ਪ੍ਰਧਾਨ ਮੰਤਰੀ ਦਫਤਰ
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਰਾਂਚੀ ਵਿੱਚ ਸਮੂਹਿਕ ਯੋਗ ਅਭਿਆਸ ਦੀ ਅਗਵਾਈ ਕੀਤੀ
Posted On:
21 JUN 2019 9:57AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਰਾਂਚੀ ਵਿੱਚ ਸਮੂਹਿਕ ਯੋਗ ਅਭਿਆਸ ਵਿੱਚ ਹਿੱਸਾ ਲਿਆ।
ਯੋਗ ਅਭਿਆਸ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਆਪਣਾ ਸੰਬੋਧਨ ਸ਼ੁਰੂ ਕਰਦਿਆਂ ਕਿਹਾ, ‘ਸਾਡਾ ਆਦਰਸ਼ ਵਾਕ ਸ਼ਾਂਤੀ, ਸਦਭਾਵ ਅਤੇ ਪ੍ਰਗਤੀ ਲਈ ਯੋਗ ਹੋਣਾ ਚਾਹੀਦਾ ਹੈ।’
ਇਸ ਮੌਕੇ ਉੱਤੇ ਸਾਰਿਆਂ ਨੂੰ ਵਧਾਈ ਦਿੰਦਿਆਂ, ਉਨ੍ਹਾਂ ਨੇ ਯੋਗ ਦੇ ਸੰਦੇਸ਼ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੀਡੀਆ ਕਰਮਚਾਰੀਆਂ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਦੀ ਸ਼ਲਾਘਾ ਕੀਤੀ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਧੁਨਿਕ ਯੋਗ ਦੇ ਸੰਦੇਸ਼ ਨੂੰ ਸ਼ਹਿਰਾਂ ਤੋਂ ਪਿੰਡਾਂ ਤੱਕ ਅਤੇ ਗ਼ਰੀਬ ਅਤੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਦੇ ਘਰਾਂ ਤੱਕ ਪੰਹੁਚਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਯੋਗ ਨੂੰ ਬਿਮਾਰੀਆਂ ਕਰਕੇ ਸਭ ਤੋਂ ਜ਼ਿਆਦਾ ਤਕਲੀਫ ਉਠਾਉਣ ਵਾਲੇ ਗ਼ਰੀਬ ਅਤੇ ਆਦਿਵਾਸੀ ਲੋਕਾਂ ਦੇ ਜੀਵਨ ਦਾ ਅਭਿੰਨ ਅੰਗ ਬਣਾਏ ਜਾਣ ਉੱਤੇ ਜ਼ੋਰ ਦਿੱਤਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਬਦਲਦੇ ਸਮੇਂ ਵਿੱਚ ਸਾਡਾ ਧਿਆਨ ਰੋਗ ਤੋਂ ਬਚਣ ਦੇ ਨਾਲ ਤੰਦਰੁਸਤੀ ਉੱਤੇ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਯੋਗ ਸਾਨੂੰ ਅਰੋਗ ਹੋਣ ਦੀ ਇਹ ਸ਼ਕਤੀ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ, ਯੋਗ ਦੀ ਮੂਲ ਭਾਵਨਾ ਅਤੇ ਪ੍ਰਾਚੀਨ ਭਾਰਤੀ ਦਰਸ਼ਨ ਇਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦੇਰ ਲਈ ਜ਼ਮੀਨ ਜਾਂ ਚਟਾਈ 'ਤੇ ਕੁਝ ਗਤੀਵਿਧੀਆਂ ਕਰਨ ਮਾਤਰ ਨਾਲ ਹੀ ਯੋਗ ਦਾ ਉਦੇਸ਼ ਪੂਰਾ ਨਹੀਂ ਹੁੰਦਾ। ਉਨ੍ਹਾਂ ਕਿਹਾ, ਯੋਗ ਇੱਕ ਅਨੁਸ਼ਾਸਨ ਅਤੇ ਸਮਰਪਣ ਹੈ, ਅਤੇ ਇਸ ਦਾ ਜੀਵਨ ਭਰ ਪਾਲਣ ਕੀਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਯੋਗ ਨੂੰ ਉਮਰ, ਰੰਗ, ਜਾਤ, ਫਿਰਕੇ, ਮਤ, ਪੰਥ, ਅਮੀਰੀ, ਗ਼ਰੀਬੀ ਅਤੇ ਦੇਸ਼ਾਂ ਦੀਆਂ ਸੀਮਾਵਾਂ ਤੋਂ ਪਰੇ ਦੱਸਦੇ ਹੋਏ ਕਿਹਾ ਕਿ ਯੋਗ ਸਭ ਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਡਰਾਇੰਗ ਰੂਮਾਂ ਤੋਂ ਲੈਕੇ ਬੋਰਡ ਰੂਮਾਂ ਤੱਕ, ਪਾਰਕਾਂ ਤੋਂ ਲੈਕੇ ਸਪੋਰਟਸ ਕੰਪਲੈਕਸਾਂ ਤੱਕ, ਗਲੀਆਂ ਤੋਂ ਲੈਕੇ ਵੈੱਲਨੈੱਸ ਸੈਂਟਰਾਂ ਤੱਕ, ਯੋਗ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਯੋਗ ਪ੍ਰਾਚੀਨ ਅਤੇ ਆਧੁਨਿਕ ਦੋਵੇਂ ਹੈ। ਉਨ੍ਹਾਂ ਹੋਰ ਕਿਹਾ, ਇਹ ਸਥਿਰ ਅਤੇ ਨਿਰੰਤਰ ਵਿਕਸਿਤ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਸਦੀਆਂ ਤੋਂ, ਯੋਗ ਦਾ ਸਾਰ ਇੱਕ ਹੀ ਰਿਹਾ ਹੈ - ਤੰਦਰੁਸਤ ਸਰੀਰ, ਸਥਿਰ ਮਨ, ਅਤੇ ਏਕਤਾ ਦੀ ਭਾਵਨਾ। ਉਨ੍ਹਾਂ ਕਿਹਾ, ਯੋਗ ਗਿਆਨ, ਕਰਮ ਅਤੇ ਭਗਤੀ ਦਾ ਇੱਕ ਆਦਰਸ਼ ਮਿਸ਼ਰਣ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਯੋਗ ਨੂੰ ਆਪਣਾ ਰਹੀ ਹੈ, ਸਾਨੂੰ ਇਸ ਵਿਸ਼ੇ ਸਬੰਧੀ ਖੋਜ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਡੀਸਿਨ, ਫਿਜ਼ੀਓਥੈਰੇਪੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੇ ਵਿਸ਼ਿਆਂ ਨਾਲ ਯੋਗ ਨੂੰ ਜੋੜਿਆ ਜਾਣਾ ਚਾਹੀਦਾ ਹੈ।
***
(Release ID: 1575344)
ਵਿਜ਼ੀਟਰ ਕਾਊਂਟਰ : 96