ਮੰਤਰੀ ਮੰਡਲ

ਮੰਤਰੀ ਮੰਡਲ ਨੇ ਅਨਿਯਮਿਤ ਜਮਾ ਸਕੀਮਾਂ 'ਤੇ ਰੋਕ ਬਿਲ, 2019 ਨੂੰ ਪ੍ਰਵਾਨਗੀ ਦਿੱਤੀ

ਬਿਲ ਸੰਸਦ ਦੇ ਆਉਂਦੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ

Posted On: 10 JUL 2019 6:30PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਨਿਯਮਿਤ ਜਮਾ ਸਕੀਮਾਂ 'ਤੇ ਰੋਕ ਬਿਲ, 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਅਨਿਯਮਿਤ ਜਮਾ ਸਕੀਮਾਂ 'ਤੇ ਰੋਕ ਆਰਡੀਨੈਂਸ, 2019 ਦੀ ਥਾਂ ਲਵੇਗਾ।

ਅਨਿਯਮਿਤ ਜਮਾ ਸਕੀਮਾਂ 'ਤੇ ਰੋਕ ਬਿਲ, 2019, 21 ਫਰਵਰੀ, 2019 ਨੂੰ ਜਾਰੀ ਕੀਤੇ ਗਏ ਆਰਡੀਨੈਂਸ ਦੀ ਥਾਂ ਲਵੇਗਾ ਜੋ ਸੰਸਦ ਦੇ ਫੇਰ ਜੁੜਨ ਦੇ ਛੇ ਹਫ਼ਤਿਆਂ ਬਾਅਦ ਸਮਾਪਤ ਹੋ ਜਾਵੇਗਾ।

ਪ੍ਰਭਾਵ

ਇਹ ਬਿਲ ਦੇਸ਼ ਵਿੱਚ ਚਲ ਰਹੀਆਂ ਗ਼ੈਰਕਾਨੂੰਨੀ ਜਮਾ ਸਰਗਰਮੀਆਂ ਦੇ ਖਤਰੇ ਨਾਲ ਨਿਪਟਣ ਵਿੱਚ ਮਦਦ ਕਰੇਗਾ ਜੋ ਮੌਜੂਦਾ ਸਮੇਂ ਵਿੱਚ ਪ੍ਰਸ਼ਾਸਨਿਕ ਮਾਪਦੰਡਾਂ ਦੀ ਘਾਟ ਕਾਰਨ ਦੇਸ਼ ਦੀ ਗ਼ਰੀਬ ਅਤੇ ਭੋਲ਼ੀ-ਭਾਲ਼ੀ ਜਨਤਾ ਦੀ ਮਿਹਨਤ ਨਾਲ ਕਮਾਈ ਬੱਚਤ ਦਾ ਨੁਕਸਾਨ ਕਰਦੀਆਂ ਹਨ।

 

******

ਏਕੇਟੀ/ਪੀਕੇ/ਐੱਸਐੱਚ



(Release ID: 1578235) Visitor Counter : 93


Read this release in: English