ਜਲ ਸ਼ਕਤੀ ਮੰਤਰਾਲਾ

ਭਾਰਤ ਨੂੰ ਸੋਕੇ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਇਕ ਸਮੁੱਚੀ ਪਹੁੰਚ ਅਪਣਾਉਣ ਦੀ ਲੋੜ - ਸ਼ੇਖਾਵਤ

Posted On: 26 JUN 2019 3:30PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਮੌਸਮ ਦੀ ਤਬਦੀਲੀ ਅਤੇ ਮੌਨਸੂਨ ਦੀ ਅਨਿਸ਼ਚਤਤਾ ਦੀਆਂ ਚੁਣੌਤੀਆਂ ਭਾਰਤ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਜੋਂ ਸਾਹਮਣੇ ਆਈਆਂ ਹਨਇੱਥੇ ਹੜ੍ਹ ਪ੍ਰਬੰਧਨ ਬਾਰੇ ਇੱਕ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸੋਕੇ ਅਤੇ ਹੜ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਮੁੱਚੀ ਪਹੁੰਚ ਅਪਣਾਉਣ ਦੀ ਲੋੜ ਹੈਉਨ੍ਹਾਂ ਕਿਹਾ ਕਿ ਜਿਵੇਂ ਕਿ ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਆਪਣੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਜਲਦੀ ਹੀ ਮਨਾਉਣ ਵਾਲਾ ਹੈ, ਸੰਗਠਨ ਦੀ ਸਿਆਣਪ (ਕੁਸ਼ਲਤਾ/ਸੂਝ) ਦਾ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਅੱਗੇ ਲਿਜਾ ਕੇ ਇਸ ਦੇ ਵਿਵਹਾਰਕ ਹੱਲ ਲੱਭੇ ਜਾਣੇ ਚਾਹੀਦੇ ਹਨ

ਇਸ ਮੌਕੇ 'ਤੇ ਬੋਲਦੇ ਹੋਏ, ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਭਾਰਤ ਵਿੱਚ ਅਸਾਮ ਅਤੇ ਉੱਤਰੀ ਬਿਹਾਰ ਵਰਗੇ ਰਾਜਾਂ ਨੂੰ ਹਰ ਸਾਲ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਵੀਂ ਟੈਕਨੋਲੋਜੀ ਦੇ ਆਗਮਨ ਨਾਲ ਸੀਡਬਲਿਊਸੀ ਹੁਣ 3-4 ਦਿਨ ਪਹਿਲਾਂ ਹੀ ਹੜ੍ਹਾਂ ਬਾਰੇ ਭਵਿੱਖਬਾਣੀ ਕਰਨ ਦੇ ਯੋਗ ਹੋ ਗਿਆ ਹੈਉਨ੍ਹਾਂ ਕਿਹਾ ਕਿ ਨੁਕਸਦਾਰ ਯੋਜਨਾਬੰਦੀ ਕਾਰਨ ਸਾਡੇ ਕਈ ਸ਼ਹਿਰਾਂ ਨੂੰ ਮੌਨਸੂਨ ਦੌਰਾਨ ਸੇਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈਉਨ੍ਹਾਂ ਸਥਾਨਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੁਣੌਤੀ ਨਾਲ ਨਜਿੱਠਣ ਲਈ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਨ

 

ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਵੱਲੋਂ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ), ਹੈਦਰਾਬਾਦ ਦੀ ਤਕਨੀਕੀ ਮਦਦ ਨਾਲ ਇੱਕ ਅਧਿਐਨ ''ਰੀਅਸੈੱਸਮੈਂਟ ਆਵ੍ ਵਾਟਰ ਅਵੇਲੇਬਿਲਿਟੀ ਆਵ੍ ਰਿਵਰ ਬੇਸਿਨਜ਼ ਇਨ ਇੰਡੀਆ ਯੂਜ਼ਿੰਗ ਸਪੇਸ ਇਨਪੁਟਸ'' ਦੇਸ਼ ਵਿੱਚ ਔਸਤ ਸਲਾਨਾ ਜਲ ਸੰਸਾਧਨਾਂ ਦੀ ਸਮੀਖਿਆ ਕਰਨ ਲਈ ਕਰਵਾਇਆ ਜਾ ਰਿਹਾ ਹੈਭਾਰਤ ਦੇ 20 ਬੇਟ ਵਿੱਚ ਔਸਤ ਸਲਾਨਾ ਪਾਣੀ 1999.20 ਬਿਲੀਅਨ ਕਿਊਬਿਕ ਮੀਟਰ (ਬੀਸੀਐੱਮ) ਹੈਪੂਰੀ ਤਰ੍ਹਾਂ ਵਿਗਿਆਨ ਅਧਾਰਤ ਸਟੇਟ ਆਵ੍ ਦਿ ਆਰਟ ਮਾਡਲਿੰਗ ਟੂਲਜ਼ ਅਤੇ ਉਪਗ੍ਰਹਿ ਡਾਟਾ ਦੀ ਵਰਤੋਂ ਇਸ ਅਧਿਐਨ ਵਿੱਚ ਕੀਤੀ ਗਈ ਹੈਕਮੇਟੀ ਵੱਲੋਂ ਮੁੜ ਜਾਇਜ਼ੇ ਦੇ ਢੰਗ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ ਹੈਇਸ ਕਮੇਟੀ ਵਿੱਚ ਸੀਡਬਲਿਊਸੀ, ਐੱਨਆਰਐੱਸਸੀ, ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਤੇ ਅਕਾਦਮਿਕ ਮਾਹਿਰ ਸ਼ਾਮਲ ਹਨਅਧਿਐਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਵਰਖਾ ਦੀ ਸ਼ਮੂਲੀਅਤ, ਜ਼ਮੀਨ ਦੀ ਵਰਤੋਂ, ਜ਼ਮੀਨ ਦਾ ਖੇਤਰ, ਮੰਗ ਦਾ ਸਹੀ ਜਾਇਜ਼ਾ, ਵਾਸ਼ਪੀਕਰਨ, ਮਿੱਟੀ ਦਾ ਸਿੱਲ੍ਹਾਪਣ ਅਤੇ ਬੇਸਿਨ ਦਾ ਵਿਕਾਸ ਅਤੇ ਉਪ-ਬੇਸਿਨ ਦੇ ਅਧਾਰ ਤੇ ਮਾਡਲਸ ਦਾ ਪਤਾ ਲਗਾਉਣਾ ਹਨਇਹ ਕੰਮ ਇੱਕ ਸਾਫਟਵੇਅਰ ''ਵਾਟਰ ਰਿਸੋਰਸਿਜ਼ ਅਸੈੱਸਮੈਂਟ ਟੂਲ (ਡਬਲਿਊਆਰਏਟੀ)'' ਦੀ ਮਦਦ ਨਾਲ ਕੀਤਾ ਜਾਵੇਗਾ ਜੋ ਕਿ ਐੱਨਆਰਐੱਸਸੀ ਵੱਲੋਂ ਵਿਕਸਿਤ ਕੀਤਾ ਗਿਆ ਹੈਇਸ ਅਧਿਐਨ ਦੇ ਨਤੀਜੇ ਢੁਕਵੀਂ ਯੋਜਨਾਬੰਦੀ ਅਤੇ ਦੇਸ਼ ਦੇ ਜਲ ਸੰਸਾਧਨਾਂ ਦੇ ਵਿਕਾਸ ਲਈ ਕਾਫੀ ਲਾਹੇਵੰਦ ਹੋਣਗੇ

 

ਬਾਅਦ ਵਿੱਚ ਸ਼੍ਰੀ ਸ਼ੇਖਾਵਤ ਨੇ ਇੱਕ ਪੁਸਤਕ ''ਰੀਅਸੈੱਸਮੈਂਟ ਆਵ੍ ਵਾਟਰ ਅਵੇਲੇਬਿਲਿਟੀ ਇਨ ਇੰਡੀਆ ਯੂਜ਼ਿੰਗ ਸਪੇਸ ਇਨਪੁਟਸ'' ਜਾਰੀ ਕੀਤੀ

 

ਐੱਸਐੱਨਸੀ



(Release ID: 1575856) Visitor Counter : 74


Read this release in: English