ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਕਾਸ਼ਨ ਡਿਵੀਜ਼ਨ ‘ਗੀਤ ਰਾਮਾਇਣ’ ਦਾ ਹਿੰਦੀ ਰੂਪਾਂਤਰਣ ਲਿਆਵੇਗੀ
Posted On:
24 JUN 2019 6:30PM by PIB Chandigarh
ਪ੍ਰਕਾਸ਼ਨ ਡਿਵੀਜ਼ਨ ਸ਼੍ਰੀ ਦੱਤ ਪ੍ਰਸਾਦ ਜੋਗ ਦੇ ‘ਗੀਤ ਰਾਮਾਇਣ’ ਦਾ ਹਿੰਦੀ ਰੂਪਾਂਤਰਣ ਲਿਆਵੇਗੀ। ਇਹ ਫ਼ੈਸਲਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇੱਕ ਬੈਠਕ ਵਿੱਚ ਕੀਤਾ।
ਸ਼੍ਰੀ ਜਾਵਡੇਕਰ ਨੇ ਇਸ ਗੱਲ ਦੀ ਜਾਣਕਾਰੀ ਆਯੁਸ਼ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਨਾਇਕ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ, ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਅਤੇ ਗੋਆ ਦੇ ਕਲਾ ਅਤੇ ਸੱਭਿਆਚਾਰ, ਕਬਾਇਲੀ ਭਲਾਈ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਗੋਵਿੰਦ ਐੱਸ. ਗਾਵੜੇ ਨੂੰ ਪੱਤਰਾਂ ਰਾਹੀਂ ਵੀ ਦਿੱਤੀ ।
ਗੀਤ ਰਾਮਾਇਣ ਬਾਰੇ
ਇਹ ਮਹਾਕਾਵਿ ਰਾਮਾਇਣ ਦੀਆਂ ਘਟਨਾਵਾਂ ਦਾ ਕ੍ਰਮਵਾਰ ਵਰਣਨ ਕਰਨ ਵਾਲੇ 56 ਮਰਾਠੀ ਗੀਤਾਂ ਦਾ ਸੰਗ੍ਰਹਿ ਹੈ । ਸਾਲ 1955 - 1956 ਵਿੱਚ ਇਸ ਦਾ ਪ੍ਰਸਾਰਣ (ਆਕਾਸ਼ਵਾਣੀ) ਆਲ ਇੰਡੀਆ ਰੇਡੀਓ, ਪੁਣੇ ਦੁਆਰਾ ਕੀਤਾ ਗਿਆ ਸੀ। ‘ਗੀਤ ਰਾਮਾਇਣ’ ਨੂੰ ਉਸ ਦੇ ਗੀਤ, ਸੰਗੀਤ ਅਤੇ ਗਾਇਨ ਲਈ ਸਲਾਹਿਆ ਗਿਆ। ਜੀ. ਡੀ. ਮਡਗੁਲਕਰ ਦੁਆਰਾ ਲਿਖੇ ਅਤੇ ਸੁਧੀਰ ਫੜਕੇ ਦੀ ਸੰਗੀਤ ਰਚਨਾ ਵਾਲੇ ਇਨ੍ਹਾਂ ਗੀਤਾਂ ਨੂੰ “ਮਰਾਠੀ ਸੁਗਮ ਸੰਗੀਤ ਦਾ ਮੀਲ ਦਾ ਪੱਥਰ’’ ਅਤੇ ਰਾਮਾਇਣ ਦਾ “ਸਭ ਤੋਂ ਮਕਬੂਲ” ਮਰਾਠੀ ਸੰਸਕਰਨ ਮੰਨਿਆ ਜਾਂਦਾ ਹੈ ।
(Release ID: 1575565)