ਮੰਤਰੀ ਮੰਡਲ

ਕਿੱਤਾਮਈ ਸੁਰੱਖਿਆ, ਸਿਹਤ ਅਤੇ ਵਰਕਿੰਗ ਕੰਡੀਸ਼ਨਾਂ ਬਾਰੇ ਕੋਡ ਬਿਲ, 2019 ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ


13 ਕੇਂਦਰੀ ਕਿਰਤ ਕਾਨੂੰਨਾਂ ਨੂੰ ਨਵੇਂ ਕੋਡ ਦੇ ਦਾਇਰੇ ਵਿੱਚ ਲਿਆਂਦਾ ਗਿਆ

Posted On: 10 JUL 2019 6:39PM by PIB Chandigarh

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ 'ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ' ਦੀ ਭਾਵਨਾ ਨਾਲ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦੇ ਲਾਭ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸ ਉਦੇਸ਼ ਨਾਲ ਹੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕਿੱਤਾਮਈ ਸੁਰੱਖਿਆ, ਸਿਹਤ ਅਤੇ ਵਰਕਿੰਗ ਕੰਡੀਸ਼ਨਾਂ ਬਾਰੇ ਕੋਡ ਬਿਲ, 2019 ਨੂੰ ਸੰਸਦ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਬਿਲ ਵਿੱਚ ਕਿਰਤੀਆਂ ਦੀ ਸੁਰੱਖਿਆ, ਸਿਹਤ ਅਤੇ ਵਰਕਿੰਗ ਕੰਡੀਸ਼ਨਾਂ ਨਾਲ ਸਬੰਧਤ ਵਿਵਸਥਾਵਾਂ ਨੂੰ ਮੌਜੂਦਾ ਸਮੇਂ ਦੀ ਤੁਲਨਾ ਵਿੱਚ ਕਈ ਗੁਣਾ ਬਿਹਤਰ ਬਣਾਇਆ ਜਾ ਸਕੇਗਾ।

ਨਵਾਂ ਕੋਡ 13 ਕੇਂਦਰੀ ਕਿਰਤ ਕਾਨੂੰਨਾਂ ਦੇ ਸਬੰਧਤ ਪ੍ਰਾਵਧਾਨਾਂ ਨੂੰ ਇਕੱਠਾ ਕਰਕੇ, ਸਰਲ ਅਤੇ ਤਰਕਸੰਗਤ ਬਣਾਇਆ ਗਿਆ ਹੈ:

ਦ ਫੈਕਟਰੀਜ਼ ਐਕਟ, 1948,

ਦ ਮਾਈਨਜ਼ ਐਕਟ, 1952; ਦ ਡੌਕ ਵਰਕਰਸ (ਸੁਰੱਖਿਆ, ਸਿਹਤ ਅਤੇ ਭਲਾਈ) ਐਕਟ, 1986,

ਦ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਸ (ਰੈਗੂਲੇਸ਼ਨ ਆਵ੍ ਇੰਪਲੌਇਮੈਂਟ ਐਂਡ ਕੰਡੀਸ਼ਨਸ ਆਵ੍ ਸਰਵਿਸ) ਐਕਟ, 1996

ਦ ਪਲਾਂਟੇਸ਼ਨ ਲੇਬਰ ਐਕਟ, 1951,

ਦ ਕੰਟਰੈਕਟ ਲੇਬਰ (ਰੈਗੂਲੇਸ਼ਨ ਐਂਡ ਐਬੋਲਿਸ਼ਨ) ਐਕਟ, 1970,

ਦ ਇੰਟਰ-ਸਟੇਟ ਮਾਇਗ੍ਰੈਂਟ ਵਰਕਮੈਨ (ਰੈਗੂਲੇਸ਼ਨ ਆਵ੍ ਇੰਪਲੌਇਮੈਂਟ ਐਂਡ ਕੰਡੀਸ਼ਨਸ ਆਵ੍ ਸਰਵਿਸ) ਐਕਟ, 1979,

ਦ ਵਰਕਿੰਗ ਜਰਨਲਿਸਟ ਐਂਡ ਅਦਰ ਨਿਊਜ਼ਪੇਪਰ ਇੰਪਲੌਈਜ਼ (ਕੰਡੀਸ਼ਨਸ ਆਵ੍ ਸਰਵਿਸ ਐਂਡ ਮਿਸਲੇਨੀਅਸ ਪ੍ਰੋਵਿਜ਼ਨਸ) ਐਕਟ, 1955,

ਦ ਵਰਕਿੰਗ ਜਰਨਲਿਸਟ (ਫਿਕਸੇਸ਼ਨ ਆਵ੍ ਰੇਟਸ ਆਵ੍ ਵੇਜਜ਼) ਐਕਟ, 1958,

ਦ ਮੋਟਰ ਟਰਾਂਸਪੋਰਟ ਵਰਕਰਸ ਐਕਟ, 1961,

ਸੇਲਸ ਪ੍ਰਮੋਸ਼ਨ ਇੰਪਲੌਈਜ਼ (ਕੰਡੀਸ਼ਨਸ ਆਵ੍ ਸਰਵਿਸ) ਐਕਟ, 1976,

ਦ ਬੀੜੀ ਐਂਡ ਸਿਗਾਰ ਵਰਕਰਸ (ਕੰਡੀਸ਼ਨਸ ਆਵ੍ ਇੰਪਲੌਇਮੈਂਟ) ਐਕਟ, 1966 ਅਤੇ

ਦ ਸਾਈਨ ਵਰਕਰਸ ਐਂਡ ਸਿਨੇਮਾ ਥੀਏਟਰ ਵਰਕਰਸ ਐਕਟ, 1981

ਨਵੇਂ ਕੋਡ ਦੇ ਲਾਗੂ ਹੋਣ ਨਾਲ ਹੀ ਉਪਰੋਕਤ ਸਾਰੇ ਐਕਟ ਇਸ ਕੋਡ ਵਿੱਚ ਸ਼ਾਮਲ ਹੋ ਜਾਣਗੇ ਅਤੇ ਅਲੱਗ ਤੋਂ ਉਨ੍ਹਾਂ ਦੀ ਕੋਈ ਹੋਂਦ ਨਹੀਂ ਰਹੇਗੀ।

ਲਾਭ

ਸੁਰੱਖਿਆ, ਸਿਹਤ ਸੁਵਿਧਾਵਾਂ ਅਤੇ ਕਾਰਜ ਸਥਾਨਾਂ ਵਿੱਚ ਬਿਹਤਰ ਵਰਕਿੰਗ ਕੰਡੀਸ਼ਨਾਂ ਵਰਕਰਾਂ ਦੀ ਭਲਾਈ ਦੇ ਨਾਲ ਹੀ ਦੇਸ਼ ਦੇ ਆਰਥਿਕ ਵਿਕਾਸ ਲਈ ਵੀ ਪਹਿਲੀ ਸ਼ਰਤ ਹਨ। ਦੇਸ਼ ਦੀ ਸਵਸਥ ਕਾਰਜ ਬਲ ਜ਼ਿਆਦਾ ਉਤਪਾਦਕ ਹੋਵੇਗਾ ਅਤੇ ਕਾਰਜ ਸਥਾਨਾਂ ਵਿੱਚ ਸੁਰੱਖਿਆ ਦੇ ਬਿਹਤਰ ਪ੍ਰਬੰਧ ਹੋਣ ਨਾਲ ਦੁਰਘਟਨਾਵਾਂ ਵਿੱਚ ਕਮੀ ਆਵੇਗੀ ਜੋ ਕਰਮਚਾਰੀਆਂ ਦੇ ਨਾਲ ਹੀ ਨਿਯੁਕਤੀਕਾਰਾਂ ਲਈ ਵੀ ਫਾਇਦੇਮੰਦ ਹੋਣਗੇ। ਦੇਸ਼ ਦੇ ਕਾਰਜ ਬਲ ਲਈ ਸਵਸਥ ਅਤੇ ਸੁਰੱਖਿਅਤ ਵਰਕਿੰਗ ਕੰਡੀਸ਼ਨਾਂ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਨਵੇਂ ਕਿਰਤ ਕੋਡ ਦਾ ਦਾਇਰਾ ਮੌਜੂਦਾ 9 ਵੱਡੇ ਉਦਯੋਗਿਕ ਖੇਤਰਾਂ ਤੋਂ ਵਧਾ ਕੇ ਉਨ੍ਹਾਂ ਸਾਰੇ ਉਦਯੋਗਿਕ ਸੰਸਥਾਨਾਂ ਤੱਕ ਕਰ ਦਿੱਤਾ ਹੈ ਜਿੱਥੇ 10 ਜਾਂ ਇਸ ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ।

 

*****

ਏਕੇਟੀ/ਪੀਕੇ/ਐੱਸਐੱਚ



(Release ID: 1578297) Visitor Counter : 134


Read this release in: English