Posted On:
01 JUL 2019 5:30PM by PIB Chandigarh
ਜੂਨ, 2019 ਦੇ ਮਹੀਨੇ ਵਿੱਚ ਮਾਲ ਅਤੇ ਸਰਵਿਸ ਟੈਕਸ ਦੇ ਰੂਪ ਵਿੱਚ 99,939 ਕਰੋੜ ਰੁਪਏ ਦਾ ਕੁੱਲ ਘਰੇਲੂ ਮਾਲੀਆ (ਰੈਵੇਨਿਊ) ਇਕੱਠਾ ਕੀਤਾ ਗਿਆ ਜਿਸ ਵਿੱਚ ਕੇਂਦਰੀ ਮਾਲ ਅਤੇ ਸਰਵਿਸ ਟੈਕਸ (ਸੀਜੀਐੱਸਟੀ) 18,366 ਕਰੋੜ ਰੁਪਏ, ਰਾਜ ਮਾਲ ਅਤੇ ਸਰਵਿਸ ਟੈਕਸ (ਐੱਸਜੀਐੱਸਟੀ) 25,343 ਕਰੋੜ ਰੁਪਏ, ਏਕੀਕ੍ਰਿਤ ਮਾਲ ਅਤੇ ਸਰਵਿਸ ਟੈਕਸ ( ਆਈਜੀਐੱਸਟੀ ) 47,772 ਕਰੋੜ ਰੁਪਏ ( ਅਯਾਤ ‘ਤੇ ਇਕੱਠੇ 21,980 ਕਰੋੜ ਰੁਪਏ ਸਮੇਤ ) ਅਤੇ ਸੈੱਸ 8,945 ਕਰੋੜ ਰੁਪਏ ( ਅਯਾਤਾਂ ਉੱਤੇ ਅਰਜਿਤ 876 ਕਰੋੜ ਰੁਪਏ ਸਮੇਤ ) ਰਿਹਾ। ਮਈ ਮਹੀਨੇ ਲਈ 30 ਜੂਨ ਤੱਕ ਕੁਲ 74.38 ਲੱਖ ਜੀਐੱਸਟੀਆਰ 3 ਬੀ ਰਿਟਰਨਾਂ ਭਰੀਆਂ ਗਈਆਂ।
ਸਰਕਾਰ ਨੇ ਨਿਯਮਿਤ ਸੈਟਲਮੈਂਟ ਦੇ ਰੂਪ ਵਿੱਚ ਸੀਜੀਐੱਸਟੀ ਨੂੰ 18,169 ਕਰੋੜ ਰੁਪਏ ਅਤੇ ਆਈਜੀਐੱਸਟੀ ਤੋਂ ਸੀਜੀਐੱਸਟੀ ਨੂੰ 13,613 ਕਰੋੜ ਰੁਪਏ ਦਿੱਤੇ । ਜੂਨ, 2019 ਵਿੱਚ ਨਿਯਮਿਤ ਸੈਟਲਮੈਂਟ ਤੋਂ ਬਾਅਦ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਸੀਜੀਐੱਸਟੀ ਅਤੇ ਐੱਸਜੀਐੱਸਟੀ ਦੇ ਰੂਪ ਵਿੱਚ ਕਮਾਇਆ ਕੁੱਲ ਮਾਲੀਆ, ਕ੍ਰਮਵਾਰ 36,535 ਕਰੋੜ ਅਤੇ 38,956 ਕਰੋੜ ਰੁਪਏ ਰਿਹਾ ।
ਜੂਨ 2018 ਵਿੱਚ ਜੀਐੱਸਟੀ ਮਾਲੀਆ ਕਲੈਕਸ਼ਨ 95,610 ਕਰੋੜ ਰੁਪਏ ਰਹੀ ਸੀ ਜੋ ਕਿ ਜੂਨ 2019 ਵਿੱਚ 4.52% ਪ੍ਰਤੀਸ਼ਤ ਅਧਿਕ ਰਹੀ । ਜੂਨ 2019 ਵਿੱਚ ਕਮਾਇਆ ਮਾਲੀਆ ਵਿੱਤ ਵਰ੍ਹੇ (FY) 2018 - 19 ਦੌਰਾਨ ਕਮਾਏ 98,114 ਕਰੋੜ ਰੁਪਏ ਦੀ ਕੁੱਲ ਜੀਐੱਸਟੀ ਕਲੈਕਸ਼ਨ ਦੇ ਮਾਸਿਕ ਔਸਤ ਤੋਂ 1.86% ਅਧਿਕ ਹੈ ।
ਮੌਜੂਦਾ ਵਰ੍ਹੇ ਦੌਰਾਨ ਜੀਐੱਸਟੀ ਮਾਲੀਆ ਕਲੈਕਸ਼ਨ ਦਾ ਰੁਝਾਨ ਚਾਰਟ ਵਿੱਚ ਦਿਖਾਇਆ ਗਿਆ ਹੈ ।

*****
ਡੀਐੱਸਐੱਮ/ਆਰਐੱਮ/ਪੀਡੀ