ਰਸਾਇਣ ਤੇ ਖਾਦ ਮੰਤਰਾਲਾ

ਖਾਦ ਸਬਸਿਡੀ ਵਿੱਚ ਡੀਬੀਟੀ ਦੇ ਫੇਜ਼-2 ਲਾਂਚ

Posted On: 10 JUL 2019 1:45PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਇੱਥੇ ਖਾਦ ਸਬਸਿਡੀ ਵਿੱਚ ਸਿੱਧੇ ਲਾਭ ਤਬਾਦਲੇ (ਡੀਬੀਟੀ 2.0) ਦਾ ਫੇਜ਼-2 ਲਾਂਚ ਕੀਤਾਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਤੇ ਰਸਾਇਣ ਅਤੇ ਖਾਦ ਮੰਤਰੀ, ਸ੍ਰੀ ਮਨਸੁਖ ਲਾਲ ਮੰਡਾਵੀਆ ਨੇ ਵੀ ਇਸ ਸਮਾਰੋਹ ਦੀ ਸੋਭਾ ਵਧਾਈਖਾਦ ਮੰਤਰਾਲੇ (ਡੀਓਐੱਫ) ਨੇ ਖਾਦ ਸਬਸਿਡੀ ਵਿੱਚ ਸਿੱਧਾ ਲਾਭ ਤਬਾਦਲਾ (ਡੀਬੀਟੀ) ਸਿਸਟਮ ਦੇ ਪਹਿਲੇ ਫੇਜ਼ ਨੂੰ ਪਹਿਲੀ ਮਾਰਚ 2018 ਤੋਂ ਭਾਰਤ ਭਰ ਵਿੱਚ ਲਾਗੂ ਕੀਤਾ ਹੋਇਆ ਹੈ

 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 'ਘੱਟ ਸਰਕਾਰ, ਵਧੇਰੇ ਗਵਰਨੈਂਸ' ਦੇ ਵਿਜ਼ਨ ਬਾਰੇ ਗੱਲ ਕਰਦਿਆਂ ਸ੍ਰੀ ਗੌੜਾ ਨੇ ਕਿਹਾ ਕਿ ਸਿਰਫ ਪ੍ਰਸਾਸਨ ਵਿੱਚ ਪਾਰਦਰਸ਼ਤਾ ਲਿਆ ਕੇ ਹੀ ਸਰਕਾਰ ਲੋਕਾਂ ਦੇ ਜੀਵਨ ਵਿੱਚ ਹਾਂ-ਪੱਖੀ ਤਬਦੀਲੀ ਲਿਆ ਸਕਦੀ ਹੈਮੰਤਰੀ ਨੇ ਕਿਹਾ ਕਿ ਖਾਦ ਸਬਸਿਡੀ ਵਿੱਚ ਡੀਬੀਟੀ ਇਕ ਅਜਿਹਾ ਕਦਮ ਹੈ ਜਿਸ ਨਾਲ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਅਤੇ ਲੀਕੇਜ ਉੱਤੇ ਰੋਕ ਲਗਾ ਕੇ ਕਿਸਾਨਾਂ ਲਈ ਈਜ਼ ਆਵ੍ ਲਿਵਿੰਗ ਲਿਆਂਦੀ ਜਾ ਸਕਦੀ ਹੈ

 

ਡੀਬੀਟੀ 2.0 ਤਹਿਤ ਨਵੀਆਂ ਪਹਿਲਾਂ ਹੇਠ ਲਿਖੇ ਅਨੁਸਾਰ ਹਨ

 

ਡੀਬੀਟੀ ਡੈਸ਼ਬੋਰਡ-ਸਹੀ ਜਾਣਕਾਰੀ ਇਕੱਠੀ ਕਰਨ ਅਤੇ ਫੈਸਲੇ ਕਰਨ ਨੂੰ ਸੁਖਾਲ਼ਾ ਬਣਾਉਣ ਲਈ ਰਾਸ਼ਟਰੀ, ਸੂਬਾਈ ਅਤੇ ਜ਼ਿਲਾ ਪੱਧਰ ਉੱਤੇ ਵੱਖ ਵੱਖ ਖਾਦਾਂ ਦੀ ਲੋੜ ਦੀ ਸਥਿਤੀ /ਸਪਲਾਈ/ਉਪਲੱਬਧਤਾ ਆਦਿ ਨੂੰ ਦੇਖਣ ਲਈ ਖਾਦ ਵਿਭਾਗ ਨੇ ਵੱਖ ਵੱਖ ਡੈਸ਼ਬੋਰਡ ਵਿਕਸਿਤ ਕੀਤੇ ਹਨਇਹ ਡੈਸ਼ਬੋਰਡ ਬੰਦਰਗਾਹਾਂ, ਪਲਾਂਟਾਂ, ਰਾਜਾਂ, ਜ਼ਿਲਾ ਪੱਧਰ ਉੱਤੇ ਖਾਦਾਂ ਦੇ ਸਟਾਕ ਦੀ ਸਥਿਤੀ ਬਾਰੇ ਰਿਪੋਰਟਾਂ; ਮੌਸਮ ਲਈ ਅਨੁਪਾਤਕ ਲੋੜ ਅਤੇ ਵੱਖ ਵੱਖ ਪੱਧਰਾਂ ਉੱਤੇ ਮੁਹੱਈਆ ਸਟਾਕ ਦੀ ਸਥਿਤੀ, 20 ਪ੍ਰਮੁੱਖ ਖਰੀਦਦਾਰਾਂ, ਆਮ ਤੌਰ ’ਤੇ ਖਰੀਦ ਕਰਨ ਵਾਲਿਆਂ; ਪ੍ਰਚੂਨ ਵਿਕਰੇਤਵਾਂ, ਜੋ ਕਿ ਖਾਦਾਂ ਨਹੀਂ ਵੇਚਦੇ, ਬਾਰੇ ਸੂਚਨਾ ਮੁਹੱਈਆ ਕਰਵਾਉਂਦੇ ਹਨਇਹ ਰਿਪੋਰਟਾਂ ਹਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਖਾਦਾਂ ਦੀ ਵਿਕਰੀ ਦੀ ਸਹੀ ਮਾਨੀਟਰਿੰਗ (ਨਿਗਰਾਨੀ) ਨੂੰ ਸੁਖਾਲਾ ਬਣਾਉਂਦੀਆਂ ਹਨਲੋਕ ਉਰਵਰਕ ਵੈੱਬਸਾਈਟ (www.urvarak.nic.in).

ਉੱਤੇ ਕਲਿੱਕ ਕਰਕੇ ਡੈਸ਼ਬੋਰਡ ਤੱਕ ਪਹੁੰਚ ਕਰ ਸਕਦੇ ਹਨ

 

ਪੀਓਐੱਸ 3.0 ਸਾਫਟਵੇਅਰ ਇਹ ਬਹੁ-ਭਾਸ਼ਾਈ ਸਹੂਲਤ ਡੀਬੀਟੀ ਸਾਫਟਵੇਅਰ ਵਿੱਚ ਰਜਿਸਟਰੇਸ਼ਨ, ਲੌਗ ਇਨ ਅਤੇ ਵਿਕਰੀ ਸਰਗਰਮੀ ਲਈ ਆਧਾਰ ਵਰਚੁਅਲ ਆਈ ਡੀ ਆਪਸ਼ਨ ਮੁਹੱਈਆ ਕਰਵਾਏਗੀਇਸ ਵਿੱਚ ਖਾਸ ਖੇਤਰ, ਖਾਸ ਫਸਲ ਸਿਫਾਰਸ਼ਾਂ, ਜੋ ਕਿ ਭੂਮੀ ਸਿਹਤ ਕਾਰਡ (ਐੱਸਐੱਚਸੀ) ਡਾਟਾ ਉੱਤੇ ਅਧਾਰਤ ਹੋਣਗੀਆਂ , ਦਾ ਪ੍ਰਬੰਧ ਹੋਵੇਗਾਇਸ ਤੋਂ ਇਲਾਵਾ ਇਹ ਕਿਸਾਨਾਂ, ਮਿਕਸਚਰ ਨਿਰਮਾਤਾਵਾਂ, ਪਲਾਂਟਰ ਐਸੋਸੀਏਸ਼ਨ ਨੂੰ ਹੋਣ ਵਾਲੀ ਵਿਕਰੀ ਦਾ ਵੱਖ ਵੱਖ ਤੌਰ ‘ਤੇ ਹਿਸਾਬ ਰੱਖੇਗੀ

ਡੈਸਕਟਾਪ ਪੀਓਐੱਸ ਵਰਜ਼ਨਵੱਖ ਵੱਖ ਕੰਮਕਾਜੀ ਚੁਣੌਤੀਆਂ ਜਿਵੇਂ ਕਿ ਸੀਮਿਤ ਪੀਓਐਸ ਵੈਂਡਰਜ਼, ਜ਼ੋਰਦਾਰ ਸੀਜ਼ਨ ਕਾਰਨ ਭਾਰੀ ਵਿਕਰੀ ਆਦਿ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਪੀਓਐੱਸ ਸਾਫਟਵੇਅਰ ਦਾ ਇਕ ਬਹੁਭਾਸ਼ੀ ਡੈਸਕਟਾਪ ਵਰਜ਼ਨ ਤਿਆਰ ਕੀਤਾ ਹੈ ਜੋ ਕਿ ਪੀਓਐਸ ਯੰਤਰਾਂ ਨਾਲ ਵਾਧੂ ਸਹੂਲਤ ਵਜੋਂ ਲਗਾਇਆ ਜਾ ਸਕੇਗਾਪ੍ਰਚੂਨ ਵਪਾਰੀ ਖਾਦ ਦੀ ਵਿੱਕਰੀ ਲਈ ਇਸ ਦੀ ਵਰਤੋਂ ਲੈਪਟਾਪ ਅਤੇ ਕੰਪਿਊਟਰ ਸਿਸਟਮ ਨਾਲ ਹਾਈ ਸਪੀਡ ਬਰਾਡਬੈਂਡ ਸਰਵਿਸ ਲਈ ਕਰ ਸਕਦੇ ਹਨਡੈਸਕਟਾਪ ਸਾਫਟਵੇਅਰ ਵਧੇਰੇ ਮਜ਼ਬੂਤ ਅਤੇ ਸੁਰੱਖਿਅਤ ਹੈ ਕਿਉਂਕਿ ਇਹ ਡੀਓਐੱਫ ਦੇ ਕੇਂਦਰੀ ਹੈੱਡ ਕੁਆਰਟਰ ਦੀ ਟੀਮ ਵੱਲੋਂ ਸਿੱਧੇ ਤੌਰ ‘ਤੇ ਵਿਕਸਤ ਕੀਤਾ ਅਤੇ ਵਰਤਿਆ ਜਾ ਰਿਹਾ ਹੈ

 

ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮਨਸੁਖ ਮੰਡਾਵੀਆ ਨੇ ਈ-ਗਵਰਨੈਂਸ ਦੀ ਇਕ ਪਲੇਟਫਾਰਮ (ਮੰਚ) ਵਜੋਂ ਵਰਤੋਂ ਉੱਤੇ ਜ਼ੋਰ ਦਿੱਤਾ ਤਾਕਿ ਦੇਸ਼ ਵਿੱਚ ਚੰਗੇ ਪ੍ਰਬੰਧਨ ਨੂੰ ਲਾਗੂ ਕੀਤਾ ਜਾ ਸਕੇਡੀਬੀਟੀ 2.0 ਤਹਿਤ ਨਵੀਆਂ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਡੀਬੀਟੀ ਦੇ ਦੂਜੇ ਫੇਜ਼ ਵਿੱਚ ਇਨ੍ਹਾਂ ਨੂੰ ਲਾਗੂ ਕਰਕੇ ਸਿਸਟਮ ਨੂੰ ਵਧੇਰੇ ਪਾਰਦਰਸ਼ੀ ਬਣਾਇਆ ਜਾ ਸਕੇਗਾ ਅਤੇ ਦੇਸ਼ ਵਿੱਚ ਖਾਦਾਂ ਦੀ ਹੋਰ ਵਧਾਈ ਜਾ ਸਕੇਗੀ

 

ਖਾਦਾਂ ਵਿੱਚ ਡੀਬੀਟੀ ਸਿਸਟਮ ਦਾ ਪਹਿਲਾ ਪੜਾਅ (ਡੀਬੀਟੀ 1.0) ਖਾਦ ਕੰਪਨੀਆਂ ਨੂੰ ਵੱਖ ਵੱਖ ਗ੍ਰੇਡਾਂ ਦੀ ਖਾਦ ਲਈ 100% ਸਬਸਿਡੀ ਦੇ ਜਾਰੀ ਹੋਣ ਉੱਤੇ ਧਿਆਨ ਕੇਂਦ੍ਰਿਤ ਕਰਦਾ ਰਿਹਾ ਤਾਕਿ ਉਸ ਦਾ ਲਾਭ ਲਾਭਾਰਥੀਆਂ ਤੱਕ ਪਹੁੰਚ ਸਕੇਡੀਬੀਟੀ ਦਾ ਦੂਜਾ ਪੜਾਅ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਨਕਦੀ ਤਬਾਦਲੇ ਦੀ ਸੰਭਾਵਨਾ ਦਾ ਪਤਾ ਲਗਾਵੇਗਾਨੀਤੀ ਆਯੋਗ ਦੀ ਅਗਵਾਈ ਹੇਠ ਇਕ ਮਾਹਰ ਕਮੇਟੀ 28.9.2017 ਨੂੰ ਡੀਓਐੱਫ ਦੀ ਬੇਨਤੀ ਉੱਤੇ ਕਾਇਮ ਕੀਤੀ ਗਈਇਸ ਦਾ ਉਦੇਸ਼ ਫੇਜ਼-2 ਨੂੰ ਲਾਗੂ ਕਰਨ ਲਈ ਮਾਡਲ ਦਾ ਸੁਝਾਅ ਦੇਣਾ ਸੀ

 

ਖਾਦ ਵਿਭਾਗ ਵਿਖੇ ਇਕ ਪ੍ਰੋਜੈਕਟ ਮੌਨੀਟ੍ਰਿੰਗ (ਨਿਗਰਾਨੀ) ਸੈੱਲ ਕਾਇਮ ਕੀਤਾ ਗਿਆ ਜਿਸ ਨੇ ਸਿਰਫ ਡੀਬੀਟੀ ਨੂੰ ਲਾਗੂ ਕਰਨ ਉੱਤੇ ਹੀ ਨਜ਼ਰ ਰੱਖਣੀ ਸੀਸਾਰੇ ਰਾਜਾਂ ਵਿੱਚ 24 ਕੋ-ਆਰਡੀਨੇਟਰ ਇਸ ਉਦੇਸ਼ ਲਈ ਨਿਯੁਕਤ ਕੀਤੇ ਗਏ ਹਨ

 

ਡੀਬੀਟੀ ਸਕੀਮ ਨੂੰ ਲਾਗੂ ਕਰਨ ਲਈ ਹਰ ਪ੍ਰਚੂਨ ਦੁਕਾਨ ਉੱਤੇ ਪੀਓਐੱਸ ਯੰਤਰ ਤਾਇਨਾਤ ਕਰਨਾ, ਪ੍ਰਚੂਨ ਵਪਾਰੀਆਂ ਨੂੰ ਯੰਤਰ ਚਲਾਉਣ ਦੀ ਟ੍ਰੇਨਿੰਗ ਮੁਹੱਈਆ ਕਰਵਾਉਣਾ ਜ਼ਰੂਰੀ ਹੁੰਦਾ ਹੈਦੇਸ਼ ਭਰ ਵਿੱਚ ਲੀਡ ਫਰਟੀਲਾਈਜ਼ਰ ਸਪਲਾਇਅਰ (ਐੱਲਐੱਫਐੱਸ) ਨੇ ਹੁਣ ਤੱਕ 8943 ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤੇ ਹਨ2.24 ਲੱਖ ਪੀਓਐੱਸ ਯੰਤਰ ਸਾਰੇ ਰਾਜਾਂ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ670.99 ਲੱਖ ਮੀਟ੍ਰਿਕ ਟਨ ਖਾਦਾਂ ਜੂਨ, 2019 ਤੱਕ ਪੀਓਐਸ ਯੰਤਰਾਂ ਰਾਹੀਂ ਵੇਚੀਆਂ ਗਈਆਂ ਹਨ

 

ਕਨੈਕਟੀਵਿਟੀ ਮੁੱਦੇ ਦੇ ਹੱਲ ਲਈ ਖਾਦ ਵਿਭਾਗ ਨੇ ਹੇਠ ਲਿਖੇ ਆਪਸ਼ਨ ਪੇਸ਼ ਕੀਤੇ ਹਨ -

 

ਪੀਓਐੱਸ ਯੰਤਰਾਂ ਨੂੰ, ਵਾਈ-ਫਾਈ, ਲੈਨ, ਪੀਐੱਸਟੀਐੱਨ, ਸਿਮ ਆਦਿ ਜਿਹੇ ਬਹੁਮੁਖੀ ਕੁਨੈਕਟੀਵਿਟੀ ਆਪਸ਼ਨਸ ਨਾਲ ਲੈਸ ਕੀਤਾ ਗਿਆਇਕ ਨੈੱਟਵਰਕ ਸਰਵੇਖਣ ਜਾਇਜ਼ਾ ਪ੍ਰਚੂਨ ਦੁਕਾਨਾਂ ਉੱਤੇ ਕੀਤਾ ਜਾ ਸਕਦਾ ਹੈ ਤਾਕਿ ਉਨ੍ਹਾਂ ਟੈਲੀਕੌਮ ਸੇਵਾ ਪ੍ਰਦਾਤਿਆਂ ਦਾ ਪਤਾ ਲਗਾਇਆ ਜਾ ਸਕੇ ਜਿਨ੍ਹਾਂ ਦੀ ਖੇਤਰ ਵਿੱਚ ਚੰਗੀ ਕਨੈਕਟੀਵਿਟੀ ਹੈਅਸਾਨ ਕਦਮ ਪੀਓਐੱਸ ਯੰਤਰ ਨੂੰ ਐੱਨਟੀਨੇ ਨਾਲ ਜੋੜਨ ਜਿਹੇ ਨਾਲ ਚੰਗਾ ਸਿਗਨਲ ਮਿਲ ਸਕਦਾ ਹੈਸੀਜ਼ਨ ਦੀ ਭਾਰੀ ਵਿੱਕਰੀ ਨੂੰ ਪੂਰਾ ਕਰਨ ਲਈ ਇਕ ਇਕੱਲਾ ਪ੍ਰਚੂਨ ਵਪਾਰੀ ਇਕ ਤੋਂ ਵੱਧ ਪੀਓਐੱਸ ਯੰਤਰ ਪ੍ਰਚੂਨ ਪੁਆਇੰਟ ਉੱਤੇ ਲਗਾ ਸਕਦਾ ਹੈਡੀਬੀਟੀ ਸਿਸਟਮ ਅਧੀਨ ਇਹ ਪ੍ਰਬੰਧ ਹੈ ਕਿ ਇਕ ਇਕਹਿਰੇ ਪ੍ਰਚੂਨ ਪੁਆਇੰਟ ਉੱਤੇ ਵੱਧ ਤੋਂ ਵੱਧ ਪੰਜ ਪੀਓਐੱਸ ਯੰਤਰ ਵਰਤੇ ਜਾ ਸਕਦੇ ਹਨ

 

ਇਸ ਤੋਂ ਇਲਾਵਾ ਡੀਬੀਟੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਕ ਸਮਰਪਿਤ 15 ਮੈਂਬਰੀ ਬਹੁਭਾਸ਼ੀ ਹੈਲਪਡੈਸਕ ਸਥਾਪਤ ਕੀਤਾ ਗਿਆ ਹੈ ਤਾਂ ਕਿ ਦੇਸ਼ ਭਰ ਵਿੱਚ ਭਾਈਵਾਲਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦਾ ਤੇਜ਼ੀ ਨਾਲ ਜਵਾਬ ਦਿੱਤਾ ਜਾ ਸਕੇਹੈਲਪਡੈਸਕ ਸਵੇਰੇ 9.30 ਤੋਂ ਸ਼ਾਮ 6.00 ਵਜੇ ਤੱਕ ਸਾਰੇ ਕੰਮਕਾਜੀ ਦਿਨਾਂ, ਜਿਨ੍ਹਾਂ ਵਿੱਚ ਸ਼ਨੀਵਾਰ ਵੀ ਸ਼ਾਮਿਲ ਹੈ, ਕੰਮ ਕਰੇਗਾਹੈਲਪਡੈਸਕ ਦਾ ਟੋਲਫ੍ਰੀ ਨੰਬਰ 1800 1155 01 ਹੈਇਸ ਤੋਂ ਇਲਾਵਾ ਤੇਜ਼ੀ ਨਾਲ ਹੁੰਗਾਰਾ ਭਰਨ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਟਸ ਐਪ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ

 

ਪੀਓਐਸ ਯੰਤਰਾਂ ਦੇ ਨੁਕਸਾਂ ਨੂੰ ਦੂਰ ਕਰਨ ਲਈ ਵੱਖਰੀਆਂ ਟੋਲ ਫ੍ਰੀ ਲਾਈਨਾਂ ਪੀਓਐਸ ਵੈਂਡਰਜ਼, ਜਿਵੇਂ ਕਿ ਵਿਜ਼ਨਟੈੱਕ, ਐਨਾਲਾਜਿਕਸ ਅਤੇ ਓਇਸਿਜ਼ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨਸਾਰੇ ਰਾਜਾਂ ਵਿੱਚ ਪੀਓਐਸ ਵੈਂਡਰਜ਼ ਵੱਲੋਂ ਸਮਰਪਤ ਮਨੁੱਖੀ ਸ਼ਕਤੀ /ਵੈਂਡਰ ਸਹਾਇਤਾ ਸਿਸਟਮ ਮੁਹੱਈਆ ਕਰਵਾਇਆ ਗਿਆ ਹੈਇਸ ਤੋਂ ਇਲਾਵਾ ਵਿਭਾਗ ਵੱਲੋਂ ਹਰ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਡੀਬੀਟੀ ਰਾਜ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਤਾਂ ਕਿ ਡੀਬੀਟੀ ਨੂੰ ਲਾਗੂ ਕਰਨ ਦੇ ਕੰਮ ਉੱਤੇ ਨਜ਼ਰ ਰੱਖੀ ਜਾ ਸਕੇ ਅਤੇ ਹਾਰਡਵੇਅਰ /ਸਾਫਟਵੇਅਰ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ

 

ਸਟੇਜ ਉੱਤੇ ਮੌਜੂਦ ਮੁੱਖ ਹਸਤੀਆਂ ਵਿੱਚ ਸਕੱਤਰ ਖਾਦ ਸ਼੍ਰੀ ਛਬੀਲੇਂਦਰਾ ਰਾਉਲ, ਐਡੀਸ਼ਨਲ ਸਕੱਤਰ ਖਾਦ ਸ਼੍ਰੀ ਧਰਮਪਾਲ ਸ਼ਾਮਿਲ ਸਨਇਸ ਇਕੱਠ ਵਿੱਚ ਖਾਦ ਖੇਤਰ ਦੀਆਂ ਹੋਰ ਹਸਤੀਆਂ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਖਾਦ ਕੰਪਨੀਆਂ ਦੇ ਸੀਐੱਮਡੀਜ਼ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ

----

ਕੇਐੱਸਪੀ



(Release ID: 1578241) Visitor Counter : 99


Read this release in: English