ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਤਮਿਲਨਾਡੂ ਦੀ ਡਾ. ਅੰਬੇਡਕਰ ਲਾਅ ਯੂਨੀਵਰਸਿਟੀ ਦੀ ਸਪੈਸ਼ਲ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

ਤਿੰਨ ਉੱਘੇ ਨਿਆਂ ਸ਼ਾਸਤਰੀਆਂ (Jurists) ਨੂੰ ਐੱਲਐੱਲਡੀ ਦੀਆਂ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ

Posted On: 13 JUL 2019 2:30PM by PIB Chandigarh

ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਚੇਨਈ ਦੀ ਡਾ. ਅੰਬੇਡਕਰ ਲਾਅ ਯੂਨੀਵਰਸਿਟੀ ਵਿੱਚ ਆਯੋਜਿਤ ਇੱਕ ਸਪੈਸ਼ਲ ਕਨਵੋਕੇਸ਼ਨ ਵਿੱਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਅਤੇ ਹੁਣ ਕੇਰਲ ਦੇ ਰਾਜਪਾਲ ਸ਼੍ਰੀ ਜਸਟਿਸ (ਰਿਟਾਇਰਡ) ਪੀ. ਸਤਸ਼ਿਵਮ, ਸੁਪਰੀਮ ਕੋਰਟ ਦੇ ਜੱਜ, ਸ਼੍ਰੀ ਜਸਟਿਸ ਸ਼ਰਦ ਅਰਵਿੰਦ ਬੋਬੜੇ ਅਤੇ ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ, ਸ਼੍ਰੀਮਤੀ ਜਸਟਿਸ ਵਿਜਯਾ ਕਮਲੇਸ਼ ਤਾਹਿਲਰਮਾਨੀ ਨੂੰ ਐੱਲਐੱਲ.ਡੀ.ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ ।

ਇਸ ਮੌਕੇ ਉੱਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰ, ਸਮਾਜ ਅਤੇ ਅਰਥਵਿਵਸਥਾ ਦੇ ਵਿਕਾਸ ਦੇ ਨਾਲ - ਨਾਲ ਕਾਨੂੰਨੀ ਸਾਖ਼ਰਤਾ ਨੂੰ ਵਧਾਉਣ ਅਤੇ ਕਾਨੂੰਨੀ ਨਿਯਮਾਂ ਨੂੰ ਸਰਲ ਬਣਾਉਣ ਦੀ ਵੀ ਜ਼ਰੂਰਤ ਹੁੰਦੀ ਹੈ । ਉਨ੍ਹਾਂ ਨੇ ਕਿਹਾ ਕਿ ਇਹ ਨਾ ਕੇਵਲ ਲੋਕਾਂ ਨੂੰ ਨਿਆਂ ਦਿਵਾਉਣ, ਸਗੋਂ ਇਹ ਮੁਕੱਦਮੇ ਲੜ ਰਹੀਆਂ ਧਿਰਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਾਣਕਾਰੀ ਦੇਣ ਲਈ ਵੀ ਮਹੱਤਵਪੂਰਨ ਹੈ । ਰਾਸ਼ਟਰਪਤੀ ਨੇ ਉਮੀਦ ਪ੍ਰਗਟਾਈ ਕਿ ਸ਼ਾਇਦ ਇੱਕ ਅਜਿਹੀ ਪ੍ਰਣਾਲੀ ਵਿਕਸਿਤ ਕੀਤੀ ਜਾ ਸਕੇ ਜਿਸ ਰਾਹੀਂ ਹਾਈ ਕੋਰਟਾਂ ਦੇ ਫ਼ੈਸਲਿਆਂ ਦੀਆਂ ਅਨੁਵਾਦਿਤ ਕਾਪੀਆਂ ਸਥਾਨਕ ਜਾਂ ਖੇਤਰੀ ਭਾਸ਼ਾ ਵਿੱਚ ਉਪਲੱਬਧ ਕਰਵਾਈਆਂ ਜਾ ਸਕਣ । ਉਨ੍ਹਾਂ ਕਿਹਾ ਕਿ ਹਰ ਮਾਮਲੇ ਦੇ ਅਨੁਰੂਪ ਇਨ੍ਹਾਂ ਪ੍ਰਮਾਣਿਤ ਕਾਪੀਆਂ ਦੀ ਭਾਸ਼ਾ ਕੇਰਲ ਹਾਈ ਕੋਰਟ ਵਿੱਚ ਮਲਿਆਲਮ ਤੇ ਮਦਰਾਸ ਹਾਈ ਕੋਰਟ ਵਿੱਚ ਤਮਿਲ ਹੋ ਸਕਦੀ ਹੈ ।

ਰਾਸ਼ਟਰਪਤੀ ਦੇ ਭਾਸ਼ਣ ਲਈ ਇੱਥੇ ਕਲਿੱਕ ਕਰੋ

***


(Release ID: 1578912) ਵਿਜ਼ੀਟਰ ਕਾਊਂਟਰ : 86
Read this release in: English