ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ “ਇਕਨੌਮਿਕ ਪੌਲਿਸੀ-ਦ ਰੋਡ ਅਹੈੱਡ” (ਆਰਥਿਕ ਨੀਤੀ - ਅਗਲਾ ਰਾਹ) ਦੇ ਵਿਸ਼ੇ 'ਤੇ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਕੀਤੀ

ਗਰੁੱਪਾਂ ਨੇ ਪ੍ਰਮੁੱਖ ਆਰਥਿਕ ਵਿਸ਼ਿਆਂ 'ਤੇ ਪੇਸ਼ਕਾਰੀਆਂ ਦਿੱਤੀਆਂ

Posted On: 22 JUN 2019 7:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਤੀ ਆਯੋਗ ਵੱਲੋਂ ਆਯੋਜਿਤ 'ਇਕਨੌਮਿਕ ਪੌਲਿਸੀ-ਦ ਰੋਡ ਅਹੈੱਡ' (ਆਰਥਿਕ ਨੀਤੀ - ਅਗਲਾ ਰਾਹ) ਦੇ ਵਿਸ਼ੇ 'ਤੇ 40 ਤੋਂ ਜ਼ਿਆਦਾ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਆਯੋਜਿਤ ਇੱਕ ਇੰਟਰੈਕਟਿਵ ਸ਼ੈਸ਼ਨ ਵਿੱਚ ਹਿੱਸਾ ਲਿਆ।

ਸੈਸ਼ਨ ਦੌਰਾਨ, ਪ੍ਰਤੀਭਾਗੀਆਂ ਨੇ ਵਿਸ਼ਾਲ ਅਰਥਵਿਵਸਥਾ ਅਤੇ ਰੋਜ਼ਗਾਰ, ਖੇਤੀਬਾੜੀ ਅਤੇ ਜਲ ਸੰਸਾਧਨ, ਨਿਰਯਾਤ, ਸਿੱਖਿਆ ਅਤੇ ਸਿਹਤ ਦੇ ਆਰਥਿਕ ਵਿਸ਼ਿਆਂ 'ਤੇ ਪੰਜ ਨਿਵੇਕਲੇ ਗਰੁੱਪਾਂ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।

ਆਪਣੀ ਅੰਤਰਵਰਤਨ (intervention) ਵਿੱਚ, ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਦੇ ਕਈ ਪਹਿਲੂਆਂ 'ਤੇ ਆਪਣੇ ਸੁਝਾਵਾਂ ਅਤੇ ਟਿੱਪਣੀਆਂ ਲਈ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਸ਼੍ਰੀ ਰਾਓ ਇੰਦਰਜੀਤ ਸਿੰਘ ਵੀ ਮੀਟਿੰਗ ਵਿੱਚ ਹਿੱਸਾ ਲਿਆ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸ਼੍ਰੀ ਰਾਜੀਵ ਕੁਮਾਰ ਅਤੇ ਕੇਂਦਰ ਸਰਕਾਰ ਤੇ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

*****

 



(Release ID: 1575335) Visitor Counter : 87


Read this release in: English