ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਸਾਨਾਂ ਦੇ ਭਰਤੀ ਅਮਲ ਵਿੱਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ ਤਾਕਿ ਉਹ (ਪ੍ਰਧਾਨ ਮੰਤਰੀ) ਪੀਐੱਮ-ਕਿਸਾਨ ਅਧੀਨ ਲਾਭ ਲੈ ਸਕਣ

ਅਗਲੇ 100 ਦਿਨ ਵਿੱਚ ਇਕ ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਸਕੀਮ ਅਧੀਨ ਲਿਆਉਣ ਲਈ ਪਿੰਡ ਵਾਰ ਮੁਹਿੰਮ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਸਾਨਾਂ ਲਈ ਪੈਨਸ਼ਨ ਸਕੀਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਤਾਕੀਦ

Posted On: 13 JUN 2019 4:15PM by PIB Chandigarh

 

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਭਾਰਤ ਸਰਕਾਰ ਦੀਆਂ ਤਿੰਨ ਪ੍ਰਮੁੱਖ ਸਕੀਮਾਂਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਪ੍ਰਧਾਨ ਮੰਤਰੀ (ਪੀਐੱਮ -ਕਿਸਾਨ), ਛੋਟੇ ਅਤੇ ਸੀਮਾਂਤੀ ਕਿਸਾਨਾਂ ਲਈ ਪੈਨਸ਼ਨ ਸਕੀਮ ਅਤੇ ਕਿਸਾਨ ਕ੍ਰੈਡਿਟ ਕਾਰਡ ਮੁਹਿੰਮ ਨੂੰ ਲਾਗੂ ਕਰਨ ਬਾਰੇ ਚਰਚਾ ਕੀਤੀ

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਾਕੀਦ ਕੀਤੀ ਕਿ ਉਹ ਸਾਰੇ ਯੋਗ ਕਿਸਾਨ ਪਰਿਵਾਰਾਂ /ਲਾਭਾਰਥੀਆਂ ਦੀ ਭਰਤੀ ਦੇ ਅਮਲ ਨੂੰ ਇਕ ਸਮਾਂਬੱਧ ਢੰਗ ਨਾਲ ਪੂਰਾ ਕਰਨ ਤਾਕਿ (ਪ੍ਰਧਾਨ ਮੰਤਰੀ) ਪੀਐੱਮ-ਕਿਸਾਨ ਯੋਜਨਾ ਦੇ ਅਪ੍ਰੈਲ ਤੋਂ ਜੁਲਾਈ 2019 ਤੱਕ ਦੀ ਮਿਆਦ ਦੇ ਲਾਭ ਸਿੱਧੇ ਤੌਰ ‘ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੇ ਜਾ ਸਕਣ

 

ਮੰਤਰੀ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 18-40 ਉਮਰ ਵਰਗ ਦੇ ਕਿਸਾਨਾਂ ਲਈ ਪੈਨਸ਼ਨ ਦੀ ਸਕੀਮ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਪੈਨਸ਼ਨ ਸਕੀਮ ਬਾਰੇ ਜਾਗਰੂਕਤਾ ਪੈਦਾ ਕਰਨ

 

ਸ਼੍ਰੀ ਤੋਮਰ ਨੇ ਸਾਰੇ ਰਾਜਾਂ ਨੂੰ ਬੇਨਤੀ ਵੀ ਕੀਤੀ ਕਿ ਇੱਕ ਕਰੋੜ ਕਿਸਾਨਾਂ ਨੂੰ ਅਗਲੇ 100 ਦਿਨਾਂ ਕਿਸਾਨ ਕ੍ਰੈਡਿਟ ਸਕੀਮ ਅਧੀਨ ਲਿਆਉਣ ਲਈ ਪਿੰਡ ਵਾਰ ਮੁਹਿੰਮ ਚਲਾਈ ਜਾਵੇ

 

(ਪ੍ਰਧਾਨ ਮੰਤਰੀ) ਪੀਐੱਮ - ਕਿਸਾਨ ਯੋਜਨਾ ਕਿਸਾਨਾਂ ਲਈ ਇੱਕ ਆਮਦਨ ਸਹਾਇਤਾ ਸਕੀਮ ਹੈ ਇਹ 100% ਕੇਂਦਰੀ ਖੇਤਰ ਦੀ ਸਕੀਮ ਹੈ ਜਿਸ ਅਧੀਨ ਕਿਸਾਨਾਂ ਨੂੰ ਸਾਲ ਵਿੱਚ 6000 ਰੁਪਏ 3 ਬਰਾਬਰ ਕਿਸ਼ਤਾਂ ਵਿੱਚ ਦਿੱਤੇ ਜਾਣਗੇ 1. 4.2019 ਤੋਂ ਇਹ ਸਕੀਮ ਸਭ ਕਿਸਾਨਾਂ ਲਈ ਲਾਗੂ ਕਰ ਦਿੱਤੀ ਗਈ ਹੈ ਜਿਸ ਨਾਲ 14.5 ਕਰੋੜ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਵੀਡੀਓ ਕਾਨਫਰੰਸ ਦੌਰਾਨ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਯੋਗ ਲਾਭਾਰਾਥੀਆਂ ਦੀ 100% ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਪਛਾਣ ਕਰਕੇ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ (ਪ੍ਰਧਾਨ ਮੰਤਰੀ) ਪੀਐੱਮ -ਕਿਸਾਨ ਪੋਰਟਲ ਉੱਤੇ ਸਹੀ ਡਾਟਾ ਸਮੇਂ ਸਿਰ ਅੱਪਲੋਡ ਕਰਨਾ ਅਤੇ ਸਹੀ ਨਿਵਾਰਨ ਮੈਕੇਨਿਜ਼ਮ ਕਾਇਮ ਕਰਨਾ ਹੈ।

 

ਛੋਟੇ ਅਤੇ ਸੀਮਾਂਤੀ ਕਿਸਾਨਾਂ ਲਈ ਪੈਨਸ਼ਨ ਸਕੀਮ ਸਾਰੇ ਅਜਿਹੇ ਕਿਸਾਨਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰੇਗੀ ਇਸ ਸਕੀਮ ਅਧੀਨ ਯੋਗ ਛੋਟੇ ਅਤੇ ਸੀਮਾਂਤੀ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਉੱਤੇ 3,000 ਰੁਪਏ ਪ੍ਰਤੀ ਮਹੀਨੇ ਦੀ ਫਿਕਸਡ ਪੈਨਸ਼ਨ ਪ੍ਰਦਾਨ ਕੀਤੀ ਜਾਵੇਗੀ ਸਕੀਮ ਦਾ ਉਦੇਸ਼ ਪਹਿਲੇ 3 ਸਾਲਾਂ ਵਿੱਚ 5 ਕਰੋੜ ਕਿਸਾਨਾਂ ਨੂੰ ਇਸ ਅਧੀਨ ਲਿਆਉਣਾ ਹੈ ਇਹ ਇੱਕ ਸਵੈ-ਇੱਛੁਕ ਅਤੇ ਬਰਾਬਰ ਦੇ ਹਿੱਸੇ ਵਾਲੀ ਪੈਨਸ਼ਨ ਸਕੀਮ ਹੈ ਜਿਸ ਵਿੱਚ 18-40 ਸਾਲ ਦੀ ਉਮਰ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ ਕਿਸਾਨ ਇਸ ਸਕੀਮ ਦੇ ਮੈਂਬਰ ਪੈਨਸ਼ਨ ਫੰਡ ਲਈ ਆਪਣਾ ਹਿੱਸਾ ਅਦਾ ਸ਼ੁਰੂ ਕਰਕੇ ਬਣ ਸਕਦੇ ਹਨ ਲਾਭਾਰਥੀਆਂ ਨੂੰ 29 ਸਾਲ ਦੀ ਉਮਰ ਵਿੱਚ ਇਸ ਸਕੀਮ ਵਿੱਚ ਸ਼ਾਮਲ ਹੋਣ 'ਤੇ 100 ਰੁਪਏ ਮਹੀਨਾ ਅਦਾ ਕਰਨਾ ਹੋਵੇਗਾ ਕੇਂਦਰ ਸਰਕਾਰ ਪੈਨਸ਼ਨ ਫੰਡ ਵਿੱਚ ਇਸ ਦੇ ਬਰਾਬਰ ਦੀ ਰਕਮ ਪਾਵੇਗੀ ਇਸ ਫੰਡ ਵਿੱਚ ਜੀਵਨ ਬੀਮਾ ਨਿਗਮ ਐੱਲਆਈਸੀ ਵੱਲੋਂ ਚਲਾਏ ਜਾਂਦੇ ਪੈਨਸ਼ਨ ਫੰਡ ਵਿੱਚ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਜੋ ਕਿ ਪੈਨਸ਼ਨ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗੀ ਸਕੀਮ ਅਧੀਨ ਕਿਸਾਨ ਪੀਐੱਮ-ਕਿਸਾਨ ਸਕੀਮ ਅਧੀਨ ਮਿਲਣ ਵਾਲੇ ਸਿੱਧੇ ਲਾਭ ਵਿੱਚੋਂ ਵੀ ਪੈਸੇ ਜਮ੍ਹਾਂ ਕਰਵਾ ਸਕਣਗੇ ਇੱਕ ਆਨਲਾਈਨ ਸ਼ਿਕਾਇਤ ਨਿਪਟਾਰਾ ਸਿਸਟਮ ਵੀ ਮੁਕੰਮਲ ਪਾਰਦਰਸ਼ਤਾ ਲਈ ਲਾਗੂ ਹੋਵੇਗਾ

*****



(Release ID: 1574746) Visitor Counter : 115


Read this release in: English