ਵਿੱਤ ਕਮਿਸ਼ਨ

ਵਿੱਤ ਕਮਿਸ਼ਨ 3 ਤੋਂ 5 ਜੁਲਾਈ, 2019 ਤੱਕ ਮੱਧ ਪ੍ਰਦੇਸ਼ ਦਾ ਦੌਰਾ ਕਰੇਗਾ

Posted On: 01 JUL 2019 4:12PM by PIB Chandigarh

15ਵਾਂ ਵਿੱਤ ਕਮਿਸ਼ਨ ਚੇਅਰਮੈਨ, ਸ਼੍ਰੀ ਐੱਨ. ਕੇ. ਸਿੰਘ ਦੀ ਅਗਵਾਈ ਵਿੱਚ 3 ਤੋਂ 5 ਜੁਲਾਈ, 2019 ਤੱਕ ਮੱਧ ਪ੍ਰਦੇਸ਼ ਦਾ ਦੌਰਾ ਕਰੇਗਾ। ਵਿੱਤ ਕਮਿਸ਼ਨ ਦੇ ਮੈਂਬਰ ਡਾ. ਅਸ਼ੋਕ ਲਾਹਿੜੀ, ਡਾ ਏ.ਐੱਨ. ਝਾਅ, ਡਾ ਅਨੂਪ ਸਿੰਘ ਅਤੇ ਪ੍ਰੋਫੈਸਰ ਰਮੇਸ਼ ਚੰਦ ਚੇਅਰਮੈਨ ਦੇ ਨਾਲ ਜਾਣਗੇ।

ਆਪਣੀ ਯਾਤਰਾ ਦੇ ਪਹਿਲੇ ਦਿਨ ਵਿੱਤ ਕਮਿਸ਼ਨ ਮੱਧ ਪ੍ਰਦੇਸ਼ ਦੇ ਮਹਾਲੇਖਾਕਾਰ (ਅਕਾਊਂਟੈਂਟ ਜਨਰਲ) ਨਾਲ ਵਿਸਤ੍ਰਿਤ ਮੀਟਿੰਗ ਕਰੇਗਾ। ਉਸ ਦੇ ਬਾਅਦ ਮੱਧ ਪ੍ਰਦੇਸ਼ ਦੀਆਂ ਗ੍ਰਾਮੀਣ ਸਥਾਨਕ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਵਪਾਰ ਅਤੇ ਉਦਯੋਗ ਜਗਤ ਅਤੇ ਰਾਜਨੀਤਕ ਦਲਾਂ ਦੇ ਪ੍ਰਤੀਨਿਧੀਆਂ ਨੂੰ ਵੀ ਮਿਲੇਗਾ। ਕਮਿਸ਼ਨ ਦੇ ਮੈਂਬਰਾਂ ਨਾਲ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੇ ਅਧਿਕਾਰੀਆਂ ਦੀ ਗ਼ੈਰ-ਰਸਮੀ ਚਰਚਾ ਵੀ ਹੋਵੇਗੀ।

ਦੂਸਰੇ ਦਿਨ ਵਿੱਤ ਕਮਿਸ਼ਨ ਦੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਕਮਲ ਨਾਥ, ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਬੈਠਕ ਹੋਵੇਗੀ। ਬੈਠਕ ਤੋਂ ਬਾਅਦ ਕਮਿਸ਼ਨ ਦਾ ਇੰਦੌਰ ਜਾਣ ਦਾ ਪ੍ਰੋਗਰਾਮ ਹੈ, ਜਿੱਥੇ ਮੱਧ ਪ੍ਰਦੇਸ਼ ਦੇ ਵਿੱਤੀ ਸੰਸਾਧਨਾਂ ਦੇ ਮੁੱਲਾਂਕਣ ‘ਤੇ ਭਾਰਤੀ ਪ੍ਰਬੰਧਨ ਸੰਸਥਾਨ ਵਿੱਚ ਕਮਿਸ਼ਨ ਸਾਹਮਣੇ ਇੱਕ ਪੇਸ਼ਕਾਰੀ ਦਿੱਤੀ ਜਾਵੇਗੀ।

ਮੱਧ ਪ੍ਰਦੇਸ਼ ਦੀ ਯਾਤਰਾ ਦੌਰਾਨ ਕਮਿਸ਼ਨ ਵੱਖ-ਵੱਖ ਖੇਤਰਾਂ ਦਾ ਦੌਰਾ ਵੀ ਕਰੇਗਾ।

******

ਐੱਮਸੀ


(Release ID: 1576750) ਵਿਜ਼ੀਟਰ ਕਾਊਂਟਰ : 132
Read this release in: English