ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ

Posted On: 20 JUN 2019 3:22PM by PIB Chandigarh

ਮਾਣਯੋਗ ਮੈਂਬਰ ਸਾਹਿਬਾਨ,

1. ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਵਰ੍ਹੇ ਵਿੱਚ, 17ਵੀਂ ਲੋਕ ਸਭਾ ਦੀ ਚੋਣ ਹੋਣ ਦੇ ਬਾਅਦ, ਸੰਸਦ ਦੇ ਪਹਿਲੇ ਸੰਯੁਕਤ ਸ਼ੈਸਨ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਪ੍ਰਸੰਨਤਾ ਹੋ ਰਹੀ ਹੈਇਸ ਲੋਕ ਸਭਾ ਲਈ ਨਵੇਂ ਚੁਣੇ ਹੋਏ ਸਾਰੇ ਸਾਂਸਦਾਂ ਨੂੰ ਮੈਂ ਹਾਰਦਿਕ ਵਧਾਈ ਦਿੰਦਾ ਹਾਂ ।

2. ਦੇਸ਼ ਦੇ 61 ਕਰੋੜ ਤੋਂ ਜ਼ਿਆਦਾ ਮਤਦਾਤਾਵਾਂ ਨੇ ਮਤਦਾਨ ਕਰਕੇ, ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਅਤੇ ਦੁਨੀਆ ਵਿੱਚ ਭਾਰਤ ਦੇ ਲੋਕਤੰਤਰ ਦੀ ਸਾਖ ਵਧਾਈ ਹੈ । ਭਿਆਨਕ ਗਰਮੀ ਵਿੱਚ ਵੀ ਲੋਕਾਂ ਨੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਰਹਿ ਕੇ ਆਪਣੀ ਵੋਟ ਪਾਈ ਹੈ । ਇਸ ਵਾਰ, ਔਰਤਾਂ ਨੇ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਮਤਦਾਨ ਕੀਤਾ ਹੈ ਅਤੇ ਉਨ੍ਹਾਂ ਦੀ ਭਾਗੀਦਾਰੀ ਪੁਰਸ਼ਾਂ ਦੇ ਲਗਭਗ ਬਰਾਬਰ ਰਹੀ ਹੈ। ਕਰੋੜਾਂ ਨੌਜਵਾਨਾਂ ਨੇ ਪਹਿਲੀ ਵਾਰ ਮਤਦਾਨ ਕਰਕੇ ਭਾਰਤ ਦੇ ਭਵਿੱਖ ਨਿਰਮਾਣ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਇਸ ਚੋਣ ਦੀ ਸਫਲਤਾ ਲਈ ਸਾਰੇ ਮਤਦਾਤਾ ਵਧਾਈ ਦੇ ਪਾਤਰ ਹਨ ।

3. ਮੈਂ ਲੋਕ ਸਭਾ ਦੇ ਨਵੇਂ ਸਪੀਕਰ ਨੂੰ ਵੀ ਉਨ੍ਹਾਂ ਦੀ ਇਸ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ

4. ਵਿਸ਼ਵ ਦੀ ਸਭ ਤੋਂ ਵੱਡੀ ਚੋਣ ਨੂੰ ਸੰਪੰਨ ਕਰਵਾਉਣ ਲਈ ਚੋਣ ਕਮਿਸ਼ਨ ਦੀ ਪੂਰੀ ਟੀਮ ਨੂੰ ਮੈਂ ਵਧਾਈ ਦਿੰਦਾ ਹਾਂ । ਚੋਣ - ਪ੍ਰਕਿਰਿਆ ਦੀ ਸਫਲਤਾ ਵਿੱਚ, ਪ੍ਰਸ਼ਾਸਨ - ਤੰਤਰ ਦੇ ਅਨੇਕ ਵਿਭਾਗਾਂ ਅਤੇ ਕਈ ਸੰਸਥਾਨਾਂ ਦੇ ਕਰਮਚਾਰੀਆਂ , ਅਤੇ ਸੁਰੱਖਿਆ - ਬਲਾਂ ਦਾ ਯੋਗਦਾਨ ਅਤਿਅੰਤ ਸ਼ਲਾਘਾਯੋਗ ਹੈ ।

5. ਇਸ ਲੋਕ ਸਭਾ ਵਿੱਚ ਲਗਭਗ ਅੱਧੇ ਸਾਂਸਦ ਪਹਿਲੀ ਵਾਰ ਚੁਣੇ ਗਏ ਹਨ। ਲੋਕ ਸਭਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸੰਖਿਆ ਵਿੱਚ, 78 ਮਹਿਲਾ ਸਾਂਸਦਾਂ ਦਾ ਚੁਣਿਆ ਜਾਣਾ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ ।

6. ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਭਾਰਤ ਦੀਆਂ ਵਿਵਿਧਤਾਵਾਂ ਦਾ ਪ੍ਰਤੀਬਿੰਬ ਇਸ ਸੰਯੁਕਤ ਸ਼ੈਸਨ ਵਿੱਚ ਦਿਖ ਰਿਹਾ ਹੈ। ਹਰ ਉਮਰ ਦੇ, ਪਿੰਡ ਅਤੇ ਸ਼ਹਿਰ ਦੇ, ਹਰ ਪ੍ਰੋਫੈਸ਼ਨ ਦੇ ਲੋਕ, ਦੋਹਾਂ ਸਦਨਾਂ ਦੇ ਮੈਂਬਰ ਹਨਅਨੇਕ ਮੈਂਬਰ ਸਮਾਜ ਸੇਵਾ ਤੋਂ ਹਨ, ਬਹੁਤ ਸਾਰੇ ਮੈਂਬਰ ਖੇਤੀਬਾੜੀ ਦੇ ਖੇਤਰ ਤੋਂ ਹਨ , ਵਪਾਰ ਅਤੇ ਅਰਥਜਗਤ ਤੋਂ ਹਨ, ਤਾਂ ਹੋਰ ਬਹੁਤ ਸਾਰੇ ਮੈਂਬਰ ਸਿੱਖਿਆ ਦੇ ਖੇਤਰ ਤੋਂ ਹਨ, ਲੋਕਾਂ ਦਾ ਜੀਵਨ ਬਚਾਉਣ ਵਾਲੇ ਮੈਡੀਕਲ ਪ੍ਰੋਫੈਸ਼ਨ ਤੋਂ ਹਨ , ਲੋਕਾਂ ਨੂੰ ਨਿਆਂ ਦਿਵਾਉਣ ਵਾਲੇ ਲੀਗਲ ਪ੍ਰੋਫੈਸ਼ਨ ਤੋਂ ਹਨਫਿਲਮ, ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਸਾਂਸਦ ਸਾਹਿਬਾਨ ਵੀ ਇੱਥੇ ਮੌਜੂਦ ਹਨਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦੇ ਵਿਸ਼ੇਸ਼ ਅਨੁਭਵਾਂ ਤੋਂ, ਸੰਸਦ ਵਿੱਚ ਹੋਣ ਵਾਲੇ ਵਿਚਾਰ-ਵਟਾਂਦਰੇ ਹੋਰ ਅਤੇ ਸਮ੍ਰਿੱਧ (ਭਰਪੂਰ) ਹੋਣਗੇ ।

ਮਾਣਯੋਗ ਮੈਂਬਰ ਸਾਹਿਬਾਨ,

7.ਇਸ ਚੋਣ ਵਿੱਚ ਦੇਸ਼ ਦੀ ਜਨਤਾ ਨੇ ਬਹੁਤ ਹੀ ਸਪਸ਼ਟ ਜਨਾ ਆਦੇਸ਼ (mandate) ਦਿੱਤਾ ਹੈ । ਸਰਕਾਰ ਦੇ ਪਹਿਲੇ ਕਾਰਜਕਾਲ ਦੇ ਮੁੱਲਾਂਕਣ ਦੇ ਬਾਅਦ, ਦੇਸ਼ਵਾਸੀਆਂ ਨੇ ਦੂਜੀ ਵਾਰ ਹੋਰ ਵੀ ਮਜ਼ਬੂਤ ਸਮਰਥਨ ਦਿੱਤਾ ਹੈਅਜਿਹਾ ਕਰਕੇ ਦੇਸ਼ਵਾਸੀਆਂ ਨੇ ਸਾਲ 2014 ਤੋਂ ਚਲ ਰਹੀ ਵਿਕਾਸ ਯਾਤਰਾ ਨੂੰ ਬੇਰੋਕ-ਟੋਕ, ਅਤੇ ਤੇਜ਼ ਗਤੀ ਨਾਲ ਅੱਗੇ ਵਧਾਉਣ ਦਾ ਜਨਾਦੇਸ਼ ਦਿੱਤਾ ਹੈ ।

8. ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਜੋ ਵਾਤਾਵਰਣ ਸੀ, ਉਸ ਤੋਂ ਸਾਰੇ ਦੇਸਵਾਸੀ ਭਲੀ-ਭਾਂਤੀ ਜਾਣੂ ਹਨ । ਨਿਰਾਸ਼ਾ ਅਤੇ ਅਸਥਿਰਤਾ ਦੇ ਮਾਹੌਲ ਤੋਂ ਦੇਸ਼ ਨੂੰ ਬਾਹਰ ਕੱਢਣ ਲਈ, ਦੇਸ਼ਵਾਸੀਆਂ ਨੇ ਤਿੰਨ ਦਹਾਕਿਆਂ ਦੇ ਬਾਅਦ ਪੂਰਨ ਬਹੁਮਤ ਦੀ ਸਰਕਾਰ ਚੁਣੀ ਸੀ। ਉਸ ਜਨਾਦੇਸ਼ ਨੂੰ ਸਰਬਉੱਚ ਮਾਨ ਦਿੰਦੇ ਹੋਏ ਮੇਰੀ ਸਰਕਾਰ ਨੇ ਸਬਕਾ ਸਾਥ - ਸਬਕਾ ਵਿਕਾਸ ਦੇ ਮੰਤਰ ਉੱਤੇ ਚਲਦੇ ਹੋਏ, ਬਿਨਾ ਕਿਸੇ ਭੇਦਭਾਵ ਦੇ ਕੰਮ ਕਰਦੇ ਹੋਏ, ਇੱਕ ਨਵੇਂ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧਣਾ ਸ਼ੁਰੂ ਕੀਤਾ ।

9. ਮੈਂ, ਇਸ ਸਾਲ 31 ਜਨਵਰੀ ਨੂੰ ਇਸ ਸੈਂਟਰਲ ਹਾਲ ਵਿੱਚ ਕਿਹਾ ਸੀ ਕਿ ਮੇਰੀ ਸਰਕਾਰ ਪਹਿਲੇ ਦਿਨ ਤੋਂ ਹੀ ਸਾਰੇ ਦੇਸ਼ਵਾਸੀਆਂ ਦਾ ਜੀਵਨ ਸੁਧਾਰਨ , ਕੁਸ਼ਾਸਨ ਤੋਂ ਪੈਦਾ ਹੋਈਆਂ ਉਨ੍ਹਾਂ ਦੀਆਂ ਮੁਸੀਬਤਾਂ ਦੂਰ ਕਰਨ ਅਤੇ ਸਮਾਜ ਦੀ ਆਖਿਰੀ ਪੰਗਤ ਵਿੱਚ ਖੜ੍ਹੇ ਵਿਅਕਤੀ ਤੱਕ ਸਾਰੀਆਂ ਜ਼ਰੂਰੀ ਸੁਵਿਧਾਵਾਂ ਪਹੁੰਚਾਉਣ ਦੇ ਉਦੇਸ਼ ਦੇ ਪ੍ਰਤੀ ਸਮਰਪਿਤ ਹੈ ।

10. ਬੀਤੇ ਪੰਜ ਵਰ੍ਹਿਆਂ ਦੌਰਾਨ ਦੇਸ਼ਵਾਸੀਆਂ ਵਿੱਚ ਇਹ ਵਿਸ਼ਵਾਸ ਜਗਿਆ ਹੈ ਕਿ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਹੈ, ਉਨ੍ਹਾਂ ਦਾ ਜੀਵਨ ਬਿਹਤਰ ਬਣਾਉਣ ਅਤੇ Ease of Living ਵਧਾਉਣ ਲਈ ਕੰਮ ਕਰ ਰਹੀ ਹੈ । ਦੇਸ਼ਵਾਸੀਆਂ ਦੇ ਵਿਸ਼ਵਾਸ ਦੀ ਇਸ ਪੂੰਜੀ ਦੇ ਅਧਾਰ ਉੱਤੇ ਹੀ ਇੱਕ ਵਾਰ ਫਿਰ ਜਨਦੇਸ਼ ਮੰਗਿਆ ਗਿਆ ।

11. ਦੇਸ਼ ਦੇ ਲੋਕਾਂ ਨੇ, ਜੀਵਨ ਦੀਆਂ ਬੁਨਿਆਦੀ ਸੁਵਿਧਾਵਾਂ ਲਈ ਲੰਬੇ ਸਮੇਂ ਤੱਕ ਇੰਤਜਾਰ ਕੀਤਾਲੇਕਿਨ ਹੁਣ ਸਥਿਤੀਆਂ ਬਦਲ ਰਹੀਆਂ ਹਨ । ਮੇਰੀ ਸਰਕਾਰ ਜਨ - ਸਧਾਰਨ ਨੂੰ ਇੰਨਾ ਸਜਗ, ਸਮਰੱਥ, ਸੁਵਿਧਾਵਾਂ - ਯੁਕਤ ਅਤੇ ਬੰਧਨ - ਮੁਕਤ ਬਣਾਉਣਾ ਚਾਹੁੰਦੀ ਹੈ ਕਿ ਆਪਣੇ ਆਣ ਜੀਵਨ ਵਿੱਚ ਉਸ ਨੂੰ ਸਰਕਾਰ ਦਾ ਦਬਾਅ, ਪ੍ਰਭਾਵ ਜਾਂ ਅਭਾਵ ਨਾ ਮਹਿਸੂਸ ਹੋਵੇਦੇਸ਼ ਦੇ ਹਰੇਕ ਵਿਅਕਤੀ ਨੂੰ ਸਸ਼ਕਤ ਕਰਨਾ ਮੇਰੀ ਸਰਕਾਰ ਦਾ ਮੁੱਖ ਉਦੇਸ਼ ਹੈ ।

ਮਾਣਯੋਗ ਮੈਂਬਰ ਸਾਹਿਬਾਨ,

12. ਮੇਰੀ ਸਰਕਾਰ ਰਾਸ਼ਟਰ – ਨਿਰਮਾਣ ਦੀ ਉਸ ਸੋਚ ਦੇ ਪ੍ਰਤੀ ਪ੍ਰਤੀਬੱਧ ਹੈ, ਜਿਸ ਦੀ ਨੀਂਹ ਸਾਲ 2014 ਵਿੱਚ ਰੱਖੀ ਗਈ ਸੀ । ਦੇਸ਼ਵਾਸੀਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਦੇ ਹੋਏ, ਹੁਣ ਸਰਕਾਰ ਉਨ੍ਹਾਂ ਦੀਆਂ ਆਕਾਂਖਿਆਵਾਂ ਦੇ ਅਨੁਰੂਪ ਇੱਕ ਸਸ਼ਕਤ, ਸੁਰੱਖਿਅਤ, ਸਮ੍ਰਿੱਧ (ਖੁਸ਼ਹਾਲ) ਅਤੇ ਸਰਬਸਮਾਵੇਸ਼ੀ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ । ਇਹ ਯਾਤਰਾ ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ ਦੀ ਮੂਲ ਭਾਵਨਾ ਤੋਂ ਪ੍ਰੇਰਿਤ ਹੈ ।

ਨਵੇਂ ਭਾਰਤ ਦੀ ਇਹ ਪਰਿਕਲਪਨਾ ਕੇਰਲ ਦੀ ਮਹਾਨ ਅਧਿਆਤਮਿਕ ਵਿਭੂਤੀ, ਸਮਾਜ ਸੁਧਾਰਕ ਅਤੇ ਕਵੀ ਸ਼੍ਰੀ ਨਰਾਇਣ ਗੁਰੂ ਦੇ ਇਨ੍ਹਾਂ ਸਦ ਵਿਚਾਰਾਂ ਤੋਂ ਪ੍ਰੇਰਿਤ ਹੈ :

ਜਾਤੀ - ਭੇਦਮ ਮਤ - ਦਵੇਸ਼ਮ ਏਦੁਮਇੱਲਾਦੇ ਸਰਵਰੁਮ

ਸੋਦਰਤਵੇਨ ਵਾੜੁੰਨ ਮਾਤਰੁਕਾਸਥਾਨ ਮਾਨਿਤ

(जाति-भेदम मत-द्वेषम एदुमइल्लादे सर्वरुम

सोदरत्वेन वाड़ुन्न मात्रुकास्थान मानित)

ਅਰਥਾਤ, ਇੱਕ ਆਦਰਸ਼ ਸਥਾਨ ਉਹ ਹੈ ਜਿੱਥੇ ਜਾਤੀ ਅਤੇ ਧਰਮ ਦੇ ਭੇਦਭਾਵ ਤੋਂ ਮੁਕਤ ਹੋ ਕੇ ਸਾਰੇ ਲੋਕ ਭਾਈ- ਭਾਈ ਦੀ ਤਰ੍ਹਾਂ ਰਹਿੰਦੇ ਹਨ

13. ਤਿੰਨ ਹਫ਼ਤੇ ਪਹਿਲਾਂ, 30 ਮਈ ਨੂੰ ਸਹੁੰ ਚੁੱਕਦੇ ਹੀ ਸਰਕਾਰ ਨਵੇਂ ਭਾਰਤ ਦੇ ਨਿਰਮਾਣ ਵਿੱਚ ਹੋਰ ਤੇਜ਼ੀ ਨਾਲ ਜੁਟ ਗਈ । ਇੱਕ ਅਜਿਹਾ ਨਵਾਂ ਭਾਰਤ :

- ਜਿੱਥੇ ਹਰ ਵਿਅਕਤੀ ਨੂੰ ਅੱਗੇ ਵਧਣ ਦੇ ਸਮਾਨ ਅਵਸਰ ਉਪਲੱਬਧ ਹੋਣ ;

- ਜਿੱਥੇ ਹਰ ਦੇਸ਼ਵਾਸੀ ਦਾ ਜੀਵਨ ਬਿਹਤਰ ਬਣੇ ਅਤੇ ਉਸ ਦਾ ਆਤਮ - ਸਨਮਾਨ ਵਧੇ ;

- ਜਿੱਥੇ ਬੰਧੁਤਾ (ਭਾਈਚਾਰਾ) ਅਤੇ ਸਮਰਸਤਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਦੂਜੇ ਨਾਲ ਜੋੜਦੇ ਹੋਣ ;

- ਜਿੱਥੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਸਾਡੀ ਬੁਨਿਆਦ ਹੋਰ ਵੀ ਮਜ਼ਬੂਤ ਬਣੇ; ਅਤੇ

- ਜਿੱਥੇ ਵਿਕਾਸ ਦਾ ਲਾਭ ਹਰ ਖੇਤਰ ਵਿੱਚ ਅਤੇ ਸਮਾਜ ਦੀ ਆਖਿਰੀ ਪੰਗਤ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚੇ

ਇਹ ਨਵਾਂ ਭਾਰਤ, ਗੁਰੂਦੇਵ ਰਵੀਂਦਰ ਨਾਥ ਟੈਗੋਰ ਦੇ ਆਦਰਸ਼ ਭਾਰਤ ਦੇ ਉਸ ਸਰੂਪ ਵੱਲ ਅੱਗੇ ਵਧੇਗਾ ਜਿੱਥੇ ਲੋਕਾਂ ਦਾ ਚਿੱਤ ਡੈ – ਮੁਕਤ ਹੋਵੇ, ਅਤੇ ਆਤਮ - ਸਨਮਾਨ ਨਾਲ ਉਨ੍ਹਾਂ ਦਾ ਮਸਤਕ ਉੱਚਾ ਰਹੇ । ਗੁਰੂਦੇਵ ਦੇ ਸ਼ਬਦਾਂ ਵਿੱਚ :

ਚਿੱਤੋ ਜੇਥਾ ਭਯ - ਸ਼ੂੰਨੋ , ਉੱਚੋ ਜੇਥਾ ਸ਼ਿਰ ।

(चित्तो जेथा भय-शून्नो, उच्चो जेथा शिर।)

 

ਮਾਣਯੋਗ ਮੈਂਬਰ ਸਾਹਿਬਾਨ

14. ਹਰ ਭਾਰਤਵਾਸੀ ਲਈ ਇਹ ਗੌਰਵ ਦਾ ਵਿਸ਼ਾ ਹੈ ਕਿ ਜਦੋਂ ਸਾਲ 2022 ਵਿੱਚ ਸਾਡਾ ਦੇਸ਼ ਆਪਣੀ ਸੁਤੰਤਰਤਾ ਦੇ 75 ਸਾਲ ਪੂਰੇ ਕਰੇਗਾ ਉੱਦੋਂ ਅਸੀਂ ਨਵੇਂ ਭਾਰਤ ਦੇ ਨਿਰਮਾਣ ਦੇ ਅਨੇਕ ਰਾਸ਼ਟਰੀ ਉਦੇਸ਼ ਹਾਸਲ ਕਰ ਚੁੱਕੇ ਹੋਵਾਂਗੇ । ਨਵੇਂ ਭਾਰਤ ਦੇ ਸੁਨਹਿਰੀ ਭਵਿੱਖ ਦੇ ਪਥ ‘ਤੇ ਚਲਣਾ, ਮੇਰੀ ਸਰਕਾਰ ਦਾ ਸੰਕਲਪ ਹੈ :

 

ਨਵੇਂ ਭਾਰਤ ਦੇ ਇਸ ਪੱਥ ਉੱਤੇ ਗ੍ਰਾਮੀਣ ਭਾਰਤ ਮਜ਼ਬੂਤ ਹੋਵੇਗਾ ਅਤੇ ਸ਼ਹਿਰੀ ਭਾਰਤ ਵੀ ਸਸ਼ਕਤ ਬਣੇਗਾ;

ਨਵੇਂ ਭਾਰਤ ਦੇ ਇਸ ਪਥ ਉੱਤੇ ਉੱਦਮੀ ਭਾਰਤ ਨੂੰ ਨਵੀਆਂ ਉੱਚਾਈਆਂ ਮਿਲਣਗੀਆਂ ਅਤੇ ਨੌਜਵਾਨ ਭਾਰਤ ਦੇ ਸੁਪਨੇ ਵੀ ਪੂਰੇ ਹੋਣਗੇ ;

ਨਵੇਂ ਭਾਰਤ ਦੇ ਇਸ ਪਥ ਉੱਤੇ ਸਾਰੀਆਂ ਵਿਵਸਥਾਵਾਂ ਪਾਰਦਰਸ਼ੀ ਹੋਣਗੀਆਂ ਅਤੇ ਇਮਾਨਦਾਰ ਦੇਸ਼ਵਾਸੀ ਦੀ ਪ੍ਰਤਿਸ਼ਠਾ ਹੋਰ ਵਧੇਗੀ ;

ਨਵੇਂ ਭਾਰਤ ਦੇ ਇਸ ਪਥ ਉੱਤੇ 21ਵੀਂ ਸਦੀ ਲਈ ਇੰਫ੍ਰਾਸਟ੍ਰਕਚਰ ਤਿਆਰ ਹੋਣਗੇ ਅਤੇ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਦੇ ਸਾਰੇ ਸੰਸਾਧਨ ਜੁਟਾਏ ਜਾਣਗੇ ।

ਇਨ੍ਹਾਂ ਸੰਕਲਪਾਂ ਦੇ ਪਰਿਪੇਖ ਵਿੱਚ, 21 ਦਿਨ ਦੇ ਘੱਟ ਸਮੇਂ ਵਿੱਚ ਹੀ ਮੇਰੀ ਸਰਕਾਰ ਨੇ ਤੇਜ਼ੀ ਨਾਲ ਕਿਸਾਨਾਂ, ਜਵਾਨਾਂ, ਵਿਦਿਆਰਥੀਆਂ, ਉੱਦਮੀਆਂ, ਮਹਿਲਾਵਾਂ ਅਤੇ ਸਮਾਜ ਦੇ ਹੋਰ ਵਰਗਾਂ ਦੀ ਭਲਾਈ ਲਈ ਕਈ ਫੈਸਲੇ ਕੀਤੇ ਹਨ ਅਤੇ ਉਨ੍ਹਾਂ ਉੱਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ । ਨਾਲ ਹੀ, ਕਈ ਨਵੇਂ ਕਾਨੂੰਨ ਬਣਾਉਣ ਦੀ ਦਿਸ਼ਾ ਵਿੱਚ ਵੀ ਪਹਿਲ ਕੀਤੀ ਗਈ ਹੈ ।

15. ਜੋ ਕਿਸਾਨ ਸਾਡਾ ਅੰਨਦਾਤਾ ਹੈ, ਉਸਦੀ ਸਨਮਾਨ - ਰਾਸ਼ੀ ਦੀ ਪਹੁੰਚ ਵਧਾਉਂਦੇ ਹੋਏ, ਹੁਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੂੰ, ਦੇਸ਼ ਦੇ ਹਰੇਕ ਕਿਸਾਨ ਲਈ ਉਪਲੱਬਧ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ । ਆਪਣੇ ਖੇਤ ਵਿੱਚ ਦਿਨ - ਰਾਤ ਕੰਮ ਕਰਨ ਵਾਲੇ ਕਿਸਾਨ ਭਾਈ - ਭੈਣਾਂ 60 ਸਾਲ ਦੀ ਉਮਰ ਦੇ ਬਾਅਦ ਵੀ ਸਨਮਾਨਜਨਕ ਜੀਵਨ ਬਿਤਾ ਸਕਣ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨਾਲ ਜੁੜੀ ਪੈਨਸ਼ਨ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ

16. ਪਸ਼ੂਧਨ, ਕਿਸਾਨਾਂ ਲਈ ਵਡਮੁੱਲਾ ਹੈ । ਜਾਨਵਰਾਂ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਵਿੱਚ ਉਨ੍ਹਾਂ ਦਾ ਬਹੁਤ ਪੈਸਾ ਖਰਚ ਹੁੰਦਾ ਹੈ । ਇਸ ਖਰਚ ਨੂੰ ਘੱਟ ਕਰਨ ਲਈ ਮੇਰੀ ਸਰਕਾਰ ਨੇ 13 ਹਜਾਰ ਕਰੋੜ ਰੁਪਏ ਦੀ ਰਾਸ਼ੀ ਨਾਲ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਹੈ ।

17. ਪਹਿਲੀ ਵਾਰ ਕਿਸੇ ਸਰਕਾਰ ਨੇ ਛੋਟੇ ਦੁਕਾਨਦਾਰ ਭਾਈ - ਭੈਣਾਂ ਦੀ ਆਰਥਿਕ ਸੁਰੱਖਿਆ ਉੱਤੇ ਧਿਆਨ ਦਿੱਤਾ ਹੈ । ਕੈਬਨਿਟ ਦੀ ਪਹਿਲੀ ਬੈਠਕ ਵਿੱਚ ਹੀ ਛੋਟੇ ਦੁਕਾਨਦਾਰਾਂ ਅਤੇ ਰਿਟੇਲ ਟ੍ਰੇਡਰਸ ਲਈ ਇੱਕ ਅਲੱਗ ਪੈਂਸ਼ਨ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ । ਇਸ ਯੋਜਨਾ ਦਾ ਲਾਭ ਦੇਸ਼ ਦੇ ਲਗਭਗ 3 ਕਰੋੜ ਛੋਟੇ ਦੁਕਾਨਦਾਰਾਂ ਨੂੰ ਮਿਲੇਗਾ ।

18. ਆਪਣੀ ਹਰ ਖੁਸ਼ੀ, ਹਰ ਸੁਖ, ਹਰ ਤਿਉਹਾਰ ਨੂੰ ਤਿਆਗ ਕੇ, ਦੇਸ਼ਵਾਸੀਆਂ ਦੀ ਸੁਰੱਖਿਆ ਲਈ ਖੁਦ ਨੂੰ ਸਮਰਪਿਤ ਕਰਨ ਵਾਲੇ ਜਵਾਨਾਂ ਪ੍ਰਤੀ ਅਸੀਂ ਸਾਰੇ ਕਿਰਤੱਗ ਹਾਂਉਹ ਜਵਾਨ, ਜੋ ਸੀਮਾ ਉੱਤੇ ਡਟਿਆ ਰਹਿੰਦਾ ਹੈ, ਜਿਸ ਦੀ ਵਜ੍ਹਾ ਨਾਲ ਸਾਰੇ ਦੇਸ਼ਵਾਸੀ ਨਿਸ਼ਚਿੰਤ ਰਹਿੰਦੇ ਹਨ, ਉਸ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਵੀ ਸਾਡਾ ਫਰਜ਼ ਹੈ । ਇਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੈਸ਼ਨਲ ਡਿਫੈਂਸ ਫੰਡ ਤੋਂ ਵੀਰ ਜਵਾਨਾਂ ਦੇ ਬੱਚਿਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਦੀ ਰਕਮ ਵਧਾ ਦਿੱਤੀ ਗਈ ਹੈ । ਇਸ ਵਿੱਚ ਪਹਿਲੀ ਵਾਰ ਰਾਜਾਂ ਪੁਲਿਸ ਦੇ ਜਵਾਨਾਂ ਦੇ ਬੇਟੇ - ਬੇਟੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।

ਮਾਣਯੋਗ ਮੈਂਬਰ ਸਾਹਿਬਾਨ,

19. 21ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਚੁਨੌਤੀਆਂ ਵਿੱਚੋਂ ਇੱਕ ਹੈ - ਵਧਦਾ ਹੋਇਆ ਜਲ - ਸੰਕਟ । ਸਾਡੇ ਦੇਸ਼ ਵਿੱਚ ਜਲ ਸੰਭਾਲ ਦੀਆਂ ਪਰੰਪਰਾਗਤ ਅਤੇ ਪ੍ਰਭਾਵਸ਼ਾਲੀ ਵਿਵਸਥਾਵਾਂ ਦੇ ਨਾਲ ਲੁਪਤ ਹੁੰਦੀਆਂ ਜਾ ਰਹੀਆਂ ਹਨ । ਤਲਾਬਾਂ ਅਤੇ ਝੀਲਾਂ ਉੱਤੇ ਘਰ ਬਣ ਗਏ ਅਤੇ ਜਲ - ਸਰੋਤਾਂ ਦੇ ਲੁਪਤ ਹੋਣ ਨਾਲ ਗ਼ਰੀਬਾਂ ਲਈ ਪਾਣੀ ਦਾ ਸੰਕਟ ਵਧਦਾ ਗਿਆ । ਕਲਾਈਮੇਟ ਚੇਂਜ ਅਤੇ ਗਲੋਬਲ ਵਾਰਮਿੰਗ ਦੇ ਵਧਦੇ ਪ੍ਰਭਾਵਾਂ ਦੇ ਕਾਰਨ ਆਉਣ ਵਾਲੇ ਸਮੇਂ ਵਿੱਚ, ਜਲ ਸੰਕਟ ਦੇ ਹੋਰ ਵਧਣ ਦੀ ਆਸ਼ੰਕਾ ਹੈ । ਅੱਜ ਸਮੇਂ ਦੀ ਮੰਗ ਹੈ ਕਿ ਜਿਸ ਤਰ੍ਹਾਂ ਦੇਸ਼ ਨੇ ਸਵੱਛ ਭਾਰਤ ਅਭਿਯਾਨ ਨੂੰ ਲੈ ਕੇ ਗੰਭੀਰਤਾ ਦਿਖਾਈ ਹੈ , ਉਸੇ ਤਰ੍ਹਾਂ ਹੀ ਗੰਭੀਰਤਾ ਜਲ ਸੰਭਾਲ਼ ਅਤੇ ਪ੍ਰਬੰਧਨ ਦੇ ਵਿਸ਼ੇ ਵਿੱਚ ਵੀ ਦਿਖਾਉਣੀ ਹੋਵੇਗੀ ।

20. ਸਾਨੂੰ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣਾ ਹੀ ਹੋਵੇਗਾਨਵੇਂ ਜਲਸ਼ਕਤੀ ਮੰਤਰਾਲੇ ਦਾ ਗਠਨ, ਇਸ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਹੈ ਜਿਸ ਦੇ ਦੂਰਗਾਮੀ ਲਾਭ ਹੋਣਗੇ । ਇਸ ਨਵੇਂ ਮੰਤਰਾਲੇ ਰਾਹੀਂ ਜਲ ਸੰਭਾਲ਼ ਅਤੇ ਪ੍ਰਬੰਧਨ ਨਾਲ ਜੁੜੀਆਂ ਵਿਵਸਥਾਵਾਂ ਨੂੰ ਹੋਰ ਅਧਿਕ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ

21. ਮੇਰੀ ਸਰਕਾਰ ਸੋਕੇ ਦੀ ਚਪੇਟ ਵਿੱਚ ਆਏ ਖੇਤਰਾਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਹਰ ਪ੍ਰਭਾਵਿਤ ਦੇਸ਼ਵਾਸੀ ਦੇ ਨਾਲ ਖੜ੍ਹੀ ਹੈ । ਰਾਜ ਸਰਕਾਰਾਂ ਅਤੇ ਪਿੰਡ ਪੱਧਰ ਉੱਤੇ ਸਰਪੰਚਾਂ ਦੇ ਸਹਿਯੋਗ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਪੀਣ ਦੇ ਪਾਣੀ ਦੀ ਘੱਟ ਤੋਂ ਘੱਟ ਦਿੱਕਤ ਹੋਵੇ, ਅਤੇ ਕਿਸਾਨਾਂ ਨੂੰ ਵੀ ਮਦਦ ਮਿਲ ਸਕੇ ।

22. Co - operative Federalism ਦੀ ਵਿਵਸਥਾ ਅਤੇ ਭਾਵਨਾ ਨੂੰ ਨਿਰੰਤਰ ਮਜ਼ਬੂਤ ਬਣਾਉਂਦੇ ਹੋਏ, ਮੇਰੀ ਸਰਕਾਰ, ਰਾਸ਼ਟਰੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਰਾਜਾਂ ਨੂੰ ਨਾਲ ਲੈ ਕੇ ਚਲ ਰਹੀ ਹੈਪਿਛਲੇ ਹਫ਼ਤੇ ਹੀ ਮੁੱਖ ਮੰਤਰੀਆਂ ਨਾਲ, ਵਿਕਾਸ ਦੇ ਮਹੱਤਵਪੂਰਨ ਮੁੱਦਿਆਂ ਉੱਤੇ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਖੇਤੀਬਾੜੀ ਖੇਤਰ ਵਿੱਚ Structural Reform ਲਈ ਮੁੱਖ ਮੰਤਰੀਆਂ ਦੀ ਇੱਕ ਕਮੇਟੀ ਦੇ ਗਠਨ ਦਾ ਫ਼ੈਸਲਾ ਕੀਤਾ ਗਿਆ ।

ਮਾਣਯੋਗ ਮੈਂਬਰ ਸਾਹਿਬਾਨ,

23. ਮਜ਼ਬੂਤ ਗ੍ਰਾਮੀਣ ਅਰਥ-ਵਿਵਸਥਾ ਦੇ ਅਧਾਰ ਉੱਤੇ ਹੀ ਸਸ਼ਕਤ ਰਾਸ਼ਟਰੀ ਅਰਥ - ਵਿਵਸਥਾ ਦਾ ਨਿਰਮਾਣ ਸੰਭਵ ਹੈ । ਸਾਡੇ ਕਿਸਾਨ, ਗ੍ਰਾਮੀਣ ਅਰਥ - ਵਿਵਸਥਾ ਦੇ ਅਧਾਰ ਸਤੰਭ (ਥੰਮ) ਹਨ । ਰਾਜਾਂ ਨੂੰ ਖੇਤੀਬਾੜੀ ਵਿਕਾਸ ਵਿੱਚ ਪੂਰੀ ਮਦਦ ਮਿਲੇ, ਇਸ ਦੇ ਲਈ ਕੇਂਦਰ ਸਰਕਾਰ ਦੁਆਰਾ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ।

24. ਗ੍ਰਾਮੀਣ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਪੈਮਾਨੇ ਉੱਤੇ ਨਿਵੇਸ਼ ਕੀਤਾ ਗਿਆ ਹੈਖੇਤੀਬਾੜੀ ਖੇਤਰ ਦੀ ਉਤਪਾਦਕਤਾ ਨੂੰ ਵਧਾਉਣ ਲਈ , ਆਉਣ ਵਾਲੇ ਵਰ੍ਹਿਆਂ ਵਿੱਚ 25 ਲੱਖ ਕਰੋੜ ਰੁਪਏ ਦਾ ਹੋਰ ਨਿਵੇਸ਼ ਕੀਤਾ ਜਾਵੇਗਾ ।

25. ਵਰ੍ਹੇ 2022 ਤੱਕ ਦੇਸ਼ ਦੇ ਕਿਸਾਨ ਦੀ ਆਮਦ ਦੁੱਗਣੀ ਹੋ ਸਕੇ, ਇਸ ਦੇ ਲਈ ਪਿਛਲੇ 5 ਵਰ੍ਹਿਆਂ ਵਿੱਚ ਅਨੇਕ ਕਦਮ ਉਠਾਏ ਗਏ ਹਨ । MSP ਵਿੱਚ ਵਾਧੇ ਦਾ ਫੈਸਲਾ ਹੋਵੇ, ਜਾਂ ਫੂਡ ਪ੍ਰੋਸੈੱਸਿੰਗ ਵਿੱਚ 100% FDI ਨੂੰ ਪ੍ਰਵਾਨਗੀ; ਦਹਾਕਿਆਂ ਤੋਂ ਅਧੂਰੇ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਕੰਮ ਹੋਵੇ ਜਾਂ ਫਿਰ ਫਸਲ ਬੀਮਾ ਯੋਜਨਾ ਦਾ ਵਿਸਤਾਰ ; ਸਾਇਲ ਹੈਲਥ ਕਾਰਡ ਹੋਵੇ ਜਾਂ ਫਿਰ ਯੂਰੀਆ ਦੀ 100% ਨਿੰਮ ਕੋਟਿੰਗ; ਮੇਰੀ ਸਰਕਾਰ ਨੇ ਕਿਸਾਨਾਂ ਦੀਆਂ ਅਜਿਹੀਆਂ ਛੋਟੀਆਂ - ਵੱਡੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ, ਅਨੇਕ ਫੈਸਲੇ ਕੀਤੇ ਹਨ । ਸਰਕਾਰ ਨੇ ਖੇਤੀਬਾੜੀ ਨੀਤੀ ਨੂੰ ਉਤਪਾਦਨ - ਕੇਂਦਰਿਤ ਰੱਖਣ ਦੇ ਨਾਲ - ਨਾਲ ਆਮਦਨ- ਕੇਂਦਰਿਤ ਵੀ ਬਣਾਇਆ ਹੈ ।

26. ਇਨ੍ਹਾਂ ਯਤਨਾਂ ਦੀ ਇੱਕ ਮਹੱਤਵਪੂਰਨ ਕੜੀ ਹੈ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀਇਸ ਰਾਹੀਂ ਸਿਰਫ ਤਿੰਨ ਮਹੀਨੇ ਵਿੱਚ ਹੀ 12 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਕਿਸਾਨਾਂ ਕੋਲ ਪਹੁੰਚਾਈ ਜਾ ਚੁੱਕੀ ਹੈ। ਹਰ ਕਿਸਾਨ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਂਦੇ ਜਾਣ ਦੇ ਬਾਅਦ, ਹੁਣ ਇਸ ਯੋਜਨਾ ਉੱਤੇ ਪ੍ਰਤੀ ਵਰ੍ਹੇ ਲਗਭਗ 90 ਹਜ਼ਾਰ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ ।

27. ਖੇਤੀਬਾੜੀ ਉਪਜ ਦੇ ਭੰਡਾਰਣ ਦੀ ਸੁਵਿਧਾ ਨਾਲ ਕਿਸਾਨਾਂ ਦੀ ਆਰਥਿਕ ਸੁਰੱਖਿਆ ਨੂੰ ਬਲ ਮਿਲਦਾ ਹੈ । ਹੁਣ ਗ੍ਰਾਮੀਣ ਭੰਡਾਰਣ ਯੋਜਨਾ ਰਾਹੀਂ ਕਿਸਾਨਾਂ ਦੇ ਆਪਣੇ ਪਿੰਡ ਦੇ ਕੋਲ ਹੀ ਭੰਡਾਰਣ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ ।

28. ਖੇਤੀਬਾੜੀ ਖੇਤਰ ਵਿੱਚ ਸਹਿਕਾਰਤਾ ਦਾ ਲਾਭ, ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਮਿਲ ਰਿਹਾ ਹੈ। ਖੇਤੀਬਾੜੀ ਦੇ ਹੋਰ ਖੇਤਰਾਂ ਵਿੱਚ ਵੀ, ਕਿਸਾਨਾਂ ਨੂੰ ਲਾਭ ਦੇਣ ਲਈ, 10 ਹਜ਼ਾਰ ਨਵੇਂ ਕਿਸਾਨ ਉਤਪਾਦਕ ਸੰਘ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ।

29. ਅੱਜ ਭਾਰਤ ਮੱਛੀ ਉਤਪਾਦਨ ਦੇ ਖੇਤਰ ਵਿੱਚ ਦੁਨੀਆ ਵਿੱਚ ਦੂਜੇ ਸਥਾਨ ਉੱਤੇ ਹੈ । ਸਾਡੇ ਦੇਸ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਸਮਰੱਥਾ ਹੈ। ਸਮੁੰਦਰੀ ਮੱਛੀ ਉਦਯੋਗ ਅਤੇ ਅੰਦਰੂਨੀ ਮੱਛੀ ਪਾਲਣ ਦੁਆਰਾ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਦੀ ਅਪਾਰ ਸੰਭਾਵਨਾ ਹੈਇਸ ਲਈ ਸਰਕਾਰ, ਬਲੂ ਰਿਵੋਲਿਊਸ਼ਨਯਾਨੀ ਨੀਲੀ ਕ੍ਰਾਂਤੀ ਲਈ ਪ੍ਰਤੀਬੱਧ ਹੈ। ਮੱਛੀ ਪਾਲਣ ਦੇ ਪੂਰਨ ਵਿਕਾਸ ਲਈ ਇੱਕ ਅਲੱਗ ਵਿਭਾਗ ਗਠਿਤ ਕੀਤਾ ਗਿਆ ਹੈ। ਇਸ ਪ੍ਰਕਾਰ, ਮੱਛੀ ਉਦਯੋਗ ਨਾਲ ਜੁੜੇ ਇੰਫਰਾਸਟ੍ਰਕਚਰ ਨੂੰ ਵਿਕਸਿਤ ਕਰਨ ਲਈ, ਇੱਕ ਵਿਸ਼ੇਸ਼ ਫੰਡ ਬਣਾਇਆ ਗਿਆ ਹੈ ।

ਮਾਣਯੋਗ ਮੈਂਬਰ ਸਾਹਿਬਾਨ,

30. ਦੇਸ਼ ਦੇ ਨਿਰਧਨ (ਗ਼ਰੀਬ) ਪਰਿਵਾਰਾਂ ਨੂੰ ਗ਼ਰੀਬੀ ਤੋਂ ਮੁਕਤੀ ਦਿਵਾ ਕੇ ਹੀ, ਅਸੀਂ ਆਪਣੇ ਸੰਵਿਧਾਨਕ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂਪਿਛਲੇ ਪੰਜ ਵਰ੍ਹਿਆਂ ਦੌਰਾਨ ਦੇਸ਼ ਵਿੱਚ ਕਿਸਾਨਾਂ, ਮਜਦੂਰਾਂ, ਦਿੱਵਿਯਾਂਗਾਂ , ਆਦਿਵਾਸੀਆਂ ਅਤੇ ਮਹਿਲਾਵਾਂ ਦੇ ਹਿਤ ਵਿੱਚ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਵਿੱਚ ਵਿਆਪਕ ਪੱਧਰ ਉੱਤੇ ਸਫਲਤਾ ਮਿਲੀ ਹੈ। ਗ਼ਰੀਬਾਂ ਨੂੰ ਸਸ਼ਕਤ ਬਣਾਕੇ ਹੀ ਉਨ੍ਹਾਂ ਨੂੰ ਗ਼ਰੀਬੀ ਦੇ ਕੁਚੱਕਰ ਤੋਂ ਬਾਹਰ ਕੱਢਿਆ ਜਾ ਸਕਦਾ ਹੈ । ਇਸ ਲਈ ਸਰਕਾਰ ਨੇ ਗ਼ਰੀਬ , ਵੰਚਿਤ ਅਤੇ ਕਮਜ਼ੋਰ ਵਰਗਾਂ ਨੂੰ ਆਵਾਸ, ਸਿਹਤ, ਜੀਵਨ ਦੀਆਂ ਜ਼ਰੂਰੀ ਸੁਵਿਧਾਵਾਂ, ਆਰਥਿਕ ਸਮਾਵੇਸ਼, ਸਿੱਖਿਆ, ਕੌਸ਼ਲ ਅਤੇ ਸਵੈਰੋਜ਼ਗਾਰ ਰਾਹੀਂ ਉਨ੍ਹਾਂ ਨੂੰ ਸਸ਼ਕਤ ਕਰਨ ਦਾ ਮਾਰਗ ਅਪਣਾਇਆ ਹੈ । ਇਹੀ ਦੀਨ ਦਿਆਲ ਉਪਾਧਿਆਏ ਦੇ ਅੰਤਯੋਦਯ ਦਾ ਕਾਰਜ ਰੂਪ ਹੈ ।

31. ਦੇਸ਼ ਦੇ 112 ਖਾਹਿਸ਼ੀ ਜ਼ਿਲ੍ਹਿਆਂ ਯਾਨੀ ਐਸਪੀਰੇਸ਼ਨਲ ਡਿਸਟ੍ਰਿਕਟਸ ਦੇ ਵਿਕਾਸ ਲਈ ਵਿਆਪਕ ਪੱਧਰ ਉੱਤੇ ਕਾਰਜ ਹੋ ਰਿਹਾ ਹੈ । ਇਨ੍ਹਾਂ ਜ਼ਿਲ੍ਹਿਆਂ ਵਿੱਚ ਦੇਸ਼ ਦੇ ਸਭ ਤੋਂ ਪਿਛੜੇ 1 ਲੱਖ 15 ਹਜ਼ਾਰ ਪਿੰਡ ਹਨ । ਇਨ੍ਹਾਂ ਪਿੰਡਾਂ ਵਿੱਚ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਅਤੇ ਇੰਫਰਾਸਟ੍ਰਕਚਰ ਦੇ ਵਿਕਾਸ ਨਾਲ , ਕਰੋੜਾਂ ਗ਼ਰੀਬ ਪਰਿਵਾਰਾਂ ਦੇ ਜੀਵਨ ਉੱਤੇ ਸਕਾਰਾਤਮਕ ਪ੍ਰਭਾਵ ਪਵੇਗਾ ।

32. ਜਨਧਨ ਯੋਜਨਾ ਦੇ ਰੂਪ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਆਰਥਿਕ ਸਮਾਵੇਸ਼ਨ ਦੇ ਅਭਿਆਨ ਦੀ ਸਫਲਤਾ ਦੇ ਬਾਅਦ, ਮੇਰੀ ਸਰਕਾਰ ਬੈਂਕਿੰਗ ਸੇਵਾਵਾਂ ਨੂੰ ਦੇਸ਼ਵਾਸੀਆਂ ਦੇ ਦੁਆਰ ਤੱਕ ਪਹੁੰਚਾਉਣ ਦਾ ਕੰਮ ਵੀ ਕਰ ਰਹੀ ਹੈ । ਦੇਸ਼ ਦੇ ਪਿੰਡ - ਪਿੰਡ ਵਿੱਚ ਅਤੇ ਨੌਰਥ - ਈਸਟ ਦੇ ਦੁਰਗਮ ਖੇਤਰਾਂ ਵਿੱਚ ਵੀ, ਬੈਂਕਿੰਗ ਸੇਵਾਵਾਂ ਅਸਾਨੀ ਨਾਲ ਉਪਲੱਬਧ ਹੋਣ, ਇਸ ਦੇ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈਇੰਡੀਆ ਪੋਸਟ ਪੇਮੈਂਟ ਬੈਂਕ ਰਾਹੀਂ ਦੇਸ਼ ਦੇ ਲਗਭਗ ਡੇਢ ਲੱਖ ਡਾਕਘਰਾਂ ਨੂੰ ਬੈਂਕਿੰਗ ਸੇਵਾਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ । ਸਾਡਾ ਉਦੇਸ਼ ਹੈ ਕਿ ਸਾਡੇ ਡਾਕੀਆ - ਸਾਥੀ ਹੀ ਚਲਦੇ - ਫਿਰਦੇ ਬੈਂਕ ਬਣ ਕੇ , ਬੈਂਕਿੰਗ ਸੇਵਾਵਾਂ ਘਰ - ਘਰ ਤੱਕ ਪਹੁੰਚਾਉਣ

ਮਾਣਯੋਗ ਮੈਂਬਰ ਸਾਹਿਬਾਨ,

33. ਇਲਾਜ ਦੇ ਖਰਚ ਤੋਂ ਗ਼ਰੀਬ ਪਰਿਵਾਰ ਆਰਥਿਕ ਸੰਕਟ ਵਿੱਚ ਫਸ ਜਾਂਦੇ ਹਨਉਨ੍ਹਾਂ ਨੂੰ ਇਸ ਸੰਕਟ ਤੋਂ ਬਚਾਉਣ ਲਈ, 50 ਕਰੋੜ ਗ਼ਰੀਬਾਂ ਨੂੰ ਸਿਹਤ - ਸੁਰੱਖਿਆ - ਕਵਚਪ੍ਰਦਾਨ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਹੈਲਥ ਕੇਅਰ ਸਕੀਮ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ ਗਈ ਹੈ । ਇਸ ਤਹਿਤ, ਹੁਣ ਤੱਕ ਲਗਭਗ 26 ਲੱਖ ਗ਼ਰੀਬ ਮਰੀਜਾਂ ਨੂੰ ਹਸਪਤਾਲ ਵਿੱਚ ਇਲਾਜ ਦੀ ਸੁਵਿਧਾ ਦਿੱਤੀ ਜਾ ਚੁੱਕੀ ਹੈ। ਸਸਤੀਆਂ- ਦਰਾਂ ਉੱਤੇ ਦਵਾਈ ਉਪਲੱਬਧ ਕਰਵਾਉਣ ਲਈ 5,300 ਜਨ ਔਸ਼ਧੀ ਕੇਂਦਰ ਵੀ ਖੋਲ੍ਹੇ ਜਾ ਚੁੱਕੇ ਹਨਸਾਡਾ ਯਤਨ ਹੈ ਕਿ ਦੁਰਾਡੇ ਦੇ ਇਲਾਕਿਆਂ ਵਿੱਚ ਵੀ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਤੋਂ ਸਸਤੀਆਂ ਦਰਾਂ ਉੱਤੇ ਦਵਾਈਆਂ ਮਿਲ ਸਕਣ

34. ਵਰ੍ਹੇ 2022 ਤੱਕ ਸਾਰੇ ਗ੍ਰਾਮੀਣ ਅੰਚਲਾਂ (ਸਰਕਲਾਂ) ਵਿੱਚ ਲਗਭਗ ਡੇਢ ਲੱਖ ਹੈਲਥ ਐਂਡ ਵੈੱਲਨੈੱਸ ਸੈਂਟਰ ਸਥਾਪਿਤ ਕੀਤੇ ਜਾਣ ਦਾ ਟੀਚਾ ਹੈ । ਹੁਣ ਤੱਕ, ਲਗਭਗ 18 ਹਜ਼ਾਰ ਅਜਿਹੇ ਸੈਂਟਰ ਸ਼ੁਰੂ ਕੀਤੇ ਜਾ ਚੁੱਕੇ ਹਨ ।

35. ਕਬੀਲਾਈ ਭਾਈਚਾਰਿਆਂ ਵੱਲੋਂ ਸਾਡੇ ਹੋਰ ਦੇਸ਼ਵਾਸੀ ਬਹੁਤ ਕੁਝ ਸਿੱਖ ਸਕਦੇ ਹਨਵਾਤਾਵਰਨ ਅਤੇ ਕੁਦਰਤ ਦੇ ਅਨੁਕੂਲ ਜੀਵਨ - ਜੀਉਣ ਵਾਲੇ ਆਦਿਵਾਸੀ ਭਾਈ-ਭੈਣ ਵਿਕਾਸ ਅਤੇ ਪਰੰਪਰਾ ਦਾ ਸੁੰਦਰ ਸੰਤੁਲਨ ਬਣਾਈ ਰੱਖਦੇ ਹਨ। ਨਵੇਂ ਭਾਰਤ ਵਿੱਚ, ਕਬਾਲਾਈ ਭਾਈਚਾਰਿਆਂ ਦੇ ਹਿਤ ਵਿੱਚ, ਸਮਾਵੇਸ਼ੀ ਅਤੇ ਸੰਵੇਦਨਸ਼ੀਲ ਵਿਵਸਥਾ ਦੇ ਨਿਰਮਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ । ਕਬਾਲਾਈ ਖੇਤਰਾਂ ਦਾ ਸੰਪੂਰਨ ਵਿਕਾਸ ਹੋਵੇ, ਇਸ ਦੇ ਲਈ ਅਨੇਕ ਪ੍ਰੋਜੈਕਟ ਲਾਗੂ ਕੀਤੇ ਗਏ ਹਨ । ਵਣ ਖੇਤਰਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਪੜ੍ਹਾਈ ਤੋਂ ਲੈ ਕੇ ਕਮਾਈ ਤੱਕ ਦੀਆਂ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਕਾਰਜ ਪ੍ਰਗਤੀ ਉੱਤੇ ਹਨਆਦਿਵਾਸੀ ਬਹੁ-ਗਿਣਤੀ ਇਲਾਕਿਆਂ ਵਿੱਚ, ਬੱਚਿਆਂ ਲਈ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਬਣਾਏ ਜਾ ਰਹੇ ਹਨ । ਵਨ – ਧਨ ਕੇਂਦਰਾਂ ਰਾਹੀਂ ਵਣ - ਉਪਜ ਵਿੱਚ ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਉੱਤੇ ਬਲ ਦਿੱਤਾ ਜਾ ਰਿਹਾ ਹੈ

ਮਾਣਯੋਗ ਮੈਂਬਰ ਸਾਹਿਬਾਨ,

36. ਮਹਿਲਾ ਸਸ਼ਕਤੀਕਰਨ, ਮੇਰੀ ਸਰਕਾਰ ਦੀਆਂ ਸਰਬਉੱਚ ਪਹਿਲਾਂ ਵਿੱਚੋਂ ਇੱਕ ਹੈ। ਨਾਰੀ ਦਾ ਸਬਲ ਹੋਣਾ ਅਤੇ ਸਮਾਜ ਅਤੇ ਅਰਥਵਿਵਸਥਾ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭਾਗੀਦਾਰੀ, ਇੱਕ ਵਿਕਸਿਤ ਸਮਾਜ ਦੀ ਕਸੌਟੀ ਹੁੰਦੀ ਹੈ। ਸਰਕਾਰ ਦੀ ਇਹ ਸੋਚ ਹੈ ਕਿ ਨਾ ਕੇਵਲ ਔਰਤਾਂ ਦਾ ਵਿਕਾਸ ਹੋਵੇ, ਬਲਕਿ ਔਰਤਾਂ ਦੀ ਅਗਵਾਈ ਵਿੱਚ ਵਿਕਾਸ ਹੋਵੇਮਹਿਲਾ ਸੁਰੱਖਿਆ ਨੂੰ ਸਰਬਉੱਚ ਪਹਿਲ ਦਿੰਦੇ ਹੋਏ, ਰਾਜਾਂ ਦੇ ਸਹਿਯੋਗ ਨਾਲ ਅਨੇਕ ਪ੍ਰਭਾਵੀ ਕਦਮ ਉਠਾਏ ਗਏ ਹਨ । ਔਰਤਾਂ ਦੇ ਵਿਰੁੱਧ ਅਪਰਾਧਾਂ ਦੇ ਦੰਡ ਅਧਿਕ ਸਖ਼ਤ ਬਣਾਏ ਗਏ ਹਨ ਅਤੇ ਨਵੀਆਂ ਦੰਡ ਵਿਵਸਥਾਵਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਬੇਟੀ-ਬਚਾਓ, ਬੇਟੀ-ਪੜਾਓ ਅਭਿਆਨ ਨਾਲ ਭਰੂਣ ਹੱਤਿਆ ਵਿੱਚ ਕਮੀ ਆਈ ਹੈ ਅਤੇ ਦੇਸ਼ ਦੇ ਅਨੇਕ ਜ਼ਿਲ੍ਹਿਆਂ ਵਿੱਚ ਸੈਕਸ-ਰੇਸ਼ੋ (ਲਿੰਗ-ਅਨੁਪਾਤ) ਵਿੱਚ ਸੁਧਾਰ ਹੋਇਆ ਹੈ ।

37.ਉੱਜਵਲਾ ਯੋਜਨਾ ਦੁਆਰਾ ਧੂੰਏ ਤੋਂ ਮੁਕਤੀ, ਮਿਸ਼ਨ ਇੰਦਰਧਨੁਸ਼ ਰਾਹੀਂ ਟੀਕਾਕਰਨ, ਸੌਭਾਗਯ ਯੋਜਨਾ ਤਹਿਤ ਮੁਫਤ ਬਿਜਲੀ ਕਨੈਕਸ਼ਨ, ਇਨ੍ਹਾਂ ਸਭ ਦਾ ਸਭ ਤੋਂ ਜ਼ਿਆਦਾ ਲਾਭ ਗ੍ਰਾਮੀਣ ਔਰਤਾਂ ਨੂੰ ਮਿਲਿਆ ਹੈ । ਗ੍ਰਾਮੀਣ ਖੇਤਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਘਰਾਂ ਦੀ ਰਜਿਸਟਰੀ ਵਿੱਚ ਵੀ ਔਰਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਯੋਜਨਾ ਵਿੱਚ ਅਗਲੇ ਤਿੰਨ ਵਰ੍ਹਿਆਂ ਦੌਰਾਨ ਪਿੰਡਾਂ ਵਿੱਚ ਲਗਭਗ 2 ਕਰੋੜ ਨਵੇਂ ਘਰ ਬਣਾਏ ਜਾਣਗੇ ।

38. ਅਸੰਗਠਿਤ ਖੇਤਰ ਦੀਆਂ ਮਹਿਲਾ ਮਜਦੂਰਾਂ ਲਈ ਵੀ ਸੁਵਿਧਾਵਾਂ ਵਧਾਈਆਂ ਜਾ ਰਹੀਆਂ ਹਨਦੀਨ ਦਿਆਲ ਉਪਾਧਿਆਏ ਰਾਸ਼ਟਰੀ ਆਜੀਵਿਕਾ ਮਿਸ਼ਨ ਦੁਆਰਾ ਗ੍ਰਾਮੀਣ ਔਰਤਾਂ ਨੂੰ ਸਵੈਰੋਜਗਾਰ ਦੇ ਅਵਸਰ ਉਪਲੱਬਧ ਕਰਵਾਏ ਜਾ ਰਹੇ ਹਨ । ਰਾਸ਼ਟਰੀ ਆਜੀਵਿਕਾ ਮਿਸ਼ਨ ਤਹਿਤ ਗ੍ਰਾਮੀਣ ਅੰਚਲਾਂ (ਖੇਤਰਾਂ) ਦੀਆਂ 3 ਕਰੋੜ ਔਰਤਾਂ ਨੂੰ ਹੁਣ ਤੱਕ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ ਦਿੱਤਾ ਜਾ ਚੁੱਕਿਆ ਹੈ ।

39. ਰਾਸ਼ਟਰ ਦੀ ਪ੍ਰਗਤੀ ਅਤੇ ਸਮ੍ਰਿੱਧੀ (ਖੁਸ਼ਹਾਲੀ) ਵਿੱਚ, ਔਰਤਾਂ ਨੂੰ ਸਮਾਨ ਰੂਪ ਨਾਲ ਭਾਗੀਦਾਰ ਬਣਾਉਣ ਲਈ ਮੇਰੀ ਸਰਕਾਰ ਪ੍ਰਤੀਬੱਧ ਹੈਉਦਯੋਗ ਅਤੇ ਕਾਰਪੋਰੇਟ ਖੇਤਰ ਦੇ ਸਹਿਯੋਗ ਨਾਲ ਔਰਤਾਂ ਨੂੰ ਰੋਜਗਾਰ ਦੇ ਬਿਹਤਰ ਅਵਸਰ ਦਿਵਾਉਣ ਦੇ ਯਤਨ ਕੀਤੇ ਜਾਣਗੇ। ਨਾਲ ਹੀ, ਸਰਕਾਰੀ ਖਰੀਦ ਵਿੱਚ ਅਜਿਹੇ ਉੱਦਮਾਂ ਨੂੰ ਪਹਿਲ ਦਿੱਤੀ ਜਾਵੇਗੀ ਜਿੱਥੇ ਕਾਰਜ – ਬਲ ਵਿੱਚ ਔਰਤਾਂ ਦੀ ਭਾਗੀਦਾਰੀ ਨਿਰਧਾਰਿਤ ਪੱਧਰ ਤੋਂ ਜ਼ਿਆਦਾ ਹੋਵੇ

40. ਦੇਸ਼ ਵਿੱਚ ਹਰ ਭੈਣ - ਬੇਟੀ ਲਈ ਸਮਾਨ ਅਧਿਕਾਰ ਸੁਨਿਸ਼ਚਿਤ ਕਰਨ ਲਈ ਤੀਹਰੇ ਤਲਾਕਅਤੇ ਨਿਕਾਹ-ਹਲਾਲਾ ਵਰਗੀਆਂ ਕੁਪ੍ਰਥਾਵਾਂ ਦਾ ਖਾਤਮਾ ਜ਼ਰੂਰੀ ਹੈ। ਮੈਂ ਸਾਰੇ ਮੈਬਰਾਂ ਨੂੰ ਬੇਨਤੀ ਕਰਾਂਗਾ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ ਦੇ ਜੀਵਨ ਨੂੰ ਹੋਰ ਸਨਮਾਨਜਨਕ ਅਤੇ ਬਿਹਤਰ ਬਣਾਉਣ ਵਾਲੇ ਇਨ੍ਹਾਂ ਯਤਨਾਂ ਵਿੱਚ ਆਪਣਾ ਸਹਿਯੋਗ ਦਿਓ ।

ਮਾਣਯੋਗ ਮੈਂਬਰ ਸਾਹਿਬਾਨ,

41. ਨਵੇਂ ਭਾਰਤ ਦੇ ਨਿਰਮਾਣ ਵਿੱਚ ਸਾਡੀ ਯੁਵਾ ਪੀੜ੍ਹੀ ਦੀ ਪ੍ਰਭਾਵੀ ਭਾਗੀਦਾਰੀ ਹੋਣੀ ਹੀ ਚਾਹੀਦੀ ਹੈਬੀਤੇ ਪੰਜ ਵਰ੍ਹਿਆਂ ਵਿੱਚ , ਨੌਜਵਾਨਾਂ ਦੇ ਕੌਸ਼ਲ ਵਿਕਾਸ ਤੋਂ ਲੈ ਕੇ ਉਨ੍ਹਾਂ ਨੂੰ ਸਟਾਰਟ - ਅੱਪ ਅਤੇ ਸਵੈਰੋਜਗਾਰ ਲਈ ਆਰਥਿਕ ਮਦਦ ਦੇਣ ਅਤੇ ਉੱਚ - ਸਿੱਖਿਆ ਲਈ ਉਚਿਤ ਸੀਟਾਂ ਉਪਲੱਬਧ ਕਰਵਾਉਣ ਦਾ ਯਤਨ ਕੀਤਾ ਗਿਆ ਹੈ । ਨਾਲ ਹੀ ਸਕਾਲਰਸ਼ਿਪ ਦੀ ਰਕਮ ਵਿੱਚ ਵੀ 25% ਦਾ ਵਾਧਾ ਕੀਤਾ ਗਿਆ ਹੈ ।

42. ਸਰਕਾਰ ਦੁਆਰਾ ਆਮ ਵਰਗ ਦੇ ਗ਼ਰੀਬ ਨੌਜਵਾਨਾਂ ਲਈ 10% ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ । ਇਸ ਨਾਲ ਉਨ੍ਹਾਂ ਨੂੰ ਨਿਯੁਕਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਅਵਸਰ ਪ੍ਰਾਪਤ ਹੋ ਸਕਣਗੇ ।

43. ਸਮਾਜ ਦੇ ਹਰ ਵਰਗ ਦਾ ਨੌਜਵਾਨ ਆਪਣੇ ਸੁਪਨੇ ਪੂਰੇ ਕਰ ਸਕੇ, ਇਸਦੇ ਲਈ ਸਮੇਂ ‘ਤੇ ਵਿੱਤੀ ਸੰਸਾਧਨ ਉਪਲੱਬਧ ਕਰਵਾਉਣ ਉੱਤੇ ਜੋਰ ਦਿੱਤਾ ਜਾ ਰਿਹਾ ਹੈ । ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਪ੍ਰਭਾਵ ਵਿਆਪਕ ਪੱਧਰ ਉੱਤੇ ਮਹਿਸੂਸ ਕੀਤਾ ਗਿਆ ਹੈ। ਇਸ ਯੋਜਨਾ ਤਹਿਤ, ਸਵੈਰੋਜ਼ਗਾਰ ਲਈ ਲਗਭਗ 19 ਕਰੋੜ ਕਰਜ਼ੇ ਦਿੱਤੇ ਗਏ ਹਨ। ਇਸ ਯੋਜਨਾ ਦਾ ਵਿਸਤਾਰ ਕਰਦੇ ਹੋਏ ਹੁਣ 30 ਕਰੋੜ ਲੋਕਾਂ ਤੱਕ ਇਸ ਦਾ ਲਾਭ ਪਹੁੰਚਉਣ ਦਾ ਯਤਨ ਕੀਤਾ ਜਾਵੇਗਾ । ਉੱਦਮੀਆਂ ਲਈ ਬਿਨਾ ਗਾਰੰਟੀ 50 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਯੋਜਨਾ ਵੀ ਲਿਆਂਦੀ ਜਾਵੇਗੀ। ਇਸ ਦੇ ਇਲਾਵਾ ਅਰਥ- ਵਿਵਸਥਾ ਨੂੰ ਗਤੀ ਪ੍ਰਦਾਨ ਕਰਨ ਵਾਲੇ ਖੇਤਰਾਂ ਵਿੱਚ ਸਮੁਚਿਤ ਨੀਤੀਆਂ ਰਾਹੀਂ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾਣਗੇ ।

44. ਅੱਜ ਭਾਰਤ ਦੁਨੀਆ ਦੇ ਸਭ ਤੋਂ ਅਧਿਕ ਸਟਾਰਟ - ਅੱਪ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ । ਸਟਾਰਟ - ਅੱਪ ਈਕੋ ਸਿਸਟਮ ਨੂੰ ਬਿਹਤਰ ਬਣਾਉਣ ਲਈ, ਸਰਕਾਰ ਨਿਯਮਾਂ ਨੂੰ ਹੋਰ ਵੀ ਸਰਲ ਬਣਾ ਰਹੀ ਹੈ । ਇਸ ਅਭਿਆਨ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀਸਾਡਾ ਟੀਚਾ ਹੈ ਕਿ ਸਾਲ 2024 ਤੱਕ ਦੇਸ਼ ਵਿੱਚ 50 ਹਜ਼ਾਰ ਸਟਾਰਟ - ਅੱਪ ਸਥਾਪਿਤ ਹੋਣ ।

45. ਉੱਚ ਸਿੱਖਿਆ ਸੰਸਥਾਨਾਂ ਵਿੱਚ ਰਿਸਰਚ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ । ਇਸ ਯਤਨ ਨੂੰ ਹੋਰ ਸਸ਼ਕਤ ਬਣਾਉਣ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਇਹ ਪ੍ਰਸਤਾਵਿਤ ਫਾਊਂਡੇਸ਼ਨ, ਕੇਂਦਰ ਸਰਕਾਰ ਦੇ ਕਈ ਅਲੱਗ-ਅਲੱਗ ਵਿਭਾਗਾਂ, ਵਿਗਿਆਨ ਪ੍ਰਯੋਗਸ਼ਾਲਾਵਾਂ, ਉੱਚ ਸਿੱਖਿਆ ਸੰਸਥਾਨਾਂ ਅਤੇ ਉਦਯੋਗਿਕ ਸੰਸਥਾਨਾਂ ਦਰਮਿਆਨ ਪੁਲ ਦਾ ਕੰਮ ਕਰੇਗਾ ।

46. ਵਿਸ਼ਵ ਦੇ ਸਿਖਰਲੇ 500 ਟ੍ਰੇਨਿੰਗ ਸੰਸਥਾਨਾਂ ਵਿੱਚ ਭਾਰਤ ਦੇ ਅਨੇਕ ਸੰਸਥਾਨ ਆਪਣਾ ਸਥਾਨ ਬਣਾ ਸਕਣ, ਇਸ ਦੇ ਲਈ ਉੱਚ ਸਿੱਖਿਆ ਸੰਸਥਾਨਾਂ ਨੂੰ ਖੁਦਮੁਖਤਾਰੀ ਅਤੇ ਵਿੱਤੀ ਯੋਗਦਾਨ ਜ਼ਰੀਏ ਪ੍ਰੇਰਿਤ ਕੀਤਾ ਜਾ ਰਿਹਾ ਹੈ ।

47. ਮੇਰੀ ਸਰਕਾਰ, ਦੇਸ਼ ਦੇ Higher Education System ਵਿੱਚ ਸੀਟਾਂ ਦੀ ਸੰਖਿਆ ਨੂੰ ਵਰ੍ਹੇ 2024 ਤੱਕ, ਡੇਢ ਗੁਣਾ ਕਰਨ ਲਈ ਯਤਨਸ਼ੀਲ ਹੈ । ਇਸ ਪਹਿਲ ਨਾਲ ਨੌਜਵਾਨਾਂ ਲਈ ਉੱਚ ਸਿੱਖਿਆ ਸੰਸਥਾਨਾਂ ਵਿੱਚ 2 ਕਰੋੜ ਤੋਂ ਜ਼ਿਆਦਾ ਸੀਟਾਂ ਉਪਲੱਬਧ ਹੋਣਗੀਆਂ ।

ਮਾਣਯੋਗ ਮੈਂਬਰ ਸਾਹਿਬਾਨ,

48. ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ, ਉਚਿਤ ਅਵਸਰ ਅਤੇ ਵਾਤਾਵਰਣ ਅਤੇ ਗੁਣਵੱਤਾਪੂਰਨ ਸਿੱਖਿਆ ਉਪਲੱਬਧ ਕਰਵਾਉਣਾ ਸਾਡੇ ਸਾਰਿਆਂ ਦੀ ਜ਼ਿੰਮੇਦਾਰੀ ਹੈਇਸ ਦੇ ਲਈ ਪ੍ਰਧਾਨ ਮੰਤਰੀ ਇਨੋਵੇਟਿਵ ਲਰਨਿੰਗ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ ਜਾਵੇਗੀ ।

 

49. ਸਕੂਲੀ ਪੱਧਰ ਉੱਤੇ ਹੀ ਬੱਚਿਆਂ ਵਿੱਚ ਟੈਕਨੋਲੋਜੀ ਪ੍ਰਤੀ ਖਿੱਚ ਪੈਦਾ ਕਰਨ ਲਈ ਇੰਫਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ । ਅਟਲ ਇਨੋਵੇਸ਼ਨ ਮਿਸ਼ਨ ਰਾਹੀਂ ਦੇਸ਼ ਭਰ ਦੇ ਲਗਭਗ 9 ਹਜ਼ਾਰ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬ ਦੀ ਸਥਾਪਨਾ ਦਾ ਕਾਰਜ ਤੇਜ਼ੀ ਨਾਲ ਪ੍ਰਗਤੀ ਉੱਤੇ ਹੈ । ਇਸੇ ਪ੍ਰਕਾਰ, 102 ਯੂਨੀਵਰਸਿਟੀਆਂ ਅਤੇ ਹੋਰ ਸੰਸਥਾਨਾਂ ਵਿੱਚ ਅਟਲ ਇੰਕਿਊਬੇਸ਼ਨ ਸੈਂਟਰਬਣਾਏ ਜਾ ਰਹੇ ਹਨ ।

50. ਵਿਸ਼ਵ- ਪੱਧਰ ਉੱਤੇ, ਖੇਡ-ਮੁਕਾਬਲਿਆਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਦਾ ਹੈ । ਨਾਲ ਹੀ, ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਦੇ ਪ੍ਰਤੀ ਰੁਚੀ ਵਧਦੀ ਹੈਇਸ ਨਾਲ ਸਿਹਤ ਨੂੰ ਜੀਵਨ ਵਿੱਚ ਪਹਿਲ ਦੇਣ ਦਾ ਸੱਭਿਆਚਾਰ ਨੂੰ ਵੀ ਬਲ ਮਿਲਦਾ ਹੈ । ਭਾਰਤ ਨੂੰ ਵਿਸ਼ਵ - ਪੱਧਰ ਦੀ ਖੇਡ - ਸ਼ਕਤੀ ਬਣਾਉਣ ਲਈ, ਦੇਸ਼ ਦੇ ਦੂਰ - ਦੁਰਾਜ ਇਲਾਕਿਆਂ ਵਿੱਚ ਰਹਿਣ ਵਾਲੇ ਪ੍ਰਤਿਭਾਵਾਨ ਖਿਡਾਰੀਆਂ ਦੀ ਪਹਿਚਾਣ ਅਤੇ ਉਨ੍ਹਾਂ ਦੀ ਪਾਰਦਰਸ਼ੀ ਚੋਣ, ਮਹੱਤਵਪੂਰਨ ਹੈ । ਰਾਜ ਅਤੇ ਜ਼ਿਲ੍ਹੇ ਪੱਧਰ ਉੱਤੇ, ਖਿਡਾਰੀਆਂ ਦੀ ਪਹਿਚਾਣ ਲਈ ਖੇਲੋ - ਇੰਡੀਆ ਪ੍ਰੋਗਰਾਮ ਨੂੰ ਵਿਆਪਕ ਰੂਪ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ । ਇਸ ਤਹਿਤ, 2,500 ਪ੍ਰਤਿਭਾਵਾਨ ਖਿਡਾਰੀਆਂ ਦੀ ਚੋਣ ਕਰਕੇ, ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਹੁਣ ਆਉਣ ਵਾਲੇ ਹਰ ਸਾਲ ਵਿੱਚ ਇਹ ਸੁਵਿਧਾ 2, 500 ਨਵੇਂ ਖਿਡਾਰੀਆਂ ਨੂੰ ਦਿੱਤੀ ਜਾਵੇਗੀ ।

51. ਦੇਸ਼ ਦੇ ਖੇਡ ਇੰਫਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਉਸ ਦਾ ਵਿਸਤਾਰ ਵੀ ਕੀਤਾ ਜਾਵੇਗਾ । ਇਹ ਆਧੁਨਿਕ ਇੰਫਰਾਸਟ੍ਰਕਚਰ ਅਤੇ ਸੁਵਿਧਾਵਾਂ ਖਿਡਾਰੀਆਂ ਨੂੰ ਉਪਲੱਬਧ ਹੋਣ, ਇਸ ਦੇ ਲਈ ਨਵੀਂ ਵਿਵਸਥਾ ਵਿਕਸਿਤ ਕੀਤੀ ਜਾ ਰਹੀ ਹੈ । ਸਾਡਾ ਯਤਨ ਹੈ ਕਿ ਖੇਡ - ਜਗਤ ਵਿੱਚ ਉੱਚ ਸਥਾਨ ਪ੍ਰਾਪਤ ਕਰਕੇ ਸਾਡੇ ਖਿਡਾਰੀ ਦੇਸ਼ ਦਾ ਗੌਰਵ ਵਧਾਉਣ

ਮਾਣਯੋਗ ਮੈਂਬਰ ਸਾਹਿਬਾਨ,

52. ਦੇਸ਼ਵਾਸੀਆਂ ਦਾ ਜੀਵਨ ਬਿਹਤਰ ਬਣਾਉਣ ਵਿੱਚ ਆਰਥਿਕ ਵਿਕਾਸ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਭਾਰਤ ਸੰਸਾਰ ਦੀਆਂ ਸਭ ਤੋਂ ਤੇਜੀ ਨਾਲ ਵਿਕਸਿਤ ਹੋ ਰਹੀਆਂ ਅਰਥ-ਵਿਵਸਥਾਵਾਂ ਵਿੱਚੋਂ ਇੱਕ ਹੈਮਹਿੰਗਾਈ ਦਰ ਘੱਟ ਹੈ, ਫਿਸਕਲ ਡੈਫੀਸਿਟ ਨਿਯੰਤਰਣ ਵਿੱਚ ਹੈ, ਵਿਦੇਸ਼ੀ ਮੁਦਰਾ ਦਾ ਭੰਡਾਰ ਵਧ ਰਿਹਾ ਹੈ ਅਤੇ Make In India ਦਾ ਪ੍ਰਭਾਵ ਸਪਸ਼ਟ ਰੂਪ ਨਾਲ ਦਿਖਾਈ ਦੇ ਰਿਹਾ ਹੈ ।

 

53. ਹੁਣ ਭਾਰਤ, GDP ਦੀ ਦ੍ਰਿਸ਼ਟੀ ਤੋਂ ਦੁਨੀਆ ਦੀ 5ਵੀਂ ਵੱਡੀ ਅਰਥ- ਵਿਵਸਥਾ ਬਣਨ ਵੱਲ ਵਧ ਰਿਹਾ ਹੈ ਵਿਕਾਸ ਦਰ ਨੂੰ ਉੱਚ ਪੱਧਰ ਉੱਤੇ ਬਣਾਈ ਰੱਖਣ ਲਈ Reforms ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ। ਸਾਡਾ ਉਦੇਸ਼ ਹੈ ਕਿ ਸਾਲ 2024 ਤੱਕ, ਭਾਰਤ 5 ਟ੍ਰਿਲੀਅਨ ਡਾਲਰ ਦੀ ਇਕੌਨੌਮੀ (ਅਰਥਵਿਵਸਥਾ) ਬਣੇ

54. ਭਾਰਤ ਨੂੰ ਗਲੋਬਲ ਮੈਨਿਊਫੈਕਚਰਿੰਗ ਹੱਬ ਬਣਾਉਣ ਲਈ ਤੇਜੀ ਨਾਲ ਕੰਮ ਹੋ ਰਿਹਾ ਹੈ। ਇੰਡਸਟਰੀ 4.0 ਨੂੰ ਧਿਆਨ ਵਿੱਚ ਰੱਖਦੇ ਹੋਏ, ਜਲਦੀ ਹੀ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕੀਤਾ ਜਾਵੇਗਾ ‘Ease of Doing Business’ ਦੀ ਰੈਂਕਿੰਗ ਵਿੱਚ ਵਰ੍ਹੇ 2014 ਵਿੱਚ ਭਾਰਤ 142ਵੇਂ ਸਥਾਨ ਉੱਤੇ ਸੀ । ਪਿਛਲੇ 5 ਵਰ੍ਹਿਆਂ ਵਿੱਚ 65 ਰੈਂਕ ਉੱਤੇ ਆ ਕੇ ਅਸੀਂ 77ਵੇਂ ਸਥਾਨ ਉੱਤੇ ਪਹੁੰਚ ਗਏ ਹਾਂਹੁਣ ਵਿਸ਼ਵ ਦੇ ਸਿਖਰਲੇ 50 ਦੇਸ਼ਾਂ ਦੀ ਸੂਚੀ ਵਿੱਚ ਆਉਣਾ ਸਾਡਾ ਉਦੇਸ਼ ਹੈ। ਇਸ ਲਈ ਰਾਜਾਂ ਨਾਲ ਮਿਲ ਕੇ, ਨਿਯਮਾਂ ਨੂੰ ਸਰਲ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇਗਾਇਸੇ ਕੜੀ ਵਿੱਚ ਕੰਪਨੀ ਕਾਨੂੰਨ ਵਿੱਚ ਵੀ ਜ਼ਰੂਰੀ ਬਦਲਾਅ ਲਿਆਂਦੇ ਜਾ ਰਹੇ ਹਨ

55. ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਵਿੱਚ, ਟੈਕਸ - ਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਟੈਕਸ - ਵਿਵਸਥਾ ਵਿੱਚ ਨਿਰੰਤਰ ਸੁਧਾਰ ਦੇ ਨਾਲ - ਨਾਲ ਸਰਲੀਕਰਨ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ । 5 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ – ਮੁਕਤ ਕਰਨ ਦਾ ਫੈਸਲਾ ਇਸੇ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਮਹੱਤਵਪੂਰਨ ਕਦਮ ਹੈ ।

56. ਇਸੇ ਪ੍ਰਕਾਰ, ਅਪ੍ਰਤੱਖ ਟੈਕਸ - ਵਿਵਸਥਾ ਨੂੰ ਵੀ ਅਸਾਨ ਅਤੇ ਪ੍ਰਭਾਵੀ ਬਣਾਇਆ ਜਾ ਰਿਹਾ ਹੈ । GST ਦੇ ਲਾਗੂ ਹੋਣ ਨਾਲ ਇੱਕ ਦੇਸ਼, ਇੱਕ ਟੈਕਸ, ਇੱਕ ਬਜ਼ਾਰ ਦੀ ਸੋਚ ਸਾਕਾਰ ਹੋਈ ਹੈ । GST ਨੂੰ ਹੋਰ ਸਰਲ ਬਣਾਉਣ ਦੇ ਯਤਨ ਜਾਰੀ ਰਹਿਣਗੇ ।

57. ਛੋਟੇ ਵਪਾਰੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੀ ਸਰਕਾਰ ਨੇ ਉਨ੍ਹਾਂ ਲਈ ਨਵੀਂ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ । ਹੁਣ ਛੇਤੀ ਹੀ ਰਾਸ਼ਟਰੀ ਵਪਾਰੀ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇਗਾ ਅਤੇ ਖੁਦਰਾ ਕਾਰੋਬਾਰ ਵਿੱਚ ਵਾਧੇ ਲਈ ਰਾਸ਼ਟਰੀ ਖੁਦਰਾ ਵਪਾਰ ਨੀਤੀ ਵੀ ਬਣਾਈ ਜਾਵੇਗੀ । GST ਤਹਿਤ ਰਜਿਸਟਰਡ, ਸਾਰੇ ਵਪਾਰੀਆਂ ਨੂੰ, 10 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਵੀ ਉਪਲੱਬਧ ਕਰਵਾਇਆ ਜਾਵੇਗਾ ।

  1. MSME ਸੈਕਟਰ, ਦੇਸ਼ ਦੀ ਅਰਥ-ਵਿਵਸਥਾ ਦਾ ਮਜ਼ਬੂਤ ਅਧਾਰ ਹੈ। ਰੋਜ਼ਗਾਰ ਸਿਰਜਣ ਵਿੱਚ ਇਸ ਸੈਕਟਰ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈਛੋਟੇ ਉੱਦਮੀਆਂ ਦੇ ਵਪਾਰ ਵਿੱਚ ਕੈਸ਼- ਫਲੋਅ ਬਣਿਆ ਰਹੇ, ਇਸ ਲਈ ਅਨੇਕ ਕਦਮ ਉਠਾਏ ਗਏ ਹਨ। MSME ਸੈਕਟਰ ਨਾਲ ਜੁੜੇ ਉੱਦਮੀਆਂ ਨੂੰ ਕਰਜ਼ੇ ਲੈਣ ਵਿੱਚ ਦਿੱਕਤ ਨਾ ਹੋਵੇ, ਇਸ ਲਈ ਕ੍ਰੈਡਿਟ ਗਾਰੰਟੀ ਕਵਰੇਜ ਦਾ ਦਾਇਰਾ ਇੱਕ ਲੱਖ ਕਰੋੜ ਰੁਪਏ ਤੱਕ ਵਧਾਉਣ ‘ਤੇ ਕੰਮ ਕੀਤਾ ਜਾ ਰਿਹਾ ਹੈ

ਮਾਣਯੋਗ ਮੈਂਬਰ ਸਾਹਿਬਾਨ,

  1. ਸੁਸ਼ਾਸਨ ਸੁਨਿਸ਼ਚਿਤ ਕਰਨ ਵਿੱਚ ਭ੍ਰਿਸ਼ਟਾਚਾਰ ਘੱਟ ਹੁੰਦਾ ਹੈ, ਨਾਗਰਿਕਾਂ ਦਾ ਆਤਮ-ਸਨਮਾਨ ਵਧਦਾ ਹੈ ਅਤੇ ਉਹ ਆਪਣੀ ਪ੍ਰਤਿਭਾ ਅਤੇ ਸਮਰੱਥਾ ਦਾ ਪੂਰਾ ਉਪਯੋਗ ਕਰ ਸਕਦੇ ਹਨ।
  2. ਮੇਰੀ ਸਰਕਾਰ, ਭ੍ਰਿਸ਼ਟਾਚਾਰ ਦੇ ਵਿਰੁੱਧ Zero Tolerance ਦੀ ਆਪਣੀ ਕਠੋਰ ਨੀਤੀ ਨੂੰ ਅਤੇ ਵਿਆਪਕ ਹੋਰ ਪ੍ਰਭਾਵੀ ਬਣਾਵੇਗੀ। ਜਨਤਕ ਜੀਵਨ ਅਤੇ ਸਰਕਾਰੀ ਸੇਵਾਵਾਂ ਤੋਂ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਦਾ ਅਭਿਆਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਲਈ Minimum Government - Maximum Governance ਤੇ ਹੋਰ ਅਧਿਕ ਜ਼ੋਰ ਦਿੱਤਾ ਜਾਵੇਗਾਨਾਲ ਹੀ Human Interface ਨੂੰ ਘੱਟ ਕਰਨ ਦੇ ਲਈ, ਟੈਕਨੋਲੋਜੀ ਦਾ ਅਧਿਕ ਤੋਂ ਅਧਿਕ ਉਪਯੋਗ ਕੀਤਾ ਜਾਵੇਗਾ। ਲੋਕਪਾਲ ਦੀ ਨਿਯੁਕਤੀ ਨਾਲ ਵੀ, ਪਾਰਦਰਸ਼ਿਤਾ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ
  3. ਕਾਲੇ ਧਨ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹੋਰ ਤੇਜ਼ ਗਤੀ ਨਾਲ ਅੱਗੇ ਵਧਾਇਆ ਜਾਵੇਗਾ। ਪਿਛਲੇ 2 ਵਰ੍ਹਿਆਂ ਵਿੱਚ, 4 ਲੱਖ 25 ਹਜ਼ਾਰ ਡਾਇਰੈਕਟਰਾਂ ਨੂੰ ਅਯੋਗ ਐਲਾਨ ਕੀਤਾ ਗਿਆ ਹੈ ਅਤੇ 3 ਲੱਖ 50 ਹਜ਼ਾਰ ਸ਼ੱਕੀ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਚੁੱਕੀ ਹੈ।
  4. ਆਰਥਿਕ ਅਪਰਾਧ ਕਰਕੇ ਭੱਜ ਜਾਣ ਵਾਲਿਆਂ ‘ਤੇ ਨਿਯੰਤਰਣ ਕਰਨ ਵਿੱਚ ‘Fugitive and Economic Offenders Act’ ਉਪਯੋਗੀ ਸਿੱਧ ਹੋ ਰਿਹਾ ਹੈ । ਹੁਣ ਸਾਨੂੰ 146 ਦੇਸ਼ਾਂ ਤੋਂ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜਿਸ ਵਿੱਚ ਸਵਿਟਜ਼ਰਲੈਂਡ ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ 80 ਦੇਸ਼ ਅਜਿਹੇ ਹਨ ਜਿਨ੍ਹਾਂ ਨਾਲ ਸਾਡਾ ਆਟੋਮੈਟਿਕ ਐਕਸਚੇਂਜ ਕਰਨ ਦਾ ਵੀ ਸਮਝੌਤਾ ਹੋਇਆ ਹੈ। ਜਿਨ੍ਹਾਂ ਲੋਕਾਂ ਨੇ ਵਿਦੇਸ਼ ਵਿੱਚ ਕਾਲਾ ਧਨ ਇਕੱਠਾ ਕੀਤਾ ਹੈ, ਹੁਣ ਸਾਨੂੰ ਉਨ੍ਹਾਂ ਸਭ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ
  5. ਰੀਅਲ ਇਸਟੇਟ ਸੈਕਟਰ ਵਿੱਚ ਕਾਲੇ ਧਨ ਦੇ ਲੈਣਦੇਣ ਨੂੰ ਰੋਕਣ ਅਤੇ ਗਾਹਕਾਂ ਦੇ ਹਿਤ ਦੀ ਰੱਖਿਆ ਵਿੱਚ ਰੀਅਲ ਈਸਟੇਟ ਰੇਗੂਲੇਸ਼ਨ ਐਕਟਯਾਨੀ RERA (ਰੋਗ)ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ । ਇਸ ਨਾਲ ਮੱਧ ਵਰਗ ਦੇ ਪਰਿਵਾਰਾਂ ਨੂੰ ਬਹੁਤ ਰਾਹਤ ਮਿਲ ਰਹੀ ਹੈ

64. ‘Insolvency and Bankruptcy Code’ , ਦੇਸ਼ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵੀ ਆਰਥਿਕ ਸੁਧਾਰਾਂ ਵਿੱਚੋਂ ਇੱਕ ਹੈ। ਇਸ ਕੋਡ ਦੇ ਅਮਲ ਵਿੱਚ ਆਉਣ ਦੇ ਬਾਅਦ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਦੀ ਸਾਢੇ 3 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਰਕਮ ਦਾ ਨਿਪਟਾਰਾ ਹੋਇਆ ਹੈਇਸ ਕੋਡ ਨੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਤੋਂ ਲਿਆ ਹੋਇਆ ਕਰਜ਼ਾ ਨਾ ਚੁਕਾਉਣ ਦੀ ਪ੍ਰਵਿਰਤੀ ਉੱਤੇ ਰੋਕ ਲਗਾਇਆ ਹੈ

  1. ‘Direct Benefit Transfer’ ਤਹਿਤ ਅੱਜ 400 ਤੋਂ ਜ਼ਿਆਦਾ ਯੋਜਨਾਵਾਂ ਦਾ ਪੈਸਾ ਸਿੱਧੇ ਲਾਭਰਾਥੀਆਂ ਦੇ ਖਾਤੇ ਵਿੱਚ ਜਾ ਰਿਹਾ ਹੈ। ਪਿਛਲੇ ਪੰਜ ਵਰ੍ਹਿਆਂ ਦੇ ਦੌਰਾਨ, 7 ਲੱਖ 30 ਹਜ਼ਾਰ ਕਰੋੜ ਰੁਪਏ DBT ਰਾਹੀਂ ਟ੍ਰਾਂਸਫਰ ਕੀਤੇ ਗਏ ਹਨ। DBT ਦੀ ਵਜ੍ਹਾ ਨਾਲ ਹੁਣ ਤੱਕ 1 ਲੱਖ 41 ਹਜ਼ਾਰ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ। ਇਤਨਾ ਹੀ ਨਹੀਂ, ਲਗਭਗ 8 ਕਰੋੜ ਗਲਤ ਲਾਭਰਾਥੀਆਂ ਦੇ ਨਾਮ ਹਟਾ ਦਿੱਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ DBT ਦਾ ਹੋਰ ਵਿਸਤਾਰ ਕੀਤਾ ਜਾਵੇਗਾ। ਮੈਂ ਰਾਜ ਸਰਕਾਰਾਂ ਨੂੰ ਤਾਕੀਦ ਕਰਾਂਗਾ ਕਿ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਯੋਜਨਾਵਾਂ ਵਿੱਚ DBT ਦਾ ਇਸਤੇਮਾਲ ਕਰਨ।

 

ਮਾਣਯੋਗ ਮੈਂਬਰ ਸਾਹਿਬਾਨ

  1. ਸਮ੍ਰਿੱਧ (ਖੁਸ਼ਹਾਲ) ਭਾਰਤ ਦੇ ਨਿਰਮਾਣ ਵਿੱਚ ਬੁਨਿਆਦੀ ਢਾਂਚੇ ਦੀ ਮਹੱਤਵਪੂਰਨ ਭੂਮਿਕਾ ਹੋਵੇਗੀਮੇਰੀ ਸਰਕਾਰ ਦੀ ਨਿਰੰਤਰ ਕੋਸ਼ਿਸ਼ ਹੈ ਕਿ ਬੁਨਿਆਦੀ ਢਾਂਚੇ ਦਾ ਨਿਰਮਾਣ ਈਕੋ-ਫਰੈਂਡਲੀ ਹੋਵੇ ਹਾਈਵੇ ਅਤੇ ਐਕਸਪ੍ਰੈੱਸਵੇ ਦੇ ਪ੍ਰੋਜੈਕਟਾਂ ਵਿੱਚ ਕੰਕਰੀਟ ਦੇ ਨਾਲ, ਹਰਿਆਲੀ ਦਾ ਵੀ ਸਮਾਵੇਸ਼ ਕੀਤਾ ਜਾ ਰਿਹਾ ਹੈ। ਬਿਜਲੀ ਦੀ ਸਪਲਾਈ ਲਈ, ਸੌਰ ਊਰਜਾ ਦੇ ਅਧਿਕ ਤੋਂ ਅਧਿਕ ਉਪਯੋਗ ‘ਤੇ ਬਲ ਦਿੱਤਾ ਜਾ ਰਿਹਾ ਹੈਘਰਾਂ ਅਤੇ ਉਦਯੋਗਾਂ ਤੋਂ ਨਿਕਲੇ ਵੇਸਟ ਦਾ ਉਪਯੋਗ ਵੀ ਸੜਕ ਨਿਰਮਾਣ ਵਿੱਚ ਹੋ ਰਿਹਾ ਹੈ

67. 21ਵੀਂ ਸਦੀ ਦੀ ਅਰਥ-ਵਿਵਸਥਾ ਵਿੱਚ ਸ਼ਹਿਰੀਕਰਨ ਦੀ ਗਤੀ ਅਤੇ ਵਿਆਪਕਤਾ ਨਿਰੰਤਰ ਵਧੇਗੀਸ਼ਹਿਰਾਂ ਅਤੇ ਉਪਨਗਰਾਂ ਵਿੱਚ ਅਰਬਨ ਇਨਫਰਾਸਟਰਕਚਰ (ਬੁਨਿਆਦੀ ਢਾਂਚੇ) ਦਾ ਵਿਕਾਸ ਹੋਣ ਨਾਲ ਆਰਥਿਕ ਪ੍ਰਗਤੀ ਅਤੇ ਰੋਜ਼ਗਾਰ ਦੇ ਅਵਸਰ ਵਧਣਗੇ। ਮੇਰੀ ਸਰਕਾਰ, ਆਧੁਨਿਕ ਭਾਰਤ ਲਈ ਦੇਸ਼ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ , ਵਿਸ਼ਵ - ਪੱਧਰੀ ਇਨਫਰਾਸਟਰਕਚਰ (ਬੁਨਿਆਦੀ ਢਾਂਚੇ) ਅਤੇ ਨਾਗਰਿਕ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਹੈਵਿਸ਼ੇਸ਼ ਤੌਰ 'ਤੇ ਨਾਰਥ - ਈਸਟ, ਪਹਾੜੀ ਅਤੇ ਆਦਿਵਾਸੀ ਖੇਤਰਾਂ ਵਿੱਚ, ਕਨੈਕਟੀਵਿਟੀ ਸੁਧਾਰਨ ‘ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈਨਾਰਥ - ਈਸਟ ਵਿੱਚ ਰਹਿਣ ਵਾਲੇ ਸਾਡੇ ਦੇਸ਼ਵਾਸੀਆਂ ਦਾ ਜੀਵਨ ਆਸਾਨ ਬਣਾਉਣ ਦੇ ਨਾਲ ਹੀ , ਬਿਹਤਰ ਕਨੈਕਟੀਵਿਟੀ ਦਾ ਲਾਭ ਸੈਰ ਸਪਾਟੇ, ਖੇਤੀਬਾੜੀ ਅਤੇ ਹੋਰ ਖੇਤਰਾਂ ਨੂੰ ਵੀ ਮਿਲੇਗਾਨਾਰਥ - ਈਸਟ ਵਿੱਚ ਜੈਵਿਕ ਖੇਤੀ ਦਾ ਪ੍ਰਸਾਰ ਵਧੇ , ਇਸ ਲਈ ਪ੍ਰਭਾਵੀ ਪ੍ਰਯਤਨ ਕੀਤੇ ਜਾ ਰਹੇ ਹਨ

  1. ‘ਭਾਰਤਮਾਲਾ ਪਰਿਯੋਜਨਾ’ ਦੇ ਤਹਿਤ ਵਰ੍ਹੇ 2022 ਤੱਕ ਲਗਭਗ 35 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇ ਦਾ ਨਿਰਮਾਣ ਜਾ ਅੱਪਗ੍ਰੇਡੇਸ਼ਨ ਕੀਤੇ ਜਾਣੇ ਹਨ। ਨਾਲ ਹੀ ‘ਸਾਗਰਮਾਲਾ ਪਰਿਯੋਜਨਾ’ ਦੁਆਰਾ ਦੇਸ਼ ਦੇ ਤੱਟਵਰਤੀ ਖੇਤਰਾਂ ਵਿੱਚ ਅਤੇ ਬੰਦਰਗਾਹਾਂ ਦੇ ਆਸਪਾਸ, ਬਿਹਤਰ ਸੜਕਾਂ ਦਾ ਜਾਲ ਬਿਛਾਇਆ ਜਾ ਰਿਹਾ ਹੈ।
  2. ਸਰਕਾਰ ਹਾਈਵੇ ਦੇ ਨਾਲ-ਨਾਲ ਰੇਲਵੇ, ਏਅਰਵੇਅ ਅਤੇ ਇਨਲੈਂਡ ਵਾਟਰਵੇਅ ਦੇ ਖੇਤਰ ਵਿੱਚ ਵੀ ਵੱਡੇ ਪੈਮਾਨੇ ‘ਤੇ ਕੰਮ ਕਰ ਰਹੀ ਹੈ। ‘ਉਡਾਨ ਯੋਜਨਾ’ ਤਹਿਤ, ਦੇਸ਼ ਦੇ ਛੋਟੇ ਸ਼ਹਿਰਾਂ ਨੂੰ, ਹਵਾਈ ਆਵਾਜਾਈ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
  3. ਸ਼ਹਿਰੀ ਟ੍ਰਾਂਸਪੋਰਟ ਇਨਫਰਾਸਟਰਕਚਰ (ਬੁਨਿਆਦੀ ਢਾਂਚਾ) ਅੱਜ ਦੀਆਂ ਜ਼ਰੂਰਤਾਂ ਦੇ ਨਾਲ-ਨਾਲ, ਭਵਿੱਖ ਦੇ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ। ਇਨਫਰਾਸਟਰਕਚਰ (ਬੁਨਿਆਦੀ ਢਾਂਚਾ) ਨਿਰਮਾਣ ਦੇ ਨਾਲ ਹੀ ਸ਼ਹਿਰਾ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦੇ ਸਮਾਧਾਨ ‘ਤੇ ਵੀ ਬਲ ਦਿੱਤਾ ਜਾ ਰਿਹਾ ਹੈ। ਮੇਰੀ ਸਰਕਾਰ ਇੱਕ ਅਜਿਹੀ ਟ੍ਰਾਂਸਪੋਰਟ ਵਿਵਸਥਾ ਦਾ ਨਿਰਮਾਣ ਕਰ ਰਹੀ ਹੈ, ਜਿਸ ਵਿੱਚ ਗਤੀ ਅਤੇ ਸੁਰੱਖਿਆ ਦੇ ਨਾਲ-ਨਾਲ ਵਾਤਾਵਰਣ ਦਾ ਵੀ ਧਿਆਨ ਰੱਖਿਆ ਜਾਵੇ। ਇਸ ਦੇ ਲਈ ਜਨਤਕ ਟ੍ਰਾਂਸਪੋਰਟ ਨੂੰ ਮਜ਼ਬੂਤ ਬਣਾਉਣ ‘ਤੇ ਵਿਸ਼ੇਸ਼ ਬਲ ਦਿੱਤਾ ਜਾ ਰਿਹਾ ਹੈ। ਅਨੇਕ ਸ਼ਹਿਰਾਂ ਵਿੱਚ, ਮੈਟਰੋ ਨੈਟਵਰਕ ਦੇ ਵਿਸਤਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਸੀਮਲੇਸ ਮੋਬਿਲਿਟੀ ਦੇ ਸੁਪਨੇ ਨੂੰ ਸੱਚ ਕਰਨ ਲਈ ‘ਵੰਨ ਨੇਸ਼ਨ, ਵੰਨ ਕਾਰਡ’ ਦੀ ਵਿਵਸਥਾ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪ੍ਰਦੂਸ਼ਣ ਰਹਿਤ ਆਵਾਜਾਈ ਦੇ ਲਈ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣਾਉਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ।
  4. ਗੈਸ-ਗ੍ਰਿਡ ਅਤੇ ਆਈ-ਵੇ (I-way) ਅਜਿਹੀਆਂ ਆਧੁਨਿਕ ਸੁਵਿਧਾਵਾਂ ਦੇ ਵਿਕਾਸ ਦੇ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। PNG ਅਧਾਰਿਤ ਘਰੇਲੂ ਈਂਧਣ, ਅਤੇ CNG ਅਧਾਰਿਤ ਆਵਾਜਾਈ ਵਿਵਸਥਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਧੁਨਿਕ ਭਾਰਤ ਵਿੱਚ ਬਾਇਓ-ਫਿਊਲ ਦੇ ਨਿਰਮਾਣ ‘ਤੇ ਸਾਡਾ ਵਿਸ਼ੇਸ਼ ਜੋਰ ਹੈ। 2014 ਤੋਂ ਪਹਿਲਾ ਦੇਸ਼ ਵਿੱਚ 67 ਕਰੋੜ ਲੀਟਰ ਇਥੇਨੌਲ ਦੀ ਬਲੈਂਡਿੰਗ ਹੁੰਦੀ ਸੀ। ਇਸ ਸਾਲ ਲਗਭਗ 270 ਕਰੋੜ ਲੀਟਰ ਇਥੇਨੌਲ ਦੀ ਬਲੈਂਡਿੰਗ ਨਿਰਧਾਰਿਤ ਹੈ। ਇਥੇਨੌਲ ਦੀ ਬਲੈਂਡਿੰਗ ਵਧਾਉਣ ਨਾਲ ਸਾਡੇ ਕਿਸਾਨਾਂ ਨੂੰ ਲਾਭ ਹੋਵੇਗਾ, ਵਾਤਾਵਰਣ ਦੀ ਸੁਰਖਿਆ ਹੋਵੇਗੀ ਅਤੇ ਪੈਟ੍ਰੋਲੀਅਮ ਪਦਾਰਥਾਂ ਦਾ ਆਯਾਤ ਘਟਣ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਵੀ ਹੋਵੇਗੀ।

ਮਾਣਯੋਗ ਮੈਂਬਰ ਸਾਹਿਬਾਨ,

  1. ਮੇਰੀ ਸਰਕਾਰ, ਗੰਗਾ ਦੀ ਧਾਰਾ ਨੂੰ ਅਵਿਰਲ ਅਤੇ ਨਿਰਮਲ ਬਣਾਉਣ ਲਈ ਸਮਰਪਿਤ ਭਾਵ ਨਾਲ ਜੁਟੀ ਹੋਈ ਹੈ। ਹਾਲ ਹੀ ਵਿੱਚ, ਜਗ੍ਹਾ- ਜਗ੍ਹਾ ਤੋਂ ਗੰਗਾ ਵਿੱਚ ਜਲ ਜੀਵਨ ਦੇ ਪਰਤਣ ਦੇ ਜੋ ਪ੍ਰਮਾਣ ਮਿਲੇ ਹਨ , ਉਹ ਕਾਫ਼ੀ ਉਤਸਾਹਵਰਧਕ ਹੈ। ਇਸ ਸਾਲ ਪ੍ਰਯਾਗਰਾਜ ਵਿੱਚ ਅਰਧਕੁੰਭ ਦੇ ਦੌਰਾਨ ਗੰਗਾ ਦੀ ਸਵੱਛਤਾ ਅਤੇ ਸ਼ਰਧਾਲੂਆਂ ਨੂੰ ਮਿਲੀਆਂ ਸੁਵਿਧਾ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ । ਮੇਰੀ ਸਰਕਾਰ ਨੇ ਅਰਧਕੁੰਭ ਦੇ ਸਫਲ ਆਯੋਜਨ ਵਿੱਚ ਯੋਗਦਾਨ ਦੇਣ ਵਾਲੇ ਹਰਕੇ ਵਿਅਕਤੀ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਆਤਮ- ਗੌਰਵ ਵਧਾਇਆ ਹੈ
  2. ਮੇਰੀ ਸਰਕਾਰ ‘ਨਮਾਮਿ ਗੰਗੇ’ ਯੋਜਨਾ ਤਹਿਤ ਗੰਗਾ ਨਦੀ ਵਿੱਚ ਡਿੱਗਣ ਵਾਲੇ ਗੰਦੀ ਨਾਲਿਆਂ ਨੂੰ ਬੰਦ ਕਰਨ ਦੇ ਅਭਿਆਨ ਵਿੱਚ ਹੋਰ ਤੇਜ਼ੀ ਲਿਆਵੇਗੀ। ਸਰਕਾਰ ਦਾ ਯਤਨ ਰਹੇਗਾ ਕਿ ਗੰਗਾ ਦੀ ਤਰ੍ਹਾਂ ਹੀ ਕਾਵੇਰੀ, ਪੇਰਿਯਾਰ, ਨਰਮਦਾ, ਯਮੁਨਾ, ਮਹਾਨਦੀ ਅਤੇ ਗੋਦਾਵਰੀ ਜਿਹੀਆਂ ਹੋਰ ਨਦੀਆਂ ਨੂੰ ਵੀ ਪ੍ਰਦੂਸ਼ਣ ਤੋਂ ਮੁਕਤ ਕੀਤਾ ਜਾਵੇ।
  3. ਵਣ, ਜੰਗਲੀ ਜੀਵਾਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਮੇਰੀ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈਹਾਲ ਦੇ ਵਰ੍ਹਿਆਂ ਵਿੱਚ ਵਣ ਅਤੇ ਬਿਰਖਾਂ ਦੇ ਕਵਰ ਦੇ ਵਿਸਤਾਰ ਵਿੱਚ 1 % ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈਪਿਛਲੇ ਪੰਜ ਸਾਲ ਵਿੱਚ ਦੇਸ਼ ਦੇ ਸੁਰੱਖਿਆਤ ਖੇਤਰ ਦਾ ਦਾਇਰਾ ਵਧਾਇਆ ਗਿਆ ਹੈ। ਵਰ੍ਹੇ 2014 ਵਿੱਚ ਦੇਸ਼ ਵਿੱਚ ਸੁਰੱਖਿਆ ਖੇਤਰਾਂ ਦੀ ਸੰਖਿਆ 692 ਸੀ ਜੋ ਹੁਣ ਵਧਕੇ 868 ਹੋ ਗਈ ਹੈਵਾਯੂ ਪ੍ਰਦੂਸ਼ਣ ਨਾਲ ਜੁੜੀਆਂ ਚੁਣੌਤੀਆਂ ਨੂੰ ਦੇਖਦੇ ਹੋਏ, ਦੇਸ਼ ਦੇ 102 ਸ਼ਹਿਰਾਂ ਵਿੱਚ ਰਾਸ਼ਟਰੀ ਸਵੱਛ ਵਾਯੂ ਕਾਰਯਕ੍ਰਮ ਸ਼ੁਰੂ ਕੀਤਾ ਗਿਆ ਹੈ
  4. ਕਲਾਈਮੇਟ ਚੇਂਜ ਅਤੇ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਸੌਰ ਊਰਜਾ ਦੀ ਮਹੱਤਵਪੂਰਨ ਭੂਮਿਕਾ ਹੈ। ਭਾਰਤ ਦੀਆਂ ਸਰਗਰਮ ਕੋਸ਼ਿਸ਼ਾਂ ਨਾਲ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਗਠਨ ਹੋਇਆ ਹੈਇਸ ਸੰਗਠਨ ਦੇ ਰਾਹੀਂ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਵਿੱਚ ਸੌਰ ਊਰਜਾ ਦੇ ਵਿਕਾਸ ਵਿੱਚ ਭਾਰਤ ਅਹਿਮ ਯੋਗਦਾਨ ਕਰ ਰਿਹਾ ਹੈ

ਮਾਣਯੋਗ ਮੈਂਬਰ ਸਾਹਿਬਾਨ,

  1. ਸਧਾਰਨ ਆਦਮੀ ਦੇ ਜੀਵਨ ਨੂੰ ਬਿਹਤਰ ਬਣਾਉਣ, ਆਪਦਾਵਾਂ ਦੀ ਪੂਰਵ ਸੂਚਨਾ ਦੇਣ, ਕੁਦਰਤੀ ਸੰਪਦਾਵਾਂ ਦੀ ਪਹਿਚਾਣ ਕਰਨ, ਸੰਚਾਰ ਮਧਿਅਮਾਂ ਨੂੰ ਸਿੰਗਨਲ ਉਪਲਬਧ ਕਰਵਾਉਣ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ ਵਧਾਉਣ ਵਿੱਚ ਪੁਲਾੜ ਟੈਕਨੋਲੋਜੀ ਦੀ ਕੇਂਦਰੀ ਭੂਮਿਕਾ ਹੈ। ਮੇਰੀ ਸਰਕਾਰ ਦੀ ਕੋਸ਼ਿਸ਼ ਹੈ ਕਿ ਪੁਲਾੜ ਟੈਕਨੋਲੋਜੀ ਦਾ ਅਧਿਕ ਤੋਂ ਅਧਿਕ ਉਪਯੋਗ ਮਾਨਵ ਕਲਿਆਣ ਲਈ ਕੀਤੇ ਜਾਵੇ। ਸੜਕਾਂ ਹੋਣ , ਗ਼ਰੀਬਾਂ ਦਾ ਘਰ ਹੋਵੇ , ਖੇਤੀ ਹੋਵੇ, ਮਛੁਆਰਿਆਂ ਲਈ ਉਪਯੋਗੀ ਉਪਕਰਣ ਹੋਵੇ ,ਅਜਿਹੀਆਂ ਅਨੇਕ ਸੁਵਿਧਾਵਾਂ ਨੂੰ ਪੁਲਾੜ ਟੈਕਨੋਲੋਜੀ ਨਾਲ ਜੋੜਿਆ ਗਿਆ ਹੈ
  2. ਪੁਲਾੜ ਟੈਕਨੋਲੋਜੀ ਦੀ ਸਹਾਇਤਾ ਨਾਲ ਜਲ, ਥਲ ਅਤੇ ਨਭ ਵਿੱਚ ਸਾਡੀ ਸੁਰੱਖਿਆ ਹੋਰ ਮਜ਼ਬੂਤ ਹੋਈ ਹੈ। ਮੌਸਮ ਦਾ ਸਟੀਕ ਪੂਰਵ ਅਨੁਮਾਨ ਕਰਨ ਦੀ ਸਾਡੀ ਮਹਾਰਤ ਵਧੀ ਹੈਇਸ ਦਾ ਪ੍ਰਮਾਣ ਹਾਲ ਹੀ ਵਿੱਚ ਦੇਸ਼ ਦੇ ਪੂਰਬੀ ਤਟ ਉੱਤੇ ਆਏ ਫਣੀ ਚੱਕ੍ਰਵਾਤਦੇ ਦੌਰਾਨ ਦੇਖਣ ਨੂੰ ਮਿਲਿਆ। ਸਮੇਂ ‘ਤੇ ਠੀਕ ਜਾਣਕਾਰੀ ਅਤੇ ਤਿਆਰੀ ਦੇ ਕਾਰਨ ਵੱਡੇ ਪੈਮਾਨੇ ‘ਤੇ ਜਾਨ - ਮਾਲ ਦੀ ਰੱਖਿਆ ਕਰਨ ਵਿੱਚ ਦੇਸ਼ ਨੂੰ ਸਫਲਤਾ ਮਿਲੀ ਹੈ
  3. ਪੁਲਾੜ ਵਿੱਚ ਛੁਪੇ ਭੇਦਾਂ ਨੂੰ ਜਾਣਨ ਅਤੇ ਸਮਝਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਵੀ ਭਾਰਤ ਅੱਗੇ ਵਧ ਰਿਹਾ ਹੈ । ਸਾਡੇ ਵਿਗਿਆਨੀ, ਚੰਦਰਯਾਨ -2 ਦੇ ਲਾਂਚ ਦੀ ਤਿਆਰੀ ਵਿੱਚ ਲੱਗੇ ਹੋਏ ਹਨ । ਚੰਦਰਮਾ ‘ਤੇ ਪੁੱਜਣ ਵਾਲਾ ਇਹ ਭਾਰਤ ਦਾ ਪਹਿਲਾ ਪੁਲਾੜ ਯਾਨ ਹੋਵੇਗਾ । ਸਾਲ 2022 ਤੱਕ , ਭਾਰਤ ਦੇ ਆਪਣੇ ਗਗਨ - ਯਾਨ ਵਿੱਚ ਪਹਿਲੇ ਭਾਰਤੀ ਨੂੰ ਸਪੇਸ ਵਿੱਚ ਭੇਜਣ ਦੇ ਟੀਚੇ ਦੀ ਤਰਫ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ।
  4. ਲੋਕ ਸਭਾ ਚੋਣਾਂ ਦੇ ਦੌਰਾਨ, ਦੇਸ਼ ਨੇ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ। ਹਾਲਾਂਕਿ ਇਸ ਦੀ ਉਤਨੀ ਚਰਚਾ ਨਹੀਂ ਹੋ ਸਕੀ, ਜਿਤਨੀ ਹੋਣੀ ਚਾਹੀਦੀ ਸੀ। ‘ਮਿਸ਼ਨ ਸ਼ਕਤੀ’ ਦੇ ਸਫਲ ਪਰੀਖਣ ਨਾਲ ਭਾਰਤ ਦੀ ਪੁਲਾੜੀ ਟੈਕਨੋਲੋਜੀ ਦੀ ਸਮਰੱਥਾ ਅਤੇ ਦੇਸ਼ ਦੀਆਂ ਸੁਰੱਖਿਆ- ਤਿਆਰੀਆਂ ਵਿੱਚ ਨਵਾਂ ਆਯਾਮ ਜੁੜਿਆਂ ਹੈ। ਇਸ ਦੇ ਲਈ ਅੱਜ ਮੈਂ, ਆਪਣੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ।
  5. ਸੁਰੱਖਿਆ ਦੇ ਖੇਤਰ ਵਿੱਚ ਟੈਕਨੋਲੋਜੀ ਦੀ ਭੂਮਿਕਾ ਨਿਰੰਤਰ ਵਧ ਰਹੀ ਹੈ। ਇਸ ‘ਤੇ ਧਿਆਨ ਦਿੰਦੇ ਹੋਏ ਸਪੇਸ, ਸਾਈਬਰ ਅਤੇ ਸਪੈਸ਼ਲ ਫੋਰਸਾਂ ਲਈ ਤਿੰਨ ਜੁਆਇੰਟ ਸਰਵਿਸ ਏਜੰਸੀਆਂ ਦੇ ਗਠਨ ‘ਤੇ ਕੰਮ ਚਲ ਰਿਹਾ ਹੈ। ਇੰਨਾ ਸਾਂਝਾ ਯਤਨਾਂ ਨਾਲ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋਵੇਗੀ।

ਮਾਣਯੋਗ ਮੈਂਬਰ ਸਾਹਿਬਾਨ,

  1. ਨਵਾਂ ਭਾਰਤ, ਵਿਸ਼ਵ ਭਾਈਚਾਰੇ ਵਿੱਚ ਆਪਣਾ ਉਚਿਤ ਸਥਾਨ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ ਪੂਰੇ ਵਿਸ਼ਵ ਵਿੱਚ ਭਾਰਤ ਦੀ ਇੱਕ ਨਵੀਂ ਪਹਿਚਾਣ ਬਣੀ ਹੈ ਅਤੇ ਹੋਰ ਦੇਸ਼ਾਂ ਦੇ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਏ ਹਨ। ਇਹ ਪ੍ਰਸੰਨਤਾ ਦੀ ਗੱਲ ਹੈ ਕਿ ਵਰ੍ਹੇ 2022 ਵਿੱਚ ਭਾਰਤ G-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ।
  2. 21 ਜੂਨ ਨੂੰ ਸੰਯੁਕਤ ਰਾਸ਼ਟਰ ਵੱਲੋਂ ‘ਅੰਤਰਰਾਸ਼ਟਰੀ ਯੋਗ ਦਿਵਸ’ ਐਲਾਨੇ ਜਾਣ ਦੇ ਭਾਰਤ ਦੇ ਪ੍ਰਸਤਾਵ ਨੂੰ ਵਿਸ਼ਵ ਭਾਈਚਾਰੇ ਨੇ ਵਿਆਪਕ ਅਤੇ ਉਤਸ਼ਾਹਪੂਰਨ ਸਮਰਥਨ ਦਿੱਤਾ। ਇਸ ਸਮੇਂ ਵਿਸ਼ਵ ਦੇ ਅਨੇਕ ਦੇਸ਼ਾਂ ਵਿੱਚ ਬੜੇ ਉਤਸਾਹ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਨਾਲ ਜੁੜੇ ਪ੍ਰੋਗਰਾਮ ਚਲ ਰਹੇ ਹਨ ਜਿਸ ਦੇ ਸਭ ਤੋਂ ਮਹੱਤਵਪੂਰਨ ਆਯੋਜਨ, ਕੱਲ 21 ਜੂਨ ਨੂੰ ਕੀਤੇ ਜਾਣਗੇ।
  3. ਜਲਵਾਯੂ ਪਰਿਵਰਤਨ ਹੋਵੇ, ਆਰਥਿਕ ਅਤੇ ਸਾਈਬਰ ਅਪਰਾਧ ਹੋਣ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ‘ਤੇ ਕਾਰਵਾਈ ਹੋਵੇ ਜਾਂ ਫਿਰ ਊਰਜਾ ਸੁਰੱਖਿਆ; ਹਰ ਮੁੱਦੇ ‘ਤੇ ਭਾਰਤ ਦੇ ਵਿਚਾਰਾਂ ਨੂੰ ਵਿਸ਼ਵ ਭਾਈਚਾਰੇ ਸਮਰਥਨ ਦਿੰਦਾ ਹੈ। ਅੱਜ ਆਤੰਕਵਾਦ ਦੇ ਮੁੱਦੇ ؉‘ਤੇ ਪੂਰਾ ਵਿਸ਼ਵ, ਭਾਰਤ ਦੇ ਨਾਲ ਖੜ੍ਹਾ ਹੈ। ਦੇਸ਼ ਵਿੱਚ ਵੱਡੇ ਆਤੰਕੀ ਹਮਲਿਆਂ ਲਈ ਜ਼ਿੰਮੇਦਾਰ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਆਤੰਕੀ ਐਲਾਨ ਕਰਨਾ ਇਸ ਦਾ ਬਹੁਤ ਵੱਡਾ ਪ੍ਰਮਾਣ ਹੈ।
  4. ਮੇਰੀ ਸਰਕਾਰ ਦੀ “Neighbourhood First” ਦੀ ਨੀਤੀ ਦੱਖਣ ਏਸ਼ੀਆ ਅਤੇ ਨਿਕਟਵਰਤੀ ਖੇਤਰਾਂ ਨੂੰ ਪ੍ਰਾਥਮਿਕਤਾ ਦੇਣ ਦੀ ਸਾਡੀ ਸੋਚ ਦਾ ਪ੍ਰਮਾਣ ਹੈ। ਇਸ ਪੂਰੇ ਖੇਤਰ ਦੀ ਪ੍ਰਗਤੀ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਹੀ ਕਾਰਨ ਹੈ ਕਿ ਇਸ ਖੇਤਰ ਵਿੱਚ ਵਪਾਰ , ਕਨੈਕਟੀਵਿਟੀ ਅਤੇ ਪੀਪੁਲ-ਟੂ-ਪੀਪੁਲ ਕੰਟੈਕਟ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਨਵੀਂ ਸਰਕਾਰ ਦੇ ਸਹੁੰ ਚੱਕ ਸਮਾਰੋਹ ਵਿੱਚ ‘BIMSTEC’ ਦੇਸ਼ਾਂ, ‘Shanghai Cooperation Organisation’ ਦੇ ਚੇਅਰਮੈਨਿਰਗਿਜ਼ਸਤਾਨ ਅਤੇ ਮੌਰੀਸ਼ਸ ਦੇ ਰਾਸ਼ਟਰਪ੍ਰਮੁੱਖ ਅਤੇ ਸ਼ਾਸਨ ਪ੍ਰਮੁੱਖਾਂ ਦਾ ਸ਼ਾਮਲ ਹੋਣਾ ਇਸੇ ਸੋਚ ਨੂੰ ਦਰਸਾਉਂਦਾ ਹੈ
  5. ਮੇਰੀ ਸਰਕਾਰ, ਵਿਦੇਸ਼ਾਂ ਵਿੱਚ ਵਸੇ ਅਤੇ ਉੱਥੇ ਕਾਰਜਸ਼ੀਲ ਕਰਦੇ ਭਾਰਤੀਆਂ ਦੇ ਹਿਤਾਂ ਦੀ ਰੱਖਿਆ ਪ੍ਰਤੀ ਵੀ ਸਜਗ ਹੈ। ਅੱਜ ਵਿਦੇਸ਼ ਵਿੱਚ ਅਗਰ ਕੋਈ ਭਾਰਤੀ ਸੰਕਟ ਵਿੱਚ ਫਸਦਾ ਹੈ ਤਾਂ ਉਸ ਨੂੰ ਤੁਰੰਤ ਮਦਦ ਅਤੇ ਰਾਹਤ ਦਾ ਭਰੋਸਾ ਹੁੰਦਾ ਹੈ। ਪਾਸਪੋਰਟ ਤੋਂ ਲੈ ਕੇ ਵੀਜਾ ਤੱਕ ਦੀਆਂ ਅਨੇਕ ਸੇਵਾਵਾਂ ਨੂੰ ਅਸਾਨ ਅਤੇ ਸੁਲਭ ਬਣਾਇਆ ਗਿਆ ਹੈ।
  6. ਭਾਰਤ ਦੇ ਦਰਸ਼ਨ, ਸੱਭਿਆਚਾਰ ਅਤੇ ਉਪਲੱਬਧੀਆਂ ਨੂੰ ਮੇਰੀ ਸਰਕਾਰ ਦੇ ਯਤਨਾਂ ਨਾਲ ਵਿਸ਼ਵ ਵਿੱਚ ਇੱਕ ਵਿਸ਼ੇਸ਼ ਪਹਿਚਾਣ ਮਿਲੀ ਹੈ। ਇਸ ਵਰ੍ਹੇ, ਦੁਨੀਆ ਭਰ ਵਿੱਚ ਆਯੋਜਿਤ ਹੋ ਰਹੇ, ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਪ੍ਰੋਗਰਾਮਾਂ ਨਾਲ ਭਾਰਤ ਦੀ ‘Thought Leadership’ ਨੂੰ ਹੁਲਾਰਾ ਮਿਲੇਗਾ। ਇਸ ਪ੍ਰਕਾਰ, ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਦੇ ਪ੍ਰੋਗਰਾਮਾਂ ਵੀ, ਭਾਰਤ ਦੇ ਅਧਿਆਤਮਕ ਗਿਆਨ ਦਾ ਪ੍ਰਕਾਸ਼ ਪੂਰੇ ਵਿਸ਼ਵ ਵਿੱਚ ਫੈਲੇਗਾ।

ਮਾਣਯੋਗ ਮੈਂਬਰ ਸਾਹਿਬਾਨ,

  1. ਨਵਾਂ ਭਾਰਤ ਸੰਵੇਦਨਸ਼ੀਲ ਵੀ ਹੋਵੇਗਾ ਅਤੇ ਆਰਥਿਕ ਰੂਪ ਵਿੱਚ ਸੰਤੁਲਿਤ(ਖੁਸ਼ਹਾਲ) ਵੀ। ਲੇਕਿਨ ਇਸ ਦੇ ਲਈ ਦੇਸ਼ ਦਾ ਸੁਰੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਮੇਰੀ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੀ ਹੈ। ਇਹੀ ਕਾਰਨ ਹੈ ਕਿ ਆਤੰਕਵਾਦ ਅਤੇ ਨਕਸਲਵਾਦ ਨਾਲ ਨਿਪਟਣ ਲਈ ਪ੍ਰਭਾਵੀ ਕਦਮ ਉਠਾਏ ਜਾ ਰਹੇ ਹਨ।
  2. ਸੀਮਾ ਪਾਰ ਆਤੰਕਵਾਦੀ ਠਿਕਾਣੀਆਂ ‘ਤੇ , ਪਹਿਲਾਂ ਸਰਜੀਕਲ ਸਟ੍ਰਾਈਕ ਅਤੇ ਫਿਰ ਪੁਲਵਾਮਾ ਹਮਲੇ ਦੇ ਬਾਅਦ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੀਆਂ ਅਤੇ ਸਮਰੱਥਾ ਨੂੰ ਦਿਖਾਇਆ ਕੀਤਾ ਹੈ । ਭਵਿੱਖ ਵਿੱਚ ਵੀ ਆਪਣੀ ਸੁਰੱਖਿਆ ਲਈ ਹਰ ਸੰਭਵ ਕਦਮ ਉਠਾਏ ਜਾਣਗੇ
  3. ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਏ ਵਿਦੇਸ਼ੀ, ਅੰਦਰੂਨੀ ਸੁਰੱਖਿਆ ਲਈ ਬਹੁਤ ਵੱਡਾ ਖ਼ਤਰਾ ਹਨਇਸ ਨਾਲ ਦੇਸ਼ ਦੇ ਅਨੇਕ ਖੇਤਰਾਂ ਵਿੱਚ ਸਮਾਜਿਕ ਅਸੰਤੁਲਨ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਇਸ ਦੇ ਨਾਲ ਹੀ ਆਜੀਵਿਜਾ ਦੇ ਅਵਸਰਾਂ ‘ਤੇ ਵੀ ਭਾਰੀ ਦਬਾਅ ਅਨੁਭਵ ਕੀਤਾ ਜਾ ਰਿਹਾ ਹੈ। ਮੇਰੀ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ ਘੁਸਪੈਠ ਦੀ ਸਮੱਸਿਆ ਨਾਲ ਜੂਝ ਰਹੇ ਖੇਤਰਾਂ ਵਿੱਚ ਨੈਸ਼ਨਲ ਰਜਿਸਟਰ ਆਵ੍ ਸਿਟੀਜ਼ਨਸ ਦੀ ਪ੍ਰਕਿਰਿਆ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਅਮਲ ਵਿੱਚ ਲਿਆਂਦਾ ਜਾਵੇਗਾ। ਘੁਸਪੈਠ ਨੂੰ ਰੋਕਣ ਲਈ ਸੀਮਾ ‘ਤੇ ਸੁਰੱਖਿਆ ਨੂੰ ਹੋਰ ਸਸ਼ਕਤ ਕੀਤਾ ਜਾਵੇਗਾ
  4. ਸਰਕਾਰ ਜਿੱਥੇ ਘੁਸਪੈਠੀਆਂ ਦੀ ਪਹਿਚਾਣ ਕਰ ਰਹੀ ਹੈ, ਉੱਥੇ ਆਸਥਾ ਦੇ ਅਧਾਰ ‘ਤੇ ਉਤਪੀੜਨ ਦਾ ਸ਼ਿਕਾਰ ਹੋਏ ਪਰਿਵਾਰਾਂ ਦੀ ਸੁਰੱਖਿਆ ਲਈ ਵੀ ਪ੍ਰਤੀਬੱਧ ਹੈ। ਇਸ ਲਈ ਭਾਸ਼ਾਈ, ਸੱਭਿਆਚਾਰਕ ਅਤੇ ਸਮਾਜਿਕ ਪਹਿਚਾਣ ਨੂੰ ਉਚਿਤ ਸੁਰੱਖਿਆ ਦਿੰਦੇ ਹੋਏ ਨਾਗਰਿਕਤਾ ਕਾਨੂੰਨ ਵਿੱਚ ਸੰਸ਼ੋਧਨ ਦਾ ਯਤਨ ਕੀਤਾ ਜਾਵੇਗਾ।
  5. ਮੇਰੀ ਸਰਕਾਰ ਜੰਮੂ-ਕਸ਼ਮੀਰ ਦੇ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਦੇਣ ਲਈ, ਪੂਰੀ ਨਿਸ਼ਠਾ ਨਾਲ ਯਤਨ ਕਰ ਰਹੀ ਹੈ। ਉੱਥੇ, ਸਥਾਨਕ ਸੰਸਥਾਵਾਂ ਦੀਆਂ ਸ਼ਾਂਤੀਪੂਰਨ ਚੋਣਾਂ ਅਤੇ ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਸਾਡੇ ਇਨ੍ਹਾਂ ਯਤਨਾਂ ਨੂੰ ਬਲ ਮਿਲਿਆ ਹੈ। ਮੇਰੀ ਸਰਕਾਰ ਜੰਮੂ-ਕਸ਼ਮੀਰ ਦੇ ਵਿਕਾਸ ਲਈ ਜ਼ਰੂਰੀ ਹਰ ਕਦਮ ਉਠਾਉਣ ਲਈ ਪ੍ਰਤੀਬੱਧ ਹੈ।
  6. ਮੇਰੀ ਸਰਕਾਰ ਦੇਸ਼ ਨੂੰ ਨਕਸਲਵਾਦ ਤੋਂ ਮੁਕਤੀ ਦਿਵਾਉਣ ‘ਤੇ ਵੀ ਸੰਕਲਪ-ਬੱਧ ਹੋਕੇ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿੱਚ ਪਿਛਲੇ 5 ਵਰ੍ਹਿਆਂ ਵਿੱਚ ਕਾਫੀ ਸਫਲਤਾ ਮਿਲੀ ਹੈ। ਨਕਸਲ ਪ੍ਰਭਾਵਿਤ ਖੇਤਰਾਂ ਦਾ ਦਾਇਰਾ ਨਿਰੰਤਰ ਘਟ ਰਿਹਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਦੇ ਪ੍ਰੋਗਰਾਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਜਿਸ ਨਾਲ ਉੱਥੇ ਰਹਿਣ ਵਾਲੇ ਆਦਿਵਾਸੀ ਭਾਈ-ਭੈਣਾਂ ਨੂੰ ਲਾਭ ਹੋਵੇਗਾ।

ਮਾਣਯੋਗ ਮੈਂਬਰ ਸਾਹਿਬਾਨ,

  1. ਮੇਰੀ ਸਰਕਾਰ, ਸੈਨਾ ਅਤੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਨਿਕਟ ਭਵਿੱਖ ਵਿੱਚ ਹੀ ਭਾਰਤ ਨੂੰ ਪਹਿਲਾ ‘ਰਫਾਏਲ’ ਲੜਾਕੂ ਜਹਾਜ਼ ਅਤੇ ‘ਅਪਾਚੇ’ ਹੈਲੀਕਾਪਟਰ ਵੀ ਮਿਲਣ ਵਾਲੇ ਰਹੇ ਹਨ।
  2. ਸਰਕਾਰ ਦੁਆਰਾ ‘ਮੇਕ ਇਨ ਇੰਡੀਆ’ ਤਹਿਤ ਆਧੁਨਿਕ, ਅਸਤਰ - ਸ਼ਸਤਰ ਬਣਾਉਣ ‘ਤੇ ਵਿਸ਼ੇਸ਼ ਬਲ ਦਿੱਤਾ ਜਾ ਰਿਹਾ ਹੈ। ਆਧੁਨਿਕ ਰਾਈਫਲ ਤੋਂ ਲੈ ਕੇ ਤੋਪ, ਟੈਂਕ ਅਤੇ ਲੜਾਕੂ ਜਹਾਜ਼ ਤੱਕ ਭਾਰਤ ਵਿੱਚ ਬਣਾਉਣ ਦੀ ਨੀਤੀ ਨੂੰ ਸਫ਼ਲਤਾ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਅਤੇ ਤਮਿਲਨਾਡੂ ਵਿੱਚ ਬਣ ਰਹੇ ਡਿਫੈਂਸ ਕੌਰੀਡੋਰ(ਰੱਖਿਆ ਗਲਿਆਰੇ) ਇਸ ਮਿਸ਼ਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇਆਪਣੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਰੱਖਿਆ ਉਪਕਰਣਾ ਦੇ ਨਿਰਯਾਤ ਨੂੰ ਵੀ ਪ੍ਰਤੋਸਾਹਨ ਦਿੱਤਾ ਜਾ ਰਿਹਾ ਹੈ
  3. ਸੈਨਿਕਾਂ ਅਤੇ ਸ਼ਹੀਦਾਂ ਦਾ ਸਨਮਾਨ ਕਰਨ ਨਾਲ ਸੈਨਿਕਾਂ ਵਿੱਚ ਆਤਮ-ਗੌਰਵ ਅਤੇ ਉਤਸਾਹ ਵਧਦਾ ਹੈ ਅਤੇ ਸਾਡੀ ਮਿਲਟਰੀ ਸਮਰੱਥਾ ਮਜ਼ਬੂਤ ਹੁੰਦੀ ਹੈ। ਇਸ ਲਈ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ - ਜਨਾਂ ਦਾ ਧਿਆਨ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੰਨ ਰੈਂਕ ਵੰਨ ਪੈਨਸ਼ਨ ਰਾਹੀਂ ਸਬਦਾ ਸੈਨਿਕਾਂ ਦੀ ਪੈਨਸ਼ਨ ਵਿੱਚ ਵਾਧਾ ਕਰਕੇ ਅਤੇ ਉਨ੍ਹਾਂ ਦੀਆਂ ਸਿਹਤ ਸੁਵਿਧਾਵਾਂ ਦਾ ਵਿਸਤਾਰ ਕਰਕੇ , ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
  4. ਅਜ਼ਾਦੀ ਦੇ ਸੱਤ ਦਹਾਕਿਆਂ ਬਾਅਦ , ਮੇਰੀ ਸਰਕਾਰ ਦੁਆਰਾ ਦਿੱਲੀ ਵਿੱਚ ਇੰਡੀਆ ਗੇਟ ਦੇ ਨੇੜੇ ਬਣਾਇਆ ਗਿਆ ਨੈਸ਼ਨਲ ਵਾਰ ਮੈਮੋਰੀਅਲ ਸ਼ਹੀਦਾਂ ਪ੍ਰਤੀ ਕ੍ਰਿਤੱਗ ਰਾਸ਼ਟਰ ਦੀ ਵਿਨਮਰ ਸ਼ਰਧਾਂਜਲੀ ਹੈ ਇਸੇ ਤਰ੍ਹਾਂ ਦੇਸ਼ ਦੀ ਸੁਰੱਖਿਆ ਵਿੱਚ ਸ਼ਹੀਦ ਹੋਣ ਵਾਲੇ ਸਾਡੇ ਪੁਲਿਸ ਬਲ ਦੇ ਜਵਾਨਾਂ ਦੀ ਸਮ੍ਰਿਤੀ ਵਿੱਚ, ਮੇਰੀ ਸਰਕਾਰ ਨੇ ਨੈਸ਼ਨਲ ਪੁਲਿਸ ਮੈਮੋਰੀਅਲ ਦਾ ਨਿਰਮਾਣ ਕੀਤਾ ਹੈ

ਮਾਣਯੋਗ ਮੈਂਬਰ ਸਾਹਿਬਾਨ,

  1. ਰਾਸ਼ਟਰ- ਨਿਰਮਾਣ ਦੇ ਪਥ ‘ਤੇ ਇਤਿਹਾਸ ਤੋਂ ਮਿਲੀ ਪ੍ਰੇਰਣਾ, ਭਵਿੱਖ ਦਾ ਸਾਡਾ ਮਾਰਗ ਹੋਰ ਖੋਲ੍ਹਦੀ ਹੈ। ਇਸ ਲਈ, ਰਾਸ਼ਟਰ-ਨਿਰਮਾਤਾਵਾਂ ਦੀ ਸਮ੍ਰਿਤੀ ਨੂੰ ਕ੍ਰਿਤੱਗਿਅਤਾ-ਪੂਰਵਕ ਸੰਜੋਣਾ-ਸਹੇਜਣਾ ਵੀ ਸਾਡੀ ਜ਼ਿੰਮੇਵਾਰੀ ਹੈਪਿਛਲੇ ਪੰਜ ਵਰ੍ਹਿਆਂ ਵਿੱਚ ਦੇਸ਼ ਵਿੱਚ ਅਨੇਕ ਅਜਿਹੇ ਕਾਰਜ ਹੋਏ ਹਨਪੂਜਨੀਕ ਬਾਪੂ ਅਤੇ ਇਤਿਹਾਸਿਕ ਢਾਂਡੀ ਮਾਰਚ ਦੇ ਸਨਮਾਨ ਵਿੱਚ ਦਾਂਡੀ ਮਿਊਜੀਅਮ ਦਾ ਨਿਰਮਾਣ ਕੀਤਾ ਗਿਆ ਹੈ। ਲੌਹਪੁਰਸ਼ ਸਰਦਾਰ ਪਟੇਲ ਪ੍ਰਤੀ ਕ੍ਰਿਤੱਗਿਅਤਾ ਪ੍ਰਗਟ ਕਰਨ ਲਈ ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ , ਸਟੈਚਿਊ ਆਵ੍ ਯੂਨਿਟੀ ਦੀ ਸਥਾਪਨਾ ਕੀਤੀ ਗਈ ਹੈ । ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਦੇ ਹੋਰ ਸੈਨਾਨੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ, ਦਿੱਲੀ ਦੇ ਲਾਲ ਕਿਲੇ ਵਿੱਚ ਕ੍ਰਾਂਤੀ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੇ ਮਹਾਪਰਿਨਿਰਵਾਣ ਸਥਲ, ਦਿੱਲੀ ਦੇ 26 ਅਲੀਪੁਰ ਰੋਡ ਨੂੰ ਨੈਸ਼ਨਲ ਮੈਮੋਰੀਅਲ ਦਾ ਸਰੂਪ ਦਿੱਤਾ ਗਿਆ ਹੈ। ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਨੂੰ ਸਨਮਾਨ ਦਿੰਦੇ ਹੋਏ ਦਿੱਲੀ ਵਿੱਚ ਇੱਕ ਮਿਊਜ਼ੀਅਮ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ
  2. ਮੇਰੀ ਸਰਕਾਰ, ਸਰਦਾਰ ਪਟੇਲ ਦੀ ਪ੍ਰੇਰਣਾ ਨਾਲ, ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਹੈ। ਇਸ ਲਈ National Ambitions ਅਤੇ Regional Aspirations ਨੂੰ ਮਹੱਤਵ ਦੇਣਾ ਜ਼ਰੂਰੀ ਹੈ। ਇਸ ਦੇ ਲਈ ਸੰਵਾਦ ਅਤੇ ਸਹਿਯੋਗ ਦੀ ਹਰ ਸੰਭਾਵਨਾ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ‘ਸਬਕਾ ਸਾਥ, ਸਬਕਾ ਵਿਕਾਸ, ਔਰ ਸਬਕਾ ਵਿਸ਼ਵਾਸ’ ਦੀ ਭਾਵਨਾ ‘ਤੇ ਚਲ ਰਹੀ ਮੇਰੀ ਸਰਕਾਰ ਦਾ ਯਤਨ ਹੈ ਕਿ ਭਾਰਤ ਦੀ ਪ੍ਰਗਤੀ ਯਾਤਰਾ ਵਿੱਚ ਕੋਈ ਵੀ ਦੇਸ਼ਵਾਸੀ ਛੁਣ ਨਾ ਸਕੇ।

ਮਾਣਯੋਗ ਮੈਂਬਰ ਸਾਹਿਬਾਨ,

  1. ਭਾਰਤ ਨੂੰ ਲੰਬੇ ਸਮੇਂ ਤੱਕ ਗੁਲਾਮੀ ਦੇ ਦੌਰ ਤੋਂ ਗੁਜਰਨਾ ਪਿਆ ਸੀ। ਲੇਕਿਨ ਉਸ ਪੂਰੇ ਦੌਰ ਵਿੱਚ ਦੇਸ਼ ਵਿੱਚ ਕਿਤੇ ਨਾ ਕਿਤੇ ਭਾਰਤਵਾਸੀ ਅਜ਼ਾਦੀ ਲਈ ਸੰਘਰਸ਼ ਕਰਦੇ ਰਹੇ ਸਨ। ਅਜ਼ਾਦੀ ਦੀ ਚਾਹਤ ਅਤੇ ਉਸ ਲਈ ਬਲੀਦਾਨ ਦੇਣ ਦੀ ਲਲਕ ਕਦੇ ਕਮਜ਼ੋਰ ਨਹੀਂ ਪਈ। ਅਜ਼ਾਦੀ ਦੀ ਇਸ ਲਲਕ ਨੇ ਸੰਨ 1942 ਵਿੱਚ ‘ਭਾਰਤ ਛੱਡੋ ਅੰਦੋਲਨ’ ਦਾ ਰੂਪ ਲਿਆ। ਤਦ ਪੂਰੇ ਦੇਸ਼ ਨੇ ਇਹ ਤੈਅ ਕੀਤਾ ਸੀ ਕਿ ਅਜ਼ਾਦੀ ਹਾਸਲ ਕਰਨੀ ਹੀ ਹੈ ਅਤੇ ਉਸ ਕੋਸ਼ਿਸ਼ ਵਿੱਚ ਆਪਣੇ ਪ੍ਰਾਣ ਤੱਕ ਨਿਛਾਵਰ ਕਰ ਦੇਣ ਹਨ। ਉਸ ਸਮੇਂ ਹਰ ਦੇਸ਼ਵਾਸੀ ਜੋ ਕੁਝ ਵੀ ਕਰ ਰਿਹਾ ਸੀ ਉਹ ਅਜ਼ਾਦੀ ਸੰਗ੍ਰਾਮ ਵਿੱਚ ਆਪਣਾ ਯੋਗਦਾਨ ਦੇਣ ਦੀ ਭਾਵਨਾ ਨਾਲ ਕਰ ਰਿਹਾ ਸੀ। ਇਸੇ ਜਨਭਾਵਨਾ ਦੀ ਸ਼ਕਤੀ ਨਾਲ, ਅਸੀਂ 1947 ਵਿੱਚ ਅਜ਼ਾਦੀ ਹਾਸਲ ਕੀਤੀ ਸੀ।
  2. ਅੱਜ ਅਸੀਂ ਸਾਰੇ, ਇੱਕ ਵਾਰ ਫਿਰ, ਇਤਿਹਾਸ ਰਚਣ ਦੇ ਮੋੜ ‘ਤੇ ਖੜ੍ਹੇ ਹਾਂ। ਅਸੀਂ ਨਵਯੁਗ ਦੇ ਸੂਤਰਪਾਤ (ਆਰੰਭ) ਲਈ ਇੱਕ ਨਵਾਂ ਅੰਦੋਲਨ ਛੇੜ ਲਈ ਤਤਪਰ ਹਾਂ। ਸਾਡਾ ਅੱਜ ਦੇ ਸੰਕਲਪ ਇਹ ਤੈਅ ਕਰਨਗੇ ਕਿ ਸਾਲ 2047 ਵਿੱਚ ਜਦੋ ਅਸੀਂ ਆਪਣੀ ਅਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ, ਤਦ ਸਾਡੇ ਦੇਸ਼ ਦਾ ਸਰੂਪ ਕੀ ਹੋਵੇਗਾ।
  3. ਅੱਜ ਸਾਡੇ ਦੇਸ਼ ਦੇ ਕੋਲ ਸੁਤੰਤਰਤਾ ਦੇ ਬਾਅਦ ਦੇ ਲਗਭਗ 72 ਵਰ੍ਹਿਆ ਦੀ ਯਾਤਰਾ ਦੇ ਜੋੜੇ ਹੋਏ ਅਨੁਭਵ ਹਨ। ਉਨ੍ਹਾਂ ਅਨੁਭਵਾਂ ਤੋਂ ਸਿਖਿਆਂ ਲੈਦੇ ਹੋਏ ਹੀ ਦੇਸ਼ ਅੱਗੇ ਵਧ ਰਿਹਾ ਹੈ। ਅਸੀਂ ਸਾਰਿਆਂ ਨੂੰ ਇਸ ਸੰਕਲਪ ਦੇ ਨਾਲ ਅੱਗੇ ਵਧਣਾ ਹੈ ਕਿ ਸਾਲ 2022 ਵਿੱਚ ਜਦੋਂ ਅਸੀਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈਏ ਤਾਂ ਨਵੇਂ ਭਾਰਤ ਦੀ ਸਾਡੀ ਪਰਿਕਲਪਨਾ ਸਾਕਾਰ ਰੂਪ ਲੈ ਚੁੱਕੀ ਹੋਵੇਗੀ। ਇਸੇ ਪ੍ਰਕਾਰ ਅਜ਼ਾਦੀ ਦੇ 75ਵੇਂ ਸਾਲ ਦੇ ਨਵੇਂ ਭਾਰਤ ਵਿੱਚ:

- ਕਿਸਾਨ ਦੀ ਆਮਦਨ ਦੁੱਗਣੀ ਹੋਵੇਗੀ;

- ਹਰ ਗ਼ਰੀਬ ਦੇ ਸਿਰ ‘ਤੇ ਪੱਕੀ ਛੱਤ ਹੋਵੇਗੀ;

- ਹਰ ਗ਼ਰੀਬ ਦੇ ਕੋਲ ਵਧੀਆ ਈਂਧਣ ਦੀ ਸੁਵਿਧਾ ਹੋਵੇਗੀ;

- ਹਰ ਗ਼ਰੀਬ ਦੇ ਕੋਲ ਬਿਜਲੀ ਦਾ ਕਨੈਕਸ਼ਨ ਹੋਵੇਗਾ;

- ਹਰ ਗ਼ਰੀਬ ਖੁੱਲ੍ਹੇ ਵਿੱਚ ਪਖਾਨੇ ਦੀ ਮਜਬੂਰੀ ਤੋਂ ਮੁਕਤ ਹੋ ਗਿਆ ਹੋਵੇਗਾ;

- ਹਰ ਗ਼ਰੀਬ ਦੀ ਪਹੁੰਚ ਵਿੱਚ ਮੈਡੀਕਲ ਸੁਵਿਧਾਵਾਂ ਹੋਣਗੀਆਂ;

- ਦੇਸ਼ ਦਾ ਹਰ ਪਿੰਡ, ਸੜਕ ਸੰਪਰਕ ਨਾਲ ਜੁੜਿਆ ਹੋਵੇਗਾ;

- ਗੰਗਾ ਦੀ ਧਾਰਾ ਅਵਿਰਲ ਅਤੇ ਨਿਰਮਲ ਹੋਵੇਗੀ;

- ਰਾਜਾ ਦੇ ਸਹਿਯੋਗ ਨਾਲ, ਅਸੀਂ 5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਬਣਾਉਣ ਦੇ ਟੀਚੇ ਦੇ ਨੇੜੇ ਹੋਵਾਂਗੇ;

- ਅਸੀਂ, ਵਿਸ਼ਵ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਵਿੱਚ ਸ਼ਾਮਲ ਹੋਣ ਵੱਲ ਵਧਾਂਗੇ;

- ਭਾਰਤੀ ਸੰਸਾਧਨਾਂ ਦੇ ਬਲ ‘ਤੇ ਕੋਈ ਦੇਸ਼ਵਾਸੀ ਪੁਲਾੜ ਵਿੱਚ ਤਿਰੰਗਾ ਲਹਿਰਾਉਏਗਾ; ਅਤੇ

- ਅਸੀਂ, ਇੱਕ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਦੇ ਨਾਲ ਵਿਸ਼ਵ ਦੇ ਵਿਕਾਸ ਨੂੰ ਅਗਵਾਈ ਦੇਣ ਲਈ ਕਦਮ ਵਧਾਵਾਂਗੇ।

ਮਾਣਯੋਗ ਮੈਂਬਰ ਸਾਹਿਬਾਨ,

  1. ਜਨਤਾ ਅਤੇ ਸਰਕਾਰ ਦੇ ਦਰਮਿਆਨ ਦੀ ਦੂਰੀ ਘੱਟ ਕਰਦੇ ਹੋਏ, ਜਨ-ਭਾਗੀਦਾਰੀ ‘ਤੇ ਜ਼ੋਰ ਦਿੱਤਾ ਜਾਵੇ ਤਾਂ ਸਰਕਾਰ ਦੀਆਂ ਯੋਜਨਾਵਾਂ ਨੂੰ ਦੇਸ਼ਵਾਸੀ ਜਨ-ਅੰਦੋਲਨ ਦਾ ਰੂਪ ਦੇ ਦਿੰਦੇ ਹਨ। ਵੱਡੇ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਇਹੀ ਤਰੀਕਾ ਹੈ। ਇਸੇ ਮਾਰਗ ‘ਤੇ ਚਲਣ ਨਾਲ ਬੇਟੀ - ਬਚਾਓ, ਬੇਟੀ- ਪੜ੍ਹਾਓਯੋਜਨਾ ਤੋਂ ਲੈ ਕੇ ਸਵੱਛ ਭਾਰਤ ਅਭਿਆਨ ਨੇ ਜਨ- ਅੰਦੋਲਨਾਂ ਦਾ ਰੂਪ ਪ੍ਰਾਪਤ ਕੀਤਾਜਨ- ਭਾਗੀਦਾਰੀ ਦੀ ਇਸ ਸ਼ਕਤੀ ਨਾਲ ਅਸੀਂ ਨਵੇਂ ਭਾਰਤ ਦੇ ਟੀਚਿਆ ਨੂੰ ਵੀ ਪ੍ਰਾਪਤ ਕਰਾਂਗੇ

ਮਾਣਯੋਗ ਮੈਂਬਰ ਸਾਹਿਬਾਨ,

  1. ਮੇਰੀ ਸਰਕਾਰ ਦਾ ਮੰਨਣਾ ਹੈ ਕਿ ਸਾਰੇ ਰਾਜਨੀਤਕ ਦਲ , ਸਾਰੇ ਰਾਜ ਅਤੇ 130 ਕਰੋੜ ਦੇਸ਼ਵਾਸੀ, ਭਾਰਤ ਦੇ ਸਮੁੱਚੇ ਅਤੇ ਤੇਜ਼ ਵਿਕਾਸ ਲਈ ਇੱਕਮਤ ਹਨਸਾਡੇ ਜੀਵੰਤ ਲੋਕਤੰਤਰ ਵਿੱਚ ਢੁੱਕਵੀ ਪਕਿਆਈ ਆ ਗਈ ਹੈਪਿਛਲੇ ਕੁਝ ਦਹਾਕਿਆਂ ਦੇ ਦੌਰਾਨ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਅਕਸਰ ਕੋਈ ਨਾ ਕੋਈ ਚੋਣਾਂ ਆਯੋਜਿਤ ਹੁੰਦੀਆਂ ਰਹਿਣ ਨਾਲ ਵਿਕਾਸ ਦੀ ਰਫ਼ਤਾਰ ਅਤੇ ਨਿਰੰਤਰਤਾ ਪ੍ਰਭਾਵਿਤ ਹੁੰਦੀ ਰਹੀ ਹੈ । ਸਾਡੇ ਦੇਸ਼ਵਾਸੀਆਂ ਨੇ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁੱਦਿਆਂ ‘ਤੇ , ਆਪਣਾ ਸਪਸ਼ਟ ਫ਼ੈਸਲਾ ਪ੍ਰਗਟ ਕਰਕੇ , ਵਿਵੇਕ ਅਤੇ ਸਮਝਦਾਰੀ ਦਾ ਪ੍ਰਦਰਸ਼ਨ ਕੀਤਾ ਹੈਅੱਜ ਸਮੇਂ ਦੀ ਮੰਗ ਹੈ ਕਿ ਇੱਕ ਰਾਸ਼ਟਰ - ਇਕੱਠੀ ਚੋਣ ਦੀ ਵਿਵਸਥਾ ਲਿਆਂਦੀ ਜਾਵੇ ਜਿਸ ਦੇ ਨਾਲ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ ਅਤੇ ਦੇਸ਼ਵਾਸੀਆਂ ਨੂੰ ਲਾਭ ਹੋਵੇਅਜਿਹੀ ਵਿਵਸਥਾ ਹੋਣ ‘ਤੇ ਸਾਰੇ ਰਾਜਨੀਤਕ ਦਲ ਆਪਣੀ ਵਿਚਾਰਧਾਰਾ ਦੇ ਅਨੁਰੂਪ, ਵਿਕਾਸ ਅਤੇ ਜਨ ਕਲਿਆਣ ਦੇ ਕੰਮਾਂ ਵਿੱਚ ਆਪਣੀ ਊਰਜਾ ਦਾ ਹੋਰ ਅਧਿਕ ਉਪਯੋਗ ਕਰ ਸਕਣਗੇਅਤ: ਮੈਂ ਸਾਰੇ ਸਾਂਸਦਾਂ ਨੂੰ ਸੱਦਾ ਦਿੰਦਾ ਹਾਂ ਦਾ ਅਭਾਰ ਕਰਦਾ ਹਾਂ ਕਿ ਉਹ ਇੱਕ ਰਾਸ਼ਟਰ ਇੱਕਠੀ ਦੇ ਵਿਕਾਸਮੁਖੀ ਪ੍ਰਸਤਾਵ ‘ਤੇ ਗੰਭੀਰਤਾ -ਨਾਲ ਵਿਚਾਰ ਕਰਨ।

ਮਾਣਯੋਗ ਮੈਂਬਰ ਸਾਹਿਬਾਨ,

  1. ਇਸੇ ਵਰ੍ਹੇ, ਸਾਡੇ ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਣ ਦੇ 70 ਵਰ੍ਹੇ ਵੀ ਪੂਰੇ ਹੋ ਰਹੇ ਹਨ। ਸਾਂਸਦ ਦੇ ਰੂਪ ਵਿੱਚ ਆਪ ਸਾਰਿਆਂ ਨੇ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਦੇ ਨਾਲ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਦੀ ਪ੍ਰਤਿੱਗਿਆਂ ਲਈ ਹੈ। ਸਾਡੇ ਸਾਰਿਆ ਲਈ ਸੰਵਿਧਾਨ ਹੀ ਸਰਬਉੱਚ ਹੈ। ਸਾਡੇ ਸੰਵਿਧਾਨ ਦੇ ਪ੍ਰਮੁੱਖ ਸ਼ਿਲਪੀ ਬਾਬਾਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੇ ਕਿਹਾ ਸੀ ਕਿ ਦੇਸ ਦੇ ਸਮਾਜਿਕ ਅਤੇ ਆਰਥਿਕ ਉਦੇਸ਼ਾਂ ਦੀ ਪ੍ਰਾਪਤੀ ਲਈ ਸੰਵਿਧਾਨ-ਅਨੁਕੂਲ ਤਰੀਕੇ ਹੀ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ
  2. ਸਾਡਾ ਸੰਵਿਧਾਨ, ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆ; ਸੁਤੰਤਰਾ, ਸਮਾਨਤਾ ਅਤੇ ਵਿਅਕਤੀ ਦੀ ਗਰਿਮਾ ਅਤੇ ਭਾਈਚਾਰੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।
  3. ਮੈਨੂੰ ਵਿਸ਼ਵਾਸ ਹੈ ਕਿ ਰਾਜ ਸਭਾ ਅਤੇ ਲੋਕ ਸਭਾ ਦੇ ਤੁਸੀਂ ਸਾਰੇ ਮੈਂਬਰ-ਸਾਹਿਬਾਨ, ਸਾਂਸਦ ਦੇ ਰੂਪ ਵਿੱਚ ਆਪਣੇ ਕਰਤੱਵਾਂ ਨੂੰ ਭਲੀ-ਭਾਂਤੀ ਨਿਭਾਉਂਦੇ ਹੋਏ ਸੰਵਿਧਾਨ ਦੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਆਪਣਾ ਅਮੁੱਲ ਯੋਗਦਾਨ ਦਿਓਗੇ। ਇਸ ਪ੍ਰਕਾਰ, ਆਪ ਸਾਰੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਆਪਣੀ ਪ੍ਰਭਾਵੀ ਭੂਮਿਕਾ ਨਿਭਾਓਗੇ।
  4. ਜਨ-ਪ੍ਰਤੀਨਿਧੀ ਅਤੇ ਦੇਸ਼ ਦੇ ਨਾਗਰਿਕ ਦੇ ਤੌਰ ‘ਤੇ ਸਾਨੂੰ ਸਾਰਿਆਂ ਨੂੰ ਆਪਣੇ ਕਰਤੱਵਾਂ ਨੂੰ ਪ੍ਰਾਥਮਿਕਤਾ ਦੇਣੀ ਹੋਵੇਗੀ। ਤਦ ਦੇਸ਼ਵਾਸੀਆਂ ਨੂੰ ਅਸੀਂ, ਨਾਗਰਿਕ-ਕਰਤੱਵਾਂ ਦੇ ਪਾਲਣ ਦੀ ਪ੍ਰੇਰਣਾ ਦੇ ਸਕਾਗੇ।
  5. ਤੁਹਾਨੂੰ ਸਾਰੇ ਸਾਂਸਦਾਂ ਨੂੰ ਮੇਰਾ ਸੁਝਾਅ ਹੈ ਕਿ ਆਪ ਗਾਂਧੀ ਜੀ ਦੇ ਮੂਲ ਮੰਤਰਾਂ ਨੂੰ ਹਮੇਸ਼ਾ ਯਾਦ ਰੱਖੋ। ਗਾਂਧੀ ਜੀ ਨੇ ਕਿਹਾ ਸੀ ਕਿ ਸਾਡਾ ਹਰ ਫੈਸਲਾ ਇਸ ਗੱਲ ‘ਤੇ ਨਿਰਭਰ ਹੋਣਾ ਚਾਹੀਦਾ ਹੈ ਕਿ ਉਸ ਦਾ ਪ੍ਰਭਾਵ ਸਮਾਜ ਦੇ ਸਭ ਤੋਂ ਗ਼ਰੀਬ ਅਤੇ ਕਮਜ਼ੋਰ ਵਿਅਕਤੀ ‘ਤੇ ਕੀ ਪਵੇਗਾ। ਉਸ ਵੀ ਉਸ ਮਤਦਾਤਾ ਨੂੰ ਯਾਦ ਰੱਖੋ ਜੋ ਆਪਣਾ ਸਾਰਾ ਕੰਮ ਛੱਡਕੇ, ਤਮਾਮ ਕਠਿਨਾਈਆਂ ਵਿੱਚ, ਵੋਟ ਪਾਉਣ ਲਈ ਨਿਕਲਿਆ, ਪੋਲਿੰਗ ਬੂਥ ਤੱਕ ਗਿਆ ਅਤੇ ਮਤਦਾਨ ਕਰਕੇ ਦੇਸ਼ ਪ੍ਰਤੀ ਆਪਣਾ ਕਰਤੱਵ ਨਿਭਾਇਆ। ਉਸ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨਾ ਹੀ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
  6. ਮੈਂ ਆਪ ਸਾਰਿਆਂ ਨੂੰ ਅਗਲੀ 5 ਸਾਲਾਂ ਦੌਰਾਨ ਭਾਰਤ ਦੇ ਨਵ-ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਆਪਣੇ ਕਰਤੱਵਾਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ ਦਾ ਸੱਦਾ ਦਿੰਦੇ ਹੋਏ, ਆਪ ਸਾਰਿਆਂ ਨੂੰ ਫਿਰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਜੈ ਹਿੰਦ!

*****

ਏਕੇਟੀ/ਏਕੇਪੀ/ਐੱਸਬੀਪੀ


(Release ID: 1576146) Visitor Counter : 363


Read this release in: English