ਜਲ ਸ਼ਕਤੀ ਮੰਤਰਾਲਾ

ਜਲ ਦੀ ਸਹੀ ਵਰਤੋਂ ਨਾਲ ਭਾਰਤ ਭਵਿੱਖ ਦੀਆਂ ਕੁਦਰਤੀ ਆਪਦਾਵਾਂ ਤੋਂ ਸੁਰੱਖਿਅਤ ਰਹਿ ਸਕਦਾ ਹੈ - ਸ਼੍ਰੀ ਸ਼ੇਖਾਵਤ

ਵਾਪਕੋਸ ਨੇ “ਸਾਡੀ ਨਦੀ , ਸਾਡਾ ਭਵਿੱਖ” ਅਤੇ “ਰੁੱਖ ਲਗਾਓ , ਜੀਵਨ ਬਚਾਓ” ਪ੍ਰੋਗਰਾਮ ਆਯੋਜਿਤ ਕੀਤੇ

Posted On: 24 JUN 2019 3:31PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਜਲ ਉਪਲਬਧਤਾ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਵਧਦੀ ਜਨਸੰਖਿਆ ਨੇ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ । ਨਵੀਂ ਦਿੱਲੀ ਵਿੱਚ ਆਈਟੀਓ ਦੇ ਨਜ਼ਦੀਕ ਸਥਿਤ ਛਠ ਘਾਟ ਉੱਤੇ ਆਯੋਜਿਤ ਪ੍ਰੀ-ਗੋਲਡਨ ਜੁਬਲੀ ਸਮਾਰੋਹ ਸਮੇਂ ਸੰਬੋਧਨ ਕਰਦੇ ਹੋਏ, ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਜਲ ਦੀ ਹਰੇਕ ਇੱਕ ਬੂੰਦ ਨੂੰ ਬਚਾਉਣਾ ਅਤੇ ਸੰਭਾਲਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਜਲ ਦੀ ਉਚਿਤ ਵਰਤੋਂ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ।

ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਭਾਰਤ ਨੇ ਅਨਾਜ ਨਿਰਯਾਤ ਕਰਨ ਵਾਲੇ ਦੇਸ਼ ਦੀ ਵਿਸ਼ੇਸ਼ਤਾ ਹਾਸਲ ਕੀਤੀ ਹੈ । ਪਹਿਲਾਂ ਸਾਡੇ ਦੇਸ਼ ਵਿੱਚ ਅਨਾਜ ਦੀ ਕਮੀ ਸੀ । ਨਿਕਟ ਭਵਿੱਖ ਵਿੱਚ ਜਲ ਦੀ ਕਮੀ ਨਾਲ ਸਥਿਤੀ ਖ਼ਰਾਬ ਹੋ ਸਕਦੀ ਹੈ । ਪਾਣੀ ਦੇ ਪਰੰਪਰਾਗਤ ਸਰੋਤਾਂ ਦੀ ਪੁਨਰਜੀਵਿਤ ਕੀਤੇ ਜਾਣ ਦੀ ਲੋੜ ਹੈ ਅਤੇ ਪਾਣੀ ਦੀ ਸੰਭਾਲ ਲਈ ਹੋਰ ਸਸ਼ਕਤ ਯਤਨ ਕੀਤੇ ਜਾਣੇ ਚਾਹੀਦੇ ਹਨ ।

 

ਵਾਪਕੋਸ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਸੰਗਠਨ ਨੇ ਵਿਕਾਸ ਕਾਰਜਾਂ ਲਈ ਨਵੇਂ ਤਰੀਕੇ ਅਪਣਾਏ ਹਨ ਅਤੇ ਚੁਣੌਤੀਪੂਰਨ ਸਮਾਜਕ ਸਮੱਸਿਆਵਾਂ ਦੇ ਹੱਲ ਲਈ ਵੀ ਯੋਗਦਾਨ ਦਿੱਤਾ ਹੈ । ਵਾਪਕੋਸ ਦਾ ਉਦੇਸ਼ ਹੈ - ਵਿਚਾਰਾਂ ਦੇ ਲਾਗੂਕਰਨ ਲਈ ਰੂਪ-ਰੇਖਾ ਤਿਆਰ ਕਰਨਾ ਅਤੇ ਫਿਰ ਇਸ ਨੂੰ ਲਾਗੂ ਕਰਨਾ ।

 

ਕੇਂਦਰੀ ਜਲ ਸ਼ਕਤੀ ਰਾਜ ਮੰਤਰੀ, ਸ਼੍ਰੀ ਰਤਨ ਲਾਲ ਕਟਾਰੀਆ ਨੇ ਇਸ ਮੌਕੇ ਕਿਹਾ ਕਿ 2 ਅਕਤੂਬਰ , 2014 ਨੂੰ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਹੋਈ ਸੀ । ਇਹ ਪ੍ਰੋਗਰਾਮ ਹੁਣ ਜਨ ਅੰਦੋਲਨ ਦਾ ਰੂਪ ਲੈ ਚੁੱਕਿਆ ਹੈ । ਘਰਾਂ ਨੂੰ ਪਾਈਪ ਦੁਆਰਾ ਜਲ ਸਪਲਾਈ ਦਾ ਪ੍ਰੋਗਰਾਮ ਵੀ ਉਸੇ ਤਰ੍ਹਾਂ ਸਫਲ ਹੋਵੇਗਾ , ਕਿਉਂਕਿ ਪ੍ਰਧਾਨ ਮੰਤਰੀ ਇਸ ਉਦੇਸ਼ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਨ ।

ਇਸ ਮੌਕੇ ਉੱਤੇ ਵਾਪਕੋਸ ਦੇ ਸੀਐੱਮਡੀ ਸ਼੍ਰੀ ਆਰ.ਕੇ. ਗੁਪਤਾ ਨੇ ਕਿਹਾ ਕਿ ਵਾਪਕੋਸ ਤਕਨੀਕੀ ਸਲਾਹ-ਮਸ਼ਵਰਾ ਦੇਣ ਵਾਲਾ ਅਤੇ ਈਪੀਸੀ ਪ੍ਰਮੁੱਖ ਸੰਗਠਨ ਹਨ । ਜਿਸ ਨੇ ਵਿਸ਼ਵ ਪੱਧਰ ਉੱਤੇ ਜਲ, ਊਰਜਾ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਮਜ਼ਬੂਤ ਹੋਂਦ ਬਣਾਈ ਹੈ । ਵਾਪਕੋਸ ਨੇ ਏਸ਼ੀਆ , ਅਫ਼ਰੀਕਾ , ਮੱਧ ਪੂਰਬ ਦੱਖਣ ਅਮਰੀਕਾ ਅਤੇ ਪ੍ਰਸ਼ਾਂਤ ਸਾਗਰ ਟਾਪੂਆਂ ਵਿੱਚ ਸਲਾਹ-ਮਸ਼ਵਰੇ ਨਾਲ ਸਬੰਧਤ ਕਾਰਜਾਂ ਨੂੰ ਪੂਰਾ ਕੀਤਾ ਹੈ । ਇਹ ਸੰਗਠਨ 47 ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ ।

ਇਸ ਦੇ ਬਾਅਦ ਕੇਂਦਰੀ ਮੰਤਰੀਆਂ ਅਤੇ ਸਕੱਤਰ ਸ਼੍ਰੀ ਯੂ.ਪੀ. ਸਿੰਘ ਨਾਲ ਵਾਪਕੋਸ ਦੇ ਕਰਮਚਾਰੀਆਂ, ਗ਼ੈਰ ਸਰਕਾਰੀ ਸੰਗਠਨ (ਐੱਨਜੀਓ) ਦੇ ਮੈਬਰਾਂ , ਸਧਾਰਨ ਲੋਕਾਂ ਨੇ ਯਮੁਨਾ ਨਦੀ ਦੇ ਛਠ ਘਾਟ , ਸ਼ਿਆਮ ਘਾਟ , ਕੁਦਸਿਯਾ ਘਾਟ ਅਤੇ ਯਮਨੇਸ਼ਵਰ ਘਾਟ ਉੱਤੇ ਸਫਾਈ ਅਭਿਆਨ ਚਲਾਇਆ ਅਤੇ ਪੌਦੇ ਲਗਾਏ । ਵਾਪਕੋਸ ਦਾ ਆਦਰਸ਼ ਵਾਕ ਹੈ - ਸਾਡੀ ਨਦੀ , ਸਾਡਾ ਭਵਿੱਖਅਤੇ ਰੁੱਖ ਲਗਾਓ , ਜੀਵਨ ਬਚਾਓ

 

 

ਐੱਸਐੱਨਸੀ



(Release ID: 1575466) Visitor Counter : 101


Read this release in: English