ਪ੍ਰਧਾਨ ਮੰਤਰੀ ਦਫਤਰ

ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਉੱਤੇ ‘ਮਨ ਕੀ ਬਾਤ 2.0’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ (30.06.2019)

Posted On: 30 JUN 2019 1:04PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ! ਇੱਕ ਲੰਮੇ ਵਕਫ਼ੇ ਤੋਂ ਬਾਅਦ ਫਿਰ ਤੋਂ ਇੱਕ  ਵਾਰੀ ਤੁਹਾਡੇ ਸਾਰਿਆਂ ਦਰਮਿਆਨ 'ਮਨ ਕੀ ਬਾਤ' ਜਨ ਕੀ ਬਾਤ, ਜਨ-ਜਨ ਕੀ ਬਾਤ, ਜਨ-ਮਨ ਕੀ ਬਾਤ, ਇਸ ਦਾ ਅਸੀਂ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਚੋਣਾਂ ਦੀ ਆਪੋਧਾਪੀ ਵਿੱਚ ਰੁਝੇਵਾਂ ਤਾਂ ਬਹੁਤ ਸੀ, ਲੇਕਿਨ 'ਮਨ ਕੀ ਬਾਤ' ਦਾ ਜੋ ਮਜ਼ਾ ਹੈ, ਉਹ ਗਾਇਬ ਸੀ। ਇੱਕ  ਕਮੀ ਮਹਿਸੂਸ ਕਰ ਰਿਹਾ ਸਾਂ। ਆਪਣਿਆਂ ਵਿੱਚ ਬੈਠ ਕੇ, ਹਲਕੇ-ਫੁਲਕੇ ਮਾਹੌਲ ਵਿੱਚ, 130 ਕਰੋੜ ਦੇਸ਼ਵਾਸੀਆਂ ਦੇ ਪਰਿਵਾਰ ਦੇ ਇੱਕ  ਮੈਂਬਰ ਦੇ ਰੂਪ ਵਿੱਚ, ਕਈ ਗੱਲਾਂ ਸੁਣਦੇ ਸਾਂ, ਦੁਹਰਾਉਂਦੇ ਸਾਂ ਅਤੇ ਕਦੇ-ਕਦੇ ਆਪਣੀਆਂ ਹੀ ਗੱਲਾਂ, ਆਪਣਿਆਂ ਦੇ ਲਈ ਪ੍ਰੇਰਣਾ ਬਣ ਜਾਂਦੀਆਂ ਸਨ। ਤੁਸੀਂ ਕਲਪਨਾ ਕਰ ਸਕਦੇ ਹੋ, ਇਹ ਵਿਚਕਾਰਲਾ ਸਮਾਂ ਕਿਵੇਂ ਬੀਤਿਆ ਹੋਵੇਗਾ। ਐਤਵਾਰ, ਆਖ਼ਰੀ ਐਤਵਾਰ 11 ਵਜੇ, ਮੈਨੂੰ ਵੀ ਲਗਦਾ ਸੀ ਕਿ ਉਹ! ਕੁਝ ਗੁਆਚ ਗਿਆ ਲਗਦਾ ਹੈ - ਤੁਹਾਨੂੰ ਵੀ ਲਗਦਾ ਸੀ ਨਾ! ਜ਼ਰੂਰ ਲਗਦਾ ਹੋਵੇਗਾ। ਸ਼ਾਇਦ ਇਹ ਕੋਈ ਨਿਰਜੀਵ ਕਾਰਜ ਨਹੀਂ ਸੀ। ਇਸ ਕਾਰਜ ਵਿੱਚ ਸਜੀਵਤਾ ਸੀ, ਆਪਣਾਪਨ ਸੀ, ਮਨ ਦਾ ਲਗਾਓ ਸੀ, ਦਿਲਾਂ ਦਾ ਜੁੜਾਓ ਸੀ ਅਤੇ ਇਸ ਦੇ ਕਾਰਣ ਵਿਚਕਾਰਲਾ ਵਕਫ਼ਾ ਬਹੁਤ ਮੁਸ਼ਕਿਲ ਲਗਿਆ ਮੈਨੂੰ। ਮੈਂ ਹਰ ਪਲ ਕੁਝ Miss ਕਰ ਰਿਹਾ ਸਾਂ ਅਤੇ ਜਦੋਂ ਮੈਂ 'ਮਨ ਕੀ ਬਾਤ' ਕਰਦਾ ਹਾਂ ਤਾਂ, ਬੋਲਦਾ ਭਾਵੇਂ ਮੈਂ ਹੀ ਹਾਂ, ਸ਼ਬਦ ਸ਼ਾਇਦ ਮੇਰੇ ਹਨ, ਅਵਾਜ਼ ਮੇਰੀ ਹੈ, ਪਰ, ਕਥਾ ਤੁਹਾਡੀ ਹੈ, ਤਾਕਤ (ਪੁਰਸ਼ਾਰਥ) ਤੁਹਾਡੀ ਹੈ, ਹਿੰਮਤ (ਪਰਾਕ੍ਰਮ) ਤੁਹਾਡੀ ਹੈ। ਮੈਂ ਤਾਂ ਸਿਰਫ਼ ਮੇਰੇ ਸ਼ਬਦ ਮੇਰੀ ਵਾਣੀ ਦੀ ਵਰਤੋਂ ਕਰਦਾ ਸਾਂ ਅਤੇ ਇਸ ਦੇ ਕਾਰਣ ਮੈਂ ਇਸ ਕਾਰਜ ਨੂੰ ਨਹੀਂ, ਬਲਕਿ ਤੁਹਾਨੂੰ Miss ਕਰ ਰਿਹਾ ਸਾਂ। ਇੱਕ  ਖ਼ਾਲੀਪਨ ਮਹਿਸੂਸ ਕਰ ਰਿਹਾ ਸਾਂ। ਇੱਕ  ਵਾਰੀ ਤਾਂ ਮਨ ਕੀਤਾ ਸੀ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਤੁਰੰਤ ਤੁਹਾਡੇ ਦਰਮਿਆਨ ਹੀ ਤੁਰ ਆਵਾਂ। ਲੇਕਿਨ ਫਿਰ ਲੱਗਾ ਕਿ ਨਹੀਂ, ਉਹ Sunday ਵਾਲਾ ਸਿਲਸਿਲਾ ਬਣਿਆ ਰਹਿਣਾ ਚਾਹੀਦਾ ਹੈ ਪਰ ਇਸ Sunday ਨੇ ਬਹੁਤ ਉਡੀਕ ਕਰਵਾਈ। ਖ਼ੈਰ, ਆਖ਼ਰ ਮੌਕਾ ਮਿਲ ਹੀ ਗਿਆ ਹੈ। ਇੱਕ  ਪਰਿਵਾਰਕ ਮਾਹੌਲ ਵਿੱਚ 'ਮਨ ਕੀ ਬਾਤ' ਛੋਟੀ-ਛੋਟੀ, ਹਲਕੀ-ਫੁਲਕੀ, ਸਮਾਜ, ਜੀਵਨ ਵਿੱਚ ਜੋ ਬਦਲਾਓ ਦਾ ਕਾਰਣ ਬਣਦੀ ਹੈ, ਇੱਕ  ਤਰ੍ਹਾਂ ਨਾਲ ਉਸ ਦਾ ਇਹ ਸਿਲਸਿਲਾ ਇੱਕ  ਨਵੀਂ Spirit ਨੂੰ ਜਨਮ ਦਿੰਦਾ ਹੋਇਆ ਅਤੇ ਇੱਕ  ਤਰ੍ਹਾਂ ਨਾਲ New India ਦੀ  Spirit ਨੂੰ ਸਮਰੱਥਾ ਦਿੰਦਾ ਹੋਇਆ, ਇਹ ਸਿਲਸਿਲਾ ਅੱਗੇ ਵਧੇ।

ਬਹੁਤ ਸਾਰੇ ਸੰਦੇਸ਼ ਪਿਛਲੇ ਕੁਝ ਮਹੀਨਿਆਂ ਵਿੱਚ ਆਏ ਹਨ, ਜਿਨ੍ਹਾਂ ਵਿੱਚ ਲੋਕਾਂ ਨੇ ਕਿਹਾ ਕਿ ਉਹ 'ਮਨ ਕੀ ਬਾਤ' ਨੂੰ Miss ਕਰ ਰਹੇ ਹਨ। ਜਦੋਂ ਮੈਂ ਪੜ੍ਹਦਾ ਹਾਂ, ਸੁਣਦਾ ਹਾਂ, ਮੈਨੂੰ ਚੰਗਾ ਲਗਦਾ ਹੈ। ਮੈਂ ਆਪਣਾਪਨ ਮਹਿਸੂਸ ਕਰਦਾ ਹਾਂ। ਕਦੇ-ਕਦੇ ਮੈਨੂੰ ਇਹ ਲਗਦਾ ਹੈ ਕਿ ਇਹ ਮੇਰੀ ਸਵੈ ਤੋਂ ਸੰਪੂਰਨਤਾ ਦੀ ਯਾਤਰਾ ਹੈ। ਇਹ ਮੇਰੀ ਅਹੰ ਤੋਂ ਵਯਮ (अहम से वयम-self to the unabridged whole)  ਤੱਕ ਦੀ ਯਾਤਰਾ ਹੈ। ਮੇਰੇ ਲਈ ਤੁਹਾਡੇ ਨਾਲ ਮੇਰਾ ਇਹ ਮੌਨ ਸੰਵਾਦ ਇੱਕ  ਤਰ੍ਹਾਂ ਨਾਲ ਮੇਰੀ Spirtual ਯਾਤਰਾ ਦੇ ਬੋਧ ਦਾ ਵੀ ਅੰਸ਼ ਸੀ। ਕਈ ਲੋਕਾਂ ਨੇ ਮੈਨੂੰ ਚੋਣਾਂ ਦੀ ਆਪੋਧਾਪੀ ਵਿੱਚ, ਮੈਂ ਕੇਦਾਰਨਾਥ ਕਿਉਂ ਚਲਾ ਗਿਆ, ਬਹੁਤ ਸਾਰੇ ਸੁਆਲ ਪੁੱਛੇ ਹਨ। ਤੁਹਾਡਾ ਹੱਕ ਹੈ, ਤੁਹਾਡੀ ਜਿਗਿਆਸਾ ਵੀ ਮੈਂ ਸਮਝ ਸਕਦਾ ਹਾਂ ਅਤੇ ਮੈਨੂੰ ਵੀ ਲਗਦਾ ਹੈ ਕਦੇ ਮੇਰੇ ਉਨ੍ਹਾਂ ਭਾਵਾਂ ਨੂੰ ਤੁਹਾਡੇ ਤੱਕ ਪਹੁੰਚਾਵਾਂ, ਲੇਕਿਨ ਅੱਜ ਮੈਨੂੰ ਲਗਦਾ ਹੈ ਕਿ ਜੇਕਰ ਮੈਂ ਉਸ ਦਿਸ਼ਾ ਵੱਲ ਤੁਰ ਪਵਾਂਗਾ ਤਾਂ ਸ਼ਾਇਦ 'ਮਨ ਕੀ ਬਾਤ' ਦਾ ਰੂਪ ਹੀ ਬਦਲ ਜਾਵੇਗਾ ਅਤੇ ਇਸ ਲਈ ਚੋਣਾਂ ਦੀ ਇਸ ਆਪੋਧਾਪੀ, ਜਿੱਤ-ਹਾਰ ਦੇ ਅਨੁਮਾਨ ਦਰਮਿਆਨ ਹਾਲੇ ਪੋਲਿੰਗ ਵੀ ਬਾਕੀ ਸੀ ਅਤੇ ਮੈਂ ਤੁਰ ਪਿਆ। ਜ਼ਿਆਦਾਤਰ ਲੋਕਾਂ ਨੇ ਉਸ ਦੇ ਰਾਜਨੀਤਕ ਅਰਥ ਕੱਢੇ ਹਨ। ਮੇਰੇ ਲਈ ਖ਼ੁਦ ਨਾਲ ਮਿਲਣ ਦਾ ਉਹੀ ਮੌਕਾ ਸੀ। ਇੱਕ  ਤਰ੍ਹਾਂ ਨਾਲ ਮੈਂ ਆਪਣੇ ਆਪ ਨੂੰ ਮਿਲਣ ਲਈ ਚਲਾ ਗਿਆ ਸਾਂ। ਮੈਂ ਹੋਰ ਗੱਲਾਂ ਤਾਂ ਅੱਜ ਨਹੀਂ ਦੱਸਾਂਗਾ ਲੇਕਿਨ ਇੰਨਾ ਜ਼ਰੂਰ ਕਹਾਂਗਾ ਕਿ 'ਮਨ ਕੀ ਬਾਤ' ਦੇ ਇਸ ਅਲਪ ਵਿਰਾਮ ਦੇ ਕਾਰਣ ਜੋ ਖ਼ਾਲੀਪਨ ਸੀ, ਕੇਦਾਰ ਦੀ ਘਾਟੀ ਵਿੱਚ, ਉਸ ਇਕਾਂਤ ਗੁਫ਼ਾ ਵਿੱਚ, ਸ਼ਾਇਦ ਉਸ ਨੇ ਕੁਝ ਭਰਨ ਦਾ ਮੌਕਾ ਜ਼ਰੂਰ ਦਿੱਤਾ ਸੀ। ਬਾਕੀ ਤੁਹਾਡੀ ਜਿਗਿਆਸਾ ਹੈ - ਸੋਚਦਾ ਹਾਂ ਕਦੇ ਉਸ ਦੀ ਵੀ ਚਰਚਾ ਕਰਾਂਗਾ। ਕਦੋਂ ਕਰਾਂਗਾ ਮੈਂ ਨਹੀਂ ਕਹਿ ਸਕਦਾ, ਲੇਕਿਨ ਕਰਾਂਗਾ ਜ਼ਰੂਰ, ਕਿਉਂਕਿ ਤੁਹਾਡਾ ਮੇਰੇ 'ਤੇ ਹੱਕ ਬਣਦਾ ਹੈ। ਜਿਵੇਂ ਕੇਦਾਰ ਦੇ ਵਿਸ਼ੇ ਵਿੱਚ ਲੋਕਾਂ ਨੇ ਜਾਨਣ ਦੀ ਇੱਛਾ ਵਿਅਕਤ ਕੀਤੀ ਹੈ, ਵੈਸੇ ਇੱਕ  ਸਕਾਰਾਤਮਕ ਚੀਜ਼ਾਂ 'ਤੇ ਜ਼ੋਰ ਦੇਣ ਦੀ ਤੁਹਾਡੀ ਕੋਸ਼ਿਸ਼ ਨੂੰ ਤੁਹਾਡੀਆਂ ਗੱਲਾਂ ਵਿੱਚ ਮੈਂ ਲਗਾਤਾਰ ਮਹਿਸੂਸ ਕਰਦਾ ਹਾਂ। 'ਮਨ ਕੀ ਬਾਤ' ਲਈ ਜਿਹੜੀਆਂ ਚਿੱਠੀਆਂ ਆਉਂਦੀਆਂ ਹਨ ਜੋ Input ਪ੍ਰਾਪਤ ਹੁੰਦੇ ਹਨ, ਉਹ Routine ਸਰਕਾਰੀ ਕੰਮਕਾਜ ਤੋਂ ਬਿਲਕੁਲ ਵੱਖ ਹੁੰਦੇ ਹਨ। ਇੱਕ  ਤਰ੍ਹਾਂ ਨਾਲ ਤੁਹਾਡੀ ਚਿੱਠੀ ਵੀ ਮੇਰੇ ਲਈ ਕਦੇ ਪ੍ਰੇਰਣਾ ਦਾ ਕਾਰਣ ਬਣ ਜਾਂਦੀ ਹੈ ਤੇ ਕਦੇ ਊਰਜਾ ਦਾ ਕਾਰਣ ਬਣ ਜਾਂਦੀ ਹੈ। ਕਦੇ-ਕਦੇ ਤਾਂ ਮੇਰੀ ਵਿਚਾਰ ਪ੍ਰਕਿਰਿਆ ਨੂੰ ਧਾਰ ਦੇਣ ਦਾ ਕੰਮ ਤੁਹਾਡੇ ਕੁਝ ਸ਼ਬਦ ਕਰ ਦਿੰਦੇ ਹਨ। ਲੋਕ, ਦੇਸ਼ ਅਤੇ ਸਮਾਜ ਦੇ ਮੂਹਰੇ ਖੜ੍ਹੀਆਂ ਚੁਣੌਤੀਆਂ ਨੂੰ ਸਾਹਮਣੇ ਰੱਖਦੇ ਹਨ ਅਤੇ ਨਾਲ-ਨਾਲ ਉਸ ਦੇ ਸਮਾਧਾਨ ਵੀ ਦੱਸਦੇ ਹਨ। ਮੈਂ ਵੇਖਿਆ ਹੈ ਕਿ ਚਿੱਠੀਆਂ ਵਿੱਚ ਲੋਕ ਸਮੱਸਿਆਵਾਂ ਦਾ ਵਰਨਣ ਤਾਂ ਕਰਦੇ ਹੀ ਹਨ, ਲੇਕਿਨ ਇਹ ਵੀ ਵਿਸ਼ੇਸ਼ਤਾ ਹੈ ਕਿ ਨਾਲ-ਨਾਲ ਸਮਾਧਾਨ ਦਾ ਵੀ ਕੁਝ ਨਾ ਕੁਝ ਸੁਝਾਓ, ਕੁਝ ਨਾ ਕੁਝ ਕਲਪਨਾ, ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਪ੍ਰਗਟ ਕਰ ਦਿੰਦੇ ਹਨ। ਜੇਕਰ ਕੋਈ ਸਵੱਛਤਾ ਬਾਰੇ ਲਿਖਦਾ ਹੈ ਤਾਂ ਗੰਦਗੀ ਦੇ ਪ੍ਰਤੀ ਉਸ ਦੀ ਨਾਰਾਜ਼ਗੀ ਤਾਂ ਜਤਾ ਰਿਹਾ ਹੈ ਪਰ ਸਵੱਛਤਾ ਦੇ ਯਤਨਾਂ ਦੀ ਤਾਰੀਫ ਵੀ ਕਰਦਾ ਹੈ। ਕੋਈ ਵਾਤਾਵਰਣ ਦੀ ਚਰਚਾ ਕਰਦਾ ਹੈ ਤਾਂ ਉਸ ਦੀ ਪੀੜ ਤਾਂ ਮਹਿਸੂਸ ਹੁੰਦੀ ਹੈ, ਲੇਕਿਨ ਨਾਲ-ਨਾਲ ਉਸ ਨੇ ਖੁਦ ਜੋ ਪ੍ਰਯੋਗ ਕੀਤੇ ਹਨ, ਉਹ ਵੀ ਦੱਸਦਾ ਹੈ ਤੇ ਜੋ ਪ੍ਰਯੋਗ ਉਸ ਨੇ ਦੇਖੇ ਹੋਣ, ਉਹ ਵੀ ਦੱਸਦਾ ਹੈ ਤੇ ਜੋ ਕਲਪਨਾਵਾਂ ਉਸ ਦੇ ਮਨ ਵਿੱਚ ਹਨ, ਉਹ ਵੀ ਪੇਸ਼ ਕਰਦਾ ਹੈ। ਯਾਨੀ ਇੱਕ  ਪ੍ਰਕਾਰ ਨਾਲ ਸਮੱਸਿਆਵਾਂ ਦਾ ਸਮਾਧਾਨ ਸਮਾਜ ਵਿਆਪੀ ਕਿਵੇਂ ਹੋਵੇ, ਇਸ ਦੀ ਝਲਕ ਤੁਹਾਡੀਆਂ ਗੱਲਾਂ ਵਿੱਚ ਮੈਂ ਮਹਿਸੂਸ ਕਰਦਾ ਹਾਂ। 'ਮਨ ਕੀ ਬਾਤ' ਦੇਸ਼ ਅਤੇ ਸਮਾਜ ਦੇ ਲਈ ਇੱਕ  ਦਰਪਣ ਵਾਂਗ ਹੈ। ਇਹ ਸਾਨੂੰ ਦੱਸਦਾ ਹੈ ਕਿ ਦੇਸ਼ਵਾਸੀਆਂ ਦੇ ਅੰਦਰ ਅੰਦਰੂਨੀ ਤਾਕਤ, ਮਜ਼ਬੂਤੀ ਅਤੇ Talent ਦੀ ਕੋਈ ਕਮੀ ਨਹੀਂ ਹੈ। ਜ਼ਰੂਰਤ ਹੈ ਉਨ੍ਹਾਂ ਮਜ਼ਬੂਤੀਆਂ ਅਤੇ Talent ਨੂੰ ਨਿਯਮਿਤ ਕਰਨ ਦੀ, ਮੌਕਾ ਪ੍ਰਦਾਨ ਕਰਨ ਦੀ, ਉਸ ਨੂੰ ਅਮਲ ਵਿੱਚ ਲਿਆਉਣ ਦੀ। 'ਮਨ ਕੀ ਬਾਤ' ਤੋਂ ਇਹ ਵੀ ਪਤਾ ਲਗਦਾ ਹੈ ਕਿ ਦੇਸ਼ ਦੀ ਤਰੱਕੀ ਵਿੱਚ ਸਾਰੇ 130 ਕਰੋੜ ਦੇਸ਼ਵਾਸੀ ਮਜ਼ਬੂਤੀ ਅਤੇ ਸਰਗਰਮੀ ਨਾਲ ਜੁੜਨਾ ਚਾਹੁੰਦੇ ਹਨ ਅਤੇ ਮੈਂ ਇੱਕ  ਗੱਲ ਜ਼ਰੂਰ ਕਹਾਂਗਾ ਕਿ 'ਮਨ ਕੀ ਬਾਤ' ਵਿੱਚ ਮੈਨੂੰ ਇੰਨੀਆਂ ਚਿੱਠੀਆਂ ਆਉਂਦੀਆਂ ਹਨ, ਇੰਨੇ ਟੈਲੀਫੋਨ Call ਆਉਂਦੇ ਹਨ, ਇੰਨੇ ਸੰਦੇਸ਼ ਮਿਲਦੇ ਹਨ, ਲੇਕਿਨ ਸ਼ਿਕਾਇਤ ਦਾ ਤੱਤ ਬਹੁਤ ਘੱਟ ਹੁੰਦਾ ਹੈ ਅਤੇ ਕਿਸੇ ਨੇ ਕੁਝ ਮੰਗਿਆ ਹੋਵੇ, ਆਪਣੇ ਲਈ ਮੰਗਿਆ ਹੋਵੇ, ਅਜਿਹੀ ਤਾਂ ਇੱਕ  ਵੀ ਗੱਲ ਪਿਛਲੇ ਪੰਜ ਸਾਲਾਂ ਵਿੱਚ ਮੇਰੇ ਧਿਆਨ 'ਚ ਨਹੀਂ ਆਈ ਹੈ, ਤੁਸੀਂ ਕਲਪਨਾ ਕਰ ਸਕਦੇ ਹੋ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਚਿੱਠੀ ਲਿਖੇ ਪਰ ਖੁਦ ਦੇ ਲਈ ਕੁਝ ਮੰਗੇ ਨਾ, ਇਹ ਦੇਸ਼ ਦੇ ਕਰੋੜਾਂ ਲੋਕਾਂ ਦੀ ਇਹ ਭਾਵਨਾ ਕਿੰਨੀ ਉੱਚੀ ਹੋਵੇਗੀ। ਮੈਂ ਜਦੋਂ ਇਨ੍ਹਾਂ ਚੀਜ਼ਾਂ ਦਾ Analysis ਕਰਦਾ ਹਾਂ - ਤੁਸੀਂ ਕਲਪਨਾ ਕਰ ਸਕਦੇ ਹੋ ਮੇਰੇ ਦਿਲ ਨੂੰ ਕਿੰਨਾ ਆਨੰਦ ਆਉਂਦਾ ਹੋਵੇਗਾ, ਮੈਨੂੰ ਕਿੰਨੀ ਊਰਜਾ ਮਿਲਦੀ ਹੋਵੇਗੀ। ਤੁਹਾਨੂੰ ਕਲਪਨਾ ਨਹੀਂ ਹੈ ਕਿ ਤੁਸੀਂ ਮੈਨੂੰ ਚਲਾਉਂਦੇ ਹੋ, ਦੁੜਾਉਂਦੇ ਹੋ, ਤੁਸੀਂ ਮੈਨੂੰ ਪਲ-ਪਲ ਪ੍ਰਾਣਵਾਨ ਬਣਾਉਂਦੇ ਰਹਿੰਦੇ ਹੋ ਅਤੇ ਇਹੀ ਨਾਤਾ ਮੈਂ ਕੁਝ Miss ਕਰਦਾ ਸਾਂ। ਅੱਜ ਮੇਰਾ ਮਨ ਖੁਸ਼ੀਆਂ ਨਾਲ ਭਰਿਆ ਹੋਇਆ ਹੈ। ਜਦੋਂ ਮੈਂ ਅਖੀਰ ਵਿੱਚ ਕਿਹਾ ਸੀ ਕਿ ਅਸੀਂ ਤਿੰਨ-ਚਾਰ ਮਹੀਨਿਆਂ ਤੋਂ ਬਾਅਦ ਮਿਲਾਂਗੇ ਤਾਂ ਲੋਕਾਂ ਨੇ ਉਸ ਦੇ ਵੀ ਰਾਜਨੀਤਕ ਅਰਥ ਕੱਢੇ ਸਨ ਅਤੇ ਲੋਕਾਂ ਨੇ ਕਿਹਾ ਕਿ ਵੇਖੋ ਮੋਦੀ ਜੀ ਦਾ ਕਿੰਨਾ Confidence ਹੈ, ਉਨ੍ਹਾਂ ਨੂੰ ਭਰੋਸਾ ਹੈ। Confidence ਮੋਦੀ ਦਾ ਨਹੀਂ ਸੀ - ਇਹ ਵਿਸ਼ਵਾਸ ਤੁਹਾਡੇ ਵਿਸ਼ਵਾਸ ਦੇ ਅਧਾਰ ਦਾ ਸੀ। ਤੁਸੀਂ ਹੀ ਸੀ, ਜਿਨ੍ਹਾਂ ਨੇ ਵਿਸ਼ਵਾਸ ਦਾ ਰੂਪ ਲਿਆ ਸੀ ਅਤੇ ਇਸੇ ਕਾਰਣ ਸਹਿਜ ਰੂਪ ਨਾਲ ਅਖੀਰਲੀ 'ਮਨ ਕੀ ਬਾਤ' ਵਿੱਚ ਮੈਂ ਕਹਿ ਦਿੱਤਾ ਸੀ ਕਿ ਮੈਂ ਕੁਝ ਮਹੀਨਿਆਂ ਦੇ ਬਾਅਦ ਫਿਰ ਤੁਹਾਡੇ ਕੋਲ ਆਵਾਂਗਾ। ਅਸਲ ਵਿੱਚ ਮੈਂ ਆਇਆ ਨਹੀਂ ਹਾਂ, ਤੁਸੀਂ ਮੈਨੂੰ ਲਿਆਂਦਾ ਹੈ, ਤੁਸੀਂ ਹੀ ਮੈਨੂੰ ਬਿਠਾਇਆ ਹੈ ਅਤੇ ਤੁਸੀਂ ਹੀ ਮੈਨੂੰ ਫਿਰ ਤੋਂ ਇੱਕ  ਵਾਰੀ ਬੋਲਣ ਦਾ ਮੌਕਾ ਦਿੱਤਾ ਹੈ। ਇਸੇ ਭਾਵਨਾ ਦੇ ਨਾਲ ਚਲੋ 'ਮਨ ਕੀ ਬਾਤ' ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ।

ਜਦੋਂ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਸੀ ਤਾਂ ਉਸ ਦਾ ਵਿਰੋਧ ਸਿਰਫ਼ ਰਾਜਨੀਤਕ ਦਾਇਰੇ ਤੱਕ ਸੀਮਿਤ ਨਹੀਂ ਰਿਹਾ ਸੀ, ਰਾਜ ਨੇਤਾਵਾਂ ਤੱਕ ਸੀਮਿਤ ਨਹੀਂ ਰਿਹਾ ਸੀ, ਜੇਲ੍ਹ ਦੀਆਂ ਸਲਾਖਾਂ ਤੱਕ ਅੰਦੋਲਨ ਸਿਮਟ ਨਹੀਂ ਗਿਆ ਸੀ। ਜਨ-ਜਨ ਦੇ ਦਿਲ ਵਿੱਚ ਰੋਹ ਸੀ। ਗੁਆਚੇ ਹੋਏ ਲੋਕਤੰਤਰ ਦੀ ਇੱਕ  ਤੜਪ ਸੀ। ਦਿਨ-ਰਾਤ ਜਦੋਂ ਸਮੇਂ ਸਿਰ ਖਾਣਾ ਖਾਂਦੇ ਹਾਂ, ਤਦ ਭੁੱਖ ਕੀ ਹੁੰਦੀ ਹੈ, ਇਸ ਦਾ ਪਤਾ ਨਹੀਂ ਹੁੰਦਾ ਹੈ। ਵੈਸੇ ਵੀ ਆਮ ਜੀਵਨ ਵਿੱਚ ਲੋਕਤੰਤਰ ਦੇ ਅਧਿਕਾਰਾਂ ਦਾ ਕੀ ਮਜ਼ਾ ਹੈ, ਉਹ ਤਾਂ ਉਦੋਂ ਪਤਾ ਲਗਦਾ ਹੈ, ਜਦੋਂ ਲੋਕਤੰਤਰੀ ਅਧਿਕਾਰਾਂ ਨੂੰ ਕੋਈ ਖੋਹ ਲੈਂਦਾ ਹੈ। ਐਮਰਜੈਂਸੀ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਲੱਗਣ ਲੱਗਾ ਸੀ ਕਿ ਉਸ ਦਾ ਕੁਝ ਖੋਹ ਲਿਆ ਗਿਆ ਹੈ। ਜਿਸ ਦੀ ਜੀਵਨ ਵਿੱਚ ਉਸ ਨੇ ਕਦੇ ਵਰਤੋਂ ਨਹੀਂ ਕੀਤੀ ਸੀ, ਉਹ ਵੀ ਜੇਕਰ ਗੁਆਚ ਗਿਆ ਹੈ ਤਾਂ ਉਸ ਦਾ ਇੱਕ  ਦਰਦ ਉਸ ਦੇ ਦਿਲ ਵਿੱਚ ਸੀ ਅਤੇ ਇਹ ਇਸ ਲਈ ਨਹੀਂ ਸੀ ਕਿ ਭਾਰਤ ਦੇ ਸੰਵਿਧਾਨ ਨੇ ਕੁਝ ਵਿਵਸਥਾਵਾਂ ਕੀਤੀਆਂ ਹਨ, ਜਿਸ ਦੇ ਕਾਰਣ ਲੋਕਤੰਤਰ ਪਨਪਿਆ ਹੈ। ਸਮਾਜ ਵਿਵਸਥਾ ਨੂੰ ਚਲਾਉਣ ਦੇ ਲਈ ਸੰਵਿਧਾਨ ਦੀ ਵੀ ਜ਼ਰੂਰਤ ਹੁੰਦੀ ਹੈ, ਕਾਇਦੇ, ਕਾਨੂੰਨ, ਨਿਯਮਾਂ ਦੀ ਵੀ ਜ਼ਰੂਰਤ ਹੁੰਦੀ ਹੈ, ਅਧਿਕਾਰਾਂ ਅਤੇ ਫ਼ਰਜ਼ਾਂ ਦੀ ਵੀ ਗੱਲ ਹੁੰਦੀ ਹੈ। ਲੇਕਿਨ ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਸਾਡੇ ਲਈ ਕਾਨੂੰਨ ਨਿਯਮਾਂ ਤੋਂ ਪਰੇ ਲੋਕਤੰਤਰ ਸਾਡੇ ਸੰਸਕਾਰ ਹਨ, ਲੋਕਤੰਤਰ ਸਾਡਾ ਸੱਭਿਆਚਾਰ ਹੈ, ਲੋਕਤੰਤਰ ਸਾਡੀ ਵਿਰਾਸਤ ਹੈ ਅਤੇ ਉਸ ਵਿਰਾਸਤ ਨੂੰ ਲੈ ਕੇ ਅਸੀਂ ਪਲੇ-ਵਧੇ ਹਾਂ ਅਤੇ ਇਸ ਲਈ ਉਸ ਦੀ ਕਮੀ ਦੇਸ਼ਵਾਸੀ ਮਹਿਸੂਸ ਕਰਦੇ ਹਨ ਅਤੇ ਐਮਰਜੈਂਸੀ ਵਿੱਚ ਅਸੀਂ ਮਹਿਸੂਸ ਕੀਤਾ ਸੀ, ਇਸ ਲਈ ਦੇਸ਼ ਆਪਣੇ ਲਈ ਨਹੀਂ, ਇੱਕ  ਪੂਰੀ ਚੋਣ ਆਪਣੇ ਹਿਤ ਲਈ ਨਹੀਂ, ਬਲਕਿ ਲੋਕਤੰਤਰ ਦੀ ਰੱਖਿਆ ਲਈ ਚਾਹੁੰਦਾ ਸੀ। ਸ਼ਾਇਦ ਦੁਨੀਆ ਦੇ ਕਿਸੇ ਦੇਸ਼ ਵਿੱਚ ਉੱਥੋਂ ਦੇ ਲੋਕਾਂ ਨੇ, ਲੋਕਤੰਤਰ ਲਈ, ਆਪਣੇ ਬਾਕੀ ਹੱਕਾਂ ਦੀ, ਅਧਿਕਾਰਾਂ ਦੀ, ਜ਼ਰੂਰਤਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਸਿਰਫ਼ ਲੋਕਤੰਤਰ ਲਈ ਮਤਦਾਨ ਕੀਤਾ ਹੋਵੇ ਤਾਂ ਅਜਿਹੀ ਇੱਕ  ਚੋਣ, ਇਸ ਦੇਸ਼ ਨੇ 77 (ਸਤੱਤਰ) ਵਿੱਚ ਵੇਖੀ ਸੀ। ਹੁਣੇ ਜਿਹੇ ਹੀ ਲੋਕਤੰਤਰ ਦਾ ਮਹਾਪਰਵ ਬਹੁਤ ਵੱਡੀ ਚੋਣ ਮੁਹਿੰਮ ਸਾਡੇ ਦੇਸ਼ ਵਿੱਚ ਪੂਰੀ ਹੋਈ। ਅਮੀਰ ਤੋਂ ਲੈ ਕੇ ਗ਼ਰੀਬ ਸਾਰੇ ਲੋਕ ਇਸ ਪਰਵ ਵਿੱਚ ਖੁਸ਼ੀ ਨਾਲ ਸਾਡੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ ਦੇ ਲਈ ਤਿਆਰ ਸਨ।

ਜਦੋਂ ਕੋਈ ਚੀਜ਼ ਸਾਡੇ ਬਹੁਤ ਕਰੀਬ ਹੁੰਦੀ ਹੈ ਤਾਂ ਅਸੀਂ ਉਸ ਦੇ ਮਹੱਤਵ ਨੂੰ Underestimate ਕਰ ਦਿੰਦੇ ਹਾਂ, ਉਸ ਦੇ Amazing Facts ਵੀ ਨਜ਼ਰਅੰਦਾਜ਼ ਹੋ ਜਾਂਦੇ ਹਨ। ਸਾਨੂੰ ਜੋ ਬਹੁਮੁੱਲਾ ਲੋਕਤੰਤਰ ਮਿਲਿਆ ਹੈ, ਉਸ ਨੂੰ ਅਸੀਂ ਬਹੁਤ ਅਸਾਨੀ ਨਾਲ Granted ਮੰਨ ਲੈਂਦੇ ਹਾਂ, ਲੇਕਿਨ ਸਾਨੂੰ ਆਪਣੇ ਆਪ ਨੂੰ ਯਾਦ ਦਿਵਾਉਂਦੇ ਰਹਿਣਾ ਚਾਹੀਦਾ ਹੈ ਕਿ ਸਾਡਾ ਲੋਕਤੰਤਰ ਬਹੁਤ ਹੀ ਮਹਾਨ ਹੈ ਅਤੇ ਇਹ ਲੋਕਤੰਤਰ ਸਾਡੀਆਂ ਰਗਾਂ ਵਿੱਚ ਵਸਿਆ ਹੋਇਆ ਹੈ - ਸਦੀਆਂ ਦੀ ਤਪੱਸਿਆ ਨਾਲ, ਪੀੜ੍ਹੀ-ਦਰ-ਪੀੜ੍ਹੀ ਦੇ ਸੰਸਕਾਰਾਂ ਨਾਲ, ਇੱਕ  ਵਿਸ਼ਾਲ ਵਿਆਪਕ ਮਨ ਦੀ ਅਵਸਥਾ ਨਾਲ। ਭਾਰਤ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ, 61 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਵੋਟ ਦਿੱਤਾ, Sixty One Crore। ਇਹ ਗਿਣਤੀ ਸਾਨੂੰ ਬਹੁਤ ਹੀ ਸਧਾਰਣ ਲਗ ਸਕਦੀ ਹੈ ਪਰ ਜੇਕਰ ਦੁਨੀਆ ਦੇ ਹਿਸਾਬ ਨਾਲ ਮੈਂ ਕਹਾਂ, ਜੇਕਰ ਇੱਕ  ਚੀਨ ਨੂੰ ਅਸੀਂ ਛੱਡ ਦੇਈਏ ਤਾਂ ਭਾਰਤ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ ਦੀ ਅਬਾਦੀ ਨਾਲੋਂ ਜ਼ਿਆਦਾ ਲੋਕਾਂ ਨੇ Voting ਕੀਤੀ ਸੀ। ਜਿੰਨੇ ਮਤਦਾਤਾਵਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਦਿੱਤਾ, ਉਨ੍ਹਾਂ ਦੀ ਗਿਣਤੀ ਅਮਰੀਕਾ ਦੀ ਕੁੱਲ ਜਨਸੰਖਿਆ ਤੋਂ ਜ਼ਿਆਦਾ ਹੈ, ਲਗਭਗ ਦੁੱਗਣੀ ਹੈ। ਭਾਰਤ ਵਿੱਚ ਕੁੱਲ ਮਤਦਾਤਾਵਾਂ ਦੀ ਜਿੰਨੀ ਗਿਣਤੀ ਹੈ, ਉਹ ਯੂਰਪ ਦੀ ਜਨਸੰਖਿਆ ਤੋਂ ਵੀ ਜ਼ਿਆਦਾ ਹੈ। ਇਸ ਨਾਲ ਸਾਡੇ ਲੋਕਤੰਤਰ ਦੀ ਵਿਸ਼ਾਲਤਾ ਅਤੇ ਵਿਆਪਕਤਾ ਦਾ ਪਤਾ ਚਲਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ਹੁਣ ਤੱਕ ਦੇ ਇਤਿਹਾਸ ਵਿੱਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਚੋਣਾਂ ਸਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਪ੍ਰਕਾਰ ਦੀ ਚੋਣ ਦਾ ਪ੍ਰਬੰਧ ਕਰਨ ਲਈ ਕਿੰਨੇ ਵੱਡੇ ਪੱਧਰ 'ਤੇ ਸਾਧਨਾਂ ਅਤੇ ਮਾਨਵ ਸ਼ਕਤੀ ਦੀ ਜ਼ਰੂਰਤ ਪਈ ਹੋਵੇਗੀ। ਲੱਖਾਂ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਦਿਨ-ਰਾਤ ਮਿਹਨਤ ਨਾਲ ਚੋਣਾਂ ਸੰਭਵ ਹੋ ਸਕੀਆਂ। ਲੋਕਤੰਤਰ ਦੇ ਇਸ ਮਹਾਯੱਗ ਨੂੰ ਸਫਲਤਾਪੂਰਵਕ ਪੂਰਾ ਕਰਵਾਉਣ ਲਈ ਜਿੱਥੇ ਅਰਧਸੈਨਿਕ ਦਸਤਿਆਂ ਦੇ ਲਗਭਗ 3 ਲੱਖ ਸੁਰੱਖਿਆ ਕਰਮੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਉੱਥੇ ਹੀ ਵੱਖ-ਵੱਖ ਸੂਬਿਆਂ ਦੇ 20 ਲੱਖ ਪੁਲਿਸ ਕਰਮਚਾਰੀਆਂ ਨੇ ਵੀ ਬੇਹੱਦ ਮਿਹਨਤ ਕੀਤੀ। ਇਨ੍ਹਾਂ ਲੋਕਾਂ ਦੀ ਕਰੜੀ ਮਿਹਨਤ ਦੇ ਨਤੀਜੇ ਵਜੋਂ ਇਸ ਵਾਰੀ ਪਿਛਲੀ ਵਾਰ ਤੋਂ ਵੀ ਜ਼ਿਆਦਾ ਮਤਦਾਨ ਹੋ ਗਿਆ। ਮਤਦਾਨ ਲਈ ਪੂਰੇ ਦੇਸ਼ ਵਿੱਚ ਕਰੀਬ 10 ਲੱਖ Polling Station, ਲਗਭਗ 40 ਲੱਖ ਤੋਂ ਜ਼ਿਆਦਾ ਈਵੀਐੱਮ (EVM) ਮਸ਼ੀਨਾਂ, 17 ਲੱਖ ਤੋਂ ਜ਼ਿਆਦਾ ਵੀਵੀਪੈਟ (VVPAT) ਮਸ਼ੀਨਾਂ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨਾ ਵੱਡਾ ਤਾਮਝਾਮ! ਇਹ ਸਭ ਇਸ ਲਈ ਕੀਤਾ ਗਿਆ ਤਾਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਕੋਈ ਮਤਦਾਤਾ ਆਪਣੇ ਵੋਟ ਦੇਣ ਦੇ ਅਧਿਕਾਰ ਤੋਂ ਵਾਂਝਾ ਨਾ ਹੋਵੇ। ਅਰੁਣਾਚਲ ਪ੍ਰਦੇਸ਼ ਦੇ ਇੱਕ  ਰਿਮੋਟ ਇਲਾਕੇ ਵਿੱਚ, ਸਿਰਫ਼ ਇੱਕ  ਮਹਿਲਾ ਮਤਦਾਤਾ ਦੇ ਲਈ Polling Station ਬਣਾਇਆ ਗਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੋਣ ਆਯੋਗ ਦੇ ਅਧਿਕਾਰੀਆਂ ਨੂੰ ਉੱਥੇ ਪਹੁੰਚਣ ਦੇ ਲਈ ਦੋ-ਦੋ ਦਿਨਾਂ ਤੱਕ ਯਾਤਰਾ ਕਰਨੀ ਪਈ - ਇਹੀ ਤਾਂ ਲੋਕਤੰਤਰ ਦਾ ਸੱਚਾ ਸਨਮਾਨ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਉਚਾਈ 'ਤੇ ਸਥਿਤ ਮਤਦਾਨ ਕੇਂਦਰ ਵੀ ਭਾਰਤ ਵਿੱਚ ਹੀ ਹੈ। ਇਹ ਮਤਦਾਨ ਕੇਂਦਰ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ (LahaulSpiti ) ਖੇਤਰ ਵਿੱਚ 15000 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਸ ਤੋਂ ਇਲਾਵਾ ਇਸ ਚੋਣ ਵਿੱਚ ਮਾਣ ਨਾਲ ਭਰ ਦੇਣ ਵਾਲਾ ਇੱਕ  ਹੋਰ ਤੱਥ ਵੀ ਹੈ। ਸ਼ਾਇਦ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਨੇ ਮਰਦਾਂ ਵਾਂਗ ਹੀ ਉਤਸ਼ਾਹ ਨਾਲ ਮਤਦਾਨ ਕੀਤਾ ਹੈ। ਇਨ੍ਹਾਂ ਚੋਣਾਂ ਵਿੱਚ ਔਰਤਾਂ ਅਤੇ ਮਰਦਾਂ ਦਾ ਮਤਦਾਨ ਫੀਸਦੀ ਲਗਭਗ ਬਰਾਬਰ ਸੀ। ਇਸੇ ਨਾਲ ਜੁੜਿਆ ਇੱਕ  ਹੋਰ ਉਤਸ਼ਾਹਵਰਧਕ ਤੱਥ ਇਹ ਹੈ ਕਿ ਅੱਜ ਸੰਸਦ ਵਿੱਚ ਰਿਕਾਰਡ 78 (Seventy Eight) ਮਹਿਲਾ ਮੈਂਬਰ ਹਨ। ਮੈਂ ਚੋਣ ਆਯੋਗ ਨੂੰ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਹਰੇਕ ਵਿਅਕਤੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਭਾਰਤ ਦੇ ਸੁਚੇਤ ਮਤਦਾਤਾਵਾਂ ਨੂੰ ਨਮਨ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਕਈ ਵਾਰ ਮੇਰੇ ਮੂੰਹੋਂ ਸੁਣਿਆ ਹੋਵੇਗਾ 'ਬੂਕੇ ਨਹੀਂ ਬੁੱਕ'।  ਮੇਰਾ ਨਿਵੇਦਨ ਸੀ ਕਿ ਅਸੀਂ ਸਵਾਗਤ-ਸਤਿਕਾਰ ਵਿੱਚ ਫੁੱਲਾਂ ਦੀ ਬਜਾਏ ਕਿਤਾਬਾਂ ਦੇ ਸਕਦੇ ਹਾਂ। ਉਦੋਂ ਤੋਂ ਕਾਫ਼ੀ ਲੋਕ ਕਿਤਾਬਾਂ ਦੇਣ ਲੱਗੇ ਹਨ। ਮੈਨੂੰ ਪਿੱਛੇ ਜਿਹੇ ਕਿਸੇ ਨੇ 'ਪ੍ਰੇਮਚੰਦ ਕੀ ਲੋਕਪ੍ਰਿਯ ਕਹਾਣੀਆਂ' ਨਾਂ ਦੀ ਪੁਸਤਕ ਦਿੱਤੀ। ਮੈਨੂੰ ਬਹੁਤ ਚੰਗਾ ਲੱਗਾ। ਹਾਲਾਂਕਿ ਬਹੁਤਾ ਸਮਾਂ ਤਾਂ ਨਹੀਂ ਮਿਲ ਸਕਿਆ, ਲੇਕਿਨ ਪ੍ਰਵਾਸ ਦੇ ਦੌਰਾਨ ਮੈਨੂੰ ਉਨ੍ਹਾਂ ਦੀਆਂ ਕੁਝ ਕਹਾਣੀਆਂ ਫਿਰ ਤੋਂ ਪੜ੍ਹਨ ਦਾ ਮੌਕਾ ਮਿਲ ਗਿਆ। ਪ੍ਰੇਮਚੰਦ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦਾ ਜੋ ਯਥਾਰਥ ਚਿਤਰਣ ਕੀਤਾ ਹੈ, ਪੜ੍ਹਦੇ ਸਮੇਂ ਉਸ ਦਾ ਪ੍ਰਤੀਰੂਪ ਤੁਹਾਡੇ ਮਨ ਵਿੱਚ ਬਣਨ ਲਗਦਾ ਹੈ। ਉਨ੍ਹਾਂ ਦੀ ਲਿਖੀ ਇੱਕ -ਇੱਕ  ਗੱਲ ਸਜੀਵ ਹੋ ਜਾਂਦੀ ਹੈ। ਸਹਿਜ, ਸਰਲ ਭਾਸ਼ਾ ਵਿੱਚ ਮਨੁੱਖੀ ਸੰਵੇਦਨਾਵਾਂ ਨੂੰ ਅਭਿਵਿਅਕਤ ਕਰਨ ਵਾਲੀਆਂ ਉਨ੍ਹਾਂ ਦੀਆਂ ਕਹਾਣੀਆਂ ਮੇਰੇ ਮਨ ਨੂੰ ਵੀ ਛੂਹ ਗਈਆਂ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਸਮੁੱਚੇ ਭਾਰਤ ਦਾ ਮਨੋਭਾਵ ਸਮਾਹਿਤ ਹੈ। ਜਦੋਂ ਮੈਂ ਉਨ੍ਹਾਂ ਦੀ ਲਿਖੀ 'ਨਸ਼ਾ' ਨਾਂ ਦੀ ਕਹਾਣੀ ਪੜ੍ਹ ਰਿਹਾ ਸਾਂ ਤਾਂ ਮੇਰਾ ਮਨ ਸਮਾਜ ਵਿੱਚ ਮੌਜੂਦ ਆਰਥਿਕ ਅਸਮਾਨਤਾਵਾਂ 'ਤੇ ਚਲਾ ਗਿਆ। ਮੈਨੂੰ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ ਕਿ ਕਿਵੇਂ ਇਸ ਵਿਸ਼ੇ 'ਤੇ ਸਾਰੀ-ਸਾਰੀ ਰਾਤ ਬਹਿਸ ਹੁੰਦੀ ਸੀ। ਜ਼ਿਮੀਂਦਾਰ ਦੇ ਪੁੱਤਰ ਈਸ਼ਵਰੀ ਅਤੇ ਗ਼ਰੀਬ ਪਰਿਵਾਰ ਦੇ ਬੀਰ ਦੀ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਜੇਕਰ ਤੁਸੀਂ ਸਾਵਧਾਨ ਨਹੀਂ ਹੋ ਤਾਂ ਬੁਰੀ ਸੰਗਤ ਦਾ ਅਸਰ ਕਦੋਂ ਹੋ ਜਾਂਦਾ ਹੈ ਪਤਾ ਹੀ ਨਹੀਂ ਲਗਦਾ। ਦੂਸਰੀ ਕਹਾਣੀ ਜਿਸ ਨੇ ਮੇਰੇ ਦਿਲ ਨੂੰ ਅੰਦਰ ਤੱਕ ਛੂਹ ਲਿਆ, ਉਹ ਸੀ 'ਈਦਗਾਹ'। ਇੱਕ  ਬੱਚੇ ਦੀ ਸੰਵੇਦਨਸ਼ੀਲਤਾ ਉਸ ਦਾ ਆਪਣੀ ਦਾਦੀ ਲਈ ਸੱਚਾ ਪਿਆਰ, ਉਂਨੀ ਛੋਟੀ ਉਮਰ ਵਿੱਚ ਪ੍ਰਪੱਕ ਭਾਵ। 4-5 ਸਾਲਾਂ ਦਾ ਹਾਮਿਦ ਜਦੋਂ ਮੇਲੇ ਤੋਂ ਚਿਮਟਾ ਲੈ ਕੇ ਆਪਣੀ ਦਾਦੀ ਦੇ ਕੋਲ ਪਹੁੰਚਦਾ ਹੈ ਤਾਂ ਸਹੀ ਅਰਥਾਂ ਵਿੱਚ ਮਨੁੱਖੀ ਸੰਵੇਦਨਾ ਆਪਣੇ ਸਿਖ਼ਰ 'ਤੇ ਪਹੁੰਚ ਜਾਂਦੀ ਹੈ। ਇਸ ਕਹਾਣੀ ਦੀ ਅਖੀਰਲੀ ਸਤਰ ਬਹੁਤ ਹੀ ਭਾਵੁਕ ਕਰਨ ਵਾਲੀ ਹੈ, ਕਿਉਂਕਿ ਉਸ ਵਿੱਚ ਜੀਵਨ ਦੀ ਇੱਕ  ਬਹੁਤ ਵੱਡੀ ਸਚਾਈ ਹੈ। 'ਬੱਚੇ ਹਾਮਿਦ ਨੇ ਬੁੱਢੇ ਹਾਮਿਦ ਦਾ ਪਾਰਟ ਖੇਡਿਆ ਸੀ, ਬੁੱਢੀ ਅਮੀਨਾ, ਬੱਚੀ ਅਮੀਨਾ ਬਣ ਗਈ ਸੀ।'

ਅਜਿਹੀ ਹੀ ਇੱਕ  ਬਹੁਤ ਪ੍ਰਭਾਵਸ਼ਾਲੀ ਕਹਾਣੀ ਹੈ 'ਪੂਸ ਕੀ ਰਾਤ'। ਇਸ ਕਹਾਣੀ ਵਿੱਚ ਇੱਕ  ਗ਼ਰੀਬ ਕਿਸਾਨ ਦੇ ਜੀਵਨ ਦੀ ਵਿਡੰਬਣਾ ਦਾ ਸਜੀਵ ਚਿਤਰਣ ਵੇਖਣ ਨੂੰ ਮਿਲਿਆ। ਆਪਣੀ ਫਸਲ ਨਸ਼ਟ ਹੋਣ ਤੋਂ ਬਾਅਦ ਵੀ ਹਲਦੂ ਕਿਸਾਨ ਇਸ ਲਈ ਖੁਸ਼ ਹੁੰਦਾ ਹੈ, ਕਿਉਂਕਿ ਹੁਣ ਉਸ ਨੂੰ ਬੇਹੱਦ ਸਰਦੀ ਵਿੱਚ ਖੇਤ 'ਚ ਨਹੀਂ ਸੌਣਾ ਪਵੇਗਾ। ਹਾਲਾਂਕਿ ਇਹ ਕਹਾਣੀਆਂ ਲਗਭਗ ਇੱਕ  ਸਦੀ ਪਹਿਲਾਂ ਦੀਆਂ ਹਨ ਪਰ ਇਹ ਅੱਜ ਵੀ ਉਂਨੀਆਂ ਹੀ ਮਹੱਤਵਪੂਰਨ ਹਨ। ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਅਲੱਗ ਤਰ੍ਹਾਂ ਦਾ ਅਹਿਸਾਸ ਹੋਇਆ।

ਹੁਣ ਜਦੋਂ ਪੜ੍ਹਨ ਦੀ ਗੱਲ ਹੋ ਰਹੀ ਹੈ ਤਾਂ ਕਿਸੇ ਮੀਡੀਆ ਵਿੱਚ, ਮੈਂ ਕੇਰਲ ਦੀ ਅਕਸ਼ਰਾ ਲਾਇਬ੍ਰੇਰੀ ਦੇ ਬਾਰੇ ਪੜ੍ਹ ਰਿਹਾ ਸਾਂ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਲਾਇਬ੍ਰੇਰੀ ਇਡੁੱਕੀ (Idukki) ਦੇ ਸੰਘਣੇ ਜੰਗਲਾਂ ਵਿੱਚ ਵਸੇ ਇੱਕ  ਪਿੰਡ ਵਿੱਚ ਹੈ। ਉੱਥੋਂ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਪੀ. ਕੇ. ਮੁਰਲੀਧਰਨ ਅਤੇ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਣ ਵਾਲੇ ਪੀ. ਵੀ. ਚਿੰਨਾਥੰਪੀ, ਇਨ੍ਹਾਂ ਦੋਹਾਂ ਨੇ ਇਸ ਲਾਇਬ੍ਰੇਰੀ ਲਈ ਅਣਥੱਕ ਮਿਹਨਤ ਕੀਤੀ ਹੈ। ਇੱਕ  ਸਮਾਂ ਅਜਿਹਾ ਵੀ ਰਿਹਾ, ਜਦੋਂ ਗੱਠੜ ਵਿੱਚ ਬੰਨ੍ਹ ਕੇ ਅਤੇ ਪਿੱਠ 'ਤੇ ਲੱਦ ਕੇ ਇੱਥੇ ਪੁਸਤਕਾਂ ਲਿਆਂਦੀਆਂ ਗਈਆਂ। ਅੱਜ ਇਹ ਲਾਇਬ੍ਰੇਰੀ ਆਦਿਵਾਸੀ ਬੱਚਿਆਂ ਤੋਂ ਇਲਾਵਾ ਹਰੇਕ ਨੂੰ ਇੱਕ  ਨਵਾਂ ਰਾਹ ਵਿਖਾ ਰਹੀ ਹੈ।

ਗੁਜਰਾਤ ਵਿੱਚ 'ਵਾਂਚੇ ਗੁਜਰਾਤ' ਮੁਹਿੰਮ ਇੱਕ  ਸਫਲ ਪ੍ਰਯੋਗ ਰਿਹਾ। ਲੱਖਾਂ ਦੀ ਗਿਣਤੀ ਵਿੱਚ ਹਰ ਉਮਰ ਦੇ ਵਿਅਕਤੀ ਨੇ ਪੁਸਤਕਾਂ ਪੜ੍ਹਨ ਦੀ ਇਸ ਮੁਹਿੰਮ ਵਿੱਚ ਹਿੱਸਾ ਲਿਆ ਸੀ। ਅੱਜ ਦੀ Digital ਦੁਨੀਆ ਵਿੱਚ, Google ਗੁਰੂ ਦੇ ਸਮੇਂ ਵਿੱਚ, ਮੈਂ ਤੁਹਾਨੂੰ ਵੀ ਅਨੁਰੋਧ ਕਰਾਂਗਾ ਕਿ ਕੁਝ ਸਮਾਂ ਕੱਢ ਕੇ ਆਪਣੀ Daily Routine ਵਿੱਚ ਕਿਤਾਬ ਨੂੰ ਵੀ ਜ਼ਰੂਰ ਸ਼ਾਮਲ ਕਰੋ। ਤੁਸੀਂ ਸੱਚ ਹੀ ਬਹੁਤ Enjoy ਕਰੋਗੇ ਅਤੇ ਜਿਹੜੀ ਵੀ ਕਿਤਾਬ ਪੜ੍ਹੋ, ਉਸ ਦੇ ਬਾਰੇ ਵਿੱਚ NarendraModiApp 'ਤੇ ਜ਼ਰੂਰ ਲਿਖੋ ਤਾਂ ਕਿ 'ਮਨ ਕੀ ਬਾਤ' ਦੇ ਸਾਰੇ ਸਰੋਤੇ ਵੀ ਉਸ ਦੇ ਬਾਰੇ ਜਾਣ ਸਕਣ।

ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਦੇਸ਼ ਦੇ ਲੋਕ ਉਨ੍ਹਾਂ ਮੁੱਦਿਆਂ ਬਾਰੇ ਸੋਚ ਰਹੇ ਹਨ ਜੋ ਨਾ ਸਿਰਫ਼ ਵਰਤਮਾਨ, ਸਗੋਂ ਭਵਿੱਖ ਦੇ ਲਈ ਵੀ ਵੱਡੀ ਚੁਣੌਤੀ ਹਨ। ਮੈਂ NarendraModiApp ਅਤੇ Mygov 'ਤੇ ਤੁਹਾਡੇ Comments ਪੜ੍ਹ ਰਿਹਾ ਸਾਂ ਅਤੇ ਮੈਂ ਵੇਖਿਆ ਕਿ ਪਾਣੀ ਦੀ ਸਮੱਸਿਆ ਬਾਰੇ ਕਈ ਲੋਕਾਂ ਨੇ ਬਹੁਤ ਕੁਝ ਲਿਖਿਆ ਹੈ। ਬੇਲਗਾਵੀ (Belagavi) ਦੇ ਪਵਨ ਗੌਰਾਈ, ਭੁਵਨੇਸ਼ਵਰ ਦੇ ਸਿਤਾਂਸ਼ੂ ਮੋਹਨ ਪਰੀਦਾ, ਇਸ ਦੇ ਇਲਾਵਾ ਯਸ਼ ਸ਼ਰਮਾ, ਸ਼ਾਹਾਬ ਅਲਤਾਫ, ਹੋਰ ਵੀ ਕਈ ਲੋਕਾਂ ਨੇ ਮੈਨੂੰ ਪਾਣੀ ਨਾਲ ਜੁੜੀਆਂ ਚੁਣੌਤੀਆਂ ਬਾਰੇ ਲਿਖਿਆ ਹੈ, ਪਾਣੀ ਦਾ ਸਾਡੇ ਸੱਭਿਆਚਾਰ ਵਿੱਚ ਬਹੁਤ ਵੱਡਾ ਮਹੱਤਵ  ਹੈ। ਰਿਗਵੇਦ ਦੇ ਆਪ: ਸੁਕਤਮ੍ (आपः सुक्तम्) ਵਿੱਚ ਪਾਣੀ ਦੇ ਬਾਰੇ ਕਿਹਾ ਗਿਆ ਹੈ :

ਆਪੋ ਹਿਸ਼ਠਾ ਮਯੋ ਭੁਵ:, ਸਥਾ ਨ ਊਰਜੇ ਦਧਾਤਨ, ਮਹੇ ਰਣਾਯ ਚਕਸ਼ਸੇ,

ਯੋ ਵ: ਸ਼ਿਵਤਮੋ ਰਸ:, ਤਸਯ ਭਾਜਯਤੇਹ ਨ :, ਉਸ਼ਤੀਰਿਵ ਮਾਤਰ:।

( आपो हिष्ठा मयो भुवः, स्था न ऊर्जे दधातन, महे रणाय चक्षसे,

यो वः शिवतमो रसः, तस्य भाजयतेह नः, उषतीरिव मातरः। )

ਅਰਥਾਤ ਜਲ ਹੀ ਜੀਵਨ ਦੇਣ ਵਾਲੀ ਸ਼ਕਤੀ, ਊਰਜਾ ਦਾ ਸਰੋਤ ਹੈ। ਤੁਸੀਂ ਮਾਂ ਦੇ ਸਮਾਨ ਯਾਨੀ ਮਾਤਰਵਤ ਆਪਣਾ ਅਸ਼ੀਰਵਾਦ ਦਿਓ। ਆਪਣੀ ਕ੍ਰਿਪਾ ਸਾਡੇ 'ਤੇ ਵਰਸਾਉਂਦੇ ਰਹੋ। ਪਾਣੀ ਦੀ ਕਮੀ ਨਾਲ ਦੇਸ਼ ਦੇ ਕਈ ਹਿੱਸੇ ਹਰ ਸਾਲ ਪ੍ਰਭਾਵਿਤ ਹੁੰਦੇ ਹਨ। ਤੁਹਾਨੂੰ ਹੈਰਾਨੀ ਹੋਏਗੀ ਕਿ ਸਾਰੇ ਸਾਲ ਵਿੱਚ ਬਰਸਾਤ ਦਾ ਜੋ ਪਾਣੀ ਪ੍ਰਾਪਤ ਹੁੰਦਾ ਹੈ, ਉਸ ਦਾ ਸਿਰਫ਼ 8% ਸਾਡੇ ਦੇਸ਼ ਵਿੱਚ ਬਚਾਇਆ ਜਾਂਦਾ ਹੈ, ਸਿਰਫ਼ ਤੇ ਸਿਰਫ਼ 8%। ਹੁਣ ਸਮਾਂ ਆ ਗਿਆ ਹੈ ਕਿ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦੂਸਰੀਆਂ ਹੋਰ ਸਮੱਸਿਆਵਾਂ ਵਾਂਗ ਜਨਭਾਗੀਦਾਰੀ ਨਾਲ, ਜਨ ਸ਼ਕਤੀ ਨਾਲ, ਇੱਕ  ਸੌ ਤੀਹ ਕਰੋੜ ਦੇਸ਼ਵਾਸੀਆਂ ਦੀ ਸਮਰੱਥਾ, ਸਹਿਯੋਗ ਅਤੇ ਸੰਕਲਪ ਨਾਲ ਇਸ ਸੰਕਟ ਨੂੰ ਵੀ ਸੁਲਝਾ ਲਵਾਂਗੇ। ਜਲ ਦੇ ਮਹੱਤਵ ਨੂੰ ਤਰਜੀਹ ਦਿੰਦੇ ਹੋਇਆਂ ਦੇਸ਼ ਵਿੱਚ ਨਵਾਂ ਜਲ ਸ਼ਕਤੀ ਮੰਤਰਾਲਾ ਬਣਾਇਆ ਗਿਆ ਹੈ। ਇਸ ਨਾਲ ਪਾਣੀ ਨਾਲ ਸਬੰਧਿਤ ਸਾਰੇ ਮਾਮਲਿਆਂ ਬਾਰੇ ਤੇਜ਼ੀ ਨਾਲ ਫੈਸਲੇ ਲਏ ਜਾ ਸਕਣਗੇ। ਕੁਝ ਦਿਨ ਪਹਿਲਾਂ ਮੈਂ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਸਾਰੇ ਦੇਸ਼ ਦੇ ਸਰਪੰਚਾਂ ਨੂੰ ਪੱਤਰ ਲਿਖਿਆ, ਗ੍ਰਾਮ ਪ੍ਰਧਾਨ ਨੂੰ। ਮੈਂ ਸਰਪੰਚਾਂ ਨੂੰ ਲਿਖਿਆ ਕਿ ਪਾਣੀ ਦਾ ਸੰਗ੍ਰਹਿ ਕਰਨ ਦੇ ਲਈ, ਬਰਸਾਤ ਦੇ ਬੂੰਦ-ਬੂੰਦ ਪਾਣੀ ਨੂੰ ਬਚਾਉਣ ਦੇ ਲਈ, ਉਹ ਪੰਚਾਇਤ ਦੀ ਬੈਠਕ ਬੁਲਾ ਕੇ, ਪਿੰਡ ਵਾਲਿਆਂ ਦੇ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕਰਨ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਇਸ ਕੰਮ ਵਿੱਚ ਪੂਰਾ ਉਤਸ਼ਾਹ ਵਿਖਾਇਆ ਹੈ ਅਤੇ ਇਸ ਮਹੀਨੇ ਦੀ 22 ਤਾਰੀਖ ਨੂੰ ਹਜ਼ਾਰਾਂ ਪੰਚਾਇਤਾਂ ਵਿੱਚ ਕਰੋੜਾਂ ਲੋਕਾਂ ਨੇ ਆਪਣਾ ਯੋਗਦਾਨ ਪਾਇਆ। ਪਿੰਡ-ਪਿੰਡ ਵਿੱਚ ਲੋਕਾਂ ਨੇ ਪਾਣੀ ਦੀ ਇੱਕ -ਇੱਕ  ਬੂੰਦ ਨੂੰ ਬਚਾਉਣ ਦਾ ਸੰਕਲਪ ਕੀਤਾ।

ਅੱਜ 'ਮਨ ਕੀ ਬਾਤ' ਕਾਰਜਕ੍ਰਮ ਵਿੱਚ ਮੈਂ ਤੁਹਾਨੂੰ ਇੱਕ  ਸਰਪੰਚ ਦੀ ਗੱਲ ਸੁਣਾਉਣਾ ਚਾਹੁੰਦਾ ਹਾਂ। ਸੁਣੋ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਦੇ ਕਟਕਮਸਾਂਡੀ ਬਲਾਕ ਦੀ ਲੂਪੁੰਗ ਪੰਚਾਇਤ ਦੇ ਸਰਪੰਚ ਨੇ ਸਾਨੂੰ ਕੀ ਸੰਦੇਸ਼ ਦਿੱਤਾ ਹੈ :

'ਮੇਰਾ ਨਾਂ ਦਲੀਪ ਕੁਮਾਰ ਰਵਿਦਾਸ ਹੈ। ਪਾਣੀ ਬਚਾਉਣ ਦੇ ਲਈ ਜਦੋਂ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਚਿੱਠੀ ਲਿਖੀ ਤਾਂ ਸਾਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਚਿੱਠੀ ਲਿਖੀ ਹੈ। ਜਦੋਂ ਅਸੀਂ 22 ਤਾਰੀਖ ਨੂੰ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਪ੍ਰਧਾਨ ਮੰਤਰੀ ਦੀ ਚਿੱਠੀ ਪੜ੍ਹ ਕੇ ਸੁਣਾਈ ਤਾਂ ਪਿੰਡ ਦੇ ਲੋਕ ਬਹੁਤ ਉਤਸ਼ਾਹਿਤ ਹੋਏ ਅਤੇ ਪਾਣੀ ਬਚਾਉਣ ਲਈ ਤਲਾਬ ਦੀ ਸਫਾਈ ਅਤੇ ਨਵਾਂ ਤਲਾਬ ਬਣਾਉਣ ਲਈ ਆਪਣੀ-ਆਪਣੀ ਭਾਗੀਦਾਰੀ ਨਿਭਾਉਣ ਦੇ ਲਈ ਤਿਆਰ ਹੋ ਗਏ। ਬਰਸਾਤ ਤੋਂ ਪਹਿਲਾਂ ਇਹ ਉਪਾਅ ਕਰਕੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਾਣੀ ਦੀ ਕਮੀ ਨਹੀਂ ਹੋਵੇਗੀ। ਇਹ ਚੰਗਾ ਹੋਇਆ ਕਿ ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ ਠੀਕ ਸਮੇਂ 'ਤੇ ਸੁਚੇਤ ਕਰ ਦਿੱਤਾ।

ਬਿਰਸਾ ਮੁੰਡਾ ਦੀ ਧਰਤੀ, ਜਿੱਥੇ ਕੁਦਰਤ ਦੇ ਨਾਲ ਤਾਲਮੇਲ ਕਰਕੇ ਰਹਿਣਾ ਸੱਭਿਆਚਾਰ ਦਾ ਹਿੱਸਾ ਹੈ। ਉੱਥੋਂ ਦੇ ਲੋਕ ਇੱਕ  ਵਾਰੀ ਫਿਰ ਜਲ ਸੁਰੱਖਿਆ (ਸੰਭਾਲ਼) ਦੇ ਲਈ 'ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹਨ। ਮੇਰੇ ਵੱਲੋਂ ਸਾਰੇ ਗ੍ਰਾਮ ਪ੍ਰਧਾਨਾਂ ਨੂੰ, ਸਾਰੇ ਸਰਪੰਚਾਂ ਨੂੰ, ਉਨ੍ਹਾਂ ਦੀ ਇਸ ਸਰਗਰਮੀ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਾਰੇ ਦੇਸ਼ ਵਿੱਚ ਕਈ ਅਜਿਹੇ ਸਰਪੰਚ ਹਨ, ਜਿਨ੍ਹਾਂ ਨੇ ਜਲ ਸੁਰੱਖਿਆ (ਸੰਭਾਲ਼) ਦੀ ਜ਼ਿੰਮੇਵਾਰੀ ਲਈ ਹੈ। ਇੱਕ  ਤਰ੍ਹਾਂ ਨਾਲ ਸਾਰੇ ਪਿੰਡ ਦਾ ਹੀ ਉਹ ਅਵਸਰ ਬਣ ਗਿਆ ਹੈ। ਇੰਜ ਲਗ ਰਿਹਾ ਹੈ - ਕਿ ਪਿੰਡ ਦੇ ਲੋਕ, ਹੁਣ ਆਪਣੇ ਪਿੰਡ ਵਿੱਚ, ਜਿਵੇਂ ਜਲ ਮੰਦਰ ਬਣਾਉਣ ਦੇ ਮੁਕਾਬਲੇ ਵਿੱਚ ਜੁਟ ਗਏ ਹਨ। ਜਿਵੇਂ ਕਿ ਮੈਂ ਕਿਹਾ, ਸਮੂਹਿਕ ਯਤਨਾਂ ਨਾਲ ਬਹੁਤ ਸਕਾਰਾਤਮਕ ਨਤੀਜੇ ਪ੍ਰਾਪਤ ਹੋ ਸਕਦੇ ਹਨ। ਪੂਰੇ ਦੇਸ਼ ਵਿੱਚ ਜਲ ਸੰਕਟ ਨਾਲ ਨਿਪਟਣ ਦਾ ਕੋਈ ਇੱਕ  ਫਾਰਮੂਲਾ ਨਹੀਂ ਹੋ ਸਕਦਾ। ਇਸ ਦੇ ਲਈ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ, ਵੱਖ-ਵੱਖ ਤਰੀਕੇ ਨਾਲ ਯਤਨ ਕੀਤੇ ਜਾ ਰਹੇ ਹਨ। ਲੇਕਿਨ ਸਭ ਦਾ ‘ਟੀਚਾ ਇੱਕ  ਹੀ ਹੈ ਅਤੇ ਉਹ ਹੈ ਪਾਣੀ ਬਚਾਉਣਾ, ਜਲ ਸੁਰੱਖਿਆ (ਸੰਭਾਲ਼)।

ਪੰਜਾਬ ਵਿੱਚ Drainage Lines ਨੂੰ ਠੀਕ ਕੀਤਾ ਜਾ ਰਿਹਾ ਹੈ। ਇਸ ਕੋਸ਼ਿਸ਼ ਨਾਲ Water Logging ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਤੇਲੰਗਾਨਾ ਦੇ Thimmaipalli (ਥਿਮਾਈਪੱਲੀ) ਵਿੱਚ ਟੈਂਕ ਦੇ ਨਿਰਮਾਣ ਨਾਲ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਹੈ। ਰਾਜਸਥਾਨ ਦੇ ਕਬੀਰ ਧਾਮ ਵਿੱਚ ਖੇਤਾਂ ਵਿੱਚ ਬਣਾਏ ਗਏ ਛੋਟੇ ਤਲਾਬਾਂ ਨਾਲ ਬਹੁਤ ਵੱਡਾ ਬਦਲਾਓ ਆਇਆ ਹੈ। ਮੈਂ ਤਮਿਲਨਾਡੂ ਦੇ ਵੇਲੂਰ (Vellore) ਵਿੱਚ ਇੱਕ  ਸਮੂਹਿਕ ਕੋਸ਼ਿਸ਼ ਬਾਰੇ ਪੜ੍ਹ ਰਿਹਾ ਸਾਂ, ਜਿੱਥੇ ਨਾਗ ਨਦੀ ਨੂੰ ਪੁਨਰ-ਜੀਵਿਤ ਕਰਨ ਦੇ ਲਈ 20 ਹਜ਼ਾਰ ਔਰਤਾਂ ਇਕੱਠੀਆਂ ਹੋਈਆਂ। ਮੈਂ ਗੜ੍ਹਵਾਲ ਦੀਆਂ ਉਨ੍ਹਾਂ ਔਰਤਾਂ ਬਾਰੇ ਵੀ ਪੜ੍ਹਿਆ ਹੈ ਜੋ ਆਪਸ ਵਿੱਚ ਮਿਲ ਕੇ Rain Water Harvesting ਲਈ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਇਸ ਪ੍ਰਕਾਰ ਦੇ ਕਈ ਯਤਨ ਕੀਤੇ ਜਾ ਰਹੇ ਹਨ ਅਤੇ ਅਸੀਂ ਸਾਰੇ ਇਕੱਠੇ ਮਿਲ ਕੇ ਮਜ਼ਬੂਤੀ ਨਾਲ ਕੋਸ਼ਿਸ਼ ਕਰਦੇ ਹਾਂ ਤਾਂ ਅਸੰਭਵ ਨੂੰ ਵੀ ਸੰਭਵ ਕਰ ਸਕਦੇ ਹਾਂ। ਜਦੋਂ ਜਨ-ਜਨ ਜੁੜੇਗਾ - ਜਲ ਬਚੇਗਾ। ਅੱਜ 'ਮਨ ਕੀ ਬਾਤ' ਦੇ ਮਾਧਿਅਮ ਨਾਲ ਮੈਂ ਦੇਸ਼ਵਾਸੀਆਂ ਨੂੰ 3 ਬੇਨਤੀਆਂ (ਅਨੁਰੋਧ) ਕਰ ਰਿਹਾ ਹਾਂ।

ਮੇਰਾ ਪਹਿਲਾ ਅਨੁਰੋਧ ਹੈ - ਜਿਵੇਂ ਦੇਸ਼ਵਾਸੀਆਂ ਨੇ ਸਵੱਛਤਾ ਨੂੰ ਇੱਕ  ਜਨ ਅੰਦੋਲਨ ਦਾ ਰੂਪ ਦੇ ਦਿੱਤਾ, ਆਓ, ਉਸੇ ਤਰ੍ਹਾਂ ਜਲ ਸੁਰੱਖਿਆ (ਸੰਭਾਲ਼) ਦੇ ਲਈ ਇੱਕ  ਜਨ ਅੰਦੋਲਨ ਦੀ ਸ਼ੁਰੂਆਤ ਕਰੀਏ। ਅਸੀਂ ਸਾਰੇ ਇਕੱਠੇ ਮਿਲ ਕੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦਾ ਸੰਕਲਪ ਕਰੀਏ ਅਤੇ ਮੇਰਾ ਤਾਂ ਵਿਸ਼ਵਾਸ ਹੈ ਕਿ ਪਾਣੀ ਪਰਮੇਸ਼ਵਰ ਦਾ ਦਿੱਤਾ ਹੋਇਆ ਪ੍ਰਸਾਦ ਹੈ। ਪਾਣੀ ਪਾਰਸ ਦਾ ਰੂਪ ਹੈ। ਪਹਿਲਾਂ ਕਹਿੰਦੇ ਸਨ ਕਿ ਪਾਰਸ ਦੇ ਸਪਰਸ਼ ਨਾਲ ਲੋਹਾ ਸੋਨਾ ਬਣ ਜਾਂਦਾ ਹੈ। ਮੈਂ ਕਹਿੰਦਾ ਹਾਂ ਪਾਣੀ ਪਾਰਸ ਹੈ ਅਤੇ ਪਾਰਸ ਨਾਲ ਪਾਣੀ ਦੇ ਸਪਰਸ਼ ਨਾਲ ਨਵਾਂ ਜੀਵਨ ਉਦੈ ਹੋ ਜਾਂਦਾ ਹੈ। ਪਾਣੀ ਦੀ ਇੱਕ-ਇੱਕ  ਬੂੰਦ ਨੂੰ ਬਚਾਉਣ ਦੇ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰੀਏ, ਇਸ ਵਿੱਚ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਦੱਸੀਏ, ਨਾਲ ਹੀ ਪਾਣੀ ਬਚਾਉਣ ਦੇ ਤਰੀਕਿਆਂ ਦਾ ਪ੍ਰਚਾਰ-ਪ੍ਰਸਾਰ ਕਰੀਏ। ਮੈਂ ਖ਼ਾਸ ਤੌਰ 'ਤੇ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਨੂੰ ਜਲ ਸੁਰੱਖਿਆ (ਸੰਭਾਲ਼) ਦੇ ਲਈ, Innovative Campaigns ਦੀ ਅਗਵਾਈ ਕਰਨ ਦਾ ਸੱਦਾ ਦਿੰਦਾ ਹਾਂ। ਫ਼ਿਲਮ ਜਗਤ ਹੋਵੇ, ਖੇਡ ਜਗਤ ਹੋਵੇ, ਮੀਡੀਆ ਦੇ ਸਾਡੇ ਸਾਥੀ ਹੋਣ, ਸਮਾਜਿਕ ਸੰਗਠਨਾਂ ਨਾਲ ਜੁੜੇ ਲੋਕ ਹੋਣ, ਸੱਭਿਆਚਾਰਕ ਸੰਗਠਨਾਂ ਨਾਲ ਜੁੜੇ ਲੋਕ ਹੋਣ, ਕਥਾ-ਕੀਰਤਨ ਕਰਨ ਵਾਲੇ ਲੋਕ ਹੋਣ, ਹਰ ਕੋਈ ਆਪਣੇ-ਆਪਣੇ ਢੰਗ ਨਾਲ ਇਸ ਅੰਦੋਲਨ ਦੀ ਅਗਵਾਈ ਕਰੇ। ਸਮਾਜ ਨੂੰ ਜਗਾਉਣ, ਸਮਾਜ ਨੂੰ ਜੋੜਨ, ਸਮਾਜ ਦੇ ਨਾਲ ਸਹਿਯੋਗ ਕਰਨ। ਤੁਸੀਂ ਵੇਖੋ, ਆਪਣੀਆਂ ਅੱਖਾਂ ਦੇ ਸਾਹਮਣੇ ਅਸੀਂ ਬਦਲਾਓ ਵੇਖ ਸਕਾਂਗੇ।

ਦੇਸ਼ਵਾਸੀਆਂ ਨੂੰ ਮੇਰਾ ਦੂਸਰਾ ਅਨੁਰੋਧ ਹੈ। ਸਾਡੇ ਦੇਸ਼ ਵਿੱਚ ਪਾਣੀ ਦੀ ਸਾਂਭ-ਸੰਭਾਲ਼ ਲਈ ਕਈ ਰਿਵਾਇਤੀ ਤੌਰ-ਤਰੀਕੇ ਸਦੀਆਂ ਤੋਂ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਜਲ ਸੁਰੱਖਿਆ ਦੇ ਉਨ੍ਹਾਂ ਰਿਵਾਇਤੀ ਤਰੀਕਿਆਂ ਨੂੰ Share ਕਰਨ ਦਾ ਨਿਵੇਦਨ ਕਰਦਾ ਹਾਂ। ਤੁਹਾਡੇ ਵਿੱਚੋਂ ਕਿਸੇ ਨੂੰ ਜੇਕਰ ਪੋਰਬੰਦਰ ਪੂਜਨੀਕ ਬਾਪੂ ਦੇ ਜਨਮ ਸਥਾਨ 'ਤੇ ਜਾਣ ਦਾ ਮੌਕਾ ਮਿਲਿਆ ਹੋਵੇਗਾ ਤਾਂ ਪੂਜਨੀਕ ਬਾਪੂ ਦੇ ਘਰ ਦੇ ਪਿੱਛੇ ਹੀ ਇੱਕ  ਦੂਸਰਾ ਘਰ ਹੈ, ਉੱਥੇ 200 ਸਾਲ ਪੁਰਾਣਾ ਪਾਣੀ ਦਾ ਟੈਂਕ (Water Storage Tank) ਹੈ ਅਤੇ ਅੱਜ ਵੀ ਉਸ ਵਿੱਚ ਪਾਣੀ ਹੈ ਅਤੇ ਬਰਸਾਤ ਦੇ ਪਾਣੀ ਨੂੰ ਰੋਕਣ ਦੀ ਵਿਵਸਥਾ ਹੈ ਤਾਂ ਮੈਂ ਹਮੇਸ਼ਾ ਕਹਿੰਦਾ ਸੀ ਕਿ ਜੋ ਵੀ ਕੀਰਤੀ ਮੰਦਿਰ ਜਾਏ ਉਹ ਉਸ ਪਾਣੀ ਦੇ ਟੈਂਕ ਨੂੰ ਜ਼ਰੂਰ ਵੇਖੇ। ਅਜਿਹੇ ਕਈ ਪ੍ਰਕਾਰ ਦੇ ਪ੍ਰਯੋਗ ਹਰ ਜਗ੍ਹਾ ਹੋਣਗੇ।

ਤੁਹਾਨੂੰ ਸਾਰਿਆਂ ਨੂੰ ਮੇਰਾ ਤੀਸਰਾ ਅਨੁਰੋਧ ਹੈ। ਜਲ ਸੁਰੱਖਿਆ (ਸੰਭਾਲ਼) ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਵਿਅਕਤੀਆਂ ਦਾ, ਸਵੈ-ਸੇਵੀ ਸੰਸਥਾਵਾਂ ਦਾ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਹਰ ਕਿਸੇ ਦੀ ਉਨ੍ਹਾਂ ਦੀ ਜੋ ਜਾਣਕਾਰੀ ਹੋਵੇ, ਉਸ ਨੂੰ ਤੁਸੀਂ Share ਕਰੋ ਤਾਂ ਕਿ ਇੱਕ  ਬਹੁਤ ਹੀ ਵਿਲੱਖਣ ਪਾਣੀ ਦੇ ਲਈ ਸਮਰਪਿਤ, ਪਾਣੀ ਦੇ ਲਈ ਸਰਗਰਮ ਸੰਗਠਨਾਂ ਦਾ, ਵਿਅਕਤੀਆਂ ਦਾ, ਇੱਕ  Database ਬਣਾਇਆ ਜਾ ਸਕੇ। ਆਓ, ਅਸੀਂ ਜਲ ਸੁਰੱਖਿਆ (ਸੰਭਾਲ਼) ਨਾਲ ਜੁੜੇ ਜ਼ਿਆਦਾ ਤੋਂ ਜ਼ਿਆਦਾ ਤਰੀਕਿਆਂ ਦੀ ਇੱਕ  ਸੂਚੀ ਬਣਾ ਕੇ ਲੋਕਾਂ ਨੂੰ ਜਲ ਸੁਰੱਖਿਆ (ਸੰਭਾਲ਼) ਲਈ ਪ੍ਰੇਰਿਤ ਕਰੀਏ। ਤੁਸੀਂ ਸਾਰੇ #Janshakti4Jalshakti ਹੈਸ਼ਟੈਗ ਦੀ ਵਰਤੋਂ ਕਰਕੇ ਆਪਣਾ Content Share ਕਰ ਸਕਦੇ ਹੋ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਇੱਕ  ਹੋਰ ਗੱਲ ਲਈ ਵੀ ਤੁਹਾਡਾ ਆਭਾਰ ਵਿਅਕਤ ਕਰਨਾ ਹੈ ਅਤੇ ਦੁਨੀਆ ਦੇ ਲੋਕਾਂ ਦਾ ਵੀ ਆਭਾਰ ਵਿਅਕਤ ਕਰਨਾ ਹੈ। 21 ਜੂਨ ਨੂੰ ਫਿਰ ਤੋਂ ਇੱਕ  ਵਾਰ ਯੋਗ ਦਿਵਸ ਵਿੱਚ ਜਿਸ ਸਰਗਰਮੀ ਦੇ ਨਾਲ, ਉਤਸ਼ਾਹ ਦੇ ਨਾਲ, ਇੱਕ -ਇੱਕ  ਪਰਿਵਾਰ ਦੀਆਂ ਤਿੰਨ-ਤਿੰਨ, ਚਾਰ-ਚਾਰ ਪੀੜ੍ਹੀਆਂ ਨੇ ਇਕੱਠਿਆਂ ਯੋਗ ਦਿਵਸ ਮਨਾਇਆ। Holistic Health Care ਦੇ ਲਈ ਜੋ ਜਾਗਰੂਕਤਾ ਆਈ ਹੈ, ਉਸ ਵਿੱਚ ਯੋਗ ਦਿਵਸ ਦਾ ਮਹੱਤਵ ਵੱਧਦਾ ਜਾ ਰਿਹਾ ਹੈ। ਹਰ ਕੋਈ ਸੰਸਾਰ ਦੇ ਹਰ ਕੋਨੇ ਵਿੱਚ, ਸੂਰਜ ਨਿਕਲਦਿਆਂ ਹੀ ਜੇਕਰ ਕੋਈ ਯੋਗ ਪ੍ਰੇਮੀ ਉਸ ਦਾ ਸਵਾਗਤ ਕਰਦਾ ਹੈ ਤਾਂ ਸੂਰਜ ਢਲਦੇ ਦੀ ਪੂਰੀ ਯਾਤਰਾ ਹੈ। ਸ਼ਾਇਦ ਹੀ ਕੋਈ ਥਾਂ ਅਜਿਹੀ ਹੋਵੇਗੀ, ਜਿੱਥੇ ਇਨਸਾਨ ਹੋਵੇ ਅਤੇ ਯੋਗ ਦੇ ਨਾਲ ਜੁੜਿਆ ਨਾ ਹੋਵੇ। ਇੰਨਾ ਵੱਡਾ ਯੋਗ ਨੇ ਰੂਪ ਲੈ ਲਿਆ ਹੈ। ਭਾਰਤ ਵਿੱਚ ਹਿਮਾਲਿਆ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ, ਸਿਆਚਿਨ ਤੋਂ ਲੈ ਕੇ ਸਬ-ਮਰੀਨ ਤੱਕ, Air Force ਤੋਂ ਲੈ ਕੇ Air Craft Carriers ਤੱਕ, AC Gyms ਤੋਂ ਲੈ ਕੇ ਤਪਦੇ ਮਾਰੂਥਲ ਤੱਕ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ - ਜਿੱਥੇ ਵੀ ਸੰਭਵ ਸੀ, ਅਜਿਹੀ ਹਰ ਜਗ੍ਹਾ 'ਤੇ ਨਾ ਸਿਰਫ਼ ਯੋਗ ਕੀਤਾ ਗਿਆ, ਸਗੋਂ ਇਸ ਨੂੰ ਸਮੂਹਿਕ ਰੂਪ ਨਾਲ Celebrate ਵੀ ਕੀਤਾ ਗਿਆ।

ਦੁਨੀਆ ਦੇ ਕਈ ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਅਹਿਮ ਹਸਤੀਆਂ, ਆਮ ਨਾਗਰਿਕਾਂ ਨੇ ਮੈਨੂੰ Twitter 'ਤੇ ਵਿਖਾਇਆ ਕਿ ਕਿਵੇਂ ਉਨ੍ਹਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਯੋਗ ਮਨਾਇਆ। ਉਸ ਦਿਨ ਦੁਨੀਆ ਇੱਕ  ਵੱਡੇ ਖੁਸ਼ਹਾਲ ਪਰਿਵਾਰ ਵਾਂਗ ਲਗ ਰਹੀ ਸੀ।

ਅਸੀਂ ਸਾਰੇ ਜਾਣਦੇ ਹਾਂ ਕਿ ਇੱਕ  ਸਵਸਥ ਸਮਾਜ ਦੇ ਨਿਰਮਾਣ ਦੇ ਲਈ ਸਵਸਥ ਅਤੇ ਸੰਵੇਦਨਸ਼ੀਲ ਵਿਅਕਤੀਆਂ ਦੀ ਲੋੜ ਹੁੰਦੀ ਹੈ ਅਤੇ ਯੋਗ ਇਹੀ ਨਿਸ਼ਚਿਤ ਕਰਦਾ ਹੈ। ਇਸ ਲਈ ਯੋਗ ਦਾ ਪ੍ਰਚਾਰ-ਪ੍ਰਸਾਰ ਸਮਾਜ ਸੇਵਾ ਦਾ ਇੱਕ  ਮਹਾਨ ਕਾਰਜ ਹੈ। ਕੀ ਅਜਿਹੀ ਸੇਵਾ ਨੂੰ ਮਾਨਤਾ ਦੇ ਕੇ ਉਸ ਨੂੰ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ? ਸਾਲ 2019 ਵਿੱਚ ਯੋਗ ਦੇ Promotion ਅਤੇ Development ਵਿੱਚ ਉੱਤਮ ਯੋਗਦਾਨ ਦੇਣ ਦੇ ਲਈ Prime Minister’s Awards ਦਾ ਐਲਾਨ, ਆਪਣੇ ਆਪ ਵਿੱਚ ਮੇਰੇ ਲਈ ਬਹੁਤ ਸੰਤੋਸ਼ (ਤਸੱਲੀ) ਦੀ ਗੱਲ ਸੀ। ਇਹ ਪੁਰਸਕਾਰ ਦੁਨੀਆ ਭਰ ਦੇ ਉਨ੍ਹਾਂ ਸੰਗਠਨਾਂ ਨੂੰ ਦਿੱਤਾ ਗਿਆ, ਜਿਸ ਦੇ ਬਾਰੇ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਨੇ ਕਿਵੇਂ ਯੋਗ ਦੇ ਪ੍ਰਚਾਰ-ਪ੍ਰਸਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤੇ ਹਨ। ਉਦਾਹਰਣ ਦੇ ਲਈ 'ਜਪਾਨ ਯੋਗ ਨਿਕੇਤਨ' ਨੂੰ ਹੀ ਲਓ, ਜਿਸ ਨੇ ਯੋਗ ਨੂੰ ਪੂਰੇ ਜਪਾਨ ਵਿੱਚ ਹਰਮਨਪਿਆਰਾ ਬਣਾਇਆ ਹੈ। ਜਪਾਨ ਯੋਗ ਨਿਕੇਤਨ ਉੱਥੋਂ ਦੇ ਕਈ Institutes ਅਤੇ Training Courses ਚਲਾਉਂਦਾ ਹੈ ਜਾਂ ਫਿਰ ਇਟਲੀ ਦੀ Ms. Antonietta Rozzi ਨੂੰ ਹੀ ਲੈ ਲਓ, ਜਿਨ੍ਹਾਂ ਨੇ ਸਰਬ ਯੋਗ ਇੰਟਰਨੈਸ਼ਨਲ ਦੀ ਸ਼ੁਰੂਆਤ ਕੀਤੀ ਅਤੇ ਪੂਰੇ ਯੂਰਪ ਵਿੱਚ ਯੋਗ ਦਾ ਪ੍ਰਚਾਰ-ਪ੍ਰਸਾਰ ਕੀਤਾ। ਇਹ ਆਪਣੇ ਆਪ ਵਿੱਚ ਪ੍ਰੇਰਕ ਉਦਾਹਰਣ ਹੈ। ਜੇਕਰ ਇਹ ਯੋਗ ਨਾਲ ਜੁੜਿਆ ਵਿਸ਼ਾ ਹੈ ਤਾਂ ਕੀ ਭਾਰਤੀ ਇਸ ਵਿੱਚ ਪਿੱਛੇ ਰਹਿ ਸਕਦੇ ਹਨ? ਬਿਹਾਰ ਯੋਗ ਵਿਦਿਆਲਾ, ਮੁੰਗੇਰ ਉਸ ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਯੋਗ ਨੂੰ ਸਮਰਪਿਤ ਹੈ। ਇਸੇ ਤਰ੍ਹਾਂ ਸਵਾਮੀ ਰਾਜਰਿਸ਼ੀ ਮੁਨੀ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ Life Mission ਅਤੇ Lakulish Yoga Univerisity ਦੀ ਸਥਾਪਨਾ ਕੀਤੀ। ਯੋਗ ਦਾ ਵਿਆਪਕ Celebration ਅਤੇ ਯੋਗ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਾਲਿਆਂ ਦਾ ਸਨਮਾਨ ਦੋਹਾਂ ਨੇ ਹੀ ਇਸ ਯੋਗ ਦਿਵਸ ਨੂੰ ਖ਼ਾਸ ਬਣਾ ਦਿੱਤਾ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੀ ਇਹ ਯਾਤਰਾ ਅੱਜ ਸ਼ੁਰੂ ਹੋ ਰਹੀ ਹੈ। ਨਵੇਂ ਭਾਵ, ਨਵਾਂ ਅਹਿਸਾਸ, ਨਵਾਂ ਸੰਕਲਪ, ਨਵੀਂ ਸਮਰੱਥਾ, ਪਰ ਹਾਂ, ਮੈਂ ਤੁਹਾਡੇ ਸੁਝਾਵਾਂ ਦੀ ਉਡੀਕ ਕਰਦਾ ਰਹਾਂਗਾ। ਤੁਹਾਡੇ ਵਿਚਾਰਾਂ ਨਾਲ ਜੁੜਨਾ ਮੇਰੇ ਲਈ ਇੱਕ  ਬਹੁਤ ਵੱਡੀ ਮਹੱਤਵਪੂਰਨ ਯਾਤਰਾ ਹੈ। 'ਮਨ ਕੀ ਬਾਤ' ਤਾਂ ਸਾਧਨ ਹੈ। ਆਓ, ਅਸੀਂ ਮਿਲਦੇ ਰਹੀਏ, ਗੱਲਾਂ ਕਰਦੇ ਰਹੀਏ। ਤੁਹਾਡੇ ਭਾਵਾਂ ਨੂੰ ਸੁਣਦਾ ਰਹਾਂ, ਸਹੇਜਦਾ ਰਹਾਂ, ਸਮਝਦਾ ਰਹਾਂ। ਕਦੇ-ਕਦੇ ਉਨ੍ਹਾਂ ਭਾਵਾਂ ਨੂੰ ਜਿਊਣ ਦੀ ਕੋਸ਼ਿਸ਼ ਕਰਦਾ ਰਹਾਂ। ਤੁਹਾਡਾ ਅਸ਼ੀਰਵਾਦ ਬਣਿਆ ਰਹੇ। ਤੁਸੀਂ ਹੀ ਮੇਰੀ ਪ੍ਰੇਰਣਾ ਹੋ, ਤੁਸੀਂ ਹੀ ਮੇਰੀ ਊਰਜਾ ਹੋ। ਆਓ, ਮਿਲ ਬੈਠ ਕੇ 'ਮਨ ਕੀ ਬਾਤ' ਦਾ ਮਜ਼ਾ ਲੈਂਦਿਆਂ-ਲੈਂਦਿਆਂ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦੇ ਰਹੀਏ। ਫਿਰ ਇੱਕ  ਵਾਰੀ ਅਗਲੇ ਮਹੀਨੇ 'ਮਨ ਕੀ ਬਾਤ' ਲਈ ਫਿਰ ਮਿਲਾਂਗੇ। ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ।

ਨਮਸਕਾਰ।

****

ਏਕੇਟੀ/ਏਪੀ/ਵੀਕੇ(Release ID: 1576367) Visitor Counter : 132


Read this release in: English