ਉਪ ਰਾਸ਼ਟਰਪਤੀ ਸਕੱਤਰੇਤ
ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਮਾਨਵਤਾ ਦੀ ਵਿਆਪਕ ਭਲਾਈ ਲਈ ਹੋਵੇ: ਉਪ ਰਾਸ਼ਟਰਪਤੀ
ਪੁਲਾੜ ਇੱਕ ਸਾਂਝਾ ਸੰਸਾਧਨ ਹੈ ਅਤੇ ਇਸ ਦੁਆਰਾ ਪੇਸ਼ ਕੀਤੇ ਜਾਣ ਵਾਲੇ ਲਾਭਾਂ ਤੱਕ ਸਾਰੇ ਦੇਸ਼ਾਂ ਦੀ ਸਮਾਨ ਪਹੁੰਚ ਹੋਣੀ ਚਾਹੀਦੀ ਹੈ; ਉਪ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਪੁਲਾੜ ਸੈਟਲਮੈਂਟ ਡਿਜ਼ਾਈਨ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਦਿੱਲੀ ਪਬਲਿਕ ਸਕੂਲ, ਆਰ.ਕੇ.ਪੁਰਮ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
Posted On:
02 JUL 2019 12:10PM by PIB Chandigarh
ਭਾਰਤ ਦੇ ਉਪਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਮਾਨਵਤਾ ਦੀ ਵਿਆਪਕ ਭਲਾਈ ਲਈ ਕੀਤੇ ਜਾਣ ਦਾ ਸੱਦਾ ਦਿੱਤਾ ਹੈ।
ਅਮਰੀਕਾ ਦੇ ਫਲੋਰਿਡਾ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਅੰਤਰਰਾਸ਼ਟਰੀ ਪੁਲਾੜ ਸੈਟਲਮੈਂਟ ਡਿਜ਼ਾਈਨ ਮੁਕਾਬਲੇ ਵਿੱਚ ਭਾਗ ਲੈਣ ਜਾ ਰਹੇ ਦਿੱਲੀ ਪਬਲਿਕ ਸਕੂਲ, ਆਰ.ਕੇ.ਪੁਰਮ ਦੇ ਵਿਦਿਆਰਥੀਆਂ ਦੇ ਸਮੂਹ ਨਾਲ ਅੱਜ ਨਵੀਂ ਦਿੱਲੀ ਵਿੱਚ ਗੱਲਬਾਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਪੁਲਾੜ ਟੈਕਨੋਲੋਜੀ ਧਿਆਨ ਦੇਣ ਯੋਗ ਇੱਕ ਹੋਰ ਖੇਤਰ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਅਤੇ ਇਨੋਵੇਸ਼ਨਾਂ ਨਾਲ ਸਾਹਮਣੇ ਆਉਣ ਦੀ ਸਲਾਹ ਦਿੱਤੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਪੁਲਾੜ ਇੱਕ ਸਾਂਝਾ ਸੰਸਾਧਨ ਹੈ ਅਤੇ ਉਸ ਦੁਆਰਾ ਪੇਸ਼ ਕੀਤੇ ਜਾਣ ਵਾਲੇ ਲਾਭਾਂ ਤੱਕ ਸਾਰੇ ਦੇਸ਼ਾਂ ਦੀ ਸਮਾਨ ਪਹੁੰਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣਾ ਲਾਜ਼ਮੀ ਹੈ ਕਿ ਖੋਜਾਂ ਅਤੇ ਪ੍ਰਯੋਗਾਂ ਦਾ ਲਾਭ ਸਾਰੇ ਦੇਸ਼ਾਂ ਨੂੰ ਉਪਲਬੱਧ ਹੋਵੇ।
ਸ਼੍ਰੀ ਨਾਇਡੂ ਨੇ ਕਿਹਾ ਕਿ ਵਿਗਿਆਨਕ ਪ੍ਰਗਤੀ ਦਾ ਮੁੱਢਲਾ ਟੀਚਾ ਸਮਾਜਿਕ ਲਾਭ ਅਤੇ ਆਮ ਆਦਮੀ ਦੇ ਜੀਵਨ ਦੀਆਂ ਹਾਲਤਾਂ ਵਿੱਚ ਸੁਧਾਰ ਲਿਆਉਣਾ ਹੈ।
ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੁਲਾੜ ਟੈਕਨੋਲੋਜੀ ਤੋਂ ਪ੍ਰਾਪਤ ਨਤੀਜਿਆਂ ਨਾਲ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇਗਾ। ਸ਼੍ਰੀ ਨਾਇਡੂ ਨੇ ਖੇਤੀਬਾੜੀ ਜਿਹੇ ਖੇਤਰਾਂ ਵਿੱਚ ਸੁਧਾਰ ਲਿਆਉਣ ਲਈ ਪੁਲਾੜ ਟੈਕਨੋਲੋਜੀ ਵਰਗੀਆਂ ਉੱਨਤ ਟੈਕਨੋਲੋਜੀਆਂ ਦੀ ਵਰਤੋਂ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ, ਹਰਿਆਲੀ ਘੱਟ ਹੋਣ, ਵਾਤਾਵਰਣ ਅਸੰਤੁਲਨ ਜਿਹੀਆਂ ਗੰਭੀਰ ਸਮੱਸਿਆਵਾਂ ਲਈ ਪੁਲਾੜ ਟੈਕਨੋਲੋਜੀ ਤੋਂ ਲਾਭ ਹੋ ਸਕਦਾ ਹੈ।
ਪੁਲਾੜ ਟੈਕਨੋਲੋਜੀ ਵਿੱਚ ਭਾਰਤ ਦੀਆਂ ਉਪਲੱਬਧੀਆਂ ਅਤੇ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ 1975 ਵਿੱਚ ਆਪਣੇ ਪਹਿਲੇ ਉਪਗ੍ਰਹਿ ਆਰਯਭੱਟ ਦੇ ਪਰੀਖਣ ਦੇ ਸਮੇਂ ਤੋਂ ਹੀ ਪੁਲਾੜ ਅਤੇ ਉਸ ਨਾਲ ਸਬੰਧਤ ਟੈਕਨੋਲੋਜੀ ਦੇ ਸਬੰਧ ਵਿੱਚ ਸਭ ਤੋਂ ਅੱਗੇ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਪੁਲਾੜ ਟੈਕਨੋਲੋਜੀ ਵਿੱਚ ਆਪਣੇ ਲਈ ਵਿਸ਼ੇਸ਼ ਸਥਾਨ ਬਣਾਇਆ ਹੈ। ਸ਼੍ਰੀ ਨਾਇਡੂ ਨੇ ਬੇਹਦ ਜਟਿਲ ਅਤੇ ਉੱਨਤ ਟੈਕਨੋਲੋਜੀਆਂ ਦਾ ਵਿਕਾਸ ਕਰਨ ਲਈ ਪੁਲਾੜ ਵਿਗਿਆਨੀਆਂ ਦੀ ਸ਼ਲਾਘਾ ਕੀਤੀ।
***
ਏਕੇਟੀ/ਬੀਕੇ/ਐੱਮਐੱਸ/ਆਰਕੇ
(Release ID: 1577162)
Visitor Counter : 57