਪ੍ਰਤਿਸ਼ਠਿਤ ਫਿਲਮ ਫੈਸਟੀਵਲ ਹੈ ਅਤੇ ਏਸ਼ੀਆ ਵਿੱਚ ਕਿਤੇ ਵੀ ਆਜੋਜਿਤ ਹੋਣ ਵਾਲਾ ਪਹਿਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਹੈ ।

ਇੱਫੀ ਦੇ ਪ੍ਰਮੁੱਖ ਵਰਗਾਂ ਵਿੱਚ ਅੰਤਰਰਾਸ਼ਟਰੀ ਮੁਕਾਬਲੇ , ਫੈਸਟੀਵਲ ਕੈਲੀਡੋਸਕੋਪ, ਵਰਲਡ ਪੈਨੋਰਮਾ, ਇੰਡੀਅਨ ਪੈਨੋਰਮਾ, ਮਾਸਟਰਕਲਾਸਿਜ਼, ਇਨ - ਕਨਵਰਸੇਸ਼ਨਜ਼, ਸਪੈਸ਼ਲ ਰੈਟਰੋਸਪੈਕਟਿਵਸ਼, ਹੋਮੇਜਿਜ਼, ਓਪਨ ਏਅਰ ਸਕਰੀਨਿੰਗਜ਼, ਐੱਨਐੱਫਡੀਸੀ ਵੱਲੋਂ ਆਯੋਜਿਤ ਫ਼ਿਲਮ ਬਜ਼ਾਰ - ਆਦਿ ਸ਼ਾਮਲ ਹਨ

------------

ਈਐੱਮਡੀ/ਵੀਕੇ/ਏਪੀ



(Release ID: 1579001) Visitor Counter : 111


Read this release in: English