ਪ੍ਰਧਾਨ ਮੰਤਰੀ ਦਫਤਰ

ਕੇਂਦਰੀ ਬਜਟ 2019-2020 'ਤੇ ਪ੍ਰਧਾਨ ਮੰਤਰੀ ਦੇ ਪ੍ਰਤੀਕਰਮ ਦਾ ਮੂਲ-ਪਾਠ

Posted On: 05 JUL 2019 3:40PM by PIB Chandigarh

ਕੇਂਦਰੀ ਬਜਟ 2019-2020 'ਤੇ ਪ੍ਰਧਾਨ ਮੰਤਰੀ ਦੇ ਪ੍ਰਤੀਕਰਮ ਦਾ ਮੂਲ-ਪਾਠ

ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਮੈਂ ਇਸ citizen friendly, development friendly ਅਤੇ future oriented ਬਜਟ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਇਹ ਦੇਸ਼ ਨੂੰ ਖੁਸ਼ਹਾਲ ਅਤੇ ਜਨ-ਜਨ ਨੂੰ ਸਮਰੱਥ ਬਣਾਉਣ ਵਾਲਾ ਬਜਟ ਹੈ। ਇਸ ਬਜਟ ਨਾਲ ਗ਼ਰੀਬ ਨੂੰ ਸ਼ਕਤੀ ਮਿਲੇਗੀ, ਨੌਜਵਾਨਾਂ ਨੂੰ ਬਿਹਤਰ ਕੱਲ੍ਹ ਮਿਲੇਗਾ।

ਇਸ ਬਜਟ ਦੇ ਮਾਧਿਅਮ ਨਾਲ ਮੱਧ ਵਰਗ ਨੂੰ ਪ੍ਰਗਤੀ ਮਿਲੇਗੀ,ਵਿਕਾਸ ਦੀ ਰਫਤਾਰ ਨੂੰ ਗਤੀ ਮਿਲੇਗੀ।

ਇਸ ਬਜਟ ਨਾਲ ਟੈਕਸ ਵਿਵਸਥਾ ਦਾ ਸਰਲੀਕਰਨ ਹੋਵੇਗਾ, infrastructure ਦਾ ਆਧੁਨਿਕੀਕਰਨ ਹੋਵੇਗਾ।

ਇਹ ਬਜਟ ਉੱਦਮ ਅਤੇ ਉੱਦਮੀਆਂ ਨੂੰ ਮਜ਼ਬੂਤ ਬਣਾਏਗਾ,ਦੇਸ਼ ਦੇ ਵਿਕਾਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੋਰ ਵਧਾਏਗਾ।

ਇਹ ਬਜਟ ਸਿੱਖਿਆ ਨੂੰ ਬਿਹਤਰ ਬਣਾਏਗਾ। Artificial Intelligence ਅਤੇ space research ਦੇ ਲਾਭ ਨੂੰ ਲੋਕਾਂ ਦਰਮਿਆਨ ਪਹੁੰਚਾਵੇਗਾ।

ਇਸ ਬਜਟ ਵਿੱਚ ਆਰਥਿਕ ਜਗਤ ਦੇ reform ਵੀ ਹਨ,ਆਮ ਨਾਗਰਿਕ ਦੇ ਲਈ ease of living ਵੀ ਹੈ ਅਤੇ ਨਾਲ ਹੀ ਪਿੰਡ ਅਤੇ ਗ਼ਰੀਬ ਦਾ ਕਲਿਆਣ ਵੀ ਹੈ।

ਇਹ ਬਜਟ ਇੱਕ green budget ਹੈ,ਜਿਸ ਵਿੱਚ ਵਾਤਾਵਰਣ, electric mobility, solar sector 'ਤੇ ਵਿਸ਼ੇਸ ਧਿਆਨ ਦਿੱਤਾ ਗਿਆ ਹੈ।

ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਨਿਰਾਸ਼ਾ ਦੇ ਵਾਤਾਵਰਣ ਨੂੰ ਪਿੱਛੇ ਛੱਡ ਚੁੱਕਿਆ ਹੈ, ਉਸ ਵਾਤਾਵਰਣ ਤੋਂ ਬਾਹਰ ਨਿਕਲ ਚੁੱਕਿਆ ਹੈ ਅਤੇ ਦੇਸ਼ ਉਮੀਦਾਂ ਨਾਲ ਭਰਿਆ ਹੋਇਆ ਹੈ। ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ।

ਬਿਜਲੀ, ਗੈਸ, ਸੜਕ, ਗੰਦਗੀ, ਭ੍ਰਿਸ਼ਟਾਚਾਰ, ਵੀਆਈਪੀ ਕਲਚਰ, ਅਨੇਕ-ਅਨੇਕ ਕਠਿਨਾਈਆਂ, ਆਮ ਮਾਨਵੀ ਨੂੰ ਆਪਣੇ ਹੱਕ ਦੇ ਲਈ ਜੱਦੋਜਹਿਦ ਦੀ ਜ਼ਿੰਦਗੀ, ਯਾਨੀ ਇੱਕ ਪ੍ਰਕਾਰ ਨਾਲ ਖੁਦ ਨਾਲ ਹੀ ਉਸ ਨੂੰ ਜੂਝਣਾ ਪੈਂਦਾ ਸੀ।ਉਸ ਨੂੰ ਘੱਟ ਕਰਨ ਲਈ ਅਸੀਂ ਲਗਾਤਾਰ ਯਤਨ ਕੀਤੇ ਹਨ।ਸਫਲਤਾ ਵੀ ਮਿਲੀ ਹੈ।

ਅੱਜ ਲੋਕਾਂ ਦੇ ਜੀਵਨ ਵਿੱਚ ਨਵੀਆਂ ਆਕਾਂਖਿਆਵਾਂ ਅਤੇ ਖੂਬ ਸਾਰੀਆਂ ਉਮੀਦਾਂਇਹ ਬਜਟ ਦੇਸ਼ ਨੂੰ ਵਿਸ਼ਵਾਸ ਦੇ ਰਿਹਾ ਹੈ ਕਿ ਇਨ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।ਇਹ ਵਿਸ਼ਵਾਸ ਦੇ ਰਿਹਾ ਹੈ ਕਿ ਦਿਸ਼ਾ ਸਹੀ ਹੈ, process ਠੀਕ ਹੈ,ਗਤੀ ਸਹੀ ਹੈ ਅਤੇ ਇਸ ਲਈ ਟੀਚੇ 'ਤੇ ਪਹੁੰਚਣਾ ਵੀ ਨਿਸ਼ਚਿਤ ਹੈ।

ਇਹ ਬਜਟ ਆਸ਼ਾ,ਵਿਸ਼ਵਾਸ ਅਤੇ ਆਕਾਂਖਿਆਵਾਂ ਦਾ ਬਜਟ ਹੈ।ਇਹ ਬਜਟ 21ਵੀਂ ਸਦੀ ਦੇ ਭਾਰਤ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਨਿਊ ਇੰਡੀਆ ਦੇ ਨਿਰਮਾਣ ਵਿੱਚ ਇੱਕ ਅਹਿਮ ਕੜੀ ਸਾਬਤ ਹੋਵੇਗਾ।

ਇਹ ਬਜਟ ਸਾਲ 2022 ਯਾਨੀ ਅਜ਼ਾਦੀ ਦੇ 75 ਸਾਲ ਨਾਲ ਜੁੜੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਦੇਸ਼ ਦਾ ਮਾਰਗ ਨਿਰਧਾਰਨ ਕਰੇਗਾ।

ਪਿਛਲੇ ਪੰਜ ਸਾਲ ਸਾਡੀ ਸਰਕਾਰ ਨੇ ਗ਼ਰੀਬ,ਕਿਸਾਨ,ਅਨੁਸੂਚਿਤ ਜਾਤੀ,ਪੀੜਿਤ,ਸ਼ੋਸ਼ਿਤ,ਵੰਚਿਤ ਨੂੰ ਸਸ਼ਕਤ ਕਰਨ ਵਿੱਚ, empower ਕਰਨ ਦੇ ਲਈ ਅਨੇਕ ਕਦਮ ਉਠਾਏ ਹਨ।ਹੁਣ ਅਗਲੇ ਪੰਜ ਸਾਲਾਂ ਵਿੱਚ ਇਹੀ empowerment ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਦਾ powerhouse ਬਣਾਏਗਾ।

5 trillion dollar economy ਯਾਨੀ ਕਿ ਪੰਜ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਦੇ ਸੁਪਨੇ ਨੂੰ ਪੂਰਾ ਕਰਨ ਦੀ ਊਰਜਾ ਦੇਸ਼ ਨੂੰ ਇਸੇ powerhouse ਤੋਂ ਮਿਲੇਗੀ।

ਬਜਟ ਵਿੱਚ ਖੇਤੀ ਖੇਤਰ ਵਿੱਚ structural reform ਦੇ ਲਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਸਿੱਧੇ ਲਗਭਗ 87 ਹਜ਼ਾਰ ਕਰੋੜ ਰੁਪਏ ਦਾ transfer ਹੋਵੇ ਜਾਂ 10 ਹਜ਼ਾਰ ਤੋਂ ਜ਼ਿਆਦਾ farmer producer origination (FPO) ਦਾ ਸੰਕਲਪ,ਮਛੇਰਿਆਂ ਦੇ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਹੋਵੇ ਜਾਂ national warehousing grid ਦੀ ਸਥਾਪਨਾ,ਇਹ ਯੋਜਨਾਵਾਂ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਪ੍ਰਭਾਵੀ ਭੂਮਿਕਾ ਨਿਭਾਉਣਗੀਆਂ। ਗ੍ਰਾਮੀਣ ਅਰਥਵਿਵਸਥਾ ਵਿੱਚ ਨਿਵੇਸ਼ ਵਧਾਉਣ ਨਾਲ ਪਿੰਡ ਵਿੱਚ ਹੀ ਰੋਜ਼ਗਾਰ ਦੇ ਨਵੇਂ ਅਵਸਰ ਵਧਣਗੇ।

ਜਨਸ਼ਕਤੀ ਤੋਂ ਬਿਨਾ ਜਲ ਸੰਚਯ ਸੰਭਵ ਨਹੀਂ ਹੈ। ਜਲ ਸੰਚਯ ਜਨ-ਅੰਦੋਲਨ ਦੀ ਭਾਵਨਾ ਨਾਲ ਹੀ ਹੋ ਸਕਦਾ ਹੈ।ਇਸ ਬਜਟ ਵਿੱਚ ਵਰਤਮਾਨ ਹੀ ਨਹੀਂ, ਭਾਵੀ ਪੀੜ੍ਹੀ ਦੀ ਚਿੰਤਾ ਵੀ ਸਾਫ-ਸਾਫ ਨਜ਼ਰ ਆਉਂਦੀ ਹੈ।ਸਵੱਛ ਭਾਰਤ ਮਿਸ਼ਨ ਦੀ ਤਰ੍ਹਾਂ ਹੀ ਹਰ ਘਰ ਜਲ ਦਾ ਅਭਿਆਨ ਦੇਸ਼ ਨੂੰ ਜਲ ਸੰਕਟ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਮਰੱਥ ਬਣਾਵੇਗਾ।

ਬਜਟ ਵਿੱਚ ਲਏ ਗਏ ਫੈਸਲੇ ਅਗਲੇ ਦਹਾਕੇ ਦੀ ਨੀਂਹ ਮਜ਼ਬੂਤ ਕਰਨ ਦੇ ਨਾਲ ਹੀ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਣਗੇ।

ਇਹ ਬਜਟ ਤੁਹਾਡੀਆਂ ਉਮੀਦਾਂ ਦਾ, ਤੁਹਾਡੇ ਸੁਪਨਿਆਂ ਦਾ,ਤੁਹਾਡੇ ਸੰਕਲਪਾਂ ਦਾ ਭਾਰਤ ਬਣਾਉਣ ਦੀ ਦਿਸ਼ਾ ਵੱਲ ਇੱਕ ਇਤਿਹਾਸਿਕ ਕਦਮ ਹੈ।

ਮੈਂ ਕੱਲ੍ਹ ਕਾਸ਼ੀ ਵਿੱਚ ਇਸ ਵਿਸ਼ੇ 'ਤੇ ਵਿਸਤਾਰ ਨਾਲ ਬਾਤਚੀਤ ਕਰਨ ਵਾਲਾ ਹਾਂ।ਲੇਕਿਨ ਅੱਜ ਮੈਂ ਫਿਲਹਾਲ ਫਿਰ ਇੱਕ ਵਾਰ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਦੇ ਉੱਜਵਲ ਭਵਿੱਖ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

Description: https://pbs.twimg.com/profile_images/1134082549041393672/QbihPzrL_normal.png

 

Narendra Modi

@narendramodi

 

My thoughts on the #BudgetForNewIndia. Watch. https://www.pscp.tv/w/b-799DMyMjExNTJ8MVlxS0RCeW1CTndKVovGewX8-Xwz8JuqFIuJ--AVmv3tlWWL3wv73tfStwcU …

 

20.8K

1:42 PM - Jul 5, 2019

Twitter Ads info and privacy

 

Description: https://pbs.twimg.com/card_img/1147364421397876736/kgk302OG?format=jpg&name=386x202

Narendra Modi @narendramodi

My thoughts on the #BudgetForNewIndia. Watch.

pscp.tv

 

6,162 people are talking about this

 

*****

ਏਕੇਟੀ/ਐੱਸਐੱਚ/ਆਈਜੀ



(Release ID: 1577626) Visitor Counter : 64


Read this release in: English