ਸਿੱਖਿਆ ਮੰਤਰਾਲਾ

ਰਾਸ਼ਟਰੀ ਅਨੁਵਾਦ ਮਿਸ਼ਨ ਤਹਿਤ 40 ਗਿਆਨ ਟੈਕਸਟ (ਪਾਠ) ਅਨੁਵਾਦ 16 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ - ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

Posted On: 08 JUL 2019 6:25PM by PIB Chandigarh

ਰਾਸ਼ਟਰੀ ਅਨੁਵਾਦ ਮਿਸ਼ਨ (ਐੱਨਟੀਐੱਮ) ਇੱਕ ਸਕੀਮ ਹੈ ਜਿਸ ਦੀ ਸ਼ੁਰੂਆਤ 2008 ਵਿੱਚ ਕੀਤੀ ਗਈ ਸੀ ਅਤੇ ਜਿਸ ਨੂੰ ਸੈਂਟਰਲ ਇੰਸਟੀਟਿਊਟ ਆਵ੍ ਇੰਡੀਅਨ ਲੈਂਗੁਏਜਿਜ਼ (ਸੀਆਈਆਈਐੱਲ),ਮੈਸੂਰ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਤਾਕਿ ਅਨੁਵਾਦ ਨੂੰ ਆਮ ਤੌਰ ‘ਤੇ ਇੱਕ ਉਦਯੋਗ ਵਜੋਂ ਸਥਾਪਿਤ ਕੀਤਾ ਜਾਵੇ ਅਤੇ ਗਿਆਨ ਟੈਕਸਟ (ਪਾਠ) ਨੂੰ ਵਿਦਿਆਰਥੀਆਂ ਅਤੇ ਅਕੈਡਮਿਕਸ (ਵਿੱਦਿਅਕ ਮਾਹਰਾਂ) ਤੱਕ ਭਾਰਤੀ ਭਾਸ਼ਾਵਾਂ ਵਿੱਚ ਪਹੁੰਚਯੋਗ ਬਣਾ ਕੇ ਉੱਚ ਵਿੱਦਿਆ ਨੂੰ ਸੁਖਾਲ਼ਾ ਬਣਾਇਆ ਜਾ ਸਕੇਇਸ ਸਕੀਮ ਤਹਿਤ ਗਿਆਨ ਟੈਕਸਟ (ਪਾਠ) ਦੀਆਂ ਪਾਠ ਪੁਸਤਕਾਂ ਜੋ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਲੱਗੀਆਂ ਹੁੰਦੀਆਂ ਹਨ, ਨੂੰ ਭਾਰਤੀ ਸੰਵਿਧਾਨ ਦੇ 8ਵੀਂ ਸੂਚੀ ਅਨੁਸਾਰ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤਾ ਜਾਂਦਾ ਹੈਰਾਸ਼ਟਰੀ ਅਨੁਵਾਦ ਮਿਸ਼ਨ ਨੇ ਹੁਣ ਤੱਕ 16 ਭਾਸ਼ਾਵਾਂ ਵਿੱਚ (ਅਸਾਮੀ, ਬੰਗਾਲੀ, ਬੋਡੋ, ਡੋਗਰੀ, ਹਿੰਦੀ, ਕੰਨੜ, ਮੈਥਲੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਓੜੀਆ, ਪੰਜਾਬੀ, ਤਮਿਲ, ਤੇਲੁਗੂ ਅਤੇ ਉਰਦੂ) 40 ਗਿਆਨ ਟੈਕਸਟ (ਪਾਠ) ਅਨੁਵਾਦਾਂ ਨੂੰ ਪ੍ਰਕਾਸ਼ਿਤ ਕੀਤਾ ਹੈਐੱਨਟੀਐੱਮ ਨੇ 6 ਦੁਭਾਸ਼ੀ ਡਿਕਸ਼ਨਰੀਆਂ (ਅੰਗ੍ਰੇਜ਼ੀ ਤੋਂ ਭਾਰਤੀ ਭਾਸ਼ਾਵਾਂ) ਦਾ ਪੀਅਰਸਨ ਐਜੂਕੇਸ਼ਨ, ਇੰਡੀਆ ਦੇ ਸਹਿਯੋਗ ਨਾਲ ਪ੍ਰਕਾਸ਼ਨ ਕਰਵਾਇਆ ਹੈਮਿਸ਼ਨ ਨੇ ਤਕਰੀਬਨ 1400 ਉੱਭਰ ਰਹੇ ਅਨੁਵਾਦਕਾਂ ਨੂੰ 3 ਸਪਤਾਹ ਦੇ ਵਿਸਤ੍ਰਿਤ ਕੋਰਸਾਂ (21 ਦਿਨ) 'ਇੰਟ੍ਰੋਡਕਸ਼ਨ ਟੂ ਟ੍ਰਾਂਸਲੇਸ਼ਨ' (ਅਨੁਵਾਦਾਂ ਦੀ ਜਾਣ-ਪਛਾਣ) ਅਤੇ 'ਰਿਸਰਚ ਮੈਥੋਡੋਲੋਜੀ ਇਨ ਟ੍ਰਾਂਸਲੇਸ਼ਨ'(ਅਨੁਵਾਦ ਵਿੱਚ ਖੋਜ ਕਾਰਜ ਵਿਧੀ) ਰਾਹੀਂ ਟ੍ਰੇਂਡ ਕੀਤਾ ਹੈ

 

ਪਿਛਲੇ 3 ਸਾਲਾਂ ਵਿੱਚ ਪ੍ਰਕਾਸ਼ਿਤ ਕੀਤੀਆਂ 26 ਪਾਠ ਪੁਸਤਕਾਂ ਦੀ ਸੰਖਿਆ 26 ਹੈ

2016-17

3

2017-18

14

2018-19

09

 

ਰਾਸ਼ਟਰੀ ਅਨੁਵਾਦ ਮਿਸ਼ਨ ਵੱਲੋਂ ਭਾਸ਼ਾ ਅਨੁਸਾਰ ਪਿਛਲੇ 3 ਸਾਲਾਂ ਵਿੱਚ ਛਪੇ ਪ੍ਰਕਾਸ਼ਨ

ਨੰਬਰ

ਭਾਸ਼ਾ

ਪ੍ਰਕਾਸ਼ਿਤ ਕਿਤਾਬਾਂ ਦੀ ਗਿਣਤੀ

1.

ਅਸਾਮੀ

1

2.

ਬੰਗਾਲੀ

3

3.

ਬੋਡੋ

2

4.

ਡੋਗਰੀ

2

5.

ਹਿੰਦੀ

3

6.

ਕੰਨੜ

3

7.

ਮੈਥਿਲੀ

2

8.

ਮਲਿਆਲਮ

2

9.

ਮਣੀਪੁਰੀ

1

10.

ਨੇਪਾਲੀ

2

11.

ਪੰਜਾਬੀ

1

12.

ਤਮਿਲ

2

13.

ਤੇਲੁਗੂ

1

14.

ਉਰਦੂ

1

 

ਕੁੱਲ

26

 

ਇਹ ਸੂਚਨਾ ਮਾਨਵ ਸੰਸਾਧਨ ਵਿਕਾਸ ਮੰਤਰੀ, ਡਾ. ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ

-----

 

ਐੱਨਬੀ/ਏਕੇਜੇ/ਏਕੇ


(Release ID: 1577991) Visitor Counter : 124
Read this release in: English