ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਮਾਲਦੀਵ ਦਰਮਿਆਨ ਸਿਹਤ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 03 JUL 2019 5:23PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਭਾਰਤ ਗਣਰਾਜ ਅਤੇ ਮਾਲਦੀਵਜ ਗਣਰਾਜ ਦੀ ਸਰਕਾਰ ਦਰਮਿਆਨ 08 ਜੂਨ, 2019 ਨੂੰ ਸਿਹਤ ਖੇਤਰ ਵਿੱਚ ਸਹਿਯੋਗ ਲਈ ਕੀਤੇ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ

ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ:

  1. ਮੈਡੀਕਲ ਡਾਕਟਰਾਂ, ਅਧਿਕਾਰੀਆਂ ਅਤੇ ਹੋਰ ਸਿਹਤ ਪ੍ਰੋਫੈਸ਼ਨਲਾਂ ਅਤੇ ਮਾਹਿਰਾਂ ਦਾ ਅਦਾਨ- ਪ੍ਰਦਾਨ ਅਤੇ ਟ੍ਰੇਨਿੰਗ,
  2. ਮੈਡੀਕਲ ਅਤੇ ਸਿਹਤ ਖੋਜ ਵਿਕਾਸ,
  3. ਦਵਾਈਆਂ ਅਤੇ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਅਤੇ ਇਨ੍ਹਾਂ ਬਾਰੇ ਸੂਚਨਾ ਦਾ ਅਦਾਨ- ਪ੍ਰਦਾਨ,
  4. ਛੂਤ ਅਤੇ ਗ਼ੈਰ ਛੂਤ ਦੀਆਂ ਬਿਮਾਰੀਆਂ,
  5. -ਹੈਲਥ ਅਤੇ ਟੈਲੀਮੈਡੀਸਨ ਅਤੇ
  6. ਆਪਸੀ ਸਹਿਮਤੀ ਨਾਲ ਸਹਿਯੋਗ ਦਾ ਹੋਰ ਕੋਈ ਵੀ ਖੇਤਰ

ਸਹਿਯੋਗ ਦੇ ਵਿਵਰਣਾਂ ਨੂੰ ਹੋਰ ਵਿਸਤ੍ਰਿਤ ਕਰਨ ਅਤੇ ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇੱਕ ਵਰਕਿੰਗ ਗਰੁੱਪ ਦਾ ਗਠਨ ਕੀਤਾ ਜਾਵੇਗਾ

********

ਏਕੇਟੀ/ਪੀਕੇ/ਐੱਸਐੱਚ



(Release ID: 1576959) Visitor Counter : 134


Read this release in: English