ਵਿੱਤ ਮੰਤਰਾਲਾ
‘ਜ਼ਮੀਨ ਦੀ ਉਤਪਾਦਕਤਾ’ ਤੋਂ ‘ਸਿੰਚਾਈ ਜਲ ਉਤਪਾਦਕਤਾ’ ਵੱਲ ਜਾਣਾ ਰਾਸ਼ਟਰੀ ਪਹਿਲ ਹੋਣੀ ਚਾਹੀਦੀ ਹੈ
Posted On:
04 JUL 2019 12:15PM by PIB Chandigarh
ਆਰਥਿਕ ਸਮੀਖਿਆ 2018-19 ਵਿੱਚ ਕਿਹਾ ਗਿਆ ਹੈ ਕਿ ‘ਜ਼ਮੀਨ ਦੀ ਉਤਪਾਦਕਤਾ’ ਤੋਂ ‘ਸਿੰਚਾਈ ਜਲ ਉਤਪਾਦਕਤਾ’ ਵੱਲ ਜਾਣ ਦੀ ਰਾਸ਼ਟਰੀ ਪਹਿਲ ਹੋਣੀ ਚਾਹੀਦੀ ਹੈ । ਨੀਤੀਆਂ ਵਿੱਚ ਸੁਧਾਰ ਕਰਦਿਆਂ ਕਿਸਾਨਾਂ ਨੂੰ ਇਸ ਲਈ ਸੰਵੇਦਨਸ਼ੀਲ ਬਣਾਉਣਾ ਹੋਵੇਗਾ ਅਤੇ ਜਲ ਪ੍ਰਯੋਗ ਵਿੱਚ ਸੁਧਾਰ ਰਾਸ਼ਟਰੀ ਪਹਿਲ ਹੋਣੀ ਚਾਹੀਦੀ ਹੈ । ਏਸ਼ੀਅਨ, ਵਾਟਰ ਡਿਵੈਲਪਮੈਂਟ ਆਊਟਲੁੱਕ 2016ਅਨੁਸਾਰ ਕਰੀਬ 89 % ਜ਼ਮੀਨ ਹੇਠਲੇ ਪਾਣੀ ਦਾ ਇਸਤੇਮਾਲ ਸਿੰਚਾਈ ਲਈ ਕੀਤਾ ਜਾਂਦਾ ਹੈ । ਸਿੰਚਾਈ ਦੇ ਮੌਜੂਦਾ ਤਰੀਕਿਆਂ ਜ਼ਮੀਨ ਹੇਠਲੇ ਦੇ ਚਲਣ ਕਰਕੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ । ਕੇਦਰੀਂ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਆਰਥਿਕ ਸਮੀਖਿਆ 2018-19 ਸੰਸਦ ਵਿੱਚ ਪੇਸ਼ ਕੀਤੀ ।
ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਸਿੰਚਾਈ ਲਈ 89 % ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ । ਦੇਸ਼ ਵਿੱਚ ਝੋਨਾ ਤੇ ਗੰਨਾ ਮੌਜੂਦ ਪਾਣੀ ਦਾ 60 % ਤੋਂ ਵੱਧ ਪਾਣੀ ਲੈ ਲੈਂਦੇ ਹਨ , ਜਿਸ ਨਾਲ ਹੋਰ ਫਸਲਾਂ ਲਈ ਘੱਟ ਪਾਣੀ ਉਪਲੱਬਧ ਰਹਿੰਦਾ ਹੈ ।
ਪਿਛਲੇ ਕੁਝ ਵਰ੍ਹਿਆਂ ਵਿੱਚ ਖੇਤੀਬਾੜੀ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉੱਭਰ ਕੇ ਸਾਹਮਣੇ ਆਈਆਂ ਹਨ । ਖੇਤੀ ਭੂਮੀ ਦੀ ਵੰਡ ਅਤੇ ਜਲ ਸੰਸਾਧਨਾਂ ਦੀ ਘਾਟ ਹੋਣ ‘ਤੇ ਸੰਕਟ ਵਧਿਆ ਹੈ, ਜਦ ਕਿ ਅਪਣਾਏ ਗਏ ਨਵੇਂ ਪ੍ਰਭਾਵਸ਼ਾਲੀ ਸੰਸਾਧਨਾਂ ਤੇ ਜਲਵਾਯੂ ਦੇ ਅਨੁਕੂਲ ਸੂਚਨਾ ਅਤੇ ਟੈਕਨੋਲੋਜੀ ਦੇ ਇਸਤੇਮਾਲ ਨਾਲ ਖੇਤੀਬਾੜੀ ਖੇਤਰ ਸਮਾਰਟ ਹੋਇਆ ਹੈ । ਖੇਤਾਂ ਦੇ ਛੋਟੇ ਹੋਣ ਸਦਕਾ ਭਾਰਤ ਨੇ ਸੀਮਾਂਤ ਕਿਸਾਨਾਂ ਲਈ ਲੋੜੀਂਦੇ ਸੰਸਾਧਨਾਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ ਹੈ।
ਆਰਥਿਕ ਸਮੀਖਿਆ ਅਨੁਸਾਰ ਖੇਤੀਬਾੜੀ ਤੇ ਸਬੰਧਤ ਖੇਤਰ ਵਿੱਚ ਕੁੱਲ ਪੂੰਜੀ ਨਿਰਮਾਣ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਕੁੱਲ ਪੂੰਜੀ ਨਿਰਮਾਣ (ਜੀਸੀਐੱਫ਼) ਵਿੱਚ ਸਾਲ 2013-14 ਵਿੱਚ 17. 7% ਦਾ ਵਾਧਾ ਦਿਖਾਈ ਦਿੰਦਾ ਹੈ ਪਰ ਉਸ ਤੋਂ ਬਾਅਦ ਸਾਲ 2017-18 ਵਿੱਚ ਇਹ ਘਟ ਕੇ 15. 5 % ਹੋ ਗਿਆ। 2012-13 ਦਾ ਕੁੱਲ ਪੂੰਜੀ ਨਿਰਮਾਣ 2,51,904 ਕਰੋੜ ਤੋਂ ਵਧ ਕੇ 2017-18 ਵਿੱਚ ਇਹ 2,73,555 ਕਰੋੜ ਹੋ ਗਿਆ ।
ਆਰਥਿਕ ਸਮੀਖਿਆ ਅਨੁਸਾਰ ਔਰਤਾਂ ਫਸਲ ਉਤਪਾਦਨ , ਪਸ਼ੂ-ਪਾਲਣ , ਬਾਗ਼ਬਾਨੀ, ਕਟਾਈ ਤੋਂ ਬਾਅਦ ਦੇ ਕੰਮਕਾਰ , ਖੇਤੀਬਾੜੀ , ਸਮਾਜਿਕ , ਫੋਰੈਸਟਰੀ , ਮੱਛੀ ਪਾਲਣ ਆਦਿ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਔਰਤਾਂ ਵੱਲੋਂ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਕਿਰਿਆਸ਼ੀਲ ਜੋਤਾਂ ਦਾ ਹਿੱਸਾ ਸਾਲ 2005-06 ਵਿੱਚ 11. 7 % ਤੋਂ ਵਧ ਕੇ 2015-16 ਵਿੱਚ 13 .9 % ਹੋ ਗਿਆ । ਮਹਿਲਾ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਸੀਮਾਂਤ ਤੇ ਛੋਟੀਆਂ ਜੋਤਾਂ ਦਾ ਅੰਸ਼ ਵਧ ਕੇ 27 . 9% ਹੋ ਗਿਆ ਹੈ।
*****
ਡੀਐੱਸਐੱਮ/ਆਰਐੱਮ/ਆਰਪੀਐੱਸ/ਏਐੱਸਐੱਸਆਰ
(Release ID: 1577259)